More Punjabi Kahaniya  Posts
ਲਹੂ ਲਿੱਬੜੇ ਕੇਲੇ


ਦੀਦੀ..!ਮੰਮੀ ਪਾਪਾ ਆਪਣੇ ਖਾਣ ਵਾਸਤੇ ਕੀ ਲੈ ਕੇ ਆਉਣਗੇ ਬਜ਼ਾਰੋਂ..?”
-“ਕੇਲੇ..ਹੋਰ ਕੀ.?”
-“ਮੈਨੂੰ ਪਤਾ ਹੈ,ਦੋ ਹੀ ਲੈਕੇ ਆਉਣਗੇ..ਇੱਕ ਤੇਰਾ, ਇੱਕ ਮੇਰਾ..! ਆਪ ਕਿਉਂ ਨੀ ਖਾਂਦੇ ਮੰਮੀ..ਨਾਲੇ ਡਾਕਟਰ ਕਹਿੰਦਾ ਵੀ ਹੈ ਉਹਨਾਂ ਨੂੰ ਖਾਣ ਨੂੰ..?”
ਓਏ ਆਪਾਂ ਗਰੀਬ ਲੋਕ ਹਾਂ, ਮੰਮੀ ਦੀ ਦਵਾਈ ਵੀ ਮਸਾਂ ਹੀ…!”ਨਿੱਕੀ ਜਿਹੀ ਕੁੜੀ ਦਾ ਗੱਚ ਭਰ ਆਇਆ!-”
-” ਦੀਦੀ..ਆਪਣੇ ਘਰੇ ਕੋਈ ਆਉਂਦਾ ਵੀ ਨਹੀਂ,ਨਾ ਮਾਮਾ, ਮਾਮੀ,ਨਾ ਚਾਚਾ ਚਾਚੀ ਤੇ ਦਾਦੀ..!”
-ਮੰਮੀ ਕਹਿੰਦੇ ਤਾਂ ਹੁੰਦੇ ਨੇ,ਗਰੀਬ ਦਾ ਕੋਈ ਨੀ ਹੁੰਦਾ ਵੀਰੇ,ਸਭ ਰਿਸ਼ਤੇ ਅਮੀਰੀ ਦੇ ਹੀ ਨੇ..ਕਿਉਂ ਕੰਨ ਖਾਧੇ ਨੇ ਮੇਰੇ..?”
ਨਿੱਕੇ ਟੁੱਟੇ ਜਿਹੇ ,ਦੋ ਖਣੇ ਘਰ ਚ,ਅੰਦਰ ਕੁੰਡਾ ਲਗਾਈ,ਪੈਰੋਂ ਨੰਗੇ,ਪਾਟੇ ਚੀਥੜਿਆਂ ਚ ਦੋ ਨਿੱਕੇ ਭੈਣ ਭਰਾ ਡੱਕਿਆਂ ਨਾਲ ਖੇਡ ਤੇ ਗੱਲਾਂ ਕਰ ਰਹੇ ਨੇ!ਮਾਪੇ ਇੰਨ੍ਹਾਂ ਨੂੰ ਅੰਦਰ ਹੀ ਖੇਡਣ ਦੀ ਹਿਦਾਇਤ ਕਰਕੇ, ਕਿਸੇ ਕੋਲੋਂ ਉਧਾਰ ਪੈਸੇ ਫੜਕੇ ਬਜ਼ਾਰੋਂ ਦਵਾਈ ਲੈਣ ਗਏ ਹੋਏ ਨੇ।
…..
ਬਾਹਰ, ਕੋਠੇ ਤੋੰ ਸ਼ੂਕਦਾ ਜਹਾਜ਼ ਲੰਘਿਆ ਹੈ।ਨਿੱਕਾ ਵੀਰ ਬੋਲਿਆ-“ਇਹ ਜਹਾਜ਼ਾਂ ਚ ਕੌਣ ਹੁੰਦੇ ਨੇ ਦੀਦੂ .?”
-“ਜਹਾਜ਼ਾਂ ਕਾਰਾਂ ਚ ਬਹੁਤ ਅਮੀਰ ਲੋਕ ਹੁੰਦੇ ਨੇ,ਜਿਹੜੇ ਕਿਸੇ ਦੀ ਪਰਵਾਹ ਨਹੀਂ ਕਰਦੇ..ਖ਼ਾਸਕਰ ਗਰੀਬਾਂ ਦੀ..ਇਹ ਬਹੁਤ ਵੱਡੇ ਲੋਕ ਹੁੰਦੇ ਨੇ..।ਗਰੀਬ ਕੋਲ ਤਾਂ ਸੈਂਕਲ ਵੀ ਨੀ ਹੁੰਦਾ,ਜਿਵੇਂ ਆਪਣੇ ਪਾਪਾ ਕੋਲ ਨੀ,ਮੰਗ ਕੇ ਲਿਜਾਣਾ ਪੈਂਦਾ ਹੈ!ਅੱਜ ਪਤਾ ਨਹੀ ਕਿਸਦਾ ਮੰਗ ਕੇ ਲੈ ਕੇ ਗਏ ਨੇ..!”
-“ਦੀਦੀ ਭੁੱਖ ਲੱਗੀ ਆ,ਕੁਛ ਹੈਗਾ ਖਾਣ ਨੂੰ..?”
“-ਹੁਣੇ ਤਾਂ ਖਿਚੜੀ ਖਾਧੀ ਆ..ਢਿੱਡ ਆ ਕੇ ਟੋਆ..?ਬਾਹਲੀ ਭੁੱਖ ਲੱਗੀ ਆ,ਪਾਣੀ ਚ ਲੂਣ ਪਾਕੇ ਪੀਲੈ.. ਹੋਰ ਤਾਂ ਕੁਛ ਹੈਨੀ ਵੀਰੇ,ਆਟਾ ਵੀ ਮੁੱਕਿਆ ਹੋਇਆ ਹੈ,ਕਿਸੇ ਨੇ ਦੇਣਾ ਵੀ ਨੀ,ਕਿੰਨੇ ਲੋਕਾਂ ਦਾ ਤਾਂ ਪਹਿਲਾਂ ਹੀ ਉਧਾਰਾ ਮੋੜਨਾ ਹੈ..!”ਕਹਿੰਦੇ ਕਹਿੰਦੇ ਬੱਚੀ ਦੀ ਆਵਾਜ਼,ਫਿਕਰ ਨਾਲ ਲਿੱਬੜ ਕੇ ਭਾਰੀ ਹੋ ਗਈ!
…..
-“ਜਦੋਂ ਅੰਮੀ ਪਾਪਾ ਆਉਣਗੇ,ਆਪਾਂ ਉਹਨਾਂ ਨੂੰ,ਪੇਟੀ ਥੱਲੇ ਲੁਕ ਕੇ ਡਰਾਵਾਂਗੇ.. ਦੇਖੀ,ਮੰਮੀ ਕਿੰਨੇ ਡਰ ਜਾਂਦੇ ਨੇ ਰੋਜ਼ ਹੀ, ਫੇਰ ਕੇਲੇ ਖਾਵਾਂਗੇ..!”
-“ਤੂੰ ਕੁਛ ਖਾਣ ਨੂੰ ਨਾ ਮੰਗਿਆ ਕਰ...

ਵੀਰੇ,ਅੰਮੀ ਕਹਿੰਦੇ ਹੁੰਦੇ ਨੇ-“ਗਰੀਬ ਫਲ ਫਰੂਟ ਨਹੀਂ,ਧੱਕੇ ਹੀ ਖਾਂਦੇ ਹੁੰਦੇ ਨੇ..!”
….
ਗੇਟ ਖੜਕਿਆ ਹੈ!ਬੱਚੇ ਕੁੰਡੀ ਖੋਲ੍ਹ ਕੇ ਭੱਜ ਕੇ ਪੇਟੀ ਥੱਲੇ ਲੁਕ ਗਏ ਨੇ!ਹੁਣੇ ਮੰਮੀ ਅੰਦਰ ਆਉਣਗੇ,ਅੰਮੀ ਨੂੰ ਡਰਾ ਕੇ ਓਹ੍ਹ ਮਜੇ ਲੈਣਗੇ,ਫੇਰ ਕੇਲੇ ਖਾਣਗੇ…
ਅੰਦਰ ਤਾਂ ਬਚਨੋ ਤਾਈ ਆ ਗਈ ਹੈ,ਨਾਲ ਉਸਦਾ ਮੁੰਡਾ ਵੀ ਹੈ!
-“ਕਿਥੇ ਓ ਮੇਰੇ ਹੈਰੀ ਤੇ ਪਿੰਕੀ ਬੱਚਿਓ..?”ਤਾਈ ਦੀ ਆਵਾਜ਼ ਕੀਰਨੇ ਵਰਗੀ ਹੈ!ਬੱਚੇ ਡਰਕੇ ਪੇਟੀ ਥੱਲਿਓਂ ਬਾਹਰ ਗਏ!
ਤਾਈ ਨੇ ਬੱਚੇ ਕਲਾਵੇ ਚ ਲੈਕੇ ਪਿਆਰ ਕੀਤਾ ਹੈ! ਬੱਚੇ ਹੈਰਾਨ ਨੇ ਕਦੇ ਅੱਗੇ ਨਾ ਪਿੱਛੇ ਤਾਈ ਘਰ ਆਈ ਹੈ..ਹੋਰ ਲੋਕ ਵੀ ਚੁੱਪ ਚਾਪ ਆਉਣੇ ਸ਼ੁਰੂ ਹੋ ਗਏ ਨੇ!ਕੋਈ ਪੱਲੀਆਂ ਲਿਆਕੇ ਬੀਹੀ ਚ ਵਿਛਾ ਰਿਹਾ ਕੋਈ ਕੁਝ ਕਰ ਰਿਹਾ ਹੈ, ਚਾਚਾ ਕਿੰਨੇ ਬੰਦਿਆਂ ਨੂੰ ਲੈਕੇ ਬਾਹਰ ਨੂੰ ਚਲਾ ਗਿਆ ਹੈ!..ਲੋਕ ਅਜੀਬ ਅਜੀਬ ਗੱਲਾਂ ਕਰ ਰਹੇ ਨੇ. ਸਭ ਲੋਕਾਂ ਦੇ ਰੋਣ ਵਰਗੇ ਮੂੰਹ ਦੇਖਕੇ ਬੱਚੇ ਹੈਰਾਨ ਨੇ..ਹਰ ਕੋਈ ਆਖ ਰਿਹਾ ਹੈ, ਰੱਬ ਨੇ ਕੀ ਲੋਹੜਾ ਮਾਰਿਆ ਹੈ,ਭੋਰਾ ਭੋਰਾ ਨੂੰ ਛੱਡ ਗਏ,ਲੋਕ ਸੜਕਾਂ ਤੇ ਅੰਨ੍ਹੇ ਹੋਏ,ਵਿੱਚ ਵੱਜਦੇ ਫਿਰਦੇ ਨੇ..!”
ਸਭ ਕੁਝ ਬੱਚਿਆਂ ਦੀ ਸਮਝੋ ਬਾਹਰ ਹੈ!
ਹਮੇਸ਼ਾਂ ਅੰਮੀ ਪਾਪਾ ਨੂੰ ਗਾਲਾਂ ਕੱਢਣ ਵਾਲੀ ਚਾਚੀ ਤੇ ਦਾਦੀ ਬੱਚਿਆਂ ਨੂੰ ਗੋਦੀ ਚ ਲੈਕੇ ਧਾਹਾਂ ਮਾਰਕੇ ਰੋਣ ਲੱਗੀਆਂ ਨੇ..ਹੋਰ ਵੀ ਕਈ…

ਬਾਹਰ ਗੱਡੀ ਆ ਕੇ ਰੁਕੀ ਹੈ!ਬੁਰੀ ਤਰ੍ਹਾਂ ਦਰੜੇ ਅੰਮੀ ਪਾਪਾ ਨੂੰ ਦੇਖ ਕੇ ਬੱਚੇ ਡਰਕੇ ਲੇਰਾਂ ਮਾਰਨ ਲੱਗੇ।
ਡਰਾਉਣਾ ਤਾਂ ਅੰਮੀ ਪਾਪਾ ਨੂੰ ਇਹਨਾਂ ਨੇ ਸੀ..ਪਰ ਆਪ ਦਹਿਲ ਗਏ…
ਚਾਚੇ ਦੇ ਹੱਥ ਥੋੜੀ ਜਿੰਨੀ ਦਵਾਈ ਤੇ ਦੋ ਲਹੂ ਲਿੱਬੜੇ ਕੇਲੇ ਦੇਖਕੇ,ਪੱਥਰ ਦਿਲਾਂ ਚੋਂ ਵੀ ਧਾਹਾਂ ਅਸਮਾਨ ਗਈਆਂ…!
…………..
(ਹਰ ਐਕਸੀਡੈਂਟ ਕਹਿਰ ਹੀ ਢਾਉਂਦਾ ਹੈ)

...
...



Related Posts

Leave a Reply

Your email address will not be published. Required fields are marked *

2 Comments on “ਲਹੂ ਲਿੱਬੜੇ ਕੇਲੇ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)