More Punjabi Kahaniya  Posts
ਮੂਸਾ ਭੱਜਿਆ ਮੌਤ ਤੋਂ ਮੌਤ ਅੱਗੇ ਖੜੀ


ਕਹਿੰਦੇ ਮੂਸਾ ਭੱਜਿਆ ਮੌਤ ਤੋਂ ਮੌਤ ਅੱਗੇ ਖੜੀ
ਇਹ ਕਹਾਉਤ ਤਾਂ ਬਹੁਤ ਜਾਣੀਆਂ ਨੇ ਸੁਣੀ ਹੋਣੀ ਆ ਪਰ ਸਾਈਦ ਹੀ ਕੋਈ ਜਾਣਦਾ ਹੋਵੇ ਵੀ ਮੂਸਾ ਕੋਣ ਸੀ।
ਇਸਰਾਇਲ ਲੋਕ ਜਿਨ੍ਹਾਂ ਨੂੰ ਯਹੂਦੀ ਵੀ ਕਿਹਾ ਜਾਂਦਾ ਹੈ, ਮੂਸਾ ਉਹਨਾਂ ਦਾ ਨਬੀ ਸੀ ( ਉਹ ਬੰਦਾ ਜੋ ਰੱਬ ਜਾਂ ਪ੍ਰਮੇਸ਼ਵਰ ਅਤੇ ਮਨੁੱਖਾਂ ਵਿਚਕਾਰ ਵਿਚੋਲਾ ਹੋਵੇ ਆਮ ਭਾਸ਼ਾ ਚ ਸੰਤ )।
ਇਸਰਾਈਲੀ ਮਿਸਰ ਵਿੱਚ ਗੁਲਾਮ ਸਨ ਅਤੇ ਮਿਸਰ ਦੇ ਰਾਜੇ ਨੂੰ ਇਹ ਡਰ ਪੈ ਗਿਆ ਵੀ ਗੁਲਾਮ ਵੱਧ ਦੇ ਜਾਂਦੇ ਹਨ ਉਸਨੇ ਹੁੱਕਮ ਦਿੱਤਾ ਵੀ ਜੇ ਇਸਰਾਈਲੀਆਂ ਦੇ ਮੁੰਡਾ ਹੁੰਦਾ ਤਾਂ ਉਸਨੂੰ ਨੀਲ ਨਦੀ ਵਿੱਚ ਸੁੱਟ ਦਿੱਤਾ ਜਾਵੇ। ਜਦੋਂ ਮੂਸਾ ਦਾ ਜਨਮ ਹੋਇਆਂ ਤਾਂ ਉਸ ਨੂੰ ਉਸਦੀ ਮਾਂ ਨੇ ਤਿੰਨ ਮਹੀਨੇ ਲਕੋਈ ਰੱਖਿਆਂ ਜਦੋਂ ਉਹ ਹੋਰ ਨਾਂ ਲਕੋ ਸਕੀ ਤਾਂ ਉਸਨੇ ਉਸਨੂੰ ਇਕ ਟੋਕਰੀ ਚ ਪਾ ਕੇ ਪਾਣੀ ਚ ਤੇਰ ਦਿੱਤਾ। ਮੂਸਾ ਦੀ ਭੈਣ ਉਸ ਟੋਕਰੀ ਦਾ ਪਿੱਛਾ ਕਰਦੀ ਰਹੀ।
ਰਾਜੇ ਦੀ ਭੈਣ ਨਦੀ ਵਿੱਚ ਨਹਾ ਰਹੀ ਸੀ ਉਸਨੂੰ ਉਹ ਟੋਕਰੀ ਮਿਲੀ ਅਤੇ ਉਸਨੇ ਉਸਨੂੰ ਆਪਣੀ ਔਲਾਦ ਮੰਨ ਕੇ ਪਾਲਿਆ । ਜਦੋਂ ਉਹ ਵੱਡਾ ਹੋਈਆ ਤਾਂ ਉਸਨੂੰ ਪਤਾ ਲੱਗਿਆ ਵੀ ਉਹ ਕੋਈ ਸ਼ਹਿਜ਼ਾਦਾ ਨਹੀਂ ਬਲਕਿ ਇੱਕ ਗੁਲਾਮ ਹੈ। ਇੱਕ ਦਿਨ ਮੂਸਾ ਨੇ ਦੇਖਿਆਂ ਵੀ ਕੋਈ ਮਿਸਰੀ ਇਸਰਾਈਲੀਆ ਨੂੰ ਮਾਰ ਰਿਹਾ ਹੈ ਉਸ ਤੋਂ ਰਿਹਾ ਨਾਂ ਗਿਆ ਅਤੇ ਉਸਨੇ ਉਸ ਮਿਸਰੀ ਨੂੰ ਮਾਰ ਦਿੱਤਾ ।...

ਅਗਲੇ ਦਿਨ ਜਦੋਂ ਉਸਨੇ ਦੋ ਮਿਸਰੀਆਂ ਨੂੰ ਲੜਦੇ ਦੇਖਿਆਂ ਤਾਂ ਉਸਨੇ ਉਹਨਾਂ ਚ ਸੁਲ੍ਹਾ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਉਸਨੂੰ ਕਿਹਾ ਗਿਆ ਵੀ ਤੈਂਨੂੰ ਕਿਸਨੇ ਸਾਡੇ ਉੱਪਰ ਫੈਸਲਾ ਕਰਨ ਵਾਲਾ ਠਹਿਰਾਈਆਂ ਕੀ ਤੂੰ ਵੀ ਸਾਨੂੰ ਉਵੇ ਹੀ ਮਾਰ ਦੇਵੇਗਾ ਜਿਵੇਂ ਤੂੰ ਉਸ ਮਿਸਰੀ ਨੂੰ ਮਾਰੀਆ। ਜਦੋਂ ਇਹ ਖ਼ਬਰ ਰਾਜਾ ਤੱਕ ਪਹੁੰਚੀ ਤਾਂ ਰਾਜਾ ਨੇ ਉਸਨੂੰ ਮੌਤ ਦੀ ਸਜ਼ਾ ਸੁਣਾਈ ।
ਮੂਸੇ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਵੀ ਉਸਨੂੰ ਰਾਜਸੀ ਵੱਲੋਂ ਮਾਰਨ ਦਾ ਹੁੱਕਮ ਹੋ ਗਿਆ ਤਾਂ ਉਹ ਮਿਸਰ ਛੱਡ ਕੇ ਭੱਜ ਗਿਆ ਪਰ ਹੁਣ ਮਿਸਰ ਅਤੇ ਕਿਸੇ ਹੋਰ ਆਬਾਦ ਥਾਂ ਚ ਇੱਕ ਰੇਗਿਸਤਾਨ ਸੀ ਜਿੱਥੇ ਨਾਂ ਪੀਣ ਲਈ ਪਾਣੀ ਅਤੇ ਨਾਂ ਖਾਣ ਲਈ ਰੋਟੀ ਸੀ। ਘੱਟੋ ਘੱਟ 40 ਦਿਨਾਂ ਦਾ ਪੈਦਲ ਸਫਰ ਸੀ ਕਿਸੇ ਵੀ ਰਹਿਣ ਬਸੇਰੇ ਤੱਕ ਪਹੁੰਚਣ ਲਈ।
ਵੀ ਉਹ ਮੌਤ ਦੀ ਸਜ਼ਾ ਤੋਂ ਤਾਂ ਬੱਚ ਗਿਆ ਪਰ ਹੁਣ ਪਿਆਸ ਅਤੇ ਭੁੱਖ ਨੇ ਉਸਨੂੰ ਮਾਰ ਦੇਣਾ।
ਇੱਥੋਂ ਹੀ ਇਹ ਕਹਾਵਤ ਬਣੀ, ਮੂਸਾ ਭੱਜੀਆਂ ਮੌਤ ਤੋਂ ਮੌਤ ਅੱਗੇ ਖੜੀ।
ਨੋਟ: ਤੁਸੀ ਮੂਸਾ ਦੀ ਸਾਰੀ ਕਥਾ ਪਵਿੱਤਰ ਬਾਈਬਲ ਦੀ ਪੁਸਤਕ ਕੂਚ ਚ ਪੜ ਸਕਦੇ ਹੋ।

#PunjabiBible

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)