More Punjabi Kahaniya  Posts
ਪਵਿੱਤਰ-ਅਪਵਿੱਤਰ


ਸੰਤੋਖ ਸਿੰਘ ਘਰ ਦੇ ਬਾਹਰ ਲੱਗੀ ਨਿੰਮ੍ਹ ਥੱਲੇ ਮੰਜੇ ਉੱਪਰ ਬੈਠਾ ਚਾਹ ਪੀ ਰਿਹਾ ਸੀ ਤੇ ਨਾਲ ਉਸਦਾ 19 ਕੁ ਸਾਲ ਦਾ ਪੋਤਾ ਬੈਠਾ ਅਖਬਾਰ ਪੜ੍ਹ ਰਿਹਾ ਸੀ।ਉਸ ਵੇਲੇ ਹੀ ਉਸਨੂੰ ਗਲੀ ਦੇ ਮੋੜ ਤੇ ਕਬਾੜ ਖਰੀਦਣ ਵਾਲਾ ਆਉਦਾ ਦਿਸਿਆ ਤਾਂ ਉਸਨੇ ਆਪਣੇ ਪੋਤੇ ਨੂੰ ਪੁੱਛਿਆ “ਦੀਪ ਆਪਣੇ ਤਾਂ ਨੀ ਕੁਝ ਕਬਾੜ ਵਿੱਚ ਵੇਚਣ ਵਾਲਾ”
“ਨਹੀ ਬਾਪੂ ਜੀ ਕੁਝ ਨਹੀ”
ਜਦ ਕਬਾੜ ਵਾਲੇ ਨੇ ਕੋਲ ਆ ਸਤਿ ਸ੍ਰੀ ਅਕਾਲ ਬੁਲਾਈ ਤਾਂ ਸੰਤੋਖ ਸਿੰਘ ਦੇਖ ਝੱਟ ਪਛਾਣ ਗਿਆ ਕਿ ਇਹ ਉਹਨਾਂ ਦੇ ਪਿੰਡ ਵਾਲਾ ਗੇਬੂ ਏ ਜਿਸਦਾ ਪਿਓ ਕਈ ਸਾਲ ਉਸ ਦੇ ਬਾਪ ਨਾਲ ਸੀਰੀ ਰਿਹਾ ਸੀ ਤਾਂ ਉਸਨੇ ਜਵਾਬ ਦਿੰਦੇ ਹੋਏ ਆਖਿਆ “ਸਤਿ ਸ੍ਰੀ ਅਕਾਲ ਬਈ,ਹੋਰ ਗੇਬੂ ਤਕੜਾ??
ਗੇਬੂ; “ਬਸ ਜੀ ਤਕੜੇ ਕਰਕੇ ਹੀ ਕੰਮ ਕਰੀ ਜਾਨੇ ਆ”
ਸੰਤੋਖ; “ਵਧੀਆ ਇਹਨੇ ਨਾਲ ਹੱਡ-ਗੋਡੇ ਚੱਲਦੇ ਰਹਿੰਦੇ ਨੇ”
ਗੇਬੂ; “ਇਹ ਤਾਂ ਬਿਲਕੁਲ ਸਹੀ ਏ ਜੀ ਨਾਲੇ ਵਿਹਲੇ ਬੈਠ ਕੇ ਘਰ ਦਾ ਗੁਜ਼ਾਰਾ ਕਿੱਥੋ ਚੱਲੂਗਾ”
ਸੰਤੋਖ; “ਹੋਰ ਦੱਸ ਚਾਹ ਪੀਵੇਗਾ ਕਿ ਲੱਸੀ??
ਗੇਬੂ; “ਲੱਸੀ ਪੀਵਾਗਾ ਸਰਦਾਰ ਜੀ”
ਨਵੇ ਪਏ ਘਰ ਵੱਲ ਦੇਖ ਕੇ ਗੇਬੂ ਨੇ ਸੰਤੋਖ ਸਿੰਘ ਨੂੰ ਵਧਾਈਆਂ ਦਿੱਤੀਆ ਤਾਂ ਸੰਤੋਖ ਸਿੰਘ ਨੇ ਖੁਸ਼ ਹੋ ਕੇ ਵਧਾਈਆਂ ਕਬੂਲ ਕਰਦੇ ਨੇ ਕਿਹਾ “ਚੱਲ ਆ ਤੈਨੂੰ ਘਰ ਦਿਖਾਵਾ ਨਾਲੇ ਲੱਸੀ ਪਿਆਵਾ” ਸੰਤੋਖ ਸਿੰਘ ਤੇ ਉਸਦੇ ਪੋਤੇ ਦੇ ਨਾਲ ਗੇਬੂ ਵੀ ਅੰਦਰ ਚਲਾ ਗਿਆ। ਸੰਤੋਖ ਸਿੰਘ ਨੇ ਅੰਦਰ ਵੜਦਿਆ ਹੀ ਆਪਣੇ ਪੋਤੇ ਨੂੰ ਲੱਸੀ ਦਾ ਗਿਲਾਸ ਲਿਆਉਣ ਲਈ ਕਿਹਾ ਤੇ ਆਪ ਗੇਬੂ ਨੂੰ ਘਰ ਦਿਖਾਉਣ ਲੱਗ ਪਿਆ।ਦੀਪ ਨੇ ਰਸੋਈ ਵਿੱਚ ਕੰਮ ਕਰਦੀ ਆਪਣੀ ਮਾਂ ਨੂੰ ਕਿਹਾ “ਮੰਮੀ ਇੱਕ ਗਲਾਸ ਲੱਸੀ ਦਾ ਦਿਉ ਬਾਪੂ ਜੀ...

ਨੇ ਮੰਗਵਾਇਆ” ਉਸਨੇ ਦੀਪ ਵੱਲ ਬਿਨ੍ਹ ਦੇਖੇ ਕੰਮ ਕਰਦੀ ਨੇ ਆਖਿਆ “ਪਤਾ ਸੀ ਮੈਨੂੰ ਹੁਣ ਜਰੂਰ ਚਾਹ ਜਾਂ ਲੱਸੀ ਦਾ ਸੁਨੇਹਾ ਆਊਗਾ” ਅਸਲ ਵਿੱਚ ਉਸਨੇ ਪਹਿਲਾਂ ਹੀ ਉਹਨਾਂ ਨੂੰ ਅੰਦਰ ਆਉਦਿਆਂ ਨੂੰ ਦੇਖ ਸੀ। ਗਿਲਾਸ ਵਿੱਚ ਲੱਸੀ ਪਾਉਦੇ ਉਸਨੇ ਗੁੱਸੇ ਵਿੱਚ ਕਿਹਾ “ਬੁੜੇ ਨੂੰ ਵੀ ਭੋਰਾ ਅਕਲ ਨ੍ਹੀ ਇਹ ਵੀ ਨਹੀ ਪਤਾ ਕਿ ਕਿਸ ਨੂੰ ਘਰ ਲਿਆਉਣਾ ਤੇ ਕਿਸ ਨੂੰ ਗੇਟਾਂ ਵਿੱਚ ਖੜਾਉਣਾ ਇਹੋ ਜਿਹੇ ਲੋਕਾਂ ਨੂੰ ਕੌਣ ਘਰ ਵਾੜਦਾ ਹੁੰਦਾ ਭਲਾਂ” ਇਹ ਬੋਲ ਸੁਣ ਕੇ ਦੀਪ ਸਮਝ ਗਿਆ ਕਿ ਉਸਦੀ ਮਾਂ ਇਸ ਕਰਕੇ ਗੁੱਸੇ ਹੋ ਰਹੀ ਸੀ ਕਿਉਕਿ ਗੇਬੂ ਨੀਵੀ-ਜਾਤ ਦਾ ਸੀ ਤੇ ਉਸਨੇ ਉਸਦੇ ਘਰ ਪੈਰ ਪਾਉਣ ਨੂੰ ਚੰਗਾ ਨਹੀ ਸੀ ਸਮਝਿਆ।ਦੀਪ ਨੂੰ ਚੇਤੇ ਆਇਆ ਕਿ ਕੁਝ ਦਿਨ ਪਹਿਲਾਂ ਉਸਦੀ ਮਾਂ ਕਿੰਨੀ ਖੁਸ਼ ਸੀ ਉਸ ਪਾਖੰਡੀ ਬਾਬੇ ਦੇ ਘਰ ਆਉਣ ਤੇ ਜੋ ਦੇਖਣ ਨੂੰ ਜਵਾਨ ਤੇ ਬਿਲਕੁਲ ਤੰਦਰੁਸਤ ਲੱਗ ਰਿਹਾ ਸੀ। ਜਿਸ ਲਈ ਉਸਦੀ ਮਾਂ ਨੇ ਕਈ ਪ੍ਰਕਾਰ ਦਾ ਭੋਜਨ ਬਣਾਇਆ ਤੇ ਜਾਣ ਲੱਗੇ ਨੂੰ ਦਾਨ ਵਿੱਚ ਵਧੀਆ ਕੱਪੜੇ ਤੇ ਪੈਸੇ ਦਿੱਤੇ ਸਨ ਤੇ ਖੁਸ ਹੋ ਕਹਿ ਰਹੀ ਸੀ “ਬਾਬਾ ਜੀ ਦੇ ਚਰਨ ਪੈਣ ਨਾਲ ਉਸ ਦਾ ਘਰ ਪਵਿੱਤਰ ਹੋ ਗਿਆ” ਦੀਪ ਸੋਚ ਕੇ ਹੈਰਾਨ ਸੀ ਕਿ ਉਸ ਵਹਿਲੜ ਪਾਖੰਡੀ ਬਾਬੇ ਦੇ ਪੈਰ ਪੈਣ ਨਾਲ ਘਰ ਪਵਿੱਤਰ ਤੇ ਗੇਬੂ ਵਰਗੇ ਮਿਹਨਤੀ ਬਜੁਰਗ ਕਿਰਤੀ ਦੇ ਪੈਰਾਂ ਨਾਲ ਘਰ ਅਪਵਿੱਤਰ ਕਿਵੇ ਹੋ ਗਿਆ।
ਦਵਿੰਦਰ ਧਾਲੀਵਾਲ…….✍🏻

...
...



Related Posts

Leave a Reply

Your email address will not be published. Required fields are marked *

3 Comments on “ਪਵਿੱਤਰ-ਅਪਵਿੱਤਰ”

  • right story

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)