More Punjabi Kahaniya  Posts
ਵਾਰਿਸ


ਹੋਰ ਬੀ ਗੁਰਦੇਵ ਸਿਆਂ ਕੀ ਹਾਲ ਆ,ਠੀਕ ਐ ਹੁਣ।
ਨੰਬਰਦਾਰ ਨੇ ਆਉਂਦੇ ਹੀ ਮੰਜੇ ਤੇ ਪਏ ਗੁਰਦੇਵ ਨੂੰ ਪੁੱਛਿਆ ਤੇ ਆਕੇ ਨੇੜੇ ਪਈ ਕੁਰਸੀ ਤੇ ਬੈਠ ਗਿਆ।

ਠੀਕ ਈ ਆ ਲੰਬੜਦਾਰਾ ਬੱਸ ਥੋੜਾ ਬਹੁਤ ਦਰਦ ਹੁੰਦਾ ਹੋਜੂ ਹੌਲੀ-ਹੌਲੀ ਠੀਕ। ਹੋਰ ਦੱਸ ਕਿਵੇਂ ਆਉਣੇ ਹੋਏ?

ਆਹ ਧਰਨੇ ਤੇ ਚੱਲਿਆ ਸੀ ਅੱਜ ਫਿਰ… ਮੈਂ ਕਿਆ ਜਾਂਦੇ ਜਾਂਦੇ ਪਤਾ ਈ ਲੈ ਚਲੀਏ …ਕੱਲ ਖਾਸੀ ਡਾਂਗ ਵੱਜੀ ਫਿਰ ਤੇਰੇ…

“ਮੇਰੇ ਤਾਂ ਦੋ ਵੱਜੀਆਂ ਪਰ ਆਹ ਜਿਹੜੀ ਸਿਰ ਤੇ ਵੱਜੀ  ਆ ਨਾ ਉਹ ਤੰਗ ਕਰਦੀ ਆ ਬਾਹਲਾ। ਮੇਰੇ ਨਾਲ ਸੀ ਸੁਰਜਨ ਸਿਓਂ ਕਹਿੰਦੇ ਓਹਦੇ ਵਾਹਵਾ ਸੱਟ ਲੱਗ ਗਈ”,ਗੁਰਦੇਵ ਸਿਓਂ ਸਿਰ ਤੇ ਸਾਫ਼ਾ ਵਲ੍ਹੇਟਦੇ ਹੋਏ ਪੁੱਛਦਾ।

ਹਾਂ ਉਹ ਤਾਂ ਹਜੇ ਵੀ ਹਸਪਤਾਲ ਈ ਆ…ਹਾਂ ਸੱਚ ਤੇਰੀ ਪੱਗ ਫੜਾਈ ਸੀ ਜੀਤੇ ਨੂੰ …ਦੇ ਗਿਆ ਸੀ ਘਰੇ ਕਿ ਨਹੀਂ।

ਹਾਂ ਫੜਾ ਗਿਆ ਸੀ, …..ਜਿਹੜੀ ਸਿਰ ਤੋਂ ਲੈਹ ਈ ਗਈ ਉਹ ਕਾਹਦੀ ਪੱਗ ਰਹਿ ਗਈ। ਜ਼ਾਲਮਾਂ ਭੋਰਾ ਸ਼ਰਮ ਨਹੀਂ ਕੀਤੀ ਡਾਂਗ-ਸੋਟਾ ਵਰ੍ਹਾਉਂਣ ਲੱਗਿਆਂ। ਅੱਧੇ ਨਾਲੋਂ ਜਿਆਦਾ ਜਿੰਮੀਦਾਰਾਂ ਦੇ ਮੁੰਡੇ ਹੋਣਗੇ ਪਤੰਦਰ ਪੁਲਿਸ ਚ ਕਾਹਦੇ ਭਰਤੀ ਹੋਗੇ ਆਪਾ ਈ ਭੁੱਲਗੇ ਆਵਦਾ। ਸਰਕਾਰ ਨੇ ਜਿਹੜਾ ਖੇਤੀਬਾੜੀ ਤੇ ਨਵਾਂ ਕਾਨੂੰਨ ਬਣਾਇਆ ਓਹਨਾ ਤੇ ਵੀ ਤਾਂ ਓਨਾ ਈ ਲਾਗੂ ਹੋਣਾ,ਪਰ ਮੋਟੀਆਂ ਤਨਖ਼ਾਹਾਂ ਨੇ ਪੱਟੀ ਬੰਨੀ ਆ ਇਹਨਾਂ ਦੀਆਂ ਅੱਖਾਂ ਤੇ.. ਚਲੋ ਛੱਡੋ। ਹੋਰ ਸੁਣਾ ਕੀ ਮਾਹੌਲ ਆ ਧਰਨੇ ਦਾ ….ਦੁਬਾਰਾ ਕੱਠੇ ਹੋ ਗੇ ਸੀ ਸਾਰੇ ਫਿਰ ਕੀ ਨਹੀਂ।

ਹਾਂ ਹੋ ਈ ਗਏ ਸੀ…ਬੱਸ ਇੱਕਾ ਦੁੱਕਾ ਨੂੰ ਛੱਡ ਕੇ।
ਚੱਲ ਮੈਂ ਚਲਦਾ ਫ਼ੇਰ ਬਾਕੀਆਂ ਨੂੰ ਵੀ ਬੁਲਾਇਆ ਸੀ ਧਰਮਸ਼ਾਲਾ ਕੋਲ, ਉਹ ਆਗੇ ਹੋਣੇ ਆ। ਕਹਿ ਕਿ ਲੰਬੜਦਾਰ ਉੱਠ ਕੇ ਖੜ੍ਹਾ ਹੋ ਗਿਆ।

ਰੁੱਕ ਇੱਕ ਮਿੰਟ ਮੈਂ ਮੁੰਡੇ ਨੂੰ ਭੇਜਦਾ ਨਾਲ ਤੇਰੇ ਊਂ ਵੀ ਸਾਰੀ ਦਿਹਾੜੀ ਫੋਨ ਲੈ ਕੇ ਬੈਠਾ ਰਹਿਣਾ ਇਹਨੇ।

ਐਨਾ ਕਹਿ ਕੇ ਓਹਨੇ ਆਪਣੇ ਮੁੰਡੇ ਸ਼ਰਨੇ ਨੂੰ ਆਵਾਜ਼ ਮਾਰੀ ਪਰ ਅਗੋਂ ਕਰਮੋਂ (ਸ਼ਰਨੇ ਦੀ ਮਾਂ) ਨੇ ਜਵਾਬ ਦਿਤਾ ਕਿ ਓਹਤਾਂ ਹੈਨੀ ਘਰੇ, ਸਵੇਰੇ ਈ ਨਿਕਲ ਗਿਆ ਸੀ ਮੋਟਰਸਾਈਕਲ ਲੈ ਕੇ। ਨੀਟਾ ਆਇਆ ਸੀ, ਚਾਰ-ਪੰਜ ਮੁੰਡੇ ਜੇ ਲਈ ਫਿਰਦਾ ਸੀ ਨਾਲ।

ਲੰਬੜਦਾਰ ਹੱਸ ਪਿਆ ਤੇ ਬੋਲਿਆ,” ਉਹ ਭੋਲਿਆ ਉਹ ਆਵਦੇ ਉਸਤਾਦਾਂ ਵਾਸਤੇ ਸੰਘਰਸ਼ ਲੜਨ ਗਿਆ ਹੋਣਾ, ਸਾਡੇ...

ਧਰਨਿਆਂ ਤੇ ਥੋੜੀ ਜਾਊਗਾ। ਇਹ ਤਾਂ ਆਪਾਂ ਈ ਮੂਰਖ ਆ ਜਿਹੜੇ ਇਹਨਾਂ ਦੇ ਹੱਕਾਂ ਪਿੱਛੇ ਪੁੜੇ ਸਿਕਾਉਂਦੇ ਫਿਰਦੇ ਆ।

ਕਿਹੜੇ ਉਸਤਾਦ ਦੀ ਗੱਲ ਕਰਦਾ ਲੰਬੜਦਾਰਾ

ਓਹੀ, ਜਿਨ੍ਹਾਂ ਨੂੰ ਆਪਣੇ ਜਮਾਨੇ ਚ ਕਦੇ ਕੰਜ਼ਰ ਕਹਿੰਦੇ ਹੁੰਦੇ ਸੀ। ਆਹ ਦੋ ਕਲਾਕਾਰਾਂ ਦਾ ਰੋਲਾ ਜਾ ਨੀ ਪਿਆ ਹੋਇਆ। ਇੱਕ ਕਹਿੰਦਾ ਮੇਰੇ ਫੈਨ ਜਿਆਦਾ ਦੁਆ ਕਹਿੰਦਾ ਮੇਰੇ ਵੱਧ ਆ। ਆਹ ਇੱਕ ਤਾਂ ਨੈੱਟ ਤੇ ਵੀਡੀਓ ਜੀ ਵੀ ਪਾਈ ਜਾਂਦਾ ਗਾਹਲਾਂ ਕੱਡ ਕੇ। ਕਹਿੰਦਾ ਮੈਂ ਵੀ ਜੱਟ ਦਾ ਪੁੱਤ ਆ ਕਿਸੇ ਨਾਲੋਂ ਘੱਟ ਥੋੜੀ ਆ।…ਵੈਸੇ ਆਪਾਂ ਤਾਂ ਊਂ ਈ ਆਪਣੇ ਵੇਲੇ ਦੇ ਗਇਕਾਂ ਨੂੰ ਕੰਜ਼ਰ ਕਹਿੰਦੇ ਰਹੇ ਅਸਲ ਕੰਜ਼ਰਖਾਨਾ ਹੁਣ ਵਾਲਿਆਂ ਨੇ ਸ਼ੁਰੂ ਕੀਤਾ ਪਰ ਕਹਿੰਦੇ ਆਵਦੇ ਆਪ ਨੂੰ ਜੱਟ ਈ ਆ।

ਨੰਬਰਦਾਰ ਦੀ ਗੱਲ ਸੁਣ ਕੇ ਗੁਰਦੇਵ ਹੈਰਾਨ ਜਾ ਹੋਕੇ ਸੋਚ ਰਿਹਾ ਸੀ ਬੀ ਉਹ ਵੀ ਸਮਾਂ ਸੀ ਜਦੋਂ ਕਿਸੇ ਤੋਂ ਕੁੱਛ ਸਿੱਖਣ ਲਈ ਉਸਤਾਦ ਧਾਰਦੇ ਸੀ, ਇਹੋ ਜਾ ਕੇਹੜਾ ਉਸਤਾਦ ਆ ਜਿਹੜਾ ਇਹਨੂੰ ਘਰੇ ਬੈਠੇ ਨੂੰ ਚੇਲਾ ਬਣਾਈ ਬੈਠਾ।
ਇਹ ਸੋਚਦੇ-ਸੋਚਦੇ ਓਹਨੂੰ ਆਪਣੀ ਲੱਥੀ ਪੱਗ ਦਾ ਖ਼ਿਆਲ ਆਇਆ… ਪਿੰਡੇ ਦੀਆਂ ਸਾਰੀਆਂ ਦਰਦਾਂ ਭੁੱਲ ਗਿਆ।
ਕਿਓਂਕਿ ਜਿਹੜੀ ਪੀੜ ਓਹਨੂੰ ਹੁਣ ਅੰਦਰੋਂ ਵੱਢ ਕੇ ਖਾ ਰਹੀ ਸੀ ਬਾਕੀ ਪੀੜਾਂ ਓਹਦੇ ਤੁਲ ਕੁਸ਼ ਵੀ ਨਹੀਂ ਸਨ।
ਉਹ ਸੋਚ ਕੇ ਪਾਗਲ ਹੋ ਰਿਹਾ ਸੀ ਕਿ ਪਿਓ ਦੀ ਪੱਗ ਲੱਥੀ ਹੋਵੇ ਤੇ ਪੁੱਤ ਦੇ ਮਨ ਨੂੰ ਜ਼ਰਾ ਵੀ ਠੇਸ ਨਾ ਪਹੁੰਚੀ ਹੋਵੇ। ਉਹ ਬਾਹਰ ਦੁੱਕੀ-ਤਿੱਕੀ ਗਾਇਕਾਂ ਪਿੱਛੇ ਲੋਕਾਂ ਨਾਲ ਲੜਦਾ ਤੇ ਇਕੱਠ ਵਿਖਾਉਂਦਾ ਫਿਰੇ।
ਓਹਨੂੰ ਹੁਣ ਛੱਕ ਜਾ ਹੋਣ ਲੱਗ ਗਿਆ ਬੀ ਅਸੀਂ ਵਾਕਈ ਆਪਣੇ ਇਸਟਾਂ ਲਈ, ਕੌਮ ਲਈ, ਰਾਜ ਲਈ ਤੇ ਆਪਣੇ ਹੱਕਾਂ ਲਈ ਲੜਨ ਤੇ ਮਰ ਮਿਟਣ ਵਾਲੇ ਅਕਾਲੀ ਫੂਲਾ ਸਿੰਘ, ਹਰੀ ਸਿੰਘ ਨਲੂਆ,ਬੰਦਾ ਸਿੰਘ ਬਹਾਦਰ ਵਰਗੇ ਜਰਨੈਲਾਂ ਦੇ ਵਾਰਸ ਆਂ।
ਲਾਹਨਤ ਆ ਐਸੀ ਔਲਾਦ ਤੇ ਲਾਹਨਤ ਆ ਸਾਡੀ ਦਿੱਤੀ ਪਰਵਰਿਸ਼ ਤੇ।
ਗੁਰਦੇਵ ਸਿਆਂ ਆਪ ਮੁਹਾਰੇ ਸ਼ਰਮਿੰਦਾ ਹੁੰਦਾ ਜਾ ਰਿਹਾ ਸੀ।
gp_singh

...
...



Related Posts

Leave a Reply

Your email address will not be published. Required fields are marked *

3 Comments on “ਵਾਰਿਸ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)