ਆਹ ਹੌਸਲਿਆਂ ਮੂਹਰੇ ਤਰਕ ਢੇਰੀ ਹੁੰਦੇ ਆ…ਇਹ ਫੋਟੋਆਂ ਸਾਂਭ ਕੇ ਰੱਖਿਓ…ਆਪਣਾ ਇਤਿਹਾਸ ਹੋਣਗੀਆਂ…ਜਦੋਂ ਕਿਤੇ ਕਿਸੇ ਚਵਲ਼ ਨੇ ਤਰਕ ਕੀਤਾ ਕਿ ਘੋੜਿਆਂ ਦੀਆਂ ਕਾਠੀਆਂ ਤੇ ਕਿਵੇਂ ਸੌਂ ਹੋਜੂ…. ਮੁੱਠੀ ਛੋਲਿਆਂ ਦੀ ਖਾ ਕੇ ਕਿਵੇਂ ਲੜ ਹੋਜੂ… ਉਦੋ ਆਪਣੀ ਜਨਰੇਸ਼ਨ ਨੂੰ ਦੱਸਿਓ ਕਿ ਸੰਘਰਸ਼ ਬੰਦ ਕਮਰੇ ‘ਚ ਸੰਘ ਪਾੜ ਕੇ ਨੀ’, ਬਲਕਿ ਆਂਏ ਲੜੇ ਸੀ।
ਕਦੇ ਕੈਮਰੇ ਹੈ ਨੀ ਸੀ ਕਿ ਵੀਡੀਓਜ਼ ਬਣਦੀਆਂ ਅੱਜ ਥੋਡੇ ਹੱਥ ‘ਚ ਮੀਡੀਆ ਏ..ਅੰਗਹੀਣ ਭਾਈ ਸੰਘਰਸ਼ ‘ਚ ਨੇ…ਇੱਕ ਬਾਬਾ ਆਪਣੀ ਕਿਰਤ ਦਾ ਸੌ ਰਪਈਆ ਲੇਖੇ ਲਾਉਣ ਸਾਢੇ ਚਾਰ ਸੌ ਕਿਲੋਮੀਟਰ ਸਾਇਕਲ ਤੇ ਆ ਜਾਂਦੈ….ਇੱਕ ਬਾਬਾ ਆਂਹਦੇ ਸਵੇਰੇ ਵੇਲੇ ਦੁੱਧ ਲੈ ਕੇ ਸਕੂਟਰ ਤੇ ਪੰਜਾਬ ਤੋਂ ਰੋਜ ਬਾਡਰ ਤੇ ਪਹੁੰਚਦੈ…
ਥੋਡੇ ਕੋਲ ਜਿੰਨੇ ਸੰਘਰਸ਼ ‘ਚ ਆਏ ਆ ਓਨੀਆਂ...
ਕਹਾਣੀਆਂ ਹੋਣਗੀਆਂ, ਓਨੀਆਂ ਫੋਟੋਆਂ ਹੋਣਗੀਆਂ… ਹਰੇਕ ਹਿੰਮਤ, ਜਜ਼ਬੇ ਨੂੰ ਕੈਮਰੇ ‘ਚ ਜਰੂਰ ਰੱਖਿਓ…ਅਸੀਂ ਬਹੁਤ ਕੁਸ਼ ਲੈ ਕੇ ਮੁੜਨਾ ਏ ਪਰ ਆਪਣਾ ਆਉਣ ਵਾਲਾ ਇਤਿਹਾਸ ਸਾਂਭਣਾ ਨਾ ਭੁੱਲਿਓ.. ਇਹ ਫੋਟੋਆਂ ਸਾਡੀਆਂ ਆਉਣ ਆਲ਼ੀਆਂ ਪੀੜ੍ਹੀਆਂ ਦੀ ਪਿੱਠ ਤੇ ਹੌਸਲੇ ਦਾ ਥਾਪੜਾ ਹੋਣਗੀਆਂ।
ਪੰਜਾਬ ਦੇ ਜੰਮੇ ਇਹਦੇ ਇਤਿਹਾਸ ਤੇ ਮਾਣ ਕਰਨਗੇ… ਇੱਕੋ ਗੱਲ ਕਹਿੰਨਾ ਹੁੰਨਾ..
ਸਾਨੂੰ ਤੇਰੇ ਇਤਿਹਾਸ ਤੇ ਮਾਣ ਐ, ਤੂੰ ਸਾਡੇ ਹੌਸਲੇ ਤੇ ਯਕੀਨ ਰੱਖੀਂ,
ਤੇਰੇ ਜੰਮੇ ਤੇਰੀ ਪਿੱਠ ਨੀ’ ਲੱਗਣ ਦਿੰਦੇ।
~ਦਾਊਮਾਜਰਾ
ਫੋਟੋ ਸੰਦੀਪ ਤੇਜੇ ਭਾਅ ਵੱਲੋਂ