More Punjabi Kahaniya  Posts
ਇਕ ਓਅੰਕਾਰ


ਬਲਵੰਤ ਗਾਰਗੀ ਲਿਖਦਾ ਏ ਕੇ ਨਿੱਕੇ ਹੁੰਦਿਆਂ ਬੇਬੇ ਸਾਨੂੰ ਦੋਹਾਂ ਭਰਾਵਾਂ ਨੂੰ ਪਿੰਡ ਦੇ ਭਾਈ ਕੋਲ ਲੈ ਗਈ..ਪੁੱਛਣ ਲੱਗੀ ਦੋਹਾਂ ਵਿਚੋਂ ਕਿਸਨੂੰ ਪੜਾਵਾਂ..ਦੋਹਾਂ ਨੂੰ ਪੜਾਉਣ ਦੀ ਗੁੰਜਾਇਸ਼ ਹੈਨੀ..!
ਭਾਈ ਜੀ ਨੇ ਬੇਧਿਆਨੀ ਵਿੱਚ ਹੀ ਮੇਰੇ ਤੇ ਉਂਗਲ ਰੱਖ ਦਿੱਤੀ..ਬੇਬੇ ਨੇ ਮੈਨੂੰ ਗੁਰੂਦੁਆਰੇ ਵਿੱਚ ਹੀ ਚਲਦੇ ਸਕੂਲ ਵਿੱਚ ਭਰਤੀ ਕਰਵਾ ਦਿੱਤਾ..ਅਸੀਂ ਰੋਜ ਜਾਂਦੇ ਅਤੇ ਸਾਰਾ ਦਿਨ ਖੇਡ ਮੱਲ ਕੇ ਵਾਪਿਸ ਪਰਤ ਜਾਂਦੇ..!
ਇੱਕ ਦਿਨ ਰੌਲਾ ਪੈ ਗਿਆ..ਬਾਬਾ ਜੀ ਆ ਗਏ..ਬਾਬਾ ਜੀ ਆ ਗਏ..ਕੀ ਵੇਖਿਆ ਦੂਰੋਂ ਨੀਲਾ ਬਾਣਾ ਪਾਈ ਘੋੜੇ ਤੇ ਚੜੇ ਇੱਕ ਬਾਬਾ ਜੀ ਸਾਡੇ ਵੱਲ ਆ ਰਹੇ ਸਨ..ਓਹਨਾ ਆਉਂਦਿਆ ਹੀ ਸਾਡੇ ਸਾਰਿਆਂ ਨੂੰ ਗਹੁ ਨਾਲ ਤੱਕਿਆ..ਮੇਰੇ ਤੇ ਨਜਰ ਟਿੱਕ ਗਈ..ਪੁੱਛਣ ਲੱਗੇ ਖੇਡਣ ਆਇਆਂ?
ਆਖਿਆ ਨਹੀਂ ਪੜਨ..
ਅੱਗੋਂ ਆਖਣ ਲੱਗੇ ਫੇਰ ਸਬਕ ਸੁਣਾ..!
ਆਖਿਆ ਸਬਕ ਤੇ ਤੁਸਾਂ ਅਜੇ ਦਿੱਤਾ ਹੀ ਨਹੀਂ..!
ਫੇਰ ਘੋੜੇ ਤੇ ਚੜੇ ਚੜਾਇਆਂ ਹੀ ਹੱਥ ਵਿੱਚ ਫੜੇ ਨੇਜੇ ਦੀ ਨੋਕ ਨਾਲ ਭੋਏਂ ਤੇ ਪਹਿਲਾਂ ਏਕਾ ਵਾਹਿਆ ਫੇਰ ਓਅੰਕਾਰ ਲਿਖ ਦਿੱਤਾ..ਫੇਰ ਆਖਣ ਲੱਗੇ ਪੁੱਤਰ ਇਹ ਹੈ ਤੇਰਾ ਸਬਕ..!
ਬਲਵੰਤ ਗਾਰਗੀ ਲਿਖਦਾ ਕੇ ਮਗਰੋਂ ਮੈਨੂੰ ਮਿਲੇ ਜਿੰਦਗੀ ਦੇ ਸਾਰੇ ਸਬਕ ਬਾਬੇ ਜੀ ਦੇ ਭੋਏਂ ਤੇ ਵਾਹੇ ਇਸ ਪਹਿਲੇ ਸਬਕ ਦੀ ਸੰਥਿਆ ਵਿੱਚ ਹੀ ਸੀਮਤ ਹੋ ਕੇ ਰਹਿ ਗਏ..!
ਸ਼ਿਵ ਕੁਮਾਰ ਬਟਾਲਵੀ...

ਆਖਦਾ ਜਦੋਂ ਕਦੇ ਵੀ ਆਪਣੇ ਸਾਮਣੇ ਕੋਈ ਖਾਲੀ ਪੰਨਾ ਪਿਆ ਵੇਖਦਾ ਤਾਂ ਘਬਰਾ ਜਾਇਆ ਕਰਦਾ..ਇੰਝ ਲੱਗਦਾ ਜਿੱਦਾਂ ਪੰਨੇ ਤੇ ਕੁਝ ਲਿਖਣ ਦੀ ਸਮਰੱਥਾ ਜਾਂਦੀ ਰਹੀ ਹੋਵੇ..ਹੁਣ ਕਦੀ ਵੀ ਕੁਝ ਲਿਖ ਨਹੀਂ ਪਾਵਾਂਗਾ..ਫੇਰ ਮਨ ਵਿੱਚ ਸਬੱਬੀਂ ਹੀ ਇੱਕ ਫੁਰਨਾ ਆਇਆ..ਮੈਂ ਜਦੋਂ ਵੀ ਕੋਈ ਖਾਲੀ ਪੰਨਾ ਵੇਖਦਾ ਓਸੇ ਵੇਲੇ ਐਨ ਉੱਪਰ ਖੱਬੇ ਪਾਸੇ ੴ ਲਿਖ ਦਿਆ ਕਰਦਾ..ਓਸੇ ਵੇਲੇ ਮਨ ਦੀ ਘਬਰਾਹਟ ਜਾਂਦੀ ਰਹਿੰਦੀ..ਤੇ ਮੈਂ ਚੜ੍ਹਦੀ ਕਲਾ ਵਿੱਚ ਆ ਜਾਂਦਾ..!
ਦੋਸਤੋ ਇਹ ਤੇ ਹੈ ਉਸ ਧੁਰ ਕੀ ਬਾਣੀ ਦੇ ਸਭ ਤੋਂ ਅੱਗੇ ਲੱਗੇ ਹੋਏ ਇਲਾਹੀ ਸਬਦ “ੴ” ਦੀ ਸਮਰੱਥਾ ਅਤੇ ਤਾਕਤ ਜਿਸਦਾ ਲੋਹਾ ਸਹਿਤ ਦੇ ਓਹਨਾ ਲੋਹ ਪੁਰਸ਼ਾਂ ਨੇ ਵੀ ਮੰਨਿਆ ਜਿਹੜੇ ਮੂਲ ਰੂਪ ਵਿੱਚ ਸਿੱਖ ਧਰਮ ਵਿੱਚ ਪੈਦਾ ਹੀ ਨਹੀਂ ਸਨ ਹੋਏ ਪਰ ਅੱਜ ਦੀ ਤ੍ਰਾਸਦੀ ਵੇਖੋ ਇਸੇ ਧੁਰ ਕੀ ਬਾਣੀ ਦੀ ਕਮਾਈ ਕਰ ਵੱਡੇ ਵੱਡੇ ਮਹਿਲ ਮੁਨਾਰੇ ਖੜੇ ਕਰਨ ਵਾਲੇ ਕੁਝ ਅਖੌਤੀ ਅਭਾਗੇ ਦਿਨ ਰਾਤ ਇਸਦੀਆਂ ਜੜਾਂ ਵੱਢਣ ਤੇ ਹੀ ਲੱਗੇ ਹੋਏ ਨੇ!
(ਸਰੋਤ..ਪ੍ਰੋ ਹਰਪਾਲ ਸਿੰਘ ਪੰਨੂ)..ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)