More Punjabi Kahaniya  Posts
ਰੀਝਾਂ ਵਾਲੀ ਫੁਲਕਾਰੀ….. ਭਾਗ – 1


ਰੀਝਾਂ ਵਾਲੀ ਫੁਲਕਾਰੀ
ਰੂਬੀ ਨੂੰ ਗੂੜੇ ਰੰਗ ਦੇ ਸੂਟ ਤੇ ਫੁਲਕਾਰੀਆਂ ਬੜੇ ਪਸੰਦ ਸੀ, ਫਿੱਕੇ ਰੰਗ ਦੇ ਸੂਟਾ ਦਾ ਤਾਂ ਉਹਨੇ ਨਾਂ ਹੀ ਬੁੱਢਿਆ ਵਾਲੇ ਸੂਟ ਰੱਖਿਆ ਹੋਇਆ ਸੀ, ਪਰ ਕਿਸਮਤ ਉਸਦੀਆ ਰੀਝਾਂ ਦੀ ਦੁਸ਼ਮਣ ਸੀ, ਵਿਆਹ ਨੂੰ ਦੋ ਦਿਨ ਹੋਏ ਤੇ ਸੱਸ ਨੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ, ਮਿੱਠੀ ਹੋ ਕੇ ਸਾਰੇ ਗਹਿਣੇ ਲੈ ਲਏ, ਅਖੇ ਆਪਾ ਖੇਤ ਚ ਬੈਠੇ ਆ,ਐਵੇ ਬਾਹਰ ਅਲਮਾਰੀਆਂ ਚ ਨੀ ਰੱਖੀਦੇ, ਲਿਆ ਮੈ ਡੂੰਘੇ ਸਾਂਬ ਦਿਆ,
ਰੂਬੀ ਦੇ ਦਿਲ ਚ ਚਤਰ ਚਲਾਕੀਆ ਹੈ ਨਹੀਂ ਸੀ, ਕਮਲੀ ਨੇ ਪੇਕਿਆ ਸੋਹਰਿਆ ਦੇ ਪਾਏ ਸਾਰੇ ਗਹਿਣੇ ਫੜਾ ਤੇ,
ਅਗਲੇ ਦਿਨ ਪ੍ਰਾਹੁਣਿਆ ਨੇ ਆਉਣਾ ਸੀ ਜੋ ਵਿਆਹ ਤੇ ਨਹੀਂ ਆ ਸਕੇ ਸੀ, ਰੂਬੀ ਦੀ ਸੱਸ ਨੇ ਰੂਬੀ ਨੂੰ ਰੋਟੀ ਸਬਜ਼ੀ ਬਣਾਉਣ ਲਈ ਕਿਹਾ, ਰੂਬੀ ਇਕਦਮ ਘਬਰਾ ਗਈ, ਪਰ ਨਨਾਣ ਨੂੰ ਆਵਦੀ ਮਾ ਦਾ ਸੁਭਾਅ ਪਤਾ ਸੀ, ਉਸਨੇ ਰੂਬੀ ਨਾਲ ਸਾਰਾ ਕੰਮ ਕਰਵਾ ਦਿੱਤਾ, ਪਰ ਰੂਬੀ ਦੀ ਸੱਸ ਜਦੋ ਵੀ ਕਿਸੇ ਨੂੰ ਦੂਰੋ ਆਪਣੇ ਘਰ ਨੂੰ ਆਉਦੇਂ ਦੇਖਦੀ ਤਾ ਰੂਬੀ ਨੂੰ ਕੋਈ ਨਾ ਕੋਈ ਇਹੋ ਜਿਹਾ ਕੰਮ ਦੱਸਦੀ ਰੂਬੀ ਨੂੰ ਕੰਮ ਤੋਂ ਵਿਹਲ ਹੀ ਨਾ ਮਿਲਦੀ, ਰੂਬੀ ਦਾ ਪਤੀ ਸਵੇਰੇ ਸ਼ਹਿਰ ਨੂੰ ਚਲਾ ਜਾਂਦਾ ਤੇ ਹਨੇਰੇ ਪਏ ਤੋਂ ਮੁੜਦਾ, ਉਸਨੂੰ ਕੋਈ ਪਤਾ ਨਹੀਂ ਮੇਰੇ ਮਗਰੋ ਘਰ ਕੀ ਕੁਝ ਹੁੰਦਾ, ਤੇ ਮਾ ਦੀ ਧੀ ਰੂਬੀ ਨੇ ਵੀ ਕਦੇ ਨਾ ਦੱਸਿਆ,ਰੂਬੀ ਹਰ ਰੋਜ ਸੋਚਦੀ ਅੱਜ ਕੰਮ ਛੇਤੀ ਨਿਬੇੜਨਾ, ਤੇ ਸੋਹਣਾ ਸੂਟ ਪਾ ਕੇ ਤਿਆਰ ਹੋਊਗੀ, ਪਰ...

ਕਿੱਥੇ ਕੰਮ ਤੋਂ ਵਿਹਲ ਹੀ ਨਾ ਮਿਲਦੀ, ਬੋਕਰ ਮਾਰ ਕੇ ਅਜੇ ਬਹਿਣਾ ਸੱਸ ਨੇ ਕਹਿਣਾ ਦੁਬਾਰਾ ਲਾ ਦੇ ਚੰਗੀ ਤਰਾਂ ਸਵਾਰ ਦੇ ਵਿਹੜਾ, ਕਮਲੀ ਨੇ ਧੁੱਪੇ ਲੱਗ ਜਾਣਾ ਫਿਰ, ਪਰ ਮੂੰਹੋ ਕੁਝ ਨਾ ਬੋਲਦੀ, ਮਹਿੰਦੀ ਤਾ ਚਾਰ ਕੁ ਚ ਦਿਨਾ ਲਹਿ ਗਈ, ਇਕ ਹਫਤੇ ਬਾਅਦ ਜਦ ਰੂਬੀ ਦੇ ਪੇਕੇ ਉਸਨੂੰ ਲੈਣ ਆਏ ਤਾਂ, ਉਸਦੀ ਮਾਂ ਹੱਥ ਦੇਖ ਕੇ ਕਹਿੰਦੀ ਏਨੀ ਛੇਤੀ ਮਹਿੰਦੀ ਕਿਵੇ ਲਹਿ ਗਈ, ਰੂਬੀ ਕਹਿੰਦੀ ਮੰਮੀ ਜੀ ਤੁਹਾਨੂੰ ਪਤਾ ਤਾ ਹੈ ਕੂਲੇ ਜਿਹੇ ਹੱਥ ਆ, ਤਾਹੀ ਨੀ ਰੰਗ ਟਿਕਿਆ ਬਾਹਲਾ ਚਿਰ
ਚਲੋ ਜੀ ਰੂਬੀ ਚਲ ਗਈ ਪੇਕਿਆ ਨੂੰ, ਬਾਗੋ ਬਾਗ ਹੋਈ ਫਿਰੇ, ਦੋ ਕੁ ਦਿਨ ਰਹੀ ਤੇ ਸਹੁਰਿਆ ਤੋਂ ਫੋਨ ਆ ਗਿਆ ਸੱਸ ਬਿਮਾਰ ਹੋ ਗਈ, ਤੇ ਘਰੇ ਔਖਾ ਹੋ ਗਿਆ, ਤੇ ਰੂਬੀ ਨੂੰ ਲੈਣ ਆ ਰਹੇ ਆ, ਰੂਬੀ ਦੀ ਤਾ ਰੀਝ ਵੀ ਪੂਰੀ ਨਾ ਹੋਈ ਪੇਕੇ ਰਹਿਣ ਦੀ,
ਬਸ ਫਿਰ ਅਗਲੇ ਦਿਨ ਗੋਹੇ ਕੂੜੇ ਵੱਲ ਕਰਤਾ, ਅਖੇ ਦੇਖਦੇ ਆ ਭਲਾ ਬੱਠਲ ਚੱਕਿਆ ਜਾਦਾ ਕੇ ਨਹੀਂ ਗੋਹੇ ਦਾ, ਰੂਬੀ ਕਮਲੀ ਨੂੰ ਇਹ ਤਾਂ ਸਮਝ ਨਾ ਆਈ,, ਤਿੜਾ ਰਹੇ ਆ, ਸਗੋ ਤਿੜ ਤਿੜ ਬੱਠਲ ਚੱਕੇ,
ਫਿਰ ਸਮਝ ਨਾ ਲੱਗੇ ਕਿ ਚੂੜੇ ਚ ਫਸਿਆ ਗੋਹਾ ਸਾਫ ਕਿਵੇ ਕਰਾ,,
ਬਾਕੀ ਅਗਲੇ ਭਾਗ ਚ
………..deepraman✍️

...
...



Related Posts

Leave a Reply

Your email address will not be published. Required fields are marked *

4 Comments on “ਰੀਝਾਂ ਵਾਲੀ ਫੁਲਕਾਰੀ….. ਭਾਗ – 1”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)