More Punjabi Kahaniya  Posts
ਅਪਾਹਿਜ


ਅੱਜ ਕੋਈ ਸਕੂਲ ਦੀ ਚੈਕਿੰਗ ਕਰਨ ਆ ਰਿਹਾ ਸੀ..
ਹਰ ਚੀਜ ਆਪਣੇ ਟਿਕਾਣੇ ਤੇ ਸ਼ੀਸ਼ੇ ਵਾਂਙ ਲਿਸ਼ਕਦੀ ਹੋਈ ਲੱਗ ਰਹੀ ਸੀ..
ਪੂਰੇ ਟਾਈਮ ਤੇ ਜੀਪ ਗੇਟ ਮੂਹਰੇ ਆ ਕੇ ਰੁਕੀ ਤੇ ਸਾਬ ਜੀ ਨੇ ਪੈਰ ਥੱਲੇ ਧਰਿਆ..
ਸਾਬ ਜੀ ਕਾਹਦਾ ਬੱਸ ਨਿੱਕੀ ਜਿਹੀ ਦੂਰਬੀਨ..ਦਰਮਿਆਨਾ ਜਿਹਾ ਕਦ..ਬਾਜ ਵਰਗੀਆਂ ਅੱਖਾਂ..ਕਾਲੀਆਂ ਐਨਕਾਂ ਵਿਚੋਂ ਸਕੂਲ ਦੀ ਇੱਕ ਇੱਕ ਨੁੱਕਰ ਦਾ ਪੋਸਟਮਾਰਟਮ ਕਰਦੀਆਂ ਹੋਈਆਂ ਤੇਜ ਨਜਰਾਂ!

ਪੰਜਵੀ ਜਮਾਤ ਅੰਦਰ ਵੜ ਇੱਕ ਮੁੰਡੇ ਨੂੰ ਖੜਾ ਕਰ ਲਿਆ..ਪ੍ਰਧਾਨ ਮੰਤਰੀ ਕੌਣ ਹੈ ਦੇਸ਼ ਦਾ..?

ਆਖਦਾ..ਜੀ ਗੁਰਨਾਮ ਸਿੰਘ..
ਅੱਗੋਂ ਗੁੱਸੇ ਵਿਚ..”ਓਏ ਪ੍ਰਧਾਨ ਮੰਤਰੀ ਪੁੱਛਿਆ ਸਰਪੰਚ ਨੀ..ਤੈਨੂੰ ਪਤਾ ਨਾਮ ਕੱਟ ਸਕਦਾ ਤੇਰਾ ਤੇ ਸਕੂਲੋਂ ਵੀ ਕਢਵਾ ਸਕਦਾ ਤੈਨੂੰ ਨਲਾਇਕਾ..”

“ਕੱਢ ਦਿਓ ਜੀ..ਕੋਈ ਫਰਕ ਨੀ ਪੈਂਦਾ..ਮੈਂ ਕਿਹੜਾ ਇਥੇ ਪੜਦਾ..ਮੈਨੂੰ ਤੇ ਸੁਵੇਰੇ ਸੁਵੇਰੇ ਬੱਕਰੀਆਂ ਚਾਰਦੇ ਨੂੰ ਮਾਸਟਰ ਜੀ ਨੇ ਕਿਹਾ ਸੀ ਕੇ ਜਾ ਜਾ ਕੇ ਇਸ ਜਮਾਤ ਵਿਚ ਬਹਿ ਜਾ..ਸ਼ਾਮਾਂ ਨੂੰ ਦਸਾਂ ਦਾ ਨੋਟ ਮਿਲੂ..ਹੁਣ ਦੱਸ ਨੋਟ ਤੂੰ ਦਵੇਂਗਾ ਕੇ ਮਾਸਟਰ ਜੀ?”

ਗੁੱਸੇ ਵਿਚ ਆਏ ਨੇ ਮਾਸਟਰ ਨੂੰ ਸੱਦ ਲਿਆ ਤੇ ਸ਼ੁਰੂ ਹੋ ਗਿਆ..
“ਕੀ ਮਜਾਕ ਬਣਾਇਆ ਤੁਸਾਂ ਲੋਕਾਂ ਨੇ..ਫਰਜੀ ਵਿਦਿਆਰਥੀ ਬਿਠਾ ਰੱਖੇ..ਤੈਨੂੰ ਪਤਾ ਮੈਂ ਤੈਨੂੰ ਨੌਕਰੀ ਤੋਂ ਕੱਢ ਸਕਦਾ ਇਸ ਫਰਾਡ ਕਰਕੇ..”!

“ਕੱਢ ਦਿਓ ਜੀ..ਮੈਂ ਕਿਹੜਾ ਮਾਸਟਰ ਹਾਂ ਇਥੋਂ ਦਾ..ਅਸਲੀ ਮਾਸਟਰ ਤੇ ਮੇਰਾ ਗੁਆਂਢੀ ਪੰਸਾਰੀ ਦੀ ਹੱਟੀ ਵਾਲਾ ਲਾਲਾ ਜੀ ਹੈ..
ਉਹ ਤੇ ਅੱਜ ਸੌਦਾ ਲੈਣ ਸ਼ਹਿਰ ਜਾਂਦਾ ਜਾਂਦਾ ਮੈਨੂੰ ਬਿਠਾ ਗਿਆ ਸੀ ਇਥੇ ਤੇ ਕਹਿ ਗਿਆ ਸੀ ਕੇ ਇੱਕ ਗਿਠ-ਮੁੱਠੀਆਂ ਛੋਟਾ ਚੇਤਨ ਆਵੇਗਾ..ਥੋੜੇ ਚਿਰ ਲਈ ਸਾਂਭ ਲਵੀਂ ਉਸਨੂੰ..ਆਕੇ ਸੌ ਰੁਪਈਏ ਦਿਊਂਗਾ”

ਇੰਸਪੈਕਟਰ ਗੁੱਸੇ ਵਿਚ ਮੁਠੀਆਂ ਮੀਚਦਾ ਹੋਇਆ ਪ੍ਰਿੰਸੀਪਲ ਦੇ ਕਮਰੇ ਵਿਚ ਪਹੁੰਚ ਗਿਆ ਤੇ ਆਖਣ ਲੱਗਾ..”ਕੀ ਪਾਖੰਡ ਬਣਾਇਆ...

ਸਕੂਲ ਨੂੰ ਤੁਸਾਂ ਲੋਕਾਂ ਨੇ..ਇਸ ਕਰਕੇ ਮਿਲਦੀ ਏ ਤੁਹਾਨੂੰ ਸਰਕਾਰੀ ਗ੍ਰਾੰਟਂ?
ਤੈਨੂੰ ਪਤਾ ਤੁਹਾਡੀਆਂ ਇਹਨਾਂ ਕਰਤੂਤਾਂ ਕਰਕੇ ਤੁਹਾਡੇ ਸਕੂਲ ਦੀ ਮਾਨਤਾ ਵੀ ਰੱਦ ਹੋ ਸਕਦੀ ਹੈ..”

ਪ੍ਰਿੰਸੀਪਲ ਨੇ ਆਰਾਮ ਨਾਲ ਅਲਮਾਰੀ ਵਿਚੋਂ ਪੈਸਿਆਂ ਵਾਲੀ ਦੱਥੀ ਕੱਢੀ ਤੇ ਇੰਸਪੈਕਟਰ ਦੇ ਸਾਮਣੇ ਵਗਾਹ ਮਾਰੀ ਤੇ ਆਖਿਆ “ਮੈਂ ਕਿਹੜਾ ਪ੍ਰਿੰਸੀਪਲ ਹਾਂ ਇਥੋਂ ਦਾ..ਉਹ ਤੇ ਮੇਰਾ ਚਾਚਾ ਹੈ ਪ੍ਰੋਪਰਟੀ ਡੀਲਰ..ਅੱਜ ਕਿਸੇ ਪਲਾਟ ਦੇ ਬਿਆਨੇ ਦੇ ਸਿਲਸਿਲੇ ਵਿਚ ਸ਼ਹਿਰ ਗਿਆ..ਆਖਦਾ ਸੀ ਇੱਕ ਡੇਢ ਫੁੱਟੀ ਚਵਲ ਆਊਗੀ ਸਕੂਲੇ..ਜੇ ਬਹੁਤੀ ਤਿੜ-ਫਿੜ ਕਰੂ ਤਾਂ ਨੋਟਾਂ ਦਾ ਬੰਡਲ ਓਹਦੇ ਮੂੰਹ ਤੇ ਮਾਰੀ ਤੇ ਦਫ਼ਾ ਕਰੀਂ ਉਨੂੰ!”

ਮੁਸ੍ਕੁਰਾਉਂਦਾ ਹੋਇਆ ਇੰਸਪੈਕਟਰ ਪੈਸਿਆਂ ਵਾਲੀ ਦੱਥੀ ਚੁੱਕ ਆਪਣੀ ਜੇਬ ਵਿਚ ਪਾਉਂਦਾ ਹੋਇਆ ਆਖਣ ਲੱਗਾ..”ਉਹ ਤੇ ਕਿਸਮਤ ਚੰਗੀ ਸੀ ਪਤੰਦਰੋ ਤੁਹਾਡੀ ਜਿਹੜੇ ਮਾਮਾ ਜੀ ਨੂੰ ਸੜਕ ਦੇ ਠੇਕੇ ਦੇ ਸਿਲਸਿਲੇ ਵਿਚ ਅਚਾਨਕ ਸ਼ਹਿਰ ਜਾਣਾ ਪੈ ਗਿਆ..ਜੇ ਕਿਤੇ ਮੇਰੀ ਜਗਾ ਅੱਜ ਉਹ ਆ ਜਾਂਦੇ ਤਾਂ ਸਾਰੇ ਦੇ ਸਾਰੇ ਸਸਪੰਡ ਹੋਣੇ ਸੀ ਤੁਸੀਂ ਅੱਜ”

ਰੱਬ ਕਰੇ ਅੱਜ ਦਾ ਤੇ ਜਾਂ ਫੇਰ ਆਉਣ ਵਾਲੇ ਸਮੇ ਦਾ ਸਕੂਲੀ ਸਿਸਟਮ ਕੁਝ ਏਦਾਂ ਦਾ ਹੀ ਨਾ ਹੋ ਜਾਵੇ..
ਦੱਸਦੇ ਜੇ ਕਿਸੇ ਕੌਮ ਦੀ ਨਸਲ ਕੁਸ਼ੀ ਕਰਨੀ ਹੋਵੇ ਤਾਂ ਕੋਈ ਹਥਿਆਰ ਚਲਾਉਣ ਦੀ ਲੋੜ ਨਹੀਂ ਤੇ ਨਾ ਹੀ ਕਿਸੇ ਨੂੰ ਮੁਕਾਬਲੇ ਵਿਚ ਮਾਰਨ ਦੀ ਹੀ ਲੋੜ ਏ..ਬੱਸ ਸਿਖਿਆ ਪ੍ਰਣਾਲੀ ਤਹਿਸ ਨਹਿਸ ਕਰ ਦੇਵੋ..ਨੌਜੁਆਨੀ ਮਾਨਸਿਕ ਅਤੇ ਬੋਧਿਕ ਤੌਰ ਤੇ ਅਪਾਹਿਜ ਹੋ ਜਾਵੇਗੀ..!

ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

One Comment on “ਅਪਾਹਿਜ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)