ਇੱਕ ਪਿੰਡ ਵਿੱਚ ਇੱਕ ਕਿਸਾਨ ਰਹਿੰਦਾ ਸੀ।ਉਸ ਦੇ ਚਾਰ ਪੁੱਤਰ ਸਨ। ਉਹ ਸਾਰੇ ਇੱਕ ਦੂਜੇ ਆਪਸ ਵਿੱਚ ਲੜਦੇ ਰਹਿੰਦੇ ਸਨ। ਉਹ ਸਾਰੇ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਅੱਖ ਭਰ ਕੇ ਵੇਖਦੇ ਵੀ ਨਹੀਂ ਸੀ। ਉਹ ਸ਼ਾਮ ਨੂੰ ਘਰ ਆਉਂਦੇ ਸਨ ਅਤੇ ਸਵੇਰ ਹੁੰਦੇ ਹੀ ਆਪਣੇ ਕੰਮ ਕਰ ਤੇ ਚਲੇ ਜਾਂਦੇ ਸਨ। ਪਰ ਫਿਰ ਵੀ ਉਹ ਆਪਣੇ ਪਿਓ ਨੂੰ ਬਹੁਤ ਪਿਆਰ ਕਰਦੇ ਸਨ ਅਤੇ ਆਪਣੇ ਪਿਓ ਲਈ ਜਾਨ ਵੀ ਦੇ ਸਕਦੇ ਸਨ। ਉਨ੍ਹਾਂ ਦਾ ਪਿਓ ਆਪਣੇ ਪੁੱਤਰਾਂ ਦਾ ਇਹੋ ਜਿਹਾ ਵਿਹਾਰ ਵੇਖ ਕੇ ਬਹੁਤ ਹੀ ਪਰੇਸ਼ਾਨ ਰਹਿੰਦਾ ਸੀ। ਉਹ ਜਾਣਦਾ ਸੀ ਕਿ ਜੇਕਰ ਉਹ ਸਾਰੇ ਇਸੇ ਤਰ੍ਹਾਂ ਹੀ ਲੜਦੇ ਰਹੇ ਤਾਂ ਫਿਰ ਹਰ ਕੋਈ ਉਨ੍ਹਾਂ ਵਿਚ ਦਰਾਰ ਪੈਦਾ ਕਰੇਗਾ ਅਤੇ ਉਨ੍ਹਾਂ ਨੂੰ ਲੜਾਉਣ ਦਾ ਕੋਈ ਵੀ ਮੌਕਾ ਨਹੀਂ ਛੱਡੇਗਾ। ਇਸ ਲਈ ਉਸ ਨੇ ਆਪਣੇ ਪੁੱਤਰਾਂ ਨੂੰ ਲਕੜਾਂ ਇੱਕਠੀਆਂ ਕਰਕੇ ਲਿਆਉਣ ਲਈ ਕਿਹਾ, ਸਾਰੇ ਪੁੱਤਰ ਇਕ- ਇੱਕ ਲੱਕੜ ਚੁੱਕ ਕੇ ਲੈ ਆਏਂ, ਫਿਰ ਉਨ੍ਹਾਂ ਦੇ ਪਿਓ ਨੇ ਉਨ੍ਹਾਂ ਨੂੰ ਉਹ ਲੱਕੜ ਤੋੜਨ ਲਈ ਕਿਹਾ, ਉਨ੍ਹਾਂ ਸਾਰਿਆਂ ਨੇ ੲਇ
ਇੱਕ- ਇੱਕ ਲੱਕੜੀ ਆਸਾਨੀ ਨਾਲ ਤੋੜ ਦਿੱਤੀ। ਫਿਰ ਉਨ੍ਹਾਂ ਦੇ ਪਿਓ ਨੇ ਉਨ੍ਹਾਂ ਨੂੰ ਇਕ- ਇੱਕ ਲੱਕੜੀ ਹੋਰ ਦੇ ਦਿੱਤੀ, ਤੇ ਉਨ੍ਹਾਂ ਨੇ ੳਹ ਵੀ ਅਸਾਨੀ ਨਾਲ ਤੋੜ ਦਿੱਤੀ। ਫਿਰ ਉਨ੍ਹਾਂ ਦੇ ਪਿਓ ਨੇ ਉਨ੍ਹਾਂ ਨੂੰ ਇਕ- ਇੱਕ ਲੱਕੜੀ ਹੋਰ ਦੇ ਦਿੱਤੀ, ਤਿੰਨ ਲਕੜੀਆਂ ਤੋੜਨੀਆਂ ਸੋਖਾ ਨਹੀ ਸੀ,ਪਰ ਉਨ੍ਹਾਂ ਨੇ ੳਹ ਵੀ ਤੋੜ ਦਿੱਤੀਆਂ ਸਨ। ਫਿਰ ਉਨ੍ਹਾਂ ਦੇ ਪਿਓ ਨੇ ਉਨ੍ਹਾਂ ਨੂੰ ਇਕ-ਇਕ ਲੱਕੜ ਹੋਰ ਦਿੱਤੀ,ਪਰ ਉਨ੍ਹਾਂ...
ਕੋਲੋਂ ਲਕੜੀਆਂ ਇਕੱਠੀਆਂ ਤੋੜਨ ਲਈ ਕਿਹਾ, ਪਰ ਉਨ੍ਹਾਂ ਕੋਲੋਂ ਲਕੜੀਆਂ ਦਾ ਉਹ ਬੰਡਲ ਨਹੀਂ ਟੁੱਟਾ ਸੀ।ਇਸ ਤਰ੍ਹਾਂ ਉਨ੍ਹਾਂ ਦੇ ਪਿਓ ਨੇ ਉਨ੍ਹਾਂ ਨੂੰ ਸਮਝਾਇਆ ਕਿ ਜੇਕਰ ਉਹ ਇਹਦਾ ਹੀ ਲੜਦੇ ਝਗੜਦੇ ਰਹਿਣਗੇ ਤਾਂ ਹਰ ਕੋਈ ਉਨ੍ਹਾਂ ਨੂੰ ਲੜਾਉਣ ਦਾ ਛੜਯੰਤਰ ਕਰੇਗਾ ਅਤੇ ਉਨ੍ਹਾਂ ਨੂੰ ਆਸਾਨੀ ਨਾਲ ਮਾਰ ਦੇਵੇਗਾ,ਪਰ ਜੇਕਰ ਉਹ ਸਾਰੇ ਇੱਕ ਦੂਜੇ ਨਾਲ ਮਿਲ ਕੇ ਰਹਿਣਗੇ ਤਾਂ ਕੋਈ ਵਿਅਕਤੀ ਕਿਸੇ ਵੀ ਤਰ੍ਹਾਂ ਉਨ੍ਹਾਂ ਨੂੰ ਲੜਾਉਣ ਬਾਰੇ ਸੋਚ ਵੀ ਨਹੀਂ ਸਕਦਾ। ਜਦੋਂ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਤਾਂ ਉਨ੍ਹਾਂ ਨੇ ਆਪਣੇ ਪਿਓ ਨੂੰ ਵਾਦਾ ਕੀਤਾ ਕਿ ਉਹ ਅੱਜ ਤੋਂ ਬਾਅਦ ਕਦੇ ਵੀ ਆਪਸ ਵਿੱਚ ਨਹੀਂ ਲੜਨਗੇ ਅਤੇ ਉਹ ਆਪਸ ਵਿੱਚ ਰਲ ਮਿਲ ਕੇ ਰਹਿਣਗੇ। ਉਨ੍ਹਾਂ ਨੇ ਇਕ ਦੂਜੇ ਦੇ ਗਲ਼ੇ ਲੱਗ ਕੇ ਕਿਹਾ ਕਿ, ਇੱਕ ਤੇ ਇੱਕ ਗਿਆਰਾਂ ਹੁੰਦੇ ਹਨ, ਤੇ ਏਕਤਾ ਵਿੱਚ ਬਲ ਹੁੰਦਾ ਹੈ। ਇਸ ਤਰ੍ਹਾਂ ਉਨ੍ਹਾਂ ਭਰਾਵਾਂ ਵਿੱਚ ਮੇਲ ਹੋ ਗਿਆ ਤੇ ਉਹ ਆਪਸ ਵਿੱਚ ਰਲ ਮਿਲ ਕੇ ਰਹਿਣ ਲੱਗ ਪਏ।ਇਸ ਤਰ੍ਹਾਂ ਉਨ੍ਹਾਂ ਨੂੰ ਕੋਈ ਵੀ ਵਿਅਕਤੀ ਤੋੜ ਨਹੀਂ ਸਕਦਾ ਸੀ ਤੇ ਉਹ ਸਾਰੇ ਹਰ ਮੁਸ਼ਕਲ ਦਾ ਸਾਹਮਣਾ ਰਲ ਮਿਲ ਕੇ ਕਰਦੇ ਸਨ।
ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਏਕਤਾ ਵਿੱਚ ਬਲ ਹੁੰਦਾ ਹੈ