ਇੱਕ ਵਾਰ ਕਿਸੇ ਨੇ ਗੱਲ ਸੁਣਾਈ ਸੀ ਕਿ ਇਸਾਈ ਆਪਣੇ ਧਰਮ ਦਾ ਪ੍ਰਚਾਰ ਕਿਨੀ ਦੂਰ ਤੱਕ ਸੋਚ ਕੇ ਕਰਦੇ ਹਨ ।ਇੱਕ ਇਸਾਈ ਪੈਰੋਕਾਰ ਕਿਸੇ ਚੌਕ ਵਿੱਚ ਖੜ੍ਹ ਕੇ ਆਪਣੇ ਧਰਮ ਦੇ ਕਿਤਾਬਚੇ ਵੰਡ ਰਿਹਾ ਸੀ । ਕਿਸੇ ਨੇ ਪੁੱਛ ਲਿਆ ਕਿ ਕੀ ਫ਼ਾਇਦਾ ਵੰਡਣ ਦਾ,ਲੋਕ ਤਾਂ ਬਿਨਾਂ ਪੜ੍ਹੇ ਹੀ ਸੁੱਟ ਦਿੰਦੇ ਹਨ … ਉਸ ਨੇ ਹੱਸਕੇ ਜਵਾਬ ਦਿੱਤਾ ਕਿ ਮੈਨੂੰ ਪਤਾ ਹੈ 100 ਵਿਚੋਂ 50 ਲੋਕ ਬਿਨਾਂ ਪੜ੍ਹੇ ਹੀ ਸੁੱਟ ਦੇਣਗੇ ਤੇ ਬਾਕੀ 50 ਵਿੱਚੋਂ 40 ਲੋਕ ਪੜ੍ਹ ਕੇ ਸੁੱਟ ਦੇਣਗੇ.. 06 ਘਰ ਲਿਜਾ ਕੇ ਵਿਹੜੇ ਵਿੱਚ ਸੁੱਟ ਦੇਣਗੇ ਤੇ ਰਹਿੰਦੇ ਚਾਰ ਬੰਦੇ ਇਸ ਨੂੰ ਆਪਣੀਆਂ ਅਲਮਾਰੀਆਂ ਜਾਂ ਸੰਦੂਕਾਂ ਵਿੱਚ ਰੱਖ ਦੇਣਗੇ..ਉਹ ਦਹਾਕਿਆਂ ਤਕ ਸੰਦੂਕਾਂ ਵਿੱਚ ਸਾਂਭੇ ਰਹਿਣਗੇ.. ਉਨ੍ਹਾਂ ਦੇ ਮਰਨ ਤੋਂ ਬਾਅਦ ਜਦੋਂ ਉਨ੍ਹਾਂ ਦੇ ਪੁੱਤ ਪੋਤਰੇ ਸੰਦੂਕ ਫਰੋਲਣਗੇ ਤਾਂ ਸੋਚਣਗੇ ਕਿ ਸਾਡੇ ਵੱਡ ਵਡੇਰੇ ਤਾਂ ਈਸਾਈ...
ਸਨ ਤੇ ਅਸੀਂ ਹੋਰ ਈ ਕਿਤੇ ਭਟਕਦੇ ਫਿਰਦੇ ਹਾਂ ਤੇ ਉਨ੍ਹਾਂ ਚਾਰਾਂ ਵਿੱਚੋਂ ਅਸੀਂ ਦੋ ਲੋਕਾਂ ਦੇ ਇਸਾਈ ਬਣਨ ਦੀ ਉਮੀਦ ਰੱਖਦੇ ਹਾਂ… ਮੈਂ ਉਨ੍ਹਾਂ ਆਖਰੀ ਚਾਰਾਂ ਦੀ ਤਲਾਸ਼ ਵਿੱਚ ਹੀ ਇੱਥੇ ਖੜ੍ਹਾ ਹਾਂ..
ਸੋ ਜੇ ਅਸੀਂ ਕਿਤਾਬਾਂ ਨਹੀਂ ਵੀ ਪੜ੍ਹਨੀਆਂ ਤਾਂ ਖਰੀਦੀਏ ਜ਼ਰੂਰ ਤੇ ਇਨ੍ਹਾਂ ਨੂੰ ਆਪਣੀਆਂ ਅਲਮਾਰੀਆਂ ਤੇ ਸੰਦੂਕਾਂ ਵਿੱਚ ਸੁੱਟ ਦੇਈਏ ..ਹੋ ਸਕਦੈ ਜਦੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਸੰਦੂਕ ਫਰੋਲਣ ਤਾਂ ਸੋਚਣ ਕਿ ਅਸੀ ਤਾਂ ਮੋਬਾਇਲਾਂ ਵਿੱਚ ਉਂਗਲਾਂ ਮਾਰਨ ਤੱਕ ਹੀ ਸੀਮਤ ਹਾਂ,ਸਾਡੇ ਵੱਡ ਵਡੇਰੇ ਤਾਂ ਕਿਤਾਬਾਂ ਪੜ੍ਹਦੇ ਸਨ..ਕਦੋਂ ਕਿਸ ਨੂੰ ਕਿਸ ਚੀਜ਼ ਦੀ ਜਾਗ ਲੱਗ ਜਾਵੇ ਕੁਝ ਨਹੀਂ ਕਹਿ ਸਕਦੇ..
ਕੁਲਵਿੰਦਰ ਸਿੰਘ ਮੁਕਤਸਰ