More Punjabi Kahaniya  Posts
ਭਾਰਤੀ ਮੀਡੀਆ


(ਭਾਰਤੀ ਮੀਡੀਆ)
ਇੱਕ ਬਾਦਸ਼ਾਹ ਹੁੰਦਾ ਸੀ ਪੁਰਾਣੇ ਸਮਿਆਂ ਚ ਜਿਸਨੂੰ ਗੱਪਾਂ ਮਾਰਨ ਚ ਬਹੁਤ ਸਕੂਨ ਮਿਲਦਾ ਸੀ ਇਸੇ ਲਈ ਉਹਦੀ ਆਦਤ ਬਣ ਗਈ ਸੀ ਵੱਡੇ ਵੱਡੇ ਗੱਪ ਰੋੜ੍ਹਨ ਦੀ
ਤੇ ਇਸ ਬਾਦਸ਼ਾਹ ਨੇ ਇੱਕ ਰਫੂ ਕਰਨ ਵਾਲਾ ਵੀ ਰੱਖਿਆ ਹੋਇਆ ਸੀ, ਪਰ ਓਹਦਾ ਕੰਮ ਕੱਪੜੇ ਰਫੂ ਕਰਨਾ ਨੀ, ਬਾਦਸ਼ਾਹ ਦਿਆਂ ਗੱਪਾ ਰਫੂ ਕਰਨ ਦਾ ਸੀ
ਇੱਕ ਵਾਰ ਬਾਦਸ਼ਾਹ ਨੇ ਅਪਣਾ ਦਰਬਾਰ ਲਗਾਇਆ ਹੋਇਆਂ ਤੇ ਅਪਣੇ ਸ਼ਿਕਾਰ ਦੇ ਕਿੱਸੇ ਸੁਣਾਉਣ ਲੱਗ ਪਿਆਂ , ਕਿੱਸਾ ਸੁਣਾਉਦਾ ਸੁਣਾਉਂਦਾ ਜੋਸ਼ ਵਿੱਚ ਆ ਗਿਆ ਤੇ ਕਹਿੰਦਾ , ਇੱਕ ਵਾਰ ਮੈ ਅੱਧੇ ਕਿੱਲੋਮੀਟਰ ਤੋ ਖਿੱਚ ਕੇ ਤੀਰ ਦਾ ਨਿਸ਼ਾਨਾ ਲਾਇਆ, ਤੀਰ ਹੀਰਨ ਦੀ ਸੱਜੀ ਅੱਖ ਵਿੱਚੋਂ ਹੋ ਕੇ ਖੱਬੇ ਕੰਨ ਵਿੱਚੋਂ ਲੰਘਦਾ ਹੋਇਆਂ ਹਿਰਨ ਦਾ ਪੈਰ ਪਾੜਕੇ ਲੰਘ ਗਿਆ
ਜਿਹੜੀ ਦਰਬਾਰ ਵਿੱਚ ਜਨਤਾ ਬੈਠੀ ਸੀ ਕਿਸੇ ਨੇ ਵਾਹ ਵਾਹ ਨੀ ਕੀਤੀ,
ਕਿਉਂਕਿ ਕਿਸੇ ਨੂੰ ਵੀ ਗੱਲ ਹਜ਼ਮ ਨਹੀਂ ਆ ਰਹੀ ਸੀ। ਓਧਰ ਬਾਦਸ਼ਾਹ ਵੀ ਸਮਝ ਗਿਆ ਵੀ ਮੈ ਅੱਜ ਜ਼ਰੂਰਤ ਤੋ ਜ਼ਿਆਦਾ ਹੀ ਲੰਬੀ ਸੁੱਟ ਬੈਠਾ
ਬਾਦਸ਼ਾਹ ਨੇ ਕਰਤਾ ਰਫ਼ੂਗਰ ਵੱਲ ਇਸ਼ਾਰਾ ਵੀ ਸਾਂਭ ਹੁਣ
ਰਫ਼ੂਗਰ ਉੱਠਕੇ ਕਹਿੰਦਾ ਅਸਲ ਵਿੱਚ ਮੈ ਸਮਝਾਉਂਦਾ ਤੁਹਾਨੂੰ ਕਿਉਂਕਿ ਮੈ ਇਸ ਘਟਨਾ ਦਾ ਗਵਾਹ...

ਰਿਹਾ ਹਾਂ
ਅਸਲ ਵਿੱਚ ਬਾਦਸ਼ਾਹ ਪਹਾੜੀ ਦੇ ਉੱਤੇ ਖੜੇ ਸੀ ਤੇ ਹਿਰਨ ਥੱਲੇ , ਹਵਾ ਵੀ ਹਿਰਨ ਵੱਲ ਚੱਲ ਰਹੀ ਸੀ ਨਹੀਂ ਤਾਂ ਅੱਧਾ ਕਿੱਲੋਮੀਟਰ ਦੂਰ ਤੀਰ ਕਿੱਥੇ ਜਾਂਦਾ
ਸੋ ਜਿੱਥੋਂ ਤੱਕ ਗੱਲ ਆ ਤੀਰ ਦੇ ਅੱਖ ਅਤੇ ਕੰਨ ਵਿੱਚੋ ਲੰਘਦੇ ਹੋਏ ਪੈਰ ਵਿੱਚ ਲੱਗਣ ਦੀ
ਤੀਰ ਮਾਰਿਆ ਤਾ ਅੱਖ ਵਿੱਚ ਹੀ ਸੀ ਪਰ ਉਸੇ ਟਾਇਮ ਹਿਰਨ ਅਪਣੇ ਪੈਰ ਨਾਲ ਖੱਬੇ ਕੰਨ ਤੇ ਖੁਰਕ ਕਰ ਰਿਹਾ ਸੀ
ਬੱਸ ਏਨਾ ਸੁਣਦੇ ਹੀ ਜਨਤਾ ਲੱਗ ਪਈ ਤਾੜੀਆਂ ਮਾਰਨ
ਅਗਲੇ ਹੀ ਦਿਨ ਰਫ਼ੂਗਰ ਅਪਣਾ ਬੋਰੀਆ ਬਿਸਤਰ ਚੁੱਕ ਕੇ ਜਾਣ ਲੱਗਾ ਤਾ ਬਾਦਸ਼ਾਹ ਨੇ ਪਰੇਸ਼ਾਨ ਹੁੰਦੇ ਪੁੱਛਿਆ ਤੂੰ ਕਿੱਥੇ ਚੱਲਿਆਂ
ਰਫ਼ੂਗਰ ਹੱਥ ਜੋੜਕੇ ਕਹਿੰਦਾ ਬਾਦਸ਼ਾਹ ਸਲਾਮਤ ਮੈ ਤਾ ਥੋੜੀ ਬਹੁਤੀ ਤਰਪਾਈ ਕਰ ਲੈਂਦਾ ਹਾਂ
ਟੈਂਟ ਰਫੂ ਕਰਨਾ ਮੇਰੇ ਵੱਸ ਦੀ ਗੱਲ ਨੀ , ਉਸ ਲਈ ਤੁਸੀ ਭਾਰਤੀ ਮੀਡੀਆ ਦੇ ਆਪ ਮੁਹਾਰੇ ਬਣੇ ਪਤਰਕਾਰ ਸਾਥੀਆਂ ਨੂੰ ਬੁਲਾ ਲਓ ਫੇਰ ਕਿਡਾ ਵੀ ਗੱਪ ਮਾਰਿਓ ਉਹ ਆਪੇ ਸਾਂਭ ਲਿਆ ਕਰਨਗੇ…

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)