More Punjabi Kahaniya  Posts
ਮੁਹੱਬਤ ਦੇ ਰੰਗ


ਕੋਈ ਕਹਿੰਦਾ ਮੁਹੱਬਤ ਅਧੂਰੀ ਹੁੰਦੀ, ਕੋਈ ਕਹਿੰਦਾ ਪੂਰੀ ਹੁੰਦੀ, ਕੋਈ ਕਹਿੰਦਾ ਇੱਕ ਵਾਰ ਹੁੰਦੀ, ਤੇ ਕੋਈ ਕਹਿੰਦਾ ਵਾਰ ਵਾਰ ਹੁੰਦੀ. ਕਿਸੇ ਲਈ ਮੁਹੱਬਤ ਸ਼ਾਂਤੀ ਆ, ਚੁੱਪ ਆ, ਸੰਗੀਤ ਆ, ਰਾਗ ਆ, ਜਾ ਫਿਰ ਬਿਰਹਾ ਦਾ ਵਿਰਲਾਪ ਆ. ਜੋ ਵੀ ਆ ਬਹੁਤ ਰੰਗੀਨ ਆ.
ਖੱਬੇ ਪਾਸਿਓਂ ਇਕ ਵਾਲ਼ਾ ਦੀ ਲਟ ਓਹਦੇ ਚੇਹਰੇ ਤੇ ਹੌਲੀ ਹੌਲੀ ਸਿਰਕ ਰਹੀ ਸੀ. ਸਹਿਜੇ ਸੁਭਾ ਚੁੱਪ ਚੁਪੀਤੀ ਆਪਣਾ ਕੰਮ ਕਰੀ ਜਾ ਰਹੀ ਸੀ. ਮੇਰੇ ਵਿਭਾਗ ਵਿੱਚ ਓਹਨੇ ਸਿਰਫ ਜ਼ਰੂਰੀ ਕਾਗਜਾਦ ਫੜਾਉਣ ਆਉਣਾ. ਜਿੱਥੇ ਕਾਗਜ਼ਾਂ ਦੀ ਜਗਾਹ ਹੋਣੀ ਓਹਨੇ ਰੱਖ ਕੇ ਚਲੀ ਜਾਣਾ. ਓਹਦੇ ਚੇਹਰੇ ਦੀ ਸ਼ਾਂਤੀ ਇੰਜ ਲੱਗੇ ਕੇ ਜਦ ਉਹ ਬੋਲੀ ਤਾਂ ਕਿਸੇ ਕੋਲੋਂ ਸੁਣ ਨੀ ਹੋਣਾ. ਉਹਦੀਆਂ ਅੱਖਾਂ ਵਿੱਚ ਇਕ ਮਿਠਾ ਜਿਹਾ ਦਰਦ ਜੋ ਕੇ ਕਿਸੇ ਗੂੜ੍ਹੀ ਮੁਹੱਬਤ ਦਾ ਪ੍ਰਤੀਕ ਸੀ. ਸ਼ਾਇਦ ਮੇਰੀ ਸੋਚ ਕਿਸੇ ਦੇ ਚੇਹਰੇ ਤੋਂ ਓਹਦੇ ਮਨ ਦੇ ਭਾਵਾ ਦਾ ਅੰਦਾਜਾ ਲਗਾ ਲੈਂਦੀ ਹੋਵੇ. ਮੈਂ ਇਹ ਤਾਂ ਨੀ ਕਹਿੰਦਾ ਇਹ ਮੇਰੀ ਸੋਚ ਹਰ ਵੇਲੇ ਸਹੀ ਹੋਵੇ, ਪਰ ਮੈਂ ਇਹ ਵੀ ਮਨ ਦਾ ਇਹ ਦਿਲ ਗਲਤ ਹਿਸਾਬ ਨੀ ਲਗਾ ਸਕਦਾ.
ਮੇਰੇ ਨਾਲ ਇੱਕ ਮੁੰਡਾ ਵੀ ਕੰਮ ਕਰਦਾ ਸੀ. ਸਵੇਰੇ ਸੱਤ ਵਜੇ ਓਹਨੇ ਕੰਮ ਤੇ ਆ ਜਾਣਾ. ਸਾਰਾ ਦਿਨ ਓਹਨੇ ਹੱਸਣਾ ਨਾਲੇ ਗਾਣੇ ਸੁਣਾਉਣੇ. ਮਨਮੋਹਨ ਵਾਰਿਸ ਤਾ ਜਿਵੇ ਉਹ ਰੋਜ਼ ਸੁਣਦਾ ਹੋਵੇ. ਇਹਨਾਂ ਹਸਮੁੱਖ ਸੁਭਾ ਬਸ ਦਿਨ ਬਹੁਤ ਸੋਹਣਾ ਲੰਗ ਜਾਂਦਾ ਸੀ ਓਹਦੇ ਨਾਲ. ਕਦੇ ਕਦੇ ਉਹ ਸਹਿਜੇ ਸੁਬਾ ਚੁੱਪ ਕਰ ਜਾਇਆ ਕਰਦਾ ਸੀ. ਪੁੱਛਣ ਤੇ ਓਹਨੇ ਜਵਾਬ ਦੇਣਾ … ਨਹੀਂ ਕੁੱਜ ਨੀ ਹੋਇਆ. ਲੰਚ ਬ੍ਰੇਕ ਤੇ ਓਹਨੇ ਸਡ਼ਕ ਤੇ ਲੱਗੇ ਦਰੱਖਤਾਂ ਦੇ ਡਿਗਦੇ ਪੱਤਿਆਂ ਨੂੰ ਦੇਖ ਕੇ ਕਹਿਣਾ ਕਿਦਾਂ ਦਾ ਮੌਸਮ ਆ ? ਚੰਦਰਾ ਵਿਛੋੜੇ ਜਹੇ ਵਾਲਾ. ਇਹਨਾਂ ਕਹਿ ਕੇ ਮੂਹ ਦੂਜੇ ਪਾਸੇ ਕਰ ਲੈਣਾ. ਜਿੱਦਣ ਚੁੱਪ ਹੋਣਾ ਤਾਂ ਪੁੱਛਣ ਤੇ ਓਹਨੇ ਖੁਦ ਕਹਿ ਦੇਣਾ ਕੇ ਕਿਸੇ ਦੀ ਯਾਦ ਆਉਂਦੀ ਆ. ਬਸ ਹੋਰ ਕੋਈ ਗੱਲ ਨਾ ਕਹਿਣੀ ਉਸਨੇ. ਜਦ ਓਹਨੇ ਮੁਹੱਬਤ ਦੇ ਚੰਗੇ ਦਿਨ ਯਾਦ ਕਰਨੇ ਤਾਂ ਓਹਨੇ ਖੂਬ ਹੱਸਣਾ ਉਹ ਵੀ ਬਿਨਾ ਵਜਾਹ ਤੋਂ, ਤੇ ਜਦ ਉਦਾਸ ਹੋਣਾ ਫੇਰ ਵਜਾਹ ਦੱਸ ਕੇ ਉਦਾਸ ਹੋਣਾ. ਮੁਹੱਬਤ ਨੇ ਜਿਹੜੇ ਰੰਗ ਵਿੱਚ ਆਪਾਂ ਨੂੰ ਢਾਲ ਲਿਆ ਆਪਾ ਓਸੇ ਰੰਗ ਵਿੱਚ ਢਲਦੇ ਤੁਰੇ ਜਾਨੇ ਆ.
ਹਫਤੇ ਵਿੱਚ ਤਿੰਨ ਦਿਨ ਕੰਮ ਤੇ ਆਉਂਦੀ ਸੀ ਮੇਰੀ ਸੀਨੀਅਰ. ਅੱਜ ਕੱਲ ਮਾਸਕ ਦਾ ਸਹਾਰਾ ਬਹੁਤ ਲੈਂਦੀ ਸੀ. ਇਹ ਵੀ ਨੀ ਪਤਾ ਲੱਗਣ ਦਿੰਦੀ ਕੇ ਹੱਸਦੀ ਆ ਜਾ ਰੋਂਦੀ ਆ. ਚੀਰ ਕੱਢ ਕੇ ਲੰਬੇ ਵਾਲ ਬੰਨ ਕੇ ਰੱਖਦੀ ਸੀ. ਜਦ...

ਕੋਈ ਕੰਮ ਪੁੱਛਣ ਜਾ ਦੱਸਣ ਜਾਣਾ ਤਾਂ ਓਹਨੇ ਕਹਿਣਾ, ਹਏ ਦੇਖੀ ਮੈਨੂੰ ਨੀ ਪਤਾ, ਮੇਰਾ ਅੱਜ ਮੂਡ ਨੀ ਲੋਟ ਹੈਗਾ. ਬਸ ਮਨ ਕਰਦਾ ਘਰ ਚਲੀ ਜਾਵਾਂ. ਮਾਸਕ ਨੂੰ ਓਹਨੇ ਅੱਖਾਂ ਤੱਕ ਰੱਖਣਾ. ਜੇ ਓਹਦਾ ਵੱਸ ਚੱਲੇ ਉਹ ਅੱਖਾਂ ਹੀ ਲੁਕੋ ਲਵੇ ਮਾਸਕ ਨਾਲ. ਓਹਨੇ ਅਕਸਰ ਕਹਿਣਾ ਪਿਆਰ ਅੰਨਾ ਹੁੰਦਾ, ਤੇ ਇਹ ਜ਼ਿੰਦਗੀ ਕਿੱਥੇ ਲੈ ਆਵੇ ਕਦੇ ਸੋਚਿਆ ਨੀ ਹੁੰਦਾ. ਜੇ ਕਦੇ ਕਹਿਣਾ ਕੇ ਕੋਈ ਨਾ ਤੂੰ ਦੱਸ ਸਕਦੀ ਆ ਜੇ ਸਹੀ ਲੱਗੇ ਤਾਂ ਓਹਨੇ ਜਵਾਬ ਦੇਣਾ, ਹਏ ਨਹੀਂ ਦੇਖੀ ਕੰਮ ਕਰ ਲੈਣ ਦੇ ਤੂੰ ਬਹੁਤ ਗੱਲਾਂ ਕਰਦਾ.
ਕੀ ਮੁਹੱਬਤ ਸੱਚੀ ਇੱਕ ਦਰਦ ਆ ? ਕਿੰਨੀ ਵਾਰ ਆਪਾਂ ਕਿਸੇ ਨੂੰ ਸਮਜ ਦੇ ਆ ਕੇ ਉਹ ਕਿਦਾਂ ਦੇ ਹਾਲਤ ਵਿੱਚੋ ਨਿਕਲ ਰਹੇ ਨੇ ? ਮੇਰੇ ਹਿਸਾਬ ਨਾਲ ਮੁਹੱਬਤ ਇਕ ਸੱਚਾ ਤੇ ਸੁੱਚਾ ਦਰਦ ਆ ਜਿਹਨੂੰ ਇਨਸਾਨ ਕਿਸੇ ਨਾਲ ਜ਼ਾਹਿਰ ਨੀ ਕਰ ਸਕਦਾ. ਸ਼ਾਇਦ ਲੋਕਾਂ ਦੇ ਮਨਾ ਵਿੱਚ ਡਰ ਬੈਠ ਗਿਆ ਹੈ ਕੇ ਕੋਈ ਓਹਨਾ ਦੀ ਮੁਹੱਬਤ ਦਾ ਮਜ਼ਾਕ ਨਾ ਬਣਾ ਦੇਵੇ. ਜੇ ਆਪਾਂ ਕੁੱਜ ਪ੍ਰਾਈਵੇਸੀ ਰੱਖ ਕੇ ਕਿਸੇ ਦਾ ਦਰਦ ਸੁਣੀਏ ਤਾਂ ਹੋ ਸਕਦਾ ਅਗਲਾ ਬੇਹਤਰ ਮਹਿਸੂ ਕਰੇ. ਹੋ ਸਕਦਾ ਆਪਣੇ ਵਿਚਾਰਾਂ ਨਾਲ ਕਿਸੇ ਨੂੰ ਕੋਈ ਜ਼ਿੰਦਗੀ ਵਿੱਚ ਨਵੀਂ ਉੱਮੀਦ ਮਿਲ ਜਾਵੇ. ਕਿਸੇ ਦੇ ਜ਼ਜ਼ਬਾਤਾਂ ਨੂੰ ਆਪਣੇ ਅੱਖਾਂ ਦੀ ਘੁਰੀ ਨਾਲ ਤੇ ਮਨ ਦੀ ਚਲਾਕੀ ਨਾਲ ਉਛਾਲਣ ਨਾਲੋਂ ਦਿਲਾਂ ਦੇ ਦਰਵਾਜੇ ਖੋਲ ਕੇ ਅੱਖਾਂ ਨਾਲ ਪੜ੍ਹ ਕੇ,ਸਮਜ ਕੇ ਓਹਨਾ ਦੇ ਹਿਸਾਬ ਨਾਲ ਮੁਹੱਬਤ ਦੇ ਦਰਦ ਨੂੰ ਸਮਜਣਾ ਚਾਹੀਦਾ ਹੈ ਨਾ ਕੇ ਓਹਨਾ ਨੂੰ ਆਪਣੇ ਹਾਸੇ ਦੇ ਪਾਤਰ ਬਣਾ ਲਵੋ.
ਮੁਹੱਬਤ ਨੂੰ ਦਿਲਾਂ ਵਿੱਚ ਵਸਾ ਕੇ ਮੈਂ ਦੋ ਬੋਲ ਆਪਣੀ ਕਲਮ ਰਹੀ ਸਾਂਝੇ ਕਰਨ ਲੱਗਾ :
ਮੈਂ ਹਲੇ ਵੀ ਕਹਿਨਾ
ਮੁਹੱਬਤ ਪਵਿੱਤਰ ਹੈ ,
ਰੰਗੀਨ ਹੈ ,
ਨੂਰ ਹੈ, ਜਹਾਨ ਹੈ.
ਮੁਹੱਬਤ ਤਾਰਿਆਂ ਨਾਲ ਭਰਿਆ ਹੋਇਆ ਅੰਬਰ ਹੈ
ਖ਼ਿਆਲਾਂ ਨਾਲ ਬੁਣਿਆ ਹੋਇਆ ਖਾਬ ਹੈ,
ਸੰਗੀਤ ਹੈ, ਰਾਗ ਹੈ,
ਇਕੱਲੇ ਪਨ ਵਿੱਚ ਕਰਿਆ ਹੋਇਆ ਵਿਰਲਾਪ ਹੈ,
ਸੌਗਾਤ ਹੈ, ਇੱਕ ਆਪਣਾ ਜਿਹਾ ਇਹਸਾਸ ਹੈ,
ਤੇਰੇ ਤੇ ਮੇਰੇ ਦਿਲ ਦਾ ਮਿਲਾਪ ਹੈ ,
ਫੇਰ ਵੀ ਇਹ ਦਿਲ ਕਿਉ ਚੁੱਪ ਚਾਪ ਹੈ ? ਕੀ ਇਹ ਵੀ ਇਕ ਇਹਸਾਸ ਹੈ ?
ਮੈਂ ਹਲੇ ਵੀ ਕਹਿਨਾ …
ਮੁਹੱਬਤ ਜਨਮਾ ਜਨਮਾ ਦਾ ਸਾਥ ਹੈ |
ਨਰਿੰਦਰ ਸਿੰਘ
21/09/2021

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)