More Punjabi Kahaniya  Posts
ਜ਼ਿੰਦਗੀ ਭਰ ਦਾ ਅਹਿਸਾਸ


(ਜ਼ਿੰਦਗੀ ਭਰ ਦਾ ਅਹਿਸਾਸ)

ਮੇਰੇ ਨਾਲ ਜ਼ਿੰਦਗੀ ਵਿਚ ਏਦਾਂ ਦੀਆਂ, ਹਰ ਦਿਨ ਕੁਝ ਨਾ ਕੁਝ ਘਟਨਾਵਾਂ ਹੁੰਦੀਆਂ ਹੀ ਰਹਿੰਦੀਆਂ ਹੈ ।
ਜਿਵੇਂ ਕਿ ਕੁਝ ਦਿਨ ਪਹਿਲਾਂ ਮੈਂ ਕਿਸੇ ਕੰਮ ਤੋਂ ਆਪਣੇ ਸ਼ਹਿਰ ਵਾਪਸ ਆ ਰਿਹਾ ਸੀ, ਤੇ ਉਸ ਵਖਤ ਜੋ ਮੇਰੇ ਨਾਲ ਹੋਇਆ। ਮੈਂ ਉਸ ਨੂੰ ਇੱਕ ਕਹਾਣੀ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਹੈ ।

ਕਈ ਦਿਨ ਲੰਘ ਜਾਣ ਦੇ ਬਾਅਦ, ਸੋਚਿਆ ਕਿ ਹੁਣ ਮੈਨੂੰ ਵਾਪਸ ਸ਼ਹਿਰ ਨੂੰ ਚੱਲਣਾ ਚਾਹੀਦਾ ਹੈ ।  ਮੈਂ ਆਪਣੇ ਕਜ਼ਨ ਤੋਂ ਆਗਿਆ ਲੈ ਕੇ, ਆਪਣੇ ਸ਼ਹਿਰ “ਅੰਮ੍ਰਿਤਸਰ” ਵੱਲ ਨੂੰ ਆਉਣ ਲੱਗਾ ।
ਕਾਫੀ ਸਮਾਂ ਬੱਸ ਸਟੈਂਡ ‘ਤੇ ਇੰਤਜਾਰ ਕਰਨ ਤੋਂ ਬਾਅਦ ਮੈਨੂੰ ਮੇਰੇ ਸ਼ਹਿਰ ਦੀ ਬੱਸ ਮਿਲੀ, ਬੱਸ ਪੂਰੀ ਤਰਾਂ ਖਾਲੀ ਸੀ।
ਬੱਸ ਦੇ ਵਿੱਚ ਕੁਝ ਗਿਣਵੀਆਂ ਚੁਣਵੀਆਂ  ਸਵਾਰੀਆਂ ਸੀ ।
ਮੈਂ ਆਪਣੀ ਸੀਟ ਦੇਖ ਕੇ ਬੈਠ ਗਿਆ ।
ਬਾਰ ਬਾਰ ਮੇਰੇ ਫੋਨ ਤੇ ਫੋਨ ਕਾਲ ਆ ਰਹੀਆਂ ਸੀ। ਜਦ ਮੈਂ ਫੋਨ ਬਾਹਰ ਕੱਢ ਕੇ ਦੇਖਿਆ ‘ਤੇ ਇਹ ਫੋਨ  ਕਾਲ  ਕਿਸੇ ਹੋਰ ਦੀਆਂ ਨਹੀਂ ਸੀ । ਮੇਰੀ ਮਾਂ ਦੀਆਂ ਸੀ। ਜਿੰਨਾ ਕਿ ਮੈਨੂੰ ਗੁੱਸੇ ਹੋਣ ਲਈ ਫੋਨ ਕੀਤਾ ਸੀ ।
” ਕੀ ਤੂੰ ਬੱਸ ਦੇ ਵਿੱਚ ਸਫਰ ਕਿਉਂ ਕਰਦਾ ਪਿਆ ਹੈ । ” ਮੈਂ ਮਾਫੀ ਮੰਗ ਕੇ ਫੋਨ ਕੱਟ ਦਿੱਤਾ, ਤੇ ਜਲਦੀ ਆਉਣ ਬਾਰੇ ਦੱਸਿਆ ।
ਮੇਰੀ ਮਾਂ ਮੈਨੂੰ ਗੁੱਸੇ ਇਸ ਲਈ  ਹੋ ਰਹੀ ਸੀ। ਕਿਉਂਕਿ ਘਰ ਵਿਚ ਹਰ ਤਰ੍ਹਾਂ ਦੀ ਸੁਖ ਸਵਿਦਾ ਹੋਣ ਦੇ ਕਾਰਨ ਵੀ, ਮੈਂ ਬੱਸ ਵਿੱਚ ਕਿਉਂ ਸਫ਼ਰ ਕਰਦਾ ਪਿਆ ਹਾਂ ? ਜਦ ਕਿ ਮੈਨੂੰ ਮੋਟਰਸਾਈਕਲ, ਕਾਰ ਤੱਕ ਦੀ  ਡਰੈਵਰੀ ਆਉਂਦੀ ਹੈ ।
ਪਰ ਮੇਰੀ ਭੋਲੀ ਮਾਂ ਇਹ ਨਹੀਂ  ਜਾਣਦੀ, ਕਿ ਉਸ ਦਾ ਪੁੱਤਰ ਲਿਖਣ ਦਾ ਸ਼ੌਕ ਰੱਖਦਾ ਹੈ ।
ਮੈਂ ਜਦ ਕਦੀ ਵੀ ਬੱਸਾਂ ਵਿਚ ਸਫ਼ਰ ਕਰਦਾ ਹਾਂ, ਮੈਨੂੰ ਕਈ ਤਰ੍ਹਾਂ ਦੇ ਚਿਹਰੇ ਦੇਖਣ ਨੂੰ ਮਿਲ ਜਾਂਦੇ ਹੈ । ਕਈ ਤਰ੍ਹਾਂ ਦੀਆਂ ਗੱਲਾਂ ਸਿੱਖਣ ਨੂੰ ਮਿਲ ਜਾਂਦੀਆਂ ਹੈ । ਜਿੰਨਾ  ਵਿੱਚੋਂ ਕੁਝ ਮੇਰੀਆਂ ਕਵਿਤਾਵਾਂ ਬਣ ਜਾਂਦੀਆਂ ਹੈ।  ਕੁਝ ਮੇਰੀਆਂ ਕਹਾਣੀਆਂ ਬਣ ਜਾਂਦੀਆਂ ਹੈ । ਬੱਸ ਇਹੀ ਕਾਰਨ ਹੈ ਮੇਰਾ ਬੱਸ ਵਿੱਚ ਸਫ਼ਰ ਕਰਨ ਦਾ,  ‘ਤੇ ਮੈਨੂੰ ਬਹੁਤ ਵਧੀਆ ਲੱਗਦਾ ਹੈ ।

ਬੱਸਾਂ ਦੀਆਂ ਬਾਰੀਆਂ ਦੀ ਖੜ ਖੜ ਦੇ ਨਾਲ, ਮੇਰੇ ਦਿਲ ਦੇ ਅਰਮਾਨ ਵੀ  ਖਿੜ ਖਿੜ ਜਾਂਦੇ ਹੈ । ਜਿਵੇਂ ਕਿਸੇ ਕਰੁੱਤੀ  ਰੁੱਤ ਦੇ ਵਿੱਚ ਫੁੱਲ ਖਿੜੇ ਹੋਣ, ਤੇ ਮੇਰਾ ਰੋਮ ਰੋਮ ਬਾਗੋ-ਬਾਗ ਹੋ ਗਿਆ ਹੋਵੇ । ਮੈ ਮਾਂ ਨਾਲ ਗੱਲ ਕਰਕੇ ਫੋਨ  ਜੇਬ ਵਿੱਚ ਪਾ ਲਿਆ ।
ਫੇਰ ਅਚਾਨਕ ਮੇਰਾ ਧਿਆਨ ਮੇਰੇ ਅੱਗੇ  ਵਾਲੀ ਸੀਟ ਤੇ ਪਿਆ, ਜਿਸ ਤੇ ਮੇਰੀ ਇੱਕ  ਹਮ-ਉਮਰ ਕੁੜੀ ਬੈਠੀ ਸੀ ।  ਜੋ ਕਿ ਸ਼ਾਇਦ ਮੇਰੀ ਮਾਂ ਦੇ ਕੋਲੋਂ ਮੈਨੂੰ ਝਿੜਕਾਂ ਪੈਂਦੀਆਂ ਸੁਣ ਹੱਸ ਰਹੀ ਸੀ ।
ਕਿਉਂਕਿ ਮੇਰੇ ਫੋਨ ਦੀ, ਆਵਾਜ਼ (volume) ਜ਼ਿਆਦਾ ਹੋਣ ਦੇ ਕਾਰਨ, ਮਾਂ ਦੀ ਅਵਾਜ਼ ਬਾਹਰ ਤੱਕ ਮੇਰੇ ਕੋਲ ਬੈਠੇ ਇਕ ਵਿਅਕਤੀ ਨੂੰ ਸੁਣ ਸਕਦੀ ਸੀ, ਤੇ ਮੈਨੂੰ ਲੱਗਦਾ ਸੀ ਸ਼ਾਇਦ ਮੇਰੇ ਅੱਗੇ ਵਾਲੀ ਸੀਟ ਤੇ  ਬੈਠੀ ਓਹ ਕੁੜੀ ਨੇ  ਆਵਾਜ਼ ਸੁਣ ਲਈ ਸੀ ।
ਤਾਂ ਹੀ ਬਾਰ ਬਾਰ ਪਿੱਛੇ ਮੁੜ ਮੁੜ ਦੇਖਕੇ ਹੱਸਦੀ ਪਈ ਸੀ ।
ਜਦ ਮੈਂ ਉਸ ਨੂੰ ਦੇਖਣ ਦੀ ਕੋਸ਼ਿਸ਼ ਕਰਦਾ ਤਾਂ ਉਹ ਆਪਣਾ ਮੂੰਹ ਘੁੰਮਾ ਲੈਂਦੀ ਤੇ ਜਦ ਕਦੀ ਮੇਰਾ ਧਿਆਨ ਖਿੜਕੀ ਵੱਲ ਨੂੰ ਹੁੰਦਾ, ਤੇ ਉਹ ਫੇਰ ਮੇਰੇ ਵੱਲ ਪਿੱਛੇ ਮੁੜ ਦੇਖਦੀ…. ਪਤਾ ਨਹੀਂ ਉਸਨੂੰ ਮੇਰੇ ਵਿਚ ਕੀ ਦਿੱਖ ਗਿਆ ਸੀ।
ਰੱਬ ਜਾਨੈਂ…. ਪਰ ਹਵਾ ਵਿਚ ਉੱਡ ਦੇ ਉਸਦੇ ਵਾਲ ਸੱਚੀ ਮੈਂਨੂੰ ਵੀ ਬਹੁਤ ਦਿਲ ਖਿੱਚ ਵੇਂ ਲੱਗਦੇ ਪਏ ਸੀ।
ਤੇ ਦਿਲ ਵਿਚ ਸੋਚਦਾ ਜਾ ਰਿਹਾ ਸੀ, ਕਿਤੇ ਏਹੋ ਤਾਂ ਨਹੀਂ ਮੇਰੀ ਮਹਿਬੂਬ ਮੇਰੀ ਸੱਜਣ, ਮੇਰੀ ਮਾਹੀ, ਪਤਾ ਨਹੀਂ ਮੇਰਾ ਦਿਲ ਏਦਾਂ ਕਿਉਂ ਸੋਚ ਰਿਹਾ ਸੀ।
    
ਪਰ ਜੋ ਵੀ ਸੀ ਅਹਿਸਾਸ ਬਹੁਤ ਵਧੀਆ ਹੋਰ ਰਿਹਾ ਸੀ।
ਮੈ ਉਸਦਾ ਮੂੰਹ ਨਹੀਂ ਦੇਖਿਆ ਸੀ, ਨਾਹੀ ਉਸਨੇ ਕਿਉਂਕਿ ਅਸੀਂ ਦੋਵਾਂ ਨੇ ਮੂੰਹ ਢੱਕੇ ਹੋਏ ਸੀ।
ਉਹਨੇ ਮਾਸਕ ਦੇ ਤੇ ਮੈਂ ਚਿੱਟੇ ਰੰਗ ਦੇ ਰੁਮਾਲ ਦੇ ਨਾਲ… ਮੈਂ ਉਸ ਦੀਆਂ ਅੱਖਾਂ ਤੇ ਸਾਵਲੇ ਜਿਹੇ ਰੰਗ ਨੂੰ ਦੇਖ ਕੁਝ ਬੋਲ ਲਿਖਦਾ ਜਾ ਰਿਹਾ ਸੀ।

ਨਜ਼ਰਾਂ ਨਸ਼ਿਆਇਆਂ ਜੋ ਪਿੱਛੇ ਮੁੜ ਮੁੜ ਆਈਆਂ ਨੇ….
ਹਵਾ ਵਿਚ ਉੱਡ ਦੀਆਂ ਜ਼ੁਲਫਾਂ ਵੀ ਲੱਗਦਾ ਸ਼ਰਮਾਈਆਂ ਨੇ….
ਸਾਵਲਾ ਰੰਗ ਦੇਖ ਬੋਲ ਕੁਝ ਲਿਖ ਲਵਾਂ ਹੁਣ ਮੇਰੇ ਤੀਕ ਤੇਰੀਆਂ ਸਾਹਾਂ ਵੀ ਆਈਆਂ ਨੇ…. .. …..

ਕਮਾਲ ਦਾ ਸਮਾਂ ਸੀ ਜੋ ਬੀਤ ਦਾ ਜਾ ਰਿਹਾ ਸੀ, ਤੇ ਮੇਰੇ ਅੰਦਰ ਸ਼ਬਦ ਉਥਲ ਪੁਥਲ ਮਚਾ ਰਹੇ ਸੀ।
ਉਹ ਬਾਰ ਬਾਰ ਮੇਰੇ ਵੱਲ ਪਿੱਛੇ ਮੁੜ ਕੇ ਦੇਖ ਦੀ , ਤੇ ਮੇਰੇ ਇਕ ਦਮ ਦੇਖਣ ਤੇ ਨਜ਼ਰਾਂ ਘੁੰਮਾਂ ਲੈਂ ਦੀ, ਜੋ ਕਿ ਉਸ ਦੀ ਇਹ ਅਦਾ ਮੈਨੂੰ ਘਾਇਲ ਕਰਦੀ ਜਾ ਰਹੀ ਸੀ ।
ਨਾਲ ਦੀ ਨਾਲ ਬੱਸ ਵਿਚ ਗੀਤ ਵੀ ਕੁਝ ਇਸ ਤਰਾਂ ਦੇ ਹੀ ਬਦਲ ਬਦਲ ਲੱਗ ਰਹੇ ਸੀ ।
ਜਿਵੇਂ ਉਸ ਦੇ  ਚੋਰੀ-ਚੋਰੀ ਦੇਖਣ ਤੇ ਲਖਵਿੰਦਰ ਵਡਾਲੀ ਜੀ ਦਾ ਗੀਤ ਚੱਲਣ ਲੱਗਿਆ ।

ਚੋਰੀ ਚੋਰੀ ਤੱਕਦੀ ਐਂ
ਨਜ਼ਰਾਂ ਵੀ ਰੱਖਦੀ ਐਂ
ਨਜ਼ਰਾਂ ਤੇ ਦਿਲ ਦੇ ਨਿਸ਼ਾਨੇ ਲੱਗੀ ਜਾਂਦੇ ਨੇ
ਹਾਏ  ਨੀ ਤੇਰੇ ਨਖਰੇ ਤਾਂ
ਜਾਨ ਕੱਢੀ ਜਾਂਦੇ ਨੇ 

ਸੱਚੀ ਮੈਨੂੰ ਤਾਂ ਲੱਗ ਰਿਹਾ ਸੀ, ਜਿਵੇਂ ਡਰਾਈਵਰ ਮੇਰਾ ਜੁੜਵਾ ਭਰਾ  ਹੋਵੇ ਤੇ ਮੇਰੀ ਮਰਜ਼ੀ ਦੇ ਗੀਤ ਲਾ ਰਿਹਾ ਹੋਵੇ ।
ਇਹ ਸਿਲਸਿਲਾ ਤੇ ਕਾਫੀ ਸਮਾਂ ਲੰਘ ਜਾਣ ਦੇ ਬਾਅਦ, ਉਹ ਆਪਣਾ ਫੋਨ ਦੇਖਣ ਲੱਗੀ ।
ਏਧਰ ਪਿਛਲੀ ਸੀਟ ਤੇ ਬੈਠਾ ਹੁਣ ਮੈਂ ਵੀ ਥੱਕ ਚੁੱਕਾ ਸੀ ।
ਮੈਂ ਅੰਗੜਾਈ ਲੈ ਕੇ ਆਪਣੀਆਂ ਦੋਵੇਂ ਲੱਤਾਂ ਨੂੰ ਅੱਗੇ ਨੂੰ ਖਿਲਾਰਿਆ ਤੇ...

ਉਸ ਦੇ ਪੈਰਾਂ ਨਾਲ ਜਾ ਮੇਰੇ ਪੈਰ ਟਕਰਾਏ ।
ਉਸ ਦੇ ਪੈਰਾਂ ਦੇ ਨਾਲ ਪੈਰ ਲੱਗਣ ਤੇ ਓਹ ਇੱਕ ਦਮ ਡਰ ਗਈ, ਤੇ ਘੂਰੀ ਵੱਟ ਕੇ ਪਿੱਛੇ ਨੂੰ ਮੇਰੇ ਵੱਲ ਦੇਖਣ ਲੱਗੀ । 
ਮੈਂ ਉਸਦੇ ਮੂੰਹ ਤੇ ਬੱਜੇ  ਮਾਸਕ ਨੂੰ ਦੇਖ ਕੇ ਉਸ ਦੀਆਂ ਅੱਖਾਂ ਤੋਂ  ਉਸਦੇ ਗੁੱਸੇ ਅਤੇ ਹਾਸੀ ਦਾ   ਅੰਦਾਜਾ ਲਾ ਸਕਦਾ ਸੀ ।
ਪਰ ਪੈਰ ਮਾਰਨ ਵਾਲੀ ਗਲਤੀ ਮੈਂ ਕੋਈ ਜਾਣ-ਬੁੱਝ ਕੇ ਨਹੀਂ ਕੀਤੀ ਸੀ । ਉਹ ਜਾਣੇ ਅਣਜਾਣੇ ਵਿੱਚ ਹੋਈ ਸੀ, ਖੈਰ ਮੈਂ ਤਾਂ ਮੁਆਫ਼ੀ ਵੀ ਨਹੀਂ ਮੰਗ ਸਕਦਾ ਸੀ ਉਸ ਤੋਂ, ਓਹ ਇਸ ਲਈ ਕਿ ਸ਼ਾਇਦ ਓਹ ਇਹ ਨਾ ਸੋਚ ਲਵੇ ਕਿ ਪਹਿਲਾ ਮੈ ਗਲਤੀ ਕੀਤੀ ਫੇਰ ਮੁਆਫ਼ੀ ਮੰਗ ਕੇ ਗੱਲ ਕਰਨ ਦੀ ਕੋਸ਼ਿਸ਼ ਕਰਦਾ ਪਿਆ ਹਾਂ, ਨਾਲੇ ਵੈਸੇ ਵੀ ਮੈਨੂੰ ਅਨਜਾਣ ਕੁੜੀਆਂ ਦੇ ਨਾਲ ਗੱਲ ਕਰਨ ਦਾ ਕੋਈ ਬਹੁਤਾ ਤਜੁਰਬਾ ਨਹੀਂ ਹੈ  ।
ਇਸ ਮਾਮਲੇ ਦੇ ਵਿਚ ਮੈਂ ਬੜਾ ਡਰਾਕਲ ਤੇ ਸ਼ਰਮਾਕਲ ਹਾਂ ।

ਉਸਦੇ ਖੱਬੇ ਪਾਸੇ ਅੱਖ ਦੇ ਹੇਠਾਂ ਇੱਕ ਕਾਲੇ ਰੰਗ ਦਾ ਤਿਲ  ਸੀ । ਜੋ ਉਸ ਦੇ ਰੰਗ-ਰੂਪ ਤੇ ਅਦਾਵਾਂ ਨੂੰ ਹੋਰ ਵੀ ਚਾਰ ਚੰਨ ਲਾ ਰਿਹਾ ਸੀ ।  ਹੁਣ ਮੈਂ ਵੀ ਇੱਕ ਢੀਠ ਆਸ਼ਿਕ ਦੇ ਵਾਂਗ ਆਪਣੀਆਂ ਨਿਗਾਹਾਂ ਉਸ ਦੇ ਵੱਲ ਹੀ ਗੱਡ ਦਿੱਤੀਆ । ਹੁਣ ਜਦ ਵੀ ਓਹ ਮੈਨੂੰ ਪਿੱਛੇ ਮੁੜਕੇ ਦੇਖਣ ਨੂੰ ਕਰਦੀ ਤਾਂ ਮੇਰੇ ਵੱਲ ਦੇਖ ਕੇ ਇੱਕ ਦਮ ਚਿਹਰਾ ਘੁੰਮਾਂ ਲੈਂਦੀ ।
ਜੌ ਦੇਖ ਕੇ ਮੈਂ ਮਨ ਹੀ ਮਨ ਬਹੁਤ ਖੁਸ਼ ਹੁੰਦਾ ।  ਫੇਰ ਥੋੜੀ ਦੇਰ ਬਾਦ ਉਸਨੇ ਆਪਣਾ ਦੁਪੱਟਾ ਆਪਣੇ ਸਿਰ ਤੋਂ ਹਟਾ ਦਿੱਤਾ ।
ਤੇ ਆਪਣੇ ਵਾਲਾ ਨੂੰ ਜਦ ਉਸਨੇ  ਸਵਾਰਿਆ ਤਾਂ ਮੇਰੇ ਹੋਸ਼ ਹੀ ਉੱਡ ਗਏ । ਕਿਉਂਕਿ ਉਸਦੇ ਵਾਲ ਪ੍ਰਿੰਸੈਸ ਰਪੰਜਲ ਵਾਂਗ ਬਹੁਤ ਲੰਬੇ ਸੀ ।  ਜਿਸ ਨੂੰ  ਦੇਖ ਕੇ ਮੇਰੇ ਮਨ ਵਿਚ ਕੁਝ ਬੋਲ  ਲਿਖੇ  ਗਏ ।

ਜੁਫਲਾਂ ਨੇ ਜਾ ਕੋਈ ਨਾਗਿਨ ਦੀਆਂ ਬੱਚੀਆਂ
ਜੌ ਨੇ ਸਿਰੋ ਲੈਕੇ ਤੇਰੇ ਗਿੱਟੀਆਂ ਤੱਕ ਲੱਥੀਆਂ
ਕੱਲੇ ਕੱਲੇ ਤੇਰੇ ਕੇਸਾਂ ਨੇ ਤਾਰੀਫ਼ਾਂ ਏਦਾ ਕੱਸੀਆਂ
ਜਿਵੇਂ ਗੱਰਜ ਦੇ ਬੱਦਲਾਂ ਦੇ ਵਿੱਚ ਮੱਛੀਆਂ ਨੇ ਨੱਚੀਆਂ
ਜ਼ੁਲਫ਼ਾਂ ਨੇ ਜਾ ਕੋਈ ……..

ਇਹ ਸੀ ਉਸ ਵਖਤ ਦਾ ਅਹਿਸਾਸ ਜੋ ਮੇਰੇ ਅੰਦਰ ਭਲਦਾ ਜਾ ਰਿਹਾ ਸੀ, ਤੇ ਮੈਂ ਕੁਝ ਨਾ ਕੁਝ ਲਿਖਦਾ ਜਾ ਰਿਹਾ ਸੀ।
ਕੱਦੋਂ ਏਹ ਸਮਾਂ ਬੀਤ ਗਿਆ । ਅੰਮ੍ਰਿਤਸਰ ਬੱਸ ਸਟੈਂਡ ਆ ਗਿਆ ।
ਬੱਸ ਤੋਂ ਉਤਰਣ ਸਾਰ ਹੀ, ਮੈਂ ਵੀ ਉਸਦੇ ਪਿੱਛੇ ਤੁਰਦਾ ਗਿਆ।
ਉਹ ਅੱਗੇ ਅੱਗੇ, ਮੈਂ ਪਿੱਛੇ ਪਿੱਛੇ, ਮੈਂਨੂੰ ਮੁੜ ਮੁੜ ਦੇਖਦੀ ਰਹੀ।
ਚਾਹੁੰਦੀ ਉਹ ਵੀ ਸੀ ਮੈਂਨੂੰ ਕੁਝ ਕਹਿਣਾ… ਤੇ ਮੈਂ ਵੀ।
ਪਰ ਕਿ ਕਰਦਾ ਹੌਸਲਾ ਜਿਹਾ ਨਹੀਂ ਪੈ ਰਿਹਾ ਸੀ।  ਫੇਰ ਦੇਖਦੇ ਹੀ ਦੇਖਦੇ ਉਹ ਇਕ ਬੱਸ ਵਿਚ ਬੈਠ ਗਈ।
ਮੈਂ ਵੀ ਬਾਹਰ ਇਕ ਬੈਂਚ ਉਤੇ ਬੈਠ ਉਸ ਨੂੰ ਦੇਖ ਦਾ ਰਿਹਾ।
ਕਿਉਕਿ ਉਹ ਬਾਰੀ ਵਾਲੀ ਸੀਟ ਵੱਲ ਬੈਠੀ ਸੀ। ਮੇਰੇ ਵੱਲ ਦੇਖ ਆਪਣੀਆਂ ਜ਼ੁਲਫਾਂ ਸੰਵਾਰਨ ਲੱਗ ਜਾਂਦੀ ਨਾਲੇ ਮੱਠੀ ਜਿਹੀ ਮੁਸਕਾਨ ਛੱਡ ਜਾਂਦੀ।
ਏਦਾਂ ਹੀ ਏਹ…. ਨਜ਼ਰਾਂ ਦੀ ਗੱਲਬਾਤ ਚੱਲਦੀ ਗਈ।
ਕੱਦੋ ਬੱਸ ਚੱਲ ਪਈ, ਮੈਂਨੂੰ ਪਤਾ ਹੀ ਨਾ ਲੱਗਾ। ਜਦ ਬੱਸ ਥੋੜ੍ਹੀ ਦੂਰ ਗਈ, ਮੇਰਾ ਚਿਹਰਾ ਉਦਾਸ ਹੋ ਗਿਆ।
ਉਹ ਵੀ ਕੋਈ ਖੁਸ਼ ਨਹੀਂ ਸੀ, ਮੈਂ ਦੂਰ ਸੀ ਸੋਚਿਆ ਏਹ ਮੌਕਾ ਏਦਾਂ ਹੱਥੋ ਨਹੀਂ ਜਾਣ ਦੇਣਾ। ਮੈਂ ਦੂਰੋੰ ਫੋਨ ਦਾ ਨੰਬਰ ਦਾ ਇਸ਼ਾਰਾ ਕੀਤਾ।
ਉਸਨੇ ਆਪਣੇ ਬੈਗ ਵਿੱਚੋ ਇੱਕ ਡਾਇਰੀ ਕੱਢੀ,  ਉਸਤੇ ਕੁਝ ਲਿਖ ਕੇ ਬੱਸ ਤੋਂ ਬਾਹਰ ਸੁੱਟ ਦਿੱਤਾ।  ਮੈਂ ਉਹ ਪਰਚੀ ( ਕਾਗਜ਼ ਦਾ ਟੁਕੜਾ) ਫੜਨ ਲਈ ਹਨੇਰੀ ਵਾਂਗ ਭੱਜਿਆ ਗਿਆ। ਕਿਉਂਕਿ ਮੌਸਮ ਵੀ ਖਰਾਬ ਸੀ ਮੀਂਹ ਪੈ ਕੇ ਹੱਟਿਆ  ਸੀ।

ਇਕ ਦਮ ਪਿੱਛੋ ਕਿਸੇ ਨੇ ਮੇਰੀ ਕਮੀਜ਼ ਦਾ ਕੋਲਰ ਫੜ ਕੇ ਮੈਂਨੂੰ ਪਿੱਛੇ ਨੂੰ ਖਿੱਚ ਲਿਆ। ਮੇਰੇ ਸਾਹਮਣੇ ਤੋਂ ਇਕ ਬੜੀ ਤੇਜ਼ ਕਾਰ ਲੰਘੀ, ਮੈਂ ਪਿੱਛੇ ਮੁੜ ਦੇਖਿਆ ਤੇ ਇਕ ਸਿੱਖ ਵੀਰ ਖੜਾ ਸੀ। ਜਿਸਨੇ ਮੇਰੀ ਜਾਨ ਬਚਾਈ ਸੀ।  ਫੇਰ ਮੈਂਨੂੰ ਗੁੱਸੇ ਨਾਲ ਚਿੜਕਣ ਲੱਗਾ – – – – “ਸ਼ੁਦਾਈ ਹੋਇਆ ਵਾ ਦੇਖ ਕੇ ਨਹੀਂ ਸੜਕ ਪਾਰ ਕਰ ਸਕਦਾ।”
ਜਿਵੇਂ ਮੈਂ ਉਸਦਾ ਛੋਟਾ ਭਰਾ ਹੋਵਾਂ ਮੈਂਨੂੰ ਏਦਾਂ ਸਮਝਾਉਣ ਲੱਗਾ।
ਮੈਂ ਵੀਰ ਦਾ ਧੰਨਵਾਦ ਕੀਤਾ। ਉਸ ਪਰਚੀ ਵੱਲ ਜਦ ਮੇਰਾ ਧਿਆਨ ਗਿਆ ਤਾਂ ਉਹ ਪਾਣੀ ਵਿਚ ਪੂਰੀ ਤਰ੍ਹਾਂ ਭਿੱਝ ਚੁੱਕੀ ਸੀ। ਜਦ ਜਾਕੇ ਮੈਂ ਪਰਚੀ ਪਾਣੀ ਤੋਂ ਬਾਹਰ ਕੱਢੀ ਤਾਂ ਉਸਤੇ ਲਿਖਿਆ ਪੂਰੀ ਤਰਾਂ ਮਿਟ ਚੁੱਕਿਆ ਸੀ। ਸਾਰੀ ਸਿਆਹੀ ਕਾਗਜ਼ ਤੇ ਫੇਲ ਗਈ ਸੀ।
ਮੈਂ ਦੇਖਦਾ ਹੀ  ਰਹਿ ਗਿਆ। ਆਪਣੇ ਅੰਦਰ ਇਸ ਜ਼ਿੰਦਗੀ ਭਰ ਦੇ ਅਹਿਸਾਸ ਨੂੰ ਸਾਂਭ ਕੇ ਰੱਖ ਲਿਆ । ਉਸ ਬੱਸ ਨੂੰ ਜਾਂਦੇ ਹੋਏ ਹੱਥ ਹਿਲਾ ਕੇ ਹਮੇਸ਼ਾ ਲਈ ਅਲਵਿਦਾ ਕਰ ਦਿੱਤਾ ।

*****

ਇਹ  ਸੀ ਸਾਡੇ ਕਿਸੇ ਦੋਸਤ ਦੀ ਜ਼ਿੰਦਗੀ ਭਰ ਦਾ ਅਹਿਸਾਸ, ਜਿਨੂੰ ਅਸੀਂ ਆਪਣੀ ਕਲਮ ਦੀ ਮਦਦ ਨਾਲ ਇਕ ਕਹਾਣੀ ਦੇ ਵਿਚ ਬਦਲਣ ਦੀ ਕੋਸ਼ਿਸ਼ ਕੀਤੀ ਹੈ।
ਕਹਾਣੀ ਵਿਚ ਆਈਆਂ ਖਾਮੀਆਂ ਲਈ ਅਸੀਂ ਮੁਆਫੀ ਚਾਹੁੰਦੇ ਹਾਂ, ਅਤੇ ਅੱਗੇ ਤੋਂ ਹੋਰ ਚੰਗਾ ਲਿਖਣ ਦੀ ਕੋਸ਼ਿਸ਼ ਕਰਾਂਗੇ।

ਨੋਟ : ਇਸ ਕਹਾਣੀ ਲਈ ਆਪਣੇ ਵਿਚਾਰ ਸਾਝੇ ਕਰਨ ਲਈ ਸਾਨੂੰ ਸਾਡੇ ਹੇਠਾਂ ਦਿਤੇ ਗਏ, ਵਟਸਐਪ ਨੰਬਰ  ਸਾਡੀ ( instagram I’d) ਜਾਂ ਈਮੇਲ ਉਤੇ ਵੀ ਮੈੱਸਜ ਭੇਜ ਕੇ ਗੱਲ ਕਰ ਸਕਦੇ ਹੋ।
ਆਪ ਸਭ ਦਾ ਦਿਲੋਂ ਧੰਨਵਾਦ ਕਰਦਾ ਹਾਂ।

ਆਪ ਜੀ ਦਾ ਨਿਮਾਣਾਂ
_ਪ੍ਰਿੰਸ

whatsapp : 7986230226
instagram : @official_prince_grewal
email         :  grewalp824@gmail.com

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)