More Punjabi Kahaniya  Posts
ਗੁਰਲੀਨ


ਗੁਰਲੀਨ
ਇਹ ਕਹਾਣੀ ਹੈ ਗੁਰਲੀਨ ਤੋਂ ਗੋਰੀ ਬਣਨ ਦੀ…
ਪਰ ਬਣੀ ਕਿਵੇਂ ਤੇ ਇਸ ਲਈ ਜ਼ਿੰਮੇਵਾਰ ਕੌਣ ??
ਇਹ ਫੈਸਲਾ ਤੁਹਾਡੇ ਤੇ ਛੱਡਦਾ…
ਗੁਰਲੀਨ ਸ. ਅਜੀਤ ਸਿੰਘ ਦੀ ਲਾਡਲੀ ਸੋਹਣੀ ਸੁਨੱਖੀ ਇਕਲੌਤੀ ਧੀ, ਉੱਚਾ ਲੰਮਾ ਕੱਦ ਰੰਗ ਸਾਫ਼..
ਗ੍ਰੈਜੁਏਟ ਤੇ ਬੀ. ਐਡ ਕੀਤੀ ਲੁਧਿਆਣੇ ਦੇ ਚੰਗੇ ਸਕੂਲ ਵਿਚ ਟੀਚਰ ਤੇ ਸੁਭਾਅ ਦੀ ਕੋਮਲ ਤੇ ਖਿਆਲਾਂ ਤੋਂ ਧਾਰਮਿਕ.. ਰੋਜ਼ ਸਵੇਰੇ ਉਠ ਜੁਪਜੀ ਸਾਹਿਬ ਦਾ ਪਾਠ ਪਹਿਲਾਂ ਕਰਨਾ ਤੇ ਪਾਣੀ ਬਾਦ ਚੋਂ ਪੀਣਾ… ਸਕੂਲ ਜਾਂਦਿਆਂ ਪਹਿਲਾਂ ਗੁਰੂਘਰ ਨਮਸਕਾਰ ਕਰਦੇ ਜਾਣਾ…
ਸਾਰਾ ਦਿਨ ਸਕੂਲ ਵਿਚ ਬੱਚਿਆਂ ਨਾਲ ਸਮਾਂ ਬਿਤਾ, ਸ਼ਾਮ ਘਰ ਆਣਾ ਤੇ ਘਰ ਦਾ ਕੰਮ ਵੀ ਸਾਂਭਣਾ… ਭਾਵੇਂ ਘਰ ਨੌਕਰਾਣੀ ਵਗੈਰਾ ਸਭ ਸੀ… ਪਰ ਰਸੋਈ ਵਿਚ ਹੱਥ ਚਲਾਏ ਬਿਨਾ ਉਸਨੂੰ ਸਬਰ ਨਹੀ ਸੀ ਆਉੰਦਾ.. ਉਂਜ ਵੀ ਖਾਣਾ ਵੀ ਚੰਗਾ ਬਣਾਉੰਦੀ ਤੇ ਅਜੀਤ ਨੂੰ ਕਿਸੇ ਹੋਰ ਦੇ ਹੱਥ ਦਾ ਖਾਣਾ ਪੰਸਦ ਵੀ ਨਹੀ ਸੀ ਆਉੰਦਾ… ਜਦ ਦੀ ਗੁਰਲੀਨ ਦੀ ਮਾਂ ਜਸਜੀਤ ਦਾ ਦਿਹਾਤਂ ਹੋਇਆ ਤਦ ਦਾ ਹੀ ਗੁਰਲੀਨ ਦੇ ਹੱਥ ਤੋਂ ਇਲਾਵਾ ਕਿਸੇ ਹੋਰ ਦੇ ਹੱਥ ਦੀ ਰੋਟੀ ਨਹੀ ਪੰਸਦ ਆਈ ਉਸ ਨੂੰ… ਜਿਵੇਂ ਗੁਰਲੀਨ ਦੇ ਹੱਥ ਦੇ ਸਵਾਦ ਵਿਚੋਂ ਉਸ ਨੂੰ ਉਸ ਦੀ ਮਾਂ ਦੇ ਹੱਥ ਦਾ ਸਵਾਦ ਆਉਂਦਾ ਹੋਵੇ… ਇਹ ਗੱਲ ਗੁਰਲੀਰ ਚੰਗੀ ਤਰ੍ਹਾਂ ਜਾਣਦੀ ਸੀ… ਇਸੇ ਲਈ ਉਹ ਚੌਂਕਾ ਕਿਸੇ ਨੌਕਰਾਣੀ ਨੂੰ ਸਾਂਭਣ ਨਹੀ ਸੀ ਦਿੰਦੀ…..
ਸਾਰਾ ਦਿਨ ਕਿਵੇਂ ਇਸ ਰੂਟੀਨ ਵਿਚ ਬੱਝੇ ਬੱਝੇ ਨਿਕਲ ਜਾਂਦਾ ਪਤਾ ਵੀ ਨਾ ਲੱਗਦਾ… ਗੁਰਲੀਨ ਦੀ ਇਕ ਆਦਤ ਸੀ ਰਾਤੀਂ ਸੌਣ ਵੇਲੇ ਆਪਣੇ ਕਮਰੇ ਵਿੱਚ ਦੁੱਖਭੰਜਨੀ ਸਾਹਿਬ ਦੇ ਸਲੋਕਾਂ ਦਾ ਕੀਰਤਨ ਲਾ ਲੈੰਦੀ ਤੇ ਨਾਲ ਨਾਲ ਪੜ੍ਹਦੀ ਪੜ੍ਹਦੀ ਪਤਾ ਨਹੀ ਕਿਹੜੇ ਵੇਲੇ ਸੋਂ ਜਾਂਦੀ…. ਫਿਰ ਸਵੇਰ ਤੇ ਫਿਰ ਉਹੀ ਕੁਝ…
ਉਧਰ ਅਜੀਤ ਸਿੰਘ ਆਪਣੀ ਜ਼ਿੰਦਗੀ ਦੀਆਂ ਸੋਚਾਂ ਵਿਚ ਰੁਝਿਆ ਗੁਰਲੀਨ ਦੇ ਵਿਆਹ ਦੀ ਬੁਣਤਾ ਬਣਨ ਵਿਚ ਰੁੱਝਿਆ ਹੋਇਆ ਸੀ… ਉਹ ਚਾਹੁੰਦਾ ਸੀ ਕਿ ਹੁਣ ਗੁਰਲੀਨ ਜਲਦੀ ਆਪਣੇ ਘਰਬਾਰ ਵਾਲੀ ਹੋ ਜਾਏ…
ਤੇ ਉਹ ਇਕ ਬੇਫ਼ਿਕਰੀ ਦਾ ਸਾਹ ਲਏ…
ਅੱਗੇ ਹੀ ਜਸਜੀਤ ਦੇ ਜਾਣ ਕਰਕੇ ਤੇ ਗੁਰਲੀਨ ਨੇ ਵਿਆਹ ਲਈ ਦੇਰ ਹੋ ਰਹੀ ਸੀ..
ਕਿਉਂਕਿ ਗੁਰਲੀਨ ਵਿਆਹ ਦੇ ਨਾਮ ਤੇ ਹੀ ਗੁੱਸਾ ਕਰ ਜਾਂਦੀ ਤੇ ਰੁਸ ਜਾਂਦੀ ਕਿ ਮੈ ਆਪਣੇ ਪਿਉ ਨੂੰ ਇਕੱਲਾ ਛੱਡ ਕੇ ਨਹੀ ਜਾਣਾ…
ਪਰ ਗੱਲਾਂ ਇਕ ਦਿਨ ਗੱਲਾਂ ਹੀ ਰਹਿ ਜਾਂਦੀਆ ਤੇ ਸਮਾਜ ਤੇ ਦੁਨੀਆਂ ਦੀ ਰੀਤਾਂ ਤੇ ਚੱਲਣਾ ਹੀ ਪੈੰਦਾ ਹੈ….

/> ਅਜੀਤ ਕਈ ਰਿਸ਼ਤੇ ਵੇਖ ਚੁੱਕਾ ਸੀ ਕਈ ਮੁੰਡੇ ਤੇ ਚੰਗੇ ਘਰਬਾਰ ਵੀ ਵੇਖੇ ਪਰ ਗੱਲ ਸਿਰੇ ਨਾਂ ਚੜੀ.. ਇਸ ਐਤਵਾਰ ਵੀ ਇਕ ਜਗ੍ਹਾ ਜਾਣਾ ਸੀ ਕੋਈ ਉਸਦਾ ਦੋਸਤ ਸੀ ਉਸ ਨੇ ਬੁਲਾਇਆ ਸੀ ਉਸਦੇ ਕੋਈ ਪਛਾਣ ਵਾਲੇ ਦਿੱਲੀ ਓ ਆ ਰਹੇ ਸੀ… ਕਹਿੰਦਾ ਇਕ ਵਾਰੀ ਮਿਲ ਲਈ..
ਅਜੀਤ ਸਿੰਘ ਗਿਆ ਮਿਲਣ ਤੇ ਬੰਦੇ ਚੰਗੇ ਲਗੇ ਉਸਨੇ ਲੱਗੇ ਹੱਥ ਸ਼ਾਮ ਦੀ ਚਾਹ ਵਾਸਤੇ ਕਹਿ ਤਾ ਕਿ ਇਕ ਵਾਰ ਕੁੜੀ ਦੇਖ ਲਵੋ… ਮੁੰਡੇ ਦੇ ਮਾਤਾ ਪਿਤਾ ਤੇ ਨਾਲ ਵੱਡੀ ਭੈਣ ਸੀ.. ਉਨਾਂ ਨੇ ਗੱਲ ਮੰਨ ਲਈ..
ਘਰ ਅਾ ਕੇ ਗੁਰਲੀਨ ਨੂੰ ਦੱਸਿਆ ਤੇ ਉਹ ਲੜਨ ਲੱਗ ਪਈ … ਕਿੰਨੀ ਵਾਰ ਕਿਹਾ ਮੈਂ ਨਹੀ ਕਰਵਾਉਣਾ ਵਿਆਹ, ਨਹੀਂ ਛੱਡ ਕੇ ਜਾਣਾ ਤੁਹਾਨੂੰ ਤੇ ਇਸ ਘਰ ਨੂੰ..
ਮੈਂ ਹੱਸ ਕੇ ਕਿਹਾ ਨਾ ਜਾਈਂ ਪਰ ਅਗਲੇ ਆਉਣਗੇ ਚਾਹ ਤਾਂ ਪਿਲਾ ਦੇਵੀਂ… ਮੇਰਾ ਮਾਣ ਰੱਖ ਲਵੀਂ ਬਸ…
ਸ਼ਾਮੀ ਮੁੰਡੇ ਦੇ ਮਾਂ ਪਿਉ ਆਏ ਤੇ ਪਹਿਲੀ ਨਜ਼ਰ ਵਿਚ ਹੀ ਗੁਰਲੀਨ ਨੂੰ ਉਸਦੀ ਖੂਬਸੁਰਤੀ ਤੇ ਸਾਦਗੀ ਕਰਕੇ ਪੰਸਦ ਕਰ ਗਏ ਕਹਿੰਦੇ ਸਾਡੇ ਵਲੋ ਤਾਂ ਹਾਂ ਹੈ ਜੀ… ਬਾਕੀ ਮੁੰਡੇ ਕੁੜੀ ਦੀ ਮਰਜ਼ੀ … ਅਸੀਂ ਨਾ ਆਪਣੇ ਮੁੰਡੇ ਤੇ ਆਪਣੀ ਕੋਈ ਗੱਲ ਥੋਪੀ ਤੇ ਨਾ ਤੁਸੀਂ ਕੋਈ ਆਪਣੀ ਕੁੜੀ ਤੇ ਕੋਈ ਪ੍ਰੈਸ਼ਰ ਪਾਣਾ…ਜਿੰਦਗੀ ਭਰ ਦੇ ਰਿਸ਼ਤੇ ਹਨ … ਹਸੱਦਿਆ ਖੇਡਦਿਆ ਨਿਭਣੇ ਚਾਹੀਦੇ…
ਗੁਰਲੀਨ ਦੇ ਦਿਲ ਨੂੰ ਮੁੰਡੇ ਦੀ ਮਾਂ ਦੀ ਇਹ ਗਲ ਛੂਹ ਜਿਹੀ ਗਈ ਸੀ…ਉਹ ਪਹਿਲੀ ਵਾਰ ਕਿਸੇ ਦੇਖ ਦਿਖਾਈ ਬਾਅਦ ਨਰਾਜ਼ ਵੀ ਨਹੀ ਸੀ ਤੇ ਕੋਈ ਉਲਾਂਭਾ ਵੀ ਸੀ ਨਹੀ ਦੇ ਰਹੀ ਅਜੀਤ ਨੂੰ…
ਸਵੇਰੇ ਹੀ ਫੋਨ ਆ ਗਿਆ ਕਿ ਅਗਲੇ ਐਤਵਾਰ ਤੁਸੀਂ ਆ ਜਾਓ ਦਿੱਲੀ ਤੇ ਇਕ ਵਾਰ ਮੁੰਡਾ ਕੁੜੀ ਇਕ ਦੂਜੇ ਨੂੰ ਮਿਲ ਲੈਣ ਤੇ ਗੱਲ ਅੱਗੇ ਚੱਲੇ….
ਗੁਰਲੀਨ ਨੇ ਪਹਿਲੀ ਵਾਰ ਅਜੀਤ ਸਿੰਘ ਦੀ ਇਹ ਗੱਲ ਸੁਣ ਕੇ ਕਿ ਅਗਲੇ ਐਤਵਾਰ ਦਿੱਲੀ ਜਾਣਾ ਹੈ ਸੁਣ ਕੇ ਨਾ ਨਾ ਕੀਤੀ ਨਾ ਹਾਂ ਕੀਤੀ ਬਸ ਅੱਖ ਨੀਂਵੀਂ ਜਿਹੀ ਪਾ ਲਈ…
ਸ਼ਇਦ ਹੋਣੀ ਉਸ ਨੂੰ ਆਪਣੇ ਮੁਕਾਮ ਵੱਲ ਲੈ ਕੇ ਜਾ ਰਹੀ ਸੀ………………
✒ ਰਵਿੰਦਰਸਿੰਘ
ਬਾਕੀ ਅਗਲੇ ਭਾਗ ਵਿਚ…

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)