More Punjabi Kahaniya  Posts
ਹਮ ਨੇ ਉਸ ਰਾਤ ਖਾਣਾ ਨਹੀ ਖਾਇਆ


ਹਮ ਨੇ ਉਸ ਰਾਤ ਖਾਣਾ ਨਹੀ ਖਾਇਆ।
ਕਾਰਗਿਲ ਯੁੱਧ ਤੋਂ ਬਾਅਦ , ਭਾਰਤ-ਪਾਕਿ ਵਿੱਚ ਹਾਲਾਤ ਅਣਸੁਖਾਵੇਂ ਹੋਣ ਕਾਰਨ, ਅਪਰੇਸ਼ਨ ਪਰਾਕਰਮ ਦੌਰਾਨ ਭਾਰਤੀ ਫੌਜਾਂ ਤਕਰੀਬਨ ਇਕ ਸਾਲ ਲਈ, ਆਪਣੇ ਟਿਕਾਣਿਆਂ ਤੋਂ ਨਿਕਲ ਕੇ, ਭਾਰਤ-ਪਾਕਿਸਤਾਨ ਸਰਹੱਦ ਤੇ ਤੈਨਾਤ ਰਹੀਆਂ।
ਮੇਰੇ ਪਤੀ ਵੀ ਰਾਜਸਥਾਨ ਦੇ ਕਿਸੇ ਇਲਾਕੇ ਵਿਚ ਸਨ। ਕਿਸੇ ਕਾਰਨ ਵੱਸ ਇਹ ਜਖਮੀਂ ਹੋ ਗਏ, ਅਤੇ ਕਾਫ਼ੀ ਲੰਬਾ ਇਲਾਜ ਚੱਲਿਆ। ਜਿਸ ਕਾਰਨ ਇਹ ਪਟਿਆਲੇ, ਚੰਡੀਮੰਦਰ ਦੇ ਹਸਪਤਾਲ ਕਾਫੀ ਸਮਾਂ ਰਹੇ। ਇਕ ਦਿਨ ਮੈਂ ਇਨ੍ਹਾਂ ਨੂੰ ਮਿਲਣ ਜਾ ਰਹੀ ਸੀ, ਤਾਂ ਗੱਡੀ ਦੇ ਡਰਾਈਵਰ ਨੇ ਨਮਸਕਾਰ ਕੀਤੀ। ਮੈਂ ਆਦਤਨ ਵੱਸ ਹੀ ਉਸਦਾ ਹਾਲ ਚਾਲ ਪੁੱਛ ਲਿਆ। ਵੈਸੇ ਆਰਮੀ ਅਫਸਰਾਂ ਦੀਆਂ ਵਹੁਟੀਆਂ ਥੋੜੀ ਅਕੜ ਵਿੱਚ ਰਹਿੰਦੀਆਂ ਹਨ, ਛੇਤੀ ਕਿਸੇ ਨਾਲ ਗੱਲ ਨਹੀਂ ਕਰਦੀਆਂ ਹਨ।ਪਰ ਮੈਂ ਸਾਹਮਣੇ ਵਾਲੇ ਬੰਦੇ ਨਾਲ ਥੋੜੀ ਬਹੁਤ ਗੱਲ-ਬਾਤ ਕਰ ਲੈਂਦੀ ਹੁੰਦੀ ਹਾਂ। ਮੇਰੇ ਅਨੁਸਾਰ ਜੇਕਰ ਤੁਹਾਨੂੰ ਅੱਗੋਂ ਇਜ਼ਤ ਮਿਲਦੀ ਹੈ ਤਾਂ ਤੁਸੀਂ ਉਸਦੇ ਘਰ ਪਰਵਾਰ ਬਾਰੇ ਪੁੱਛ ਲਉ ਤਾਂ ਇਹ ਇੱਕ ਕਿਸਮ ਦੀ ਸੁਲਝੀ ਹੋਈ ਆਦਤ ਜਾਂ ਗੁੱਡ ਮੈਨਰ ਹੀ ਮੰਨਿਆ ਜਾਵੇਗਾ।
ਉਸ ਡਰਾਈਵਰ ਨੇ ਮੈਨੂੰ ਬਹੁਤ ਭਾਵੁਕ ਹੋ...

ਕੇ ਕਿਹਾ,”ਮੈਡਮ ਆਪ ਕੋ ਏਕ ਬਤਾਉਂ, ਜਬ ਸਾਹਬ ਕੋ ਚੋਟ ਲੱਗੀ ਥੀ ,ਉਸ ਰਾਤ ਲਾਈਨ ਮੇਂ ਕਿਸੀ ਨੇ ਖਾਣਾ ਨਹੀਂ ਖਾਇਆ ਥਾ। ਹਮ ਸਭੀ ਨੇ ਉਨ੍ਹ ਕੀ ਸਿਹਤਯਾਬੀ ਕੀ ਪ੍ਰਾਰਥਨਾ ਕੀ ਥੀ”। ਇਹ ਸੁਣ ਕੇ ਮੈਂ ਵੀ ਭਾਵੁਕ ਹੋ ਗਈ ਤੇ ਕਿਹਾ ,”ਭੲਈਆ ਤੁਮ ਲੋਗੋਂ ਕੀ ਦੁਆਓਂ ਕੇ ਕਾਰਨ ਹੀ ਤੋ ਸਾਹਿਬ ਠੀਕ ਹੋ ਰਹੇ ਹੈਂ”।
ਮੈਂ ਇਹ ਮਹਿਸੂਸ ਕਰ ਰਹੀ ਸੀ ਕਿ ਫੌਜ ਵਿੱਚ ਇਕੱਠੇ ਕੰਮ ਕਰਨ ਵਾਲੇ ਜਵਾਨ ਤੋਂ ਲੈ ਕੇ ਅਫਸਰ ਤੱਕ ਆਪਸ ਵਿੱਚ ਕਿੰਨੇ ਜੁੜੇ ਹੁੰਦੇ ਹਨ। ਦੋਨੋ ਇੱਕ ਦੂਜੇ ਦੇ ਭਲੇ ਲਈ ਕਿਸੇ ਦੀ ਪਰਵਾਹ ਨਹੀਂ ਕਰਦੇ। ਸਦੀਆਂ ਤੋਂ ਭਾਈਚਾਰਕ ਅਤੇ ਸਮਾਜਿਕ ਸਾਂਝ ਵਾਸਤੇ ਸਾਡਾ ਦੇਸ਼ ਦੁਨੀਆਂ ਵਿਚ ਮਸ਼ਹੂਰ ਹੈ ਅਤੇ ਇਸ ਦਾ ਅਸਰ ਹੀ ਭਾਰਤੀ ਫੌਜ ਤੇ ਹੈ। ਫੌਜ ਦੀ ਇਸ ਖੂਬੀ ਨੂੰ ਕੋਈ ਮਿਟਾ ਨਹੀਂ ਸਕਦਾ।
ਰਿਪਨਜੋਤ ਕੌਰ ਸੋਨੀ ਬੱਗਾ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)