ਕਰੌਨਾਂ ਆਵਦੇ ਪੂਰੇ ਜੋਰ ਤੇ ਸੀ ਤੇ ਭੂਆ ਦੇ ਮੁੰਡੇ ਦਾ ਫੋਨ ਆਇਆ ਅਖੇ ਮਾਮੀ ਠੀਕ ਨਹੀ ਪਟਿਆਲੇ ਲੈਕੇ ਚੱਲਿਆ ਆਂ ( ਮੇਰੀ ਮਾਂ ) ਕਹਿੰਦਾ ਸਾਹ ਲੈਣ ਚ ਤਕਲੀਫ ਹੋ ਰਹੀ ਏ TB ਹਸਪਤਾਲ ਪਟਿਆਲੇ ਲੈ ਕੇ ਗਿਆ ਓਹਨਾਂ ਟੈਸ਼ਟ ਕੀਤੇ ਤੇ ਦਾਖਲ ਕਰ ਲਈ ਦੋ ਕੂ ਦਿਨਾਂ ਬਾਅਦ ਕਹਿੰਦੇ PGI ਲੈ ਜਾਵੋ ਤੇ ਊੱਥੇ ਲੈ ਗਏ ਤੇ ਰਾਤ ਨੂੰ ਕੰਮ ਤੋ ਆ ਕੇ ਫੋਨ ਕੀਤਾ ਭੁਆ ਦੇ ਪੁੱਤਰ ਨੂੰ…. ਮੈ ਕਿਹਾ ਬੀਬੀ ਨਾਲ ਗੱਲ ਕਰ ਦੇ…. ਕਹਿੰਦਾ ਮੈ ਬਾਹਰ ਆਂ ਹਸਪਤਾਲ ਤੋ ਤੇ ਅਖੇ ਮਾਮੀ ਵੀ ਕਹਿੰਦੀ ਸੀ ਮੈ ਬੱਬੂ ਨਾਲ ਜਰੂਰੀ ਗੱਲ ਕਰਨੀ ਏ…….. ਜਦੋ ਸਵੇਰੇ ਉੱਠ ਕੇ ਫੋਨ ਚੁੱਕ ਵੇਖਿਆ ਤੇ ਮੈਸਿਜ ਆਇਆ ਹੋਇਆ ਸੀ ਮਾਮੀ ਚਲੀ ਗਈ…. ਬੱਸ ਫਿਰ...
ਇੰਝ ਲੱਗਾ ਕੇ ਬੀਬੀ ਮੇਰੀ ਜਾਨ ਵੀ ਕੱਢ ਕੇ ਨਾਲ ਹੀ ਲੈ ਗਈ ਹੋਵੇ ਸਰੀਰ ਬਰਫ ਵਾਗ ਠੰਡਾਂ ਹੋ ਗਿਆ ਤੇ ਦਿਮਾਗ ਸੁੰਨ ਹੋ ਗਿਆ ਮਾਂ ਦੀ ਮੋਤ ਖਬਰ ਸੁਣਕੇ….. ਹੁਣ ਵੀ ਕਈ ਵਾਰ ਸੋਚਦਿਆ ਅੱਖਾਂ ਚ ਪਾਣੀ ਆ ਜਾਦਾਂ ਏ ਕੇ ਬੀਬੀ ਨੇ ਕੀ ਜਰੂਰੀ ਗੱਲ ਕਰਨੀ ਸੀ ਮੇਰੇ ਨਾਲ… ਕਿਉਕੀ ਮੈਥੋ ਪ੍ਰਦੇਸੋਂ ਮੁੜਿਆ ਨਹੀ ਸੀ ਗਿਆ ਤੇ ਮਾਂ ਵੀ ਚਲੀ ਗਈ ਉਡੀਕ ਉਡੀਕ ਕੇ ਤੇ ਪਿਉ ਵੀ ਚਲਾ ਗਿਆ ਇੱਕ ਦਿਨ ਉਡੀਕ ਉਡੀਕ ਕੇ…. ਪਰ ਮੈ ਨਾਂ ਮੁੜਿਆ ਪਿੰਡ ਨਾਂ.