ਭਲੇ ਵੇਲ੍ਹੇ
ਸਾਦੇ ਲੋਕ ਸਾਦਾ ਪਹਿਰਾਵਾ ਅਕਸਰ ਵਿਆਹਾਂ ਦੀਆਂ ਬਰਾਤਾਂ ਵਿੱਚ ਕੁੜਤੇ ਚਾਦਰੇ ਤੇ ਸਿਰ ਤੇ ਲੜ ਛੱਡਵੀਂ ਪੱਗ ਦੀ ਟੌਹਰ ਹੀ ਵੱਖਰੀ ਸੀ, ਮੁੜ ਵਕਤ ਆਇਆ ਖੁੱਲ੍ਹੀਆਂ ਪੈਂਟਾਂ ਦਾ ਸ਼ਹਿਰੀ ਲਿਬਾਸ ਅਕਸਰ ਵਿਆਹਾਂ ਚ ਦੇਖਣ ਨੂੰ ਮਿਲਣ ਲੱਗਿਆ ਕੁੜੀਆਂ ਦੇ ਸੂਟਾਂ ਵਿੱਚ ਜ਼ਿਆਦਾਤਰ ਡਿਜ਼ਾਈਨ ਮੋਢਿਆਂ ਕੋਲ਼ ਚੋਣ ਵਾਲੀਆਂ ਬਾਹਾਂ ਹੁੰਦੀਆਂ ਸੀ,ਪ੍ਰੈੱਸ ਕੀਤਾ ਤਹਿ ਮਾਰਕੇ ਲਿਆ ਹੋਇਆ ਦੁਪੱਟਾ,
ਵਾਜੇ ਬੈਂਡ ਅੱਗੇ ਆਪਣੇ ਹੀ ਬਣਾਏ ਹੋਏ ਸਟੈੱਪ ਹੁੰਦੇ ਸੀ ਨਾ ਰਸਤੇ ਚ ਉੱਠਦੀ ਮਿੱਟੀ ਦੀ ਫ਼ਿਕਰ ਬਸ ਆਪਣੀ ਖੁਸ਼ੀ ਦੀ ਲੋਰ ਹੁੰਦੀ ਸੀ,
ਕੋਈ ਕੋਈ ਆਪਣੇ ਆਪ ਵਿੱਚ ਇੱਕ ਅੱਧਾ ਬਰਾਤੀ ਹੀਰੋ ਬਣਿਆ ਹੁੰਦਾ ਸੀ ਜੀਨ ਦੀ ਪੈਂਟ ਨਾਲ ਵੱਡੇ ਬੱਕਲ ਵਾਲੀ ਬੈਲਟ ਲੈਦਰ ਦੀ ਕਾਲੀ ਜੈਕਟ ਤੇ ਵਾਲਾਂ ਦਾ ਸਟਾਈਲ ਸਾਰੇ ਵਿਆਹ ਚ ਬਸ ਆਪਣੀ ਹੀ ਮਾਰ ਮਾਰ ਬੱਸ ਬੱਸ ਵਿੱਚ ਗਵਾਚਿਆ ਰਹਿੰਦਾ ਸੀ,
ਵਿਆਹੰਦੜ ਦੇ ਹੱਥ ਖਾਣੇ ਦੀ ਪਲੇਟ ਤਾਂ ਦਿਖਾਵੇ ਦੀ ਹੁੰਦੀ ਸੀ,ਖਵਾ ਤੇ ਉਸਨੂੰ ਫ਼ੋਟੋ ਖਿੱਚਵਾਉਣ ਬਹਾਨੇ ਬਰਾਤੀ ਹੀ ਜਾਂਦੇ ਸੀ,ਸਰਦੂਲ,ਹੰਸ ਤੇ ਪੰਛੀ ਵਰਗੇ ਕਲਾਕਾਰਾਂ ਦੇ ਹਿੱਟ ਗੀਤ ਅਕਸਰ ਉਦੋਂ ਡੈੱਕ ਵਿੱਚ ਵੱਜਦੇ ਹੁੰਦੇ ਸੀ ਟਾਵੇਂ ਟਾਵੇਂ ਘਰ ਡੈੱਕ ਹੁੰਦਾ ਸੀ ਟਾਵੇਂ ਟਾਵੇਂ ਘਰ TV ਤੇ ਕੂਲਰ,ਫਰਿੱਜਾਂ ਦਾ...
ਜ਼ਮਾਨਾ ਉਦੋਂ ਆਮ ਨਹੀਂ ਸੀ ਦੁਕਾਨਾਂ ਤੋਂ ਬਰਫ਼ ਮਿਲ ਜਾਂਦੀ ਸੀ,
ਰੇਂਜਰ ਸਾਇਕਲ ਦਾ ਆਪਣਾ ਵੱਖਰਾ ਹੀ ਅੰਦਾਜ਼ ਸੀ ਜਿਸਦੇ ਕੋਲ ਹੁੰਦੀ ਸੀ ਓਹ੍ਹ ਹੀਰੋ ਹੀ ਸੀ ਆਮ ਤਾਂ ਸ਼ੈਕਲ ਪਿੱਛੋਂ ਕੈਰੀਅਰ ਲੁਹਾ ਕੇ ਲੰਡਾ ਕਰਾਈ ਰੱਖਦੇ ਸੀ ਓਹਦੀ ਵੀ ਟੌਹਰ ਘੱਟ ਨਹੀਂ ਹੁੰਦੀ ਸੀ, ਸਕੂਟਰ ਬਹੁਤ ਬਾਅਦ ਚ ਆਏ ਕਿਸੇ ਕਿਸੇ ਨੇ ਪੈਡਲਾਂ ਵਾਲੀ ਸਕੂਟਰੀ ਜਿਹੀ ਰੱਖੀ ਹੁੰਦੀ ਸੀ,
ਗੁਰਗਾਬੀ ਬਹੁਤੇ ਪਾਉਂਦੇ ਸੀ ਤੇ ਮੁੰਡੇ ਚਿੱਟੀ ਰੈਕਸਨ ਦੇ ਬੂਟ ਉਦੋਂ ਬ੍ਰਾਂਡ ਬਰੂੰਡ ਕਿੱਥੇ ਹੁੰਦੇ ਸੀ,
ਸਵਾਟਰ ਕੋਟੀਆਂ ਹੱਥ ਦੀਆਂ ਬੁਣੀਆਂ ਹੋਈਂਆਂ ਨਾਭੀ ਜਾਂ ਲਾਲ ਹਰੀਆਂ,
ਕੁੜੀਆਂ ਨੇ ਤਿੱਖੀ ਜਿਹੀ ਨੋਕ ਆਲ਼ੀ ਉੱਚੀ ਅੱਡੀ ਦੀ ਜੁੱਤੀ ਪਸੰਦ ਕਰਨੀ ਹੁੰਦੀ ਸੀ ਉਦੋਂ ਕੁ ਓਹੀ ਪ੍ਰਚੱਲਤ ਸੀ ਕਾਲ਼ੇ ਜਿਹੇ ਰੰਗ ਦੀਆਂ ਓਹ੍ਹ ਵੀ ਵਿਆਹਾਂ ਚ ਦੇਖਣ ਨੂੰ ਮਿਲਦੀਆਂ ਸੀ ਮੁੜ ਕੁੜੀਆਂ ਨੇ ਸੰਭਾਲ ਕੇ ਰੱਖ ਲੈਣੀਆਂ, ਓਹ੍ਹ ਸਮਾਂ ਸੀ ਕੋਈ ਬਹੁਤਾ ਫੈਸ਼ਨ ਨਹੀਂ ਹੁੰਦਾ ਸੀ,
ਕਾਸ਼ ਓਹ੍ਹ ਵੇਲ੍ਹੇ ਮੁੜ ਆਉਂਦੇ