More Punjabi Kahaniya  Posts
ਵੇ ਮੈਂ ਹੋਜੂ ਸਾਧਨੀ


ਕਹਾਣੀ ( ਵੇ ਮੈਂ ਹੋਜੂ ਸਾਧਨੀ)
” ਬੇਟੇ ਤੇਰੇ ਮੰਮੀ ਕਿੱਥੇ ਨੇ ?”
” ਡੈਡੀ ਜੀ ਬਾਬਾ ਜੀ ਦੇ ਡੇਰੇ ਗਏ ਨੇ ਉਹ ਗੁਆਂਢਣ ਚਾਚੀ ਨਾਲ ”
” ਹੈਂਅ , ਉਹਨੂੰ ਡੇਰੇ ਜਾਣ ਦਾ ਕੀ ਕਮਲ ਛੁੱਟਿਆ”
” ਹਾਹਾਹਾ , ਡੈਡੀ ਜੀ ਮੰਮੀ ਜਾਣਾ ਨਹੀਂ ਸੀ ਚਾਹੁੰਦੇ, ਚਾਚੀ ਜੀ ਕਿੰਨੇ ਦਿਨਾਂ ਦੇ ਮਗਰ ਪੈ ਸੀ । ਆਖਰ ਮੰਮੀ ਚਲੇ ਗਏ ”
” ਤੇਰੀ ਚਾਚੀ ਦੀ ਸਾਰੀ ਉਮਰ ਲੰਘਗੀ ਬਾਬਿਆਂ ਦੇ ਡੇਰਿਆਂ ਉੱਪਰ , ਨਾ ਘਰ ਦੇ ਹਾਲਾਤ ਸੁਧਰੇ , ਨਾ ਤੁਹਾਡੇ ਚਾਚੇ ਦੀ ਸ਼ਰਾਬ ਬੰਦ ਹੋਈ , ਨਾ ਪੁੱਤ ਦਾ ਚਿੱਟਾ ”
” ਪਤਾ ਨਹੀਂ ਡੈਡੀ ਜੀ ਬਾਬੇ ਕੀ ਘੋਲ ਕੇ ਦਿਮਾਗ ‘ ਚ ਪਾਉਂਦੇ ਆ , ਸਮਝ ਨਹੀਂ ਆਉਂਦੀ ਦੁਨੀਆਂ ਮਗਰ ਕਿਵੇਂ ਲੱਗ ਜਾਂਦੀ ”
” ਬੇਟੇ ਚਾਰੇ ਪਾਸੇ ਤਾਂ ਅੰਧ ਵਿਸ਼ਵਾਸ ਫੈਲਾ ਰੱਖਿਆ ਪਖੰਡੀਆਂ ਨੇ , ਜੋ ਇਹਨਾਂ ‘ ਤੇ ਭਰੋਸਾ ਕਰ ਗਿਆ ਬਸ ਸਮਝੋ ਲੁੱਟਿਆ ਗਿਆ ”
… …. …..
” ਕੌਣ ਲੁੱਟਿਆ ਗਿਆ ?”
” ਓ ਆਜਾ ਆਜਾ ਲੰਘਿਆ , ਬੈਠ ਦੱਸਦੇ ਆ ਕੌਣ ਲੁੱਟਿਆ ਗਿਆ ਤੇ ਕੌਣ ਲੁੱਟਿਆ ਜਾਣ ਵਾਲਾ ਏ , ਰਾਵੀ ਬੇਟੇ ਮੰਮੀ ਨੂੰ ਪਾਣੀ ਫੜਾਓ ਕਿਵੇਂ ਸਾਹ ਚੜ੍ਹਾਇਆ ”
” ਸੱਚੀ ਰਾਵੀ ਬਹੁਤ ਸਾਹ ਚੜ੍ਹ ਗਿਆ ਮੇਰਾ...

ਤਾਂ ”
” ਮੰਮੀ ਜੀ ਭੱਜ ਕੇ ਆਏ ਲੱਗਦੇ ਓ ਬਾਬੇ ਦੇ ਡੇਰੇ ਤੋਂ ”
” ਹਾਂ ਸੱਚੀ ਬੇਟੇ ਭੱਜ ਕੇ ਹੀ ਆਏ ਆ ”
” ਦਲਜੀਤ ਕੌਰੇ ਸੱਚ ਕਹਿੰਨੀ ਏ ?”
” ਹਾਂਜੀ ਬਿਲਕੁੱਲ ਸੱਚ , ਪਤਾ ਕੀ ਹੋਇਆ । ਅਸੀਂ ਬੈਠੀਆਂ ਸੀ ਪਿੱਛੇ ਜਿਹੇ । ਵਾਰੀ ਆਈ ਨਹੀਂ ਸੀ ਅਜੇ ਸਾਡੀ । ਕੋਈ ਸਿਰ ਘੁੰਮਾਵੇ , ਕੋਈ ਚਿਮਟਾ ਚੱਕੀ ਫਿਰੇ । ਮੈਂਨੂੰ ਤਾਂ ਘੇਰ ਚੜ੍ਹਣ ਲੱਗਗੀ ਵੇਖ ਵੇਖ ਕੇ । ਐਨੇ ਨੂੰ ਪਤਾ ਨਹੀਂ ਕਿੱਧਰੋਂ ਪੁਲਿਸ ਆਗੀ । ਡੇਰੇ ਦੀ ਤਲਾਸ਼ੀ ਲੈਣ ਲੱਗਗੀ । ਮਣਾਂ ਮੂੰਹੀ ਨਸ਼ਾ ਨਿਕਲਿਆ ਉੱਥੋਂ ਤਾਂ । ਮੈਂ ਤਾਂ ਖਿਸਕ ਆਈ ਤੇ ਘਰੇ ਆ ਕੇ ਸਾਹ ਲਿਆ ”
” ਫਿਰ ਇਨਾਮ ਦੇਣਾ ਬਣਦਾ ਤੈਂਨੂੰ ”
” ਇਨਾਮ ਨਹੀਂ ਚਾਹੀਦਾ , ਰਾਵੀ ਬੇਟੇ ਰੋਟੀ ਲਿਆ ਦੇ ਮੈਂਨੂੰ ਤਾਂ ਭੁੱਖ ਲੱਗੀ ਆ ”
” ਕਿਉਂ ਬਾਬੇ ਨੇ ਖਵਾਏ ਨਹੀਂ ਮਾਲ੍ਹ ਪੂੜੇ ”
” ਹੁਣ ਖਹਿੜਾ ਛੱਡ ਦਿਓ ”
” ਹਾਹਾਹਾ , ਦਲਜੀਤ ਕੌਰੇ ਹੁਣ ਤਾਂ ਤੈਂਨੂੰ ਛੱਡ ਦਿਆਂਗੇ ਪਰ ਖਹਿੜਾ ਨਹੀਂ ਛੱਡਣਾ”
” ਕੋਈ ਨਾ ਬਾਬੇ ਦਾ ਡੇਰਾ ਖਾਲੀ ਹੋ ਗਿਆ , ਮੈਂ ਵੀ ਸਾਧਨੀ ਬਣਜੂ ”
” ਆਹੋ ਗੀਤ ਗਾਇਆ ਕਰ ਵੇ ਮੈਂ ਹੋਜੂ ਸਾਧਨੀ , ਬਹਿਜੂ ਕਿਸੇ ਸਾਧ ਦੇ ਡੇਰੇ ”
ਸਾਰੇ ਹੱਸਦੇ ਹਨ ਤੇ ਰੋਟੀ ਖਾਣ ਲੱਗਦੇ ਹਨ ।
📝 ਰਾਜਦੀਪ ਕੌਰ ਖਾਲਸਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)