![](https://www.punjabidharti.com/wp-content/uploads/2020/05/cdnbiz-800x600-canada-economy-phanlop88-10380127.jpg)
ਇਕ ਸੁਆਲ ——
ਮੈ ਆਪਣੀ ਸਹੇਲੀ ਦੀ ਇੰਡੀਆ ਤੋਂ ਵਿਜਟਰ ਆਈ ਭੈਣ ਨਾਲ ਡਾਕਟਰ ਦੇ ਗਈ ਸਾਂ। ਉਹ ਆਪਣੀ ਸੇਹਤ ਬੀਮਾ ਕਰਾ ਕੇ ਆਈ ਸੀ। ਪੇਟ ਖਰਾਬ ਕਰਕੇ ਡਾਕਟਰ ਵੇਖਣਾ ਸੀ।
ਉੱਥੇ 2-3 ਅੱਸੀਆਂ ਨੂੰ ਟੱਪੇ ਜੋੜੇ ਵੀ ਆਪਣੀ ਵਾਰੀ ਦੀ ਉਡੀਕ ਚ ਬੈਠੇ ਸੀ। ਅੱਧੇ ਤੋਂ ਇਕ ਘੰਟਾ ਬਾਅਦ ਵਾਰੀ ਆਂਦੀ ਸੀ। ੳਹਨਾਂ ਚੋਂ ਇਕ ਜੋੜਾ ਮੈਨੂੰ ਘੁੱਟ ਜੱਫੀ ਪਾਕੇ ਮਿਲਿਆ
ਸਹੇਲੀ ਦੀ ਭੈਣ ਦੇ ਪੁੱਛਣ ਤੇ ਮੈ ਦੱਸਿਆ
“ਇਹ ਕੇਂਦਰ ਦੇ ਮਨਿਸਟਰ ਦੇ ਮਾ-ਬਾਪ ਆ। ਮੈਨੂੰ ਜਾਣਦੇ ਆ।ਆਪੇ ਗੱਡੀ ਚਲਾ ਕੇ ਆਏ ਆ”
” ਭੈਣ!ਇਹਨਾਂ ਨੂੰ ਵੀ ਐਨਾ ਚਿਰ ਡੀਕਣਾ ਪਿਆ ਆਪਣੀ ਵਾਰੀ ਲਈ। ਨਾਲ ਗਾਰਦ ਗੁਰਦ ਨੀ ਹੁੰਦੀ?”
” ਇੱਥੇ ਤਾਂ ਮਨਿਸਟਰਾਂ ਨੂੰ ਵੀ ਆਪ ਲਾਇਨ ਚ ਲਗ ਕੇ ਕੰਮ ਕਰਾਣ ਪੈਂਦੇ, ਰਿਸ਼ਤੇਦਾਰ...
ਤਾਂ ਇਕ ਪਾਸੇ ਰਹੇ”
“ਭੈਣ! ਆਪਣੇ ਤਾਂ ਉੱਥੇ ਏਦਾਂ ਨੀ।ਸਾਡੇ ਪਿੰਡ ਇਕ ਐਮ ਐਲ ਏ ਆ। ਉਹਦੇ ਕੁੱਤੇ ਨੂੰ ਡੰਗਰ ਡਾਕਟਰ ਕੋਲ ਚੈਕ ਕਰਾਣ ਜਾਂਦੇ ਤਾਂ ਗਾਰਦ ਪੂਰੀ ਨਾਲ ਜਾਂਦੀ”
“ਭਾਈ ਉਹਨਾਂ ਦੀਆਂ ਜਾਨਾ ਜਿਆਦਾ ਪਿਆਰੀਆਂ।ਉਹਨਾਂ ਨੇ ਕਈ ਪੁਸ਼ਤਾਂ ਲਈ ਧਨ ਇਕੱਠਾ ਕਰਨਾ ਹੁੰਦਾ।ਉਹਨਾਂ ਦੇ ਇਸ਼ਾਰਿਆਂ ਤੇ ਈ ਤਾਂ ਆਪਣੇ ਦੇਸ਼ ਨੂੰ ਇਧਰ ਵਰਗਾ ਬਣਾਉਣ ਦੇ ਸੁਪਨੇ ਲੈਣ ਵਾਲਿਆਂ ਨੂੰ ਸ਼ਰੇਆਮ ਮਾਰ ਦਿੱਤਾ ਜਾਂਦਾ”
“ਮੈਂ ਵੀ ਕਹਾਂ ਕਾਤੇ ਲੋਕ ਜਿਗਰ ਦੇ ਟੋਟੇ ਇਧਰ ਭੇਜਦੇ ਆ”
ਹਰਜੀਤ ਸੈਣੀ