More Punjabi Kahaniya  Posts
ਬੋਲੇ ਸੋ ਨਿਹਾਲ


ਸੱਜੇ ਗੁੱਟ ਤੇ ਪਾਇਆ ਨਿੱਕਾ ਜਿਹਾ ਕੜਾ..ਸਮਾਨ ਵਿੱਚੋਂ ਨਿੱਕਲੇ ਨਿਤਨੇਮ ਦੇ ਕਿੰਨੇ ਸਾਰੇ ਗੁਟਕੇ..ਸਭ ਕੁਝ ਵੇਖ ਹੌਲੀ ਜਿਹੀ ਆਖਿਆ ਜਰੂਰ ਕਿਸੇ ਸਿੱਖ ਮੁੰਡੇ ਦੇ ਚੱਕਰ ਵਿਚ ਪੈ ਗਈ ਏ..!
ਨਾਲ ਹੀ ਨੀਲੇ ਚੋਲੇ ਪਾਈ ਤਲਵਾਰਾਂ ਚਲਾਉਂਦੇ ਅਤੇ “ਬੋਲੇ ਸੋ ਨਿਹਾਲ” ਵਾਲੀਆਂ ਅਵਾਜਾਂ ਕੱਢਦੇ ਦਾਹੜੀਆਂ ਵਾਲੇ ਕਿੰਨੇ ਸਾਰੇ ਖੌਫਨਾਕ ਚੇਹਰੇ ਅੱਖਾਂ ਅੱਗਿਓਂ ਘੁੰਮ ਗਏ!
ਨਾਲਦੀ ਨੂੰ ਇੱਕ ਵੇਰ ਫੇਰ ਕੋਸਿਆ..!
ਆਖਿਆ ਇਥੇ ਆਪਣੇ ਮੁਲਖ ਚੰਗੀ ਭਲੀ ਨੌਕਰੀ ਸੀ..ਤੇਰੇ ਆਖੇ ਹੀ ਅਮਰੀਕਾ ਦੀ ਹਾਂ ਕੀਤੀ ਸੀ..!
ਫੇਰ ਸੁਵੇਰੇ ਉੱਠ ਜਦੋਂ ਆਖਣ ਲੱਗੀ ਕੇ ਗੁਰੂ ਦੁਵਾਰੇ ਮੱਥਾ ਟੇਕਣ ਜਾਣਾ ਤਾਂ ਮੇਰਾ ਸ਼ੱਕ ਹੋਰ ਪੱਕਾ ਹੋ ਗਿਆ..!
ਅਸੀ ਵੀ ਨਾਲ ਹੀ ਗਏ..ਗੁਰੂਦੁਆਰੇ ਅੰਦਰ ਅੱਪੜ ਉਸਨੇ ਪਹਿਲੋਂ ਮੱਥਾ ਟੇਕਿਆ..ਫੇਰ ਪੰਜ ਸੌ ਇੱਕ ਰੁਪਈਏ ਦਾ ਪ੍ਰਸ਼ਾਦ ਕਰਵਾਇਆ..!
ਪਰਚੀ ਕਟਵਾਉਣ ਲੱਗੀ ਨੇ ਜਦੋਂ ਆਪਣਾ ਨਾਮ ਬੋਲਿਆ ਤਾਂ ਕਾਊਂਟਰ ਅੰਦਰ ਬੈਠੇ ਬਾਬਾ ਜੀ ਓਸੇ ਵੇਲੇ ਹੀ ਬਾਹਰ ਆ ਗਏ..!
ਗੱਲਵੱਕੜੀ ਵਿਚ ਲੈ ਲਿਆ..ਸਾਨੂੰ ਆਖਣ ਲੱਗੇ ਹਰ ਮਹੀਨੇ ਬਾਹਰੋਂ ਪੈਸੇ ਘੱਲਦੀ ਏ ਤੁਹਾਡੀ ਧੀ..ਲੰਗਰਾਂ ਵਾਸਤੇ..ਸਕੂਲ ਵਾਸਤੇ..ਮੈਂ ਇਸਦਾ ਨਾਮ ਪਛਾਣ ਲਿਆ!
ਫੇਰ ਕੋਲ ਖਲੋਤੀ ਨੇ ਆਪਣੀ ਕਹਾਣੀ ਦੱਸਣੀ ਸ਼ੁਰੂ ਕੀਤੀ..!
ਜਦੋਂ ਨਿਊਯਾਰਕ ਅੱਪੜੀ ਨੂੰ ਅਜੇ ਦੋ ਮਹੀਨੇ ਵੀ ਨਹੀਂ ਸਨ ਹੋਏ ਕੇ ਓਥੇ ਵਾਪਰੀਆਂ ਘਟਨਾਵਾਂ ਕਰਕੇ ਹਾਲਾਤ ਕੁਝ ਏਦਾਂ ਦੇ ਬਣ ਗਏ..ਨਾ ਨੌਕਰੀ ਰਹੀ ਤੇ ਨਾ ਹੀ ਰਹਿਣ ਦਾ ਕੋਈ ਠਿਕਾਣਾ ਹੀ..!
ਕਿਸੇ ਸਲਾਹ ਦਿੱਤੀ ਅਖ਼ੇ ਗੁਰੂ ਦਵਾਰੇ ਚਲੀ ਜਾ..ਉਹ ਸਾਰਾ...

ਬੰਦੋਬਸਤ ਕਰ ਦੇਣਗੇ..!
ਫੇਰ ਪੂਰੇ ਦੋ ਮਹੀਨੇ ਓਥੇ ਹੀ ਰਹੀ..ਲੰਗਰ ਪਾਣੀ ਵੀ ਖੁੱਲ੍ਹਾ ਸੀ..ਚਿੱਟੀ ਦਾਹੜੀ ਵਾਲੇ ਉਹ ਬਾਬਾ ਜੀ ਅਕਸਰ ਆਖਦੇ ਧੀਏ ਜੇ ਕੋਈ ਹੋਰ ਲੋੜਵੰਦ ਵੀ ਦਿਸ ਪਵੇ ਤਾਂ ਇਥੇ ਲੈ ਆਵੀਂ..ਨਾਨਕ ਦੇ ਲੰਗਰਾਂ ਵਿਚ ਕੋਈ ਥੋੜ ਨਹੀਂ ਏ..!
ਤੁਹਾਨੂੰ ਇੰਡੀਆ ਇਹ ਸਭ ਕੁਝ ਇਸ ਲਈ ਨਹੀਂ ਸੀ ਦੱਸਿਆ ਕੇ ਏਨੇ ਖਤਰਨਾਕ ਹਾਲਾਤਾਂ ਬਾਰੇ ਜਾਣਕੇ ਤੁਸੀਂ ਜਰੂਰ ਫਿਕਰ ਕਰੋਗੇ!
ਰਾਤੀ ਸਮਾਨ ਫਰੋਲਦਿਆਂ ਤੁਹਾਡੇ ਦੋਹਾਂ ਦੇ ਚੇਹਰੇ ਪੜ ਲਏ ਸਨ..ਮੈਨੂੰ ਕਿਸੇ ਇੱਕ ਸਿੱਖ ਮੁੰਡੇ ਨਾਲ ਪਿਆਰ ਨਹੀਂ ਹੋਇਆ ਸਗੋਂ ਪੂਰੀ ਕੌਮ ਨਾਲ ਹੀ ਮੁਹੱਬਤ ਹੋ ਗਈ ਏ..ਮੈਨੂੰ ਹਰ ਦਾਹੜੀ ਵਾਲਾ ਮਨੁੱਖ ਬਾਬਾ ਨਾਨਕ ਅਤੇ ਗੁਰੂ ਗੋਬਿੰਦ ਲੱਗਦਾ ਏ..!
ਅਸੀ ਦੋਵੇਂ ਸੁੰਨ ਹੋਏ ਸਭ ਕੁਝ ਸੁਣੀ ਜਾ ਰਹੇ ਸਾਂ..ਫੇਰ ਅਚਾਨਕ ਸੁਵੇਰ ਵੇਲੇ ਦੇ ਚਾਰੇ ਪਾਸੇ ਫੈਲੇ ਅਜੀਬ ਜਿਹੇ ਸੁਕੂਨ ਵਾਲੇ ਮਾਹੌਲ ਵਿਚੋਂ ਇੱਕ ਅਵਾਜ ਆਈ..”ਬੋਲੇ ਸੋ ਨਿਹਾਲ”!
ਪਹਿਲੀ ਵਾਰ ਮੂਹੋਂ ਆਪ ਮੁਹਾਰੇ ਹੀ “ਸੱਤ ਸ੍ਰੀ ਅਕਾਲ” ਨਿੱਕਲ ਗਿਆ..ਉਹ ਵੀ ਪੂਰੇ ਜ਼ੋਰ ਨਾਲ..ਸ਼ਾਇਦ ਅੱਖੀਆਂ ਵਿਚ ਹੁਣ ਤੱਕ ਕਿਸੇ ਤਰਾਂ ਡੱਕ ਕੇ ਰੱਖੇ ਕਿੰਨੇ ਸਾਰੇ ਹੰਜੂ ਖੁਦ-ਬੇਖ਼ੁਦ ਹੀ ਦਸਮ ਪਿਤਾ ਦੀ ਅਵਾਜ ਬਣ ਸੰਘ ਵਿਚੋਂ ਨਿੱਕਲ ਗਏ ਸਨ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)