ਇੱਕ ਮੁੰਡੇ ਦੀ ਮਾਂ ਨੇ ਘਰਵਾਲਾ ਛੱਡ ਕੋਲ ਰਹਿੰਦਾ ਦਰਜੀ ਕਰ ਲਿਆ..
ਖੁੱਲੀ ਖਰਚ ਖਾਹ ਸੀ..ਦਰਜੀ ਛੇਤੀ ਨੰਗ ਹੋ ਗਿਆ..ਫੇਰ ਓਸਨੂ ਛੱਡ ਖਾਂਦੇ ਪੀਂਦੇ ਮਰਾਸੀ ਤੇ ਪੱਟੂ ਪਾ ਲਿਆ..!
ਸੋਹਣੀ ਸੁਨੱਖੀ ਔਰਤ ਕਰਕੇ ਮਰਾਸੀ ਬੜਾ ਖੁਸ਼..
ਏਨੇ ਨੂੰ ਮੁੰਡਾ ਵੱਡਾ ਹੋ ਗਿਆ..ਸਕੂਲੇ ਦਾਖਿਲ ਕਰਾਉਣ ਚਲਾ ਗਿਆ..!
ਮਾਸਟਰ ਆਖਦਾ ਮਰਾਸੀਆਂ ਨਾਮ ਬੋਲ ਮੁੰਡੇ ਦਾ..
ਆਖਣ ਲੱਗਾ..ਜਜਮਾਨਾ ਔਖਾ ਜਿਹਾ ਏ..ਮੈਥੋਂ ਤੇ ਬੋਲਿਆ ਨਹੀਂ ਜਾਂਦਾ..ਤੂੰ ਆਪੇ ਹੀ ਪੁੱਛ ਲੈ ਪਠੋਰੇ ਨੂੰ..
ਮੁੰਡੇ ਨੂੰ ਪੁੱਛਿਆ ਤਾਂ ਮਰਾਸੀ ਦੀ ਸੰਗਤ ਵਿਚ ਹਰ ਗੱਲ ਲੈਅ ਜਿਹੀ ਵਿਚ ਆਖਣ ਦੀ ਆਦਤ ਪੈ ਗਈ ਸੀ..!
ਕੰਨ ਤੇ ਹੱਥ ਧਰ ਗਾਉਣਾ ਸ਼ੁਰੂ ਕਰ ਦਿੱਤਾ..
“ਜੰਮਣ ਲੱਗੇ ਹੈ ਸੀ ਪੰਡਤ..!
ਬਾਅਦ ਚ ਬਣਗੇ ਦਰਜੀ
ਹੁਣ ਤਾਂ ਲੋਕ ਮਰਾਸੀ ਸੱਦਣ
ਅਗਾਂਹ ਬੇਬੇ...
ਦੀ ਮਰਜੀ..”
ਫੌਜੀ ਸਾਬ ਦਾ ਤਾਂ ਠੀਕ ਏ..ਸਿਰਫ ਉਰੂਸਾ ਹੀ ਏ..ਉਹ ਤੇ ਸੂਤ ਆ ਜੂ..ਪਰ ਕਾਲੀ ਦਲ ਵਾਲੇ ਨੂੰ ਬੰਦਾ ਪੁੱਛੇ ਜੇ ਡਿਪਟੀ ਮੁੱਖ ਮੰਤਰੀ ਕੋਈ ਦਲਿਤ ਭਰਾ ਬਣਾ ਦਿੱਤਾ ਤਾਂ ਮੁੱਖ ਮੰਤਰੀ ਕੌਣ ਬਣੂੰ..ਤੂੰ ਕੇ ਤੇਰਾ ਪਿਤਾ ਸਮਾਨ ਭਾਪਾ?
ਪਿੰਡ ਨੂੰ ਅੱਗ ਲੱਗੀ ਤੇ ਕਮਲੀ ਹਾਰ ਸ਼ਿੰਗਾਰ ਵਿਚ ਰੁਝੀ ਏ..
ਕਿੰਨੀ ਨਿੱਗਰ ਗਈ ਏ ਸਿਆਸਤ..ਕਿੰਨੇ ਰੂਪ ਧਾਰਨੇ ਪੈਂਦੇ ਨੇ ਚੰਗੇ ਭਲੇ ਇਨਸਾਨ ਨੂੰ..
ਕਦੀ ਨਹੁੰ ਮਾਸ ਦਾ ਰਿਸ਼ਤਾ..ਤੇ ਕਦੀ ਵਹੁਟੀ ਘਰਵਾਲਾ..ਤੇ ਕਦੀ ਬਹੁਜਨ ਸਮਾਜ ਵਾਲੇ..!
ਹਰਪ੍ਰੀਤ ਸਿੰਘ ਜਵੰਦਾ
Lky Singh
right