More Punjabi Kahaniya  Posts
ਦੇਗ ਤੇਗ ਫਤਹਿ


ਕੰਮ ਤੇ ਕਲੀਨ ਸ਼ੇਵ ਰਹਿਣਾ ਪੱਕਾ ਅਸੂਲ ਸੀ ਪਰ ਮੈਂ ਮਾਲਕਾਂ ਕੋਲੋਂ ਇਜਾਜ਼ਤ ਲੈਕੇ ਦਾੜ੍ਹਾ ਵੀ ਰਖਿਆ ਹੋਇਆ ਸੀ ਤੇ ਦੁਮਾਲਾ ਵੀ ਬੰਨਿਆ ਕਰਦਾ ਸੀ।
ਆਏ ਮਹੀਨੇ ਕੰਪਨੀ ਦੇ ਸੁਪਰਵਾਈਜ਼ਰ ਮੈਨੇਜਰ ਬਦਲਦੇ ਰਹਿੰਦੇ ਸੀ।ਜਦ ਵੀ ਨਵਾਂ ਸੁਪਰਵਾਈਜ਼ਰ ਜਾਂ ਮੈਨੇਜਰ ਆਉਂਦਾ ਤਾਂ ਮੇਰੇ ਪਹਿਰਾਵੇ ਬਾਰੇ ਜਰੂਰ ਪੁੱਛਿਆ ਕਰਦਾ ਸੀ।
ਇੱਕ ਦਿਨ ਡੀਲਵਰੀ ਕਰਨ ਗਿਆ ਤਾਂ ਗੱਡੀ ਬੈਕ ਕਰਦੇ ਵਕਤ ਗੱਡੀ ਠੁੱਕ ਗਈ ਤੇ ਮੇਰੀ ਗੱਡੀ ਦਾ ਖਾਸਾ ਨੁਕਸਾਨ ਹੋ ਗਿਆ।ਮੈਂ ਫ਼ਿਕਰਾਂ ਵਿਚ ਸਾਂ ਕਿ ਮਹੀਨੇ ਦੀ ਅੱਧੀ ਤਨਖਾਹ ਤਾਂ ਗੱਡੀ ਦੇ ਮੁਆਵਜ਼ੇ ਚ ਹੀ ਚਲੇ ਜਾਣੀ ਆ ਤੇ ਮੈਨੇਜਰ ਕੋਲੋਂ ਗੱਲਾਂ ਸੁਣਨ ਨੂੰ ਅਲੱਗ ਮਿਲਣਗੀਆਂ।
ਮੈਂ ਡਰਦਾ ਡਰਦਾ ਗਿਆ ਤੇ ਜਾ ਕੇ ਗੱਡੀ ਪਾਰਕਿੰਗ ਚ ਲਗਾ ਦਿੱਤੀ ਹਜੇ ਗੱਡੀ ਚ ਹੀ ਬੈਠਾ ਸੀ ਕਿ ਗੋਰਾ ਮੈਨੇਜਰ ਆ ਗਿਆ।ਓਹ ਮੈਨੇਜਰ ਨੇ ਕੋਈ ਦੋ ਕ ਦਿਨ ਪਹਿਲਾਂ ਹੀ ਸਾਡੀ ਸਾਈਟ ਜੁਆਇੰਨ ਕੀਤੀ ਸੀ।ਮੈਂ ਫ਼ਿਕਰਾਂ ਚ ਪਿਆ ਕਿ ਅੱਜ ਤਾਂ ਗਿਆ।ਮੈਂ ਵਾਹਿਗੁਰੂ ਦਾ ਨਾਮ ਲੈਕੇ ਗੱਡੀ ਚੋਂ ਉਤਰਿਆਂ।ਮੈਂ ਹਜੇ ਦੱਸਣ ਹੀ ਲੱਗਿਆ ਸੀ ਤਾਂ ਅੱਗਿਓਂ ਕਹਿੰਦਾ ਕਿ ਮੇਰੇ ਦਫਤਰ ਆਜਾ।
ਮੈਂ ਝੂਠ ਬੋਲਣੋ ਵੀ ਡਰ ਰਿਹਾ ਸੀ ਤੇ ਸੱਚ ਦੱਸ ਕੇ ਗੱਲਾਂ ਵੀ ਨਹੀਂ ਸੁਣਨਾ ਚਾਹੁੰਦਾ ਸੀ।
ਦਫਤਰ ਦੇ ਅੰਦਰ ਲਿਜਾ ਕੇ ਆਪਣੇ ਬਾਰੇ ਦੱਸਣ ਲੱਗਿਆ ਤੇ ਆਖਦਾ ਬ੍ਰਧਰ ਮੈਨੂੰ ਕੰਮ ਤੋਂ ਕੋਈ ਕੰਪਲੇਟ ਨੀ ਮਿਲਣੀ ਚਾਹੀਦੀ।ਮੈਂ ਕਿਹਾ ਓਕੇ ਸਰ।
ਫੇਰ ਹੱਥ ਚ ਪਾਏ ਕੜੇ ਤੇ ਸ਼੍ਰੀ ਸਾਹਬ ਬਾਰੇ ਪੁੱਛਣ ਲੱਗ ਪਿਆ।ਮੈਂ ਦਸਿਆ ਕਿ ਇਹ ਤਾਂ ਸਾਡੇ ਗੁਰੂ ਸਾਹਿਬ ਦੀ ਬਖਸ਼ਿਸ਼ ਆ।
ਅੱਗਿਓਂ ਕਹਿੰਦਾ ਇਹ ਤਾਂ ਕਿਸੇ ਫੈਸ਼ਨ ਵਾਂਗ ਆ,ਤੁਹਾਡੇ ਤਾਂ ਸ਼ਾਇਦ ਇਹ ਸਭ ਦਾ ਫੈਸ਼ਨ...

ਹੋਵੇਗਾ।ਜਿੰਨੇ ਵੀ ਪੰਜਾਬੀ ਵੇਖਦਾ ਹਰ ਇੱਕ ਦੇ ਹੱਥ ਬੈਂਗਲ ਹੁੰਦਾ ਆ।
ਮੈਂ ਕਿਹਾ ਫੈਸ਼ਨ ਨਹੀਂ ਹੀ ਇਹ ਸਾਡਾ ਅੰਗ ਰੱਖਿਅਕ ਆ,ਕਦੇ ਕੋਈ ਦੁਸ਼ਮਣ ਸਾਡੇ ਤੇ ਵਾਰ ਕਰ ਦਵੇ ਤਾਂ ਆਪਣੀ ਜਾਨ ਬਚਾ ਸਕੀਏ।ਸ੍ਰੀ ਸਾਹਿਬ ਵੀ ਸਾਡਾ ਅੰਗ ਰੱਖਿਅਕ ਆ ਫੇਰ ਪੰਜੇ ਕੱਕਾਰਾਂ ਬਾਰੇ ਦੱਸਿਆ।
ਮੁੜਕੇ ਓਹਨੂੰ ਕੁਝ ਬਾਣੀ ਦੀਆਂ ਤੁਕਾਂ ਸੁਣਾਈਆਂ,ਸਿੱਖ ਇਤਿਹਾਸ ਬਾਰੇ ਦੱਸਿਆ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਤਸਵੀਰਾਂ ਦਿਖਾਈਆਂ।ਗੁਰਪੁਰਬ ਦੀਆਂ ਵੀਡੀਓਜ਼ ਦਿਖਾਈਆਂ।ਪੰਜ ਪਿਆਰਿਆਂ ਨੂੰ ਵੇਖ ਕੇ ਆਹਂਦਾ ਇਹ ਬੰਦਿਆ ਹੱਥ ਨੰਗੀਆਂ ਕਿਰਪਾਨਾਂ ਕਿਉਂ ਆ ਫੇਰ ਬਿਆਨ ਕੀਤਾ ਕਿ ਇਹ ਗੁਰੂ ਗ੍ਰੰਥ ਸਾਹਿਬ ਦੀ ਰੱਖਿਆ ਲਈ ਆ।
ਸਭ ਕੁਝ ਸੁਣਨ ਮਗਰੋਂ ਗੋਰੇ ਦੇ ਚਿਹਰੇ ਤੇ ਅਲੱਗ ਜਹੀ ਰੌਣਕ ਆ ਗਈ ਫੇਰ ਓਹਨੂੰ ਪੰਜਾਬੀ ਚ ਫਤਿਹ ਬੋਲਣੀ ਸਿਖਾਈ ਆਪਣੇ ਨਾਲ ਗੁਰੂ ਘਰ ਵੀ ਲੈਕੇ ਗਿਆ।ਬਾਬੇ ਨਾਨਕ ਦੇ ਵੀਹ ਰੁਪਈਆ ਵਾਲੇ ਚਲਦੇ ਲੰਗਰ ਬਾਰੇ ਵੀ ਜਾਣੂ ਕਰਵਾਇਆ,ਦੇਗ ਬਾਰੇ ਦੱਸਿਆ ਤੇਗ਼ ਤੇ ਵੀ ਚਾਨਣਾ ਪਾਇਆ।
ਜਿਹੜੇ ਸਾਸ਼ਤਰ ਦਸਮ ਪਿਤਾ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਨੇ ਸਾਨੂੰ ਸਾਡੀ ਰੱਖਿਆ ਲਈ ਦਿੱਤੇ ਹੋਏ ਨੇ,ਓਹ ਇਕੱਲੇ ਸਾਡੀ ਰਖਿਆ ਲਈ ਹੀ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਦੀ ਰਖਿਆ ਲਈ ਵੀ ਹਨ। ਹੁਣ ਆਪਣੇ ਪਿਓ ਦੀ ਰਾਖੀ ਤਾਂ ਓਹਦੇ ਪੁੱਤ ਹੀ ਕਰਨਗੇ।ਜਦ ਕੋਈ ਪਾਪੀ ਦੁਸ਼ਟ ਆ ਕੇ ਪਿਓ ਨੂੰ ਹੱਥ ਪਾਉਣ ਦਾ ਗੁਨਾਹ ਕਰੇਗਾ ਤਾਂ ਹਥਿਆਰ ਚੁੱਕੇ ਵੀ ਜਾਣਗੇ ਤੇ ਚਲਾਏ ਵੀ ਜਾਣਗੇ।
ਦੇਗ ਤੇਗ ਫਤਹਿ।
ਜਸਕਰਨ ਬੰਗਾ।।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)