More Punjabi Kahaniya  Posts
ਗਿਆਨ


ਅਸੀਂ ਪਹਿਲਾਂ ਕੈਨੇਡਾ ਦੇ ਇਕ ਨਿੱਕੇ ਜਹੇ ਪਿੰਡ ਚ ਰਹਿੰਦੇ ਸੀ ਜਿੱਥੇ ਸਿਰਫ ਇਕ ਡਾਕਟਰ ਸੀ । ਇਕ ਦੁਕਾਨ ਤੇ ਇਕ ਗੈਸ ਸ਼ਟੇਸ਼ਨ । ਦਵਾਈਆਂ ਵਗੈਰਾ ਬਾਹਰਲੇ ਸ਼ਹਿਰ ਤੋਂ ਆਉਦੀਆਂ ਸੀ । ਇਦੋ ਅੱਗੇ ਸਿਰਫ ਜੰਗਲ਼ ਸੀ ਤੇ ਸੜਕ ਇੱਥੇ ਆ ਕੇ ਬੰਦ ਹੋ ਜਾਂਦੀ ਸੀ । ਸਾਡੀ ਮਾਈਨ ਚ ਸਟ੍ਰਾਈਕ ਹੋ ਗਈ ਤੇ ਲੋਕ ਬਾਹਰ ਸ਼ਹਿਰਾਂ ਚ ਕੰਮ ਕਰਨ ਚਲੇ ਗਏ । ਮੈਨੂੰ ਡਾਕਟਰ ਦੇ ਜਾਣਾ ਪਿਆ ਤਾਂ ਉਹ ਅੱਗੋਂ ਆਪ ਦਾ ਦੁੱਖ ਲਈ ਬੈਠਾ ਕਿ ਸਾਰਾ ਸ਼ਹਿਰ ਤਾਂ ਖਾਲ਼ੀ ਹੋ ਗਿਆ ਹੁਣ ਮੇਰੇ ਕੋਲ ਕਿਹਨੇ ਆਉਣਾ ? ਉਹਨੂੰ ਆਪਣੀ ਰੋਟੀ ਦਾ ਫਿਕਰ ਪਿਆ ਹੋਇਆ ਸੀ । ਡਾਕਟਰ ਨੂੰ ਬੀਮਾਰ ਚੰਗੇ ਲੱਗਦੇ ਹਨ । ਉਹਦੀ ਰੋਟੀ ਤਾਂ ਹੀ ਚਲਦੀ ਹੈ !! ਦੁਨੀਆਂ ਚ ਕੋਈ ਵੀ ਕਿੱਤਾ ਕਰਨ ਵਾਲੇ ਲੋਕ ਹੋਣ ਸਭ ਤੋਂ ਪਹਿਲਾਂ ਉਹ ਆਪਣੀ ਜਾਂ ਆਪਣੇ ਪਰਿਵਾਰ ਲਈ ਹੀ ਘਰੋਂ ਤੁਰਦੇ ਹਨ !!
ਪੁਲਸੀਏ ਜੁਰਮ ਕਰਨ ਵਾਲਿਆਂ ਦੇ ਅਸਲੀ ਚਾਹਵਾਨ ਹੁੰਦੇ ਹਨ । ਉਹੀ ਉਨਾਂ ਦੀ ਨੌਕਰੀ ਬਹਾਲ ਰੱਖਦੇ ਹਨ ਨਹੀਂ ਪੁਲਸ ਤੋਂ ਕਿਸੇ ਨੇ ਕੀ ਕਰਾਉਣਾ !
ਸਾਰਿਆਂ ਨੂੰ ਪਤਾ ਕਿ ਦੁਨੀਆਂ ਚ ਜੰਗ ਲੁਆਉਣ ਵਾਲੇ ਅਮੀਰ ਲੋਕ ਹਨ ਜਿਨਾ ਦੀਆਂ ਫੈਕਟਰੀਆਂ ਚ ਬੰਬ ਟੈਂਕ ਤੋਪਾਂ ਤੇ ਜਹਾਜ਼ ਬਣਦੇ ਹਨ !
ਡਰਗ ਜਾਂ ਨਸ਼ੇ ਸਿਗਰਟਾਂ ਬਣਾਉਣ ਜਾਂ ਵੇਚਣ ਵਾਲਿਆਂ ਲਈ ਡਰਗ ਖਾਣ ਵਾਲੇ ਨਸ਼ੇ ਕਰਨ ਵਾਲੇ ਮਨੁੱਖ ਨਹੀਂ ਸਗੋਂ ਬੈਂਕਾਂ ਹਨ ਜਿੱਥੋਂ ਪੈਸਾ ਬਣਦਾ । ਉਹ ਉਨਾਂ ਦੇ ਗਾਹਕ ਹਨ ! ਉਨਾਂ ਨੂੰ ਇਸ ਗੱਲ ਨਾਲ ਕੋਈ ਸਰੋਕਾਰ ਨਹੀਂ ਕਿ ਕਿਸੇ ਦਾ ਜੁਆਨ ਪੁੱਤ ਮਰਦਾ ਜਾਂ ਧੀ !!
ਹਸਪਤਾਲਾਂ ਦੇ ਮਾਲਕ ਬੰਦੇ ਨੂੰ ਛੇਤੀ ਕੀਤੇ ਠੀਕ ਵੀ ਨਹੀਂ ਕਰਦੇ ਤੇ ਜਾਂ ਫੇਰ ਮਰਨ ਵੀ ਨਹੀਂ ਦਿੰਦੇ ਥੋੜ੍ਹੇ ਕੀਤੇ ! ਬਹੁਤੀਆਂ ਦਵਾਈਆਂ ਚ Side effect ਕਿਉਂ ਹਨ ??
ਉਹ ਕੈਂਸਰ ਵਰਗੀਆਂ ਦਵਾਈਆਂ ਜੋ ਇਲਾਜ ਕਰ ਸਕਦੀਆਂ ਵੀ ਨਹੀਂ ਵਿਕਣ ਦਿੰਦੇ ਇਸੇ ਕਰਕੇ ਅਮਰੀਕਾ ਵਰਗੇ ਦੇਸ਼ ਵੀ ਇੰਨਾਂ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨੇ ਥੱਲੇ ਲਾ ਕੇ ਰੱਖੇ ਹੋਏ...

ਹਨ । ਪ੍ਰਾਈਵੇਟ ਸਕੂਲ ਪਰਾਈਵੇਟ ਬੈਂਕਾਂ ਪ੍ਰਾਈਵੇਟ ਹਸਪਤਾਲ ਸਾਰੇ ਅਮੀਰਾਂ ਨੇ ਲੋਕਾਂ ਨੂੰ ਲੁੱਟਣ ਲਈ ਬਣਾਏ ਹਨ !
ਇਵੇਂ ਕਦੀ ਗਿਆਨ ਸੀ ਜੋ ਪ੍ਰਾਈਵੇਟ ਸੀ ਤੇ ਅਮੀਰ ਲੋਕ ਹੀ ਹੱਕਦਾਰ ਸਨ ਜਾਂ ਇਉ ਕਹਿ ਲਉ ਉੱਚੀ ਜਾਤੀ ਵਾਲੇ । ਇੱਕੋ ਗੱਲ ਹੈ !!
ਹੁਣ ਜਦੋਂ ਗਿਆਨ ਲੋਕਾਂ ਦੇ ਹੱਥ ਆ ਗਿਆ ਤਾਂ ਉਨਾਂ ਅਮੀਰ ਲੋਕਾਂ ਜਾਂ ਉੱਚੀ ਜਾਤੀ ਵਾਲੇ ਲੋਕਾਂ ਨੇ ਅਗਿਆਨ ਵੰਡਣਾ ਸ਼ੁਰੂ ਕਰ ਦਿੱਤਾ ਹੈ ! ਥਾਂ ਥਾਂ ਤੇ ਨਕਲੀ ਬਾਬੇ ਤੇ ਨਕਲੀ ਸਾਧ ਬਹਾ ਕੇ ਜਾਂ ਸ਼ੋਸ਼ਿਲ ਮੀਡੀਏ ਰਾਹੀੰ । ਅਖ਼ਬਾਰਾਂ ਰਸਾਲੇ ਟੀਵੀ ! ਗੱਲ ਕੀ ਹਰ ਪਾਸੇ ਲੋਕਾਂ ਨੂੰ ਲੁੱਟਣ ਲਈ ਜਾਲ ਵਿਛਾਏ ਜਾਂਦੇ ਹਨ ! ਐਡਵਰਟਾਈਜ ਚ ਹਰ ਤਰਾਂ ਦਾ ਚੋਗਾ ਪਾ ਕੇ ਮਨੁੱਖ ਦੇ ਮਨ ਨੂੰ ਉਕਸਾਇਆ ਜਾਂਦਾ । ਉਨਾੰ ਨੂੰ ਇਸ ਗੱਲ ਨਾਲ ਕੋਈ ਵਾਹ ਵਾਸਤਾ ਨਹੀ ਕਿ ਸ਼ਰਾਬ ਨਾਲ ਤੁਹਾਡਾ ਜਿਗਰ ਗਲਦਾ ਜਾਂ ਕਾਰ ਖਰੀਦਣ ਨਾਲ ਸਿਰ ਕਰਜਾ ਚੜਦਾ । ਪਹਿਲਾਂ ਲੋਕਾਂ ਕੋਲ ਗਿਆਨ ਹੈ ਨਹੀਂ ਸੀ ਹੁਣ ਦੁਨੀਆਂ ਕੋਲ ਗਿਆਨ ਇੰਨਾਂ ਹੋ ਗਿਆ ਹੈ ਕਿ ਉਨਾਂ ਨੂੰ ਇਹ ਦੱਸਣਾ ਔਖਾ ਹੋ ਗਿਆ ਕਿ ਅਸਲ ਕੀ ਹੈ ? ਸੱਚ ਕੀ ਹੈ ?
ਅੰਨੇ ਬੰਦੇ ਨੂੰ ਰਾਹ ਤੇ ਤੋਰਨਾ ਬਹੁਤ ਸੌਖਾ ਹੈ ਪਰ ਜੋ ਸੁਜਾਖਾ ਇਹ ਮੰਨੀ ਬੈਠਾ ਹੋਵੇ ਕਿ ਉਹ ਸਹੀ ਰਾਸਤੇ ਜਾ ਰਿਹਾ ਉਹਨੂੰ ਮੋੜਨਾ ਬਹੁਤ ਔਖਾ !!
ਇਵੇਂ ਜਿਸ ਬੰਦੇ ਕੋਲ ਗਿਆਨ ਹੈ ਨਹੀਂ ਉਹਨੂੰ ਗਿਆਨ ਦੇਣਾ ਬਹੁਤ ਸੌਖਾ ਪਰ ਜੋ ਆਪਣੇ ਗਿਆਨ ਚ ਹੀ ਹੰਕਾਰਿਆ ਹੋਵੇ ਉਹਨੂੰ ਸਮਝਾਉਣਾ ਔਖਾ ਹੀ ਨਹੀਂ ਸਗੋਂ ਨਾਮੁਮਕਿਨ ਹੈ !!!
ਗਿਆਨ ਕਾ ਬਧਾ ਮਨੁ ਰਹੈ
ਗੁਰ ਬਿਨੁ ਗਿਆਨੁ ਨ ਹੋਇ !!
ਸੁਰਜੀਤ ਸਿੰਘ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)