ਮੇਰੀ ਡਿਊਟੀ ਮੁਰਦਾ ਘਰ ਚ ਹੁੰਦੀ ਏ। ਅੱਜ ਫਿਰ ਹਸਪਤਾਲ ਦੀ ਨੁੱਕਰ ਚ ਛੋਟੀ ਜਿਹੀ 7 ਕੁ ਸਾਲ ਦੀ ਇੱਕ ਬੱਚੀ ਤੇ ਧਿਆਨ ਪਿਆ । ਹੱਥ ਵਿੱਚ ਇੱਕ ਝੋਲਾ ਸੀ । ਮਾਸੂਮ ਏਨੀ ਸੀ ਵੇਖ ਕੇ ਦਿਲ ਹੀ ਪਿਘਲ ਜਾਂਦਾ। ਮੈਂ ਅਕਸਰ ਹਸਪਤਾਲਾਂ ਅੰਦਰ ਵੇਖਦਾ ਹਾਂ ਮਰੀਜ ਨਾਲ ਕੋਈ ਨਾ ਕੋਈ ਆਉਂਦਾ ਤੇ ਬਾਹਰ ਬੈਠ ਜਾਂਦਾ। ਪਰ ਇਹ ਬੱਚੀ ਬਹੁਤ ਦਿਨਾਂ ਤੋਂ ਏਥੇ ਹੀ ਬੈਠੀ ਸੀ ਸਵੇਰੇ ਵੀ ਰਾਤ ਵੀ ਕਦੇ ਫਿਰ ਤੁਰ ਆਉਂਦੀ। ਮੈਂ ਉਸਨੂੰ ਪੁੱਛਿਆ ਬੇਟਾ ਨਾਮ ਕੀ ਏ ਤੇਰਾ! ਤੂੰ ਏਥੇ ਬਹੁਤ ਦਿਨਾਂ ਤੋਂ ਬੈਠੀ ਏ ਖੇਡਦੀ ਰਹਿੰਦੀ ਏਧਰ ਓਧਰ ਕੌਣ ਏ ਤੈਨੂੰ ਕੋਈ ਲੈਣ ਨਹੀਂ ਆਇਆ ਜਾਂ ਕੋਈ ਦਾਖਲ ਹੈ ਹਸਪਤਾਲ ਚ!
ਬੱਚੀ ਬੋਲੀ !! ਅੰਕਲ ਜੀ ! ਮੇਰੀ ਮੰਮੀ ਇਥੇ ਆਈ ਸੀ ਉਹ ਠੀਕ ਨਹੀਂ ਸੀ ਡਾਕਟਰ ਉਸਨੂੰ ਅੰਦਰ ਲੈ ਕੇ ਗਏ ਸੀ ਤੇ ਮੈਨੂੰ ਮੰਮੀ ਕਹਿੰਦੇ ਸੀ ਇੱਥੇ ਹੀ ਉਡੀਕ ਕਰੀਂ ਏਧਰ ਓਧਰ ਨਾ ਤੁਰ ਜਾਵੀ ਕਿਸੇ ਨਾਲ। ਮੈਂ ਦੁਬਾਰਾ ਪੁੱਛਿਆ ਤੇਰੀ ਮੰਮੀ ਦਾ ਨਾਮ ਕੀ ਏ। ਕਿਹੜੇ ਵਾਰਡ ਚ ਪਤਾ ਕੁੱਝ । ਹਾਂ ਅੰਕਲ ਮੇਰੀ ਮੰਮੀ ਦਾ ਨਾਮ ਪੰਮੀ ਏ ਤੇ ਏਧਰ...
ਨੂੰ ਗਏ ਸੀ !! ਬੱਚੀ ਨੇ ਅਪਰੇਸ਼ਨ ਥੇਟਰ ਵੱਲ ਇਸ਼ਾਰਾ ਕਰਦਿਆਂ ਮੈਨੂੰ ਕਿਹਾ। ਅੰਕਲ ਜੇਕਰ ਮੇਰੀ ਮੰਮੀ ਮਿਲੇ ਤਾਂ ਉਸਨੂੰ ਕਹਿਣਾ ਮੈਂ ਇਥੇ ਹੀ ਬੈਠੀ ਉਡੀਕ ਰਹੀ ਹਾਂ !! ਕੀਤੇ ਨਹੀਂ ਗਈ। ਬੱਚੀ ਦੀ ਸਾਰੀ ਗੱਲ ਸੁਣਕੇ ਮੈਂ ਆਪਣੇ ਹੱਥਾਂ ਵਿੱਚ ਫੜੀ ਫਾਇਲ ਵੇਖੀ !!! ਮੈਂ ਫਿਰ ਪੁੱਛਿਆ ਬੇਟਾ ਤੇਰਾ ਨਾਮ ਕੀ ਏ ! ਕਹਿੰਦੀ ਅੰਕਲ ਮੇਰਾ ਨਾਮ ਸਿਮਰਨ ਏ !! ਮੇਰੇ ਹੱਥਾਂ ਵਿਚੋਂ ਫਾਇਲ ਡਿੱਗ ਗਈ ! ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ! ਮੇਰੀਆਂ ਅੱਖਾਂ ਚ ਹੰਝੂ ਆ ਗਏ ! ਮੈਂ ਟੁੱਟ ਗਿਆ ! ਸਮਝ ਨਹੀਂ ਆਈ ਬੱਚੀ ਨੂੰ ਕਿਵੇਂ ਸਮਝਾਵਾਂ ਪਿਛਲੇ 10 12 ਦਿਨਾਂ ਤੋਂ ਜਿਸਨੂੰ ਅਸੀਂ *ਲਾਵਾਰਿਸ ਲਾਸ਼* ਸਮਝ ਰਹੇ ਸੀ। ਉਹ ਕੋਈ ਹੋਰ ਨਹੀਂ ਇਸ ਲੜਕੀ ਸਿਮਰਨ ਦੀ *ਮਾਂ* ਸੀ!! 😢😢😢😢😢😢😢
*****ਨਵਨੀਤ ਸਿੰਘ*******
*9646865500*
*ਜਿਲਾ ਗੁਰਦਾਸਪੁਰ*