More Punjabi Kahaniya  Posts
ਮਾਸਟਰ ਜੀ


ਜਿਉਂ ਹੀ ਸ਼ਾਮ ਨੂੰ ਮੈਂ ਰੇੜੀ ਤੇ ਪੱਠੇ ਲੈਣ ਲਈ ਨਿਕਲਿਆ ਤਾਂ ਪਿੰਡ ਦੀ ਫਿਰਨੀ ਤੇ ਮੈਨੂੰ ਗੁਆਢੋਂ ਮੇਰੀ ਭਰਜਾਈ ਤੁਰੀ ਆਉਂਦੀ ਟੱਕਰੀ ਤੇ ਉਸਨੇ ਤੁਰੀ ਆਉਂਦੀ ਨੇ ਠਾਹ ਸੋਟਾ ਮਾਰਿਆ ,ਆਹ ਮਾਸਟਰਾ ਤੈਨੂੰ ਕੀ ਮੁਸੀਬਤ ਪੈ ਗਈ ਪੱਠਿਆਂ ਦੀ? ਮੇਰੇ ਮਨ ਵਿੱਚ ਤੁਰੰਤ ਇਹ ਖਿਆਲ ਆਇਆ ਕਿ ਮਾਸਟਰ ਵੀ ਇਸੇ ਦੁਨੀਆ ਦੇ ਪ੍ਰਾਣੀ ਹਨ, ਹੋਰ ਕਿਹੜਾ ਉਹ ਅਰਸ਼ ਤੇ ਰਹਿੰਦੇ ਹਨ। ਪਰ ਫਿਰ ਮੈਂ ਧੀਰਜ ਨਾਲ ਸੋਚਿਆ ਕਿ ਲੋਕ ਮਨਾਂ ਵਿੱਚ ਇਹ ਖਿਆਲ ਘਰ ਕਰ ਚੁੱਕਿਆ ਹੈ ਕਿ ਇਹ ਧੰਦਾ ਕਰਨ ਵਾਲੇ ਕੇਵਲ ਪੜਾਉਣ ਦਾ ਹੀ ਕੰਮ ਕਰਦੇ ਹਨ ,ਬਾਕੀ ਕੰਮ ਹੋਰ ਦੁਨੀਆਦਾਰਾਂ ਲਈ ਹਨ। ਨਾਲੇ ਲੋਕ ਇਸ ਕਿੱਤੇ ਵਾਲਿਆਂ ਨੂੰ ਥੋੜਾ ਕੰਜੂਸ ਐਂਵੇਂ ਹੀ ਕਹਿ ਦਿੰਦੇ ਹਨ। ਮੈਂ ਵੀ ਥੋੜੀ ਦੂਰ ਅੱਗੇ ਜਾ ਕੇ ਭਰਜਾਈ ਨੂੰ ਵਿਅੰਗਆਤਮਿਕ ਤਰੀਕੇ ਨਾਲ ਤਾਹਨਾ ਮਾਰਿਆ ਕਿ ਭਲਾਂ ਦੱਸ ਖਾਂਹ ਭਰਜਾਈਏ! ਤੂੰ ਕਿਹੜਾ ਧਰਮਰਾਜ ਤੋਂ ਸਿੱਖਿਆ ਲਈ ਹੈ? ਤੈਨੂੰ ਤੇ ਸਾਰੇ ਸਮਾਜ ਨੂੰ ਸਹੀ ਦਿਸਾ ਦੇਣ ਵਾਲਾ ਇੱਕ ਅਧਿਆਪਕ ਹੀ ਹੈ। ਇੱਕ ਗੱਲ ਤੈਨੂੰ ਭਰਜਾਈ ਜੀ ਮੈਂ ਹੋਰ ਦੱਸਦਾ ਹਾਂ ਕਿ ਜੇ ਇਸ ਦੁਨੀਆ ਤੇ ਅਧਿਆਪਕ ਆਪ ਕੰਮ ਕਰਨ ਦੀ ਉਦਾਹਰਣ ਪੇਸ਼...

ਨਾ ਕਰਨ ਤਾਂ ਇਹ ਦੁਨੀਆਂ ਵਿਹਲੜਾਂ ਤੇ ਕੰਮਚੋਰਾਂ ਦਾ ਇੱਕ ਗ੍ਰਹਿ ਬਣ ਜਾਵੇ। ਆਹ,ਜਿਹੜੇ ਬਹੁਤੇ ਲੋਕ ਮਾੜੀਆਂ ਅਲਾਮਤਾਂ ਦਾ ਸ਼ਿਕਾਰ ਹੋ ਚੁੱਕੇ ਹਨ, ਇਹ ਵੀ ਕਿਸੇ ਨਾ ਕਿਸੇ ਰੂਪ ਵਿੱਚ ਮਾਸਟਰਾ ਤੋਂ ਬਾਗੀ ਹੋਏ ਟੋਲੇ ਹਨ। ਜੇਕਰ ਇਹ ਵੀ ਆਪਣੇ ਵਿਦਿਆਰਥੀ ਜੀਵਨ ਵਿੱਚ ਉਸਤਾਦਾਂ ਦੀ ਸਿੱਖਿਆ ਤੇ ਚੰਗੀ ਤਰ੍ਹਾਂ ਚੱਲਦੇ ਹੁੰਦੇ ਤਾਂ ਅੱਜ ਧਰਤੀ ਤੇ ਸਵਰਗ ਹੁੰਦਾ ਤੇ ਆਹ ਨਸ਼ਿਆਂ ਨਾਲ ਨੌਜਵਾਨਾਂ ਦਾ ਬੁਰਾ ਹਾਲ ਨਾ ਹੁੰਦਾ। ਤੁਸੀਂ ਵੀ ਆਪਣੇ ਬੱਚਿਆਂ ਨੂੰ ਸਾਡੀਆਂ ਮਿਸਾਲਾਂ ਦਿਆ ਕਰੋ ਤਾਂ ਕਿ ਤੁਹਾਡੇ ਬੱਚੇ ਵੀ ਪੜਨ ਦੇ ਨਾਲ ਕੰਮ ਕਰਿਆ ਕਰਨ। ਅੱਛਾ, ਮਾਸਟਰ ਜੀ ਮੈਂ ਤਾਂ ਕਦੇ ਇਹ ਸੋਚਿਆ ਹੀ ਨਹੀਂ ਸੀ ਪਰ ਗੱਲਾਂ ਤੇਰੀਆਂ ਸੌ ਆਨੇ ਸੱਚੀਆਂ ਹਨ। ਰੱਬ ਤੇਰੀ ਉਮਰ ਲੰਮੀ ਕਰੇ ਵੇ ਜਿਉਣ ਜੋਗਿਆ ਤੇ ਕਾਹਲੀ-ਕਾਹਲੀ ਉਹ ਖੁਸ਼ੀ-ਖ਼ੁਸ਼ੀ ਵਿੱਚ ਆਪਣੇ ਘਰ ਤੁਰ ਗਈ ਜਿਵੇਂ ਉਸਨੂੰ ਬ੍ਰਹਮ ਗਿਆਨ ਪਰਾਪਤ ਹੋ ਗਿਆ ਹੋਵੇ।
ਸਰਬਜੀਤ ਸਿੰਘ ਜਿਉਣ ਵਾਲਾ, ਫਰੀਦਕੋਟ
ਮੋਬਾਇਲ –9464412761

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)