More Punjabi Kahaniya  Posts
ਖਾਂਗ੍ਹੜ – ਭਾਗ ਦੂਜਾ


ਖਾਂਗ੍ਹੜ —– ਜਸਬੀਰ ਸਿੰਘ ਸੰਧੂ
****
ਭਾਗ ਦੂਜਾ –
(ਲੜੀ ਜੋੜਨ ਲਈ ਪਿੱਛਲੀ ਕਿਸ਼ਤ ਪੜ੍ਹੋ ਜੀ)
ਸਾਡੀ ਕਲਾਸ ‘ਚ ਪੜ੍ਹਾਈ ਵਿੱਚ ਮੈਨੂੰ ਟੱਕਰ ਦੇਣ ਵਾਲੀ ਕੇਵਲ ਇੱਕ ਹੀ ਕੁੜੀ ਸੀ – ਇੰਦਰਜੀਤ। ਉਹ ਬਹੁਤ ਹੀ ਹੁਸ਼ਿਆਰ ਵੀ ਸੀ ਤੇ ਬੇਹੱਦ ਸੁਨੱਖੀ ਵੀ। ਉਸ ਦੇ ਚਿਹਰੇ ਦਾ ਗੋਰਾ- ਚਿੱਟਾ ਰੰਗ ਲਾਲਗੀ ਦੀ ਭਾ’ ਮਾਰਦਾ ਸੀ, ਚੌੜਾ ਮੱਥਾ ਤੇ ਲੰਬੀਆਂ ਦੋ ਗੁੱਤਾਂ ਉਸਦੇ ਸੁਹੱਪਣ ਨੂੰ ਚਾਰ ਚੰਨ ਲਾਉੰਦੀਆਂ ਸਨ। ਸਾਰੇ ਮੁੰਡੇ ਉਸ ਨਾਲ ਗੱਲ ਕਰਨ ਲਈ ਤਰਸਦੇ ਰਹਿੰਦੇ ਸਨ, ਪਰ ਉਸਦੀ, ਆਪਣੀਆਂ ਸਾਥਣ ਕੁੜੀਆਂ ਤੋਂ ਬਿਨਾਂ ਸਭ ਤੋਂ ਜ਼ਿਆਦਾ ਮੇਰੇ ਨਾਲ ਬਣਦੀ ਸੀ। ਇੱਕ ਦਿਨ ਕਲਾਸ ਵਿੱਚ ਗੱਲ ਚੱਲੀ ਕਿ ਬਾਪੂ ਜੀ ਨੂੰ, ਉਹਨਾਂ ਦੇ ਮੂੰਹ ‘ਤੇ ਜਿਹੜਾ ਵੀ ਖਾਂਗ੍ਹੜ ਕਹਿ ਕੇ ਬੁਲਾਵੇਗਾ, ਉਸਨੂੰ ਅੱਧੀ ਛੁੱਟੀ ਵੇਲੇ ਸਾਰੀ ਕਲਾਸ ਵੱਲੋਂ ਮੂੰਹ ਮੰਗੀਆਂ ਗੁੜ ਦੀਆਂ ਗਚਕਾਂ ਖੁਆਈਆਂ ਜਾਣਗੀਆਂ। ਸ਼ੇਰੇ ਵਰਗੇ ਸੂਰਬੀਰਾਂ ਵਿੱਚੋਂ ਕਿਸੇ ਦਾ ਵੀ ਇਹ ਚੈਲੰਜ ਕਬੂਲਣ ਦਾ ਹੌਸਲਾ ਨਾ ਪਿਆ। ਆਖਿਰ ਮੈਂ ਇੰਦਰਜੀਤ ਦੀ ਨਜ਼ਰ ਵਿੱਚ ਸਾਰੇ ਸਕੂਲ ਦਾ ਸਿਰਮੌਰ ਹੀਰੋ ਬਣਨ ਦੇ ਮਕਸਦ ਨਾਲ ਬਲੀ ਦਾ ਬੱਕਰਾ ਬਣਨਾ ਕਬੂਲ ਕਰ ਲਿਆ। ਜਦੋਂ ਬਾਪੂ ਜੀ ਆਏ ਤਾਂ ਮੈਂ ਉਹਨਾਂ ਨੂੰ ਪੰਜਾਬੀ ਵਿਆਕਰਣ ਦਾ ਪਾਠ ‘ਬਹੁਤੇ ਸ਼ਬਦਾਂ ਦਾ ਇੱਕ ਸ਼ਬਦ’ ਪੜ੍ਹਾਉਣ ਲਈ ਅਰਜ਼ ਗੁਜ਼ਾਰੀ, ਜੋ ਮਨਜ਼ੂਰ ਹੋ ਗਈ। 10/15 ਮਿੰਟ ਬਾਪੂ ਜੀ ਸਾਨੂੰ ਇਹ ਪਾਠ ਪੜਾਉਂਦੇ ਰਹੇ। ਫਿਰ ਸਾਡੀ ਸਵਾਲ ਪੁੱਛਣ ਦੀ ਵਾਰੀ ਆਈ ਤਾਂ ਮੈਂ ਉਹਨਾਂ ਨੂੰ ਪਹਿਲਾ ਸਵਾਲ ਪੁੱਛਿਆ ਕਿ ‘ਜੋ ਮੱਝ ਕੁਝ ਦਿਨ ਪਹਿਲਾਂ ਸੂਈ ਹੋਵੇ, ਉਸ ਨੂੰ ਕੀ ਕਹਿੰਦੇ ਨੇ?’
“ਸੱਜਰ” ਕਹਿ ਕੇ ਬਾਪੂ ਜੀ ਨੇ ਮੈਨੂੰ ਬਹਿਣ ਦਾ ਇਸ਼ਾਰਾ ਕੀਤਾ। ਸ਼ਾਇਦ ਉਹ ਮੇਰਾ ‘ਅਸਲ ਮਕਸਦ’ ਭਾਂਪ ਗਏ ਸਨ।
ਮੈਂ ਇੰਦਰਜੀਤ ਵੱਲ ਵੇਖਿਆ ਤਾਂ ਉਸਨੇ ਹੱਥ ਵਿੱਚ ਫੜੇ ਰੁਮਾਲ ਵਿੱਚ ਲਪੇਟੀ ਚਵਾਨੀ (ਪੱਚੀ ਪੈਸੇ) ਮੈਨੂੰ ਕੱਢ ਕੇ ਵਿਖਾਈ ਤੇ ਮੂੰਹ ‘ਚ ਹੀ ਕੁਝ ਕਿਹਾ, ਜੋ ਮੈਨੂੰ ਸੁਣਿਆ ਤਾਂ ਨਹੀਂ,ਪਰ ਮੈਨੂੰ ਇਉਂ ਜਾਪਿਆ, ਜਿਵੇਂ ਉਸਨੇ ‘ਗੱਚਕ’ ਕਿਹਾ ਹੋਵੇ। ਫਿਰ ਉਸ ਨੇ ਨਾਂਹ ਵਿੱਚ ਸਿਰ ਹਿਲਾਇਆ, ਪਰ ਉਸਦੇ ਇਸ ਤਰ੍ਹਾਂ ਕਰਨ ਦਾ ਮੈਂ ਮਤਲਬ ਨਹੀਂ ਸਮਝਿਆ ਤੇ ਕਲਾਸ ਵਿੱਚ ਟਹਿਲਦੇ ਬਾਪੂ ਜੀ ਨੂੰ ਮੈਂ ਆਪਣਾ ‘ਅਸਲ’ ਸਵਾਲ ਦਾਗ਼ਿਆ,”ਤੇ ਬਾਪੂ ਜੀ ! ਚਿਰ ਦੀ ਸੂਈ ਹੋਈ ਮੱਝ ਜਾਂ ਗਾਂ ਨੂੰ ਕੀ ਕਹਿੰਦੇ ਨੇ?”
...

ਮੇਰਾ ਸਵਾਲ ਸੁਣਕੇ ਬਾਪੂ ਜੀ ਦਾ ਪਾਰਾ ਇਕਦਮ ਸੱਤਵੇਂ ਅਸਮਾਨ ‘ਤੇ ਚੜ੍ਹ ਗਿਆ ਤੇ ਉਹ ਮੇਰੇ ਸਾਹਮਣੇ ਆ ਕੇ, ਮੱਥੇ ‘ਤੇ ਤਿਊੜੀਆਂ ਪਾ ਕੇ ਹੌਲੀ ਜਿਹੀ ਮੈਨੂੰ ਕਹਿਣ ਲੱਗੇ, “ਓਏ ਬਹਿ ਜਾ, ਚੰਗਾ ਰਹੇਂਗਾ।”
ਪਰ ਮੈਂ ਹਾਰ ਮੰਨਣ ਵਾਲਾ ਕਿੱਥੇ ਸੀ, ਮੈਂ ਬਾਪੂ ਜੀ ਦੇ ਵਾਰ – ਵਾਰ ਮਨ੍ਹਾ ਕਰਨ ਦੇ ਬਾਵਜੂਦ ਆਪਣੀ ਰਿਆੜ੍ਹ ਜਾਰੀ ਰੱਖੀ,
“ਜੇ ਬਾਪੂ ਜੀ ! ਪੇਪਰਾਂ ‘ਚ ਇਹ ਸਵਾਲ ਆ ਗਿਆ ਤਾਂ ਅਸੀਂ ਕੀ ਕਰਾਂਗੇ?”
ਜਦ ਬਾਪੂ ਜੀ ਨੇ ਵੇਖਿਆ ਕਿ ਇਹ ਹੁਣ ਆਪਣੇ ਅਈ ਤਈ ਫਿਰਵਾਉਣ ਤੋਂ ਬਿਨਾਂ ਟਲ਼ਣ ਵਾਲਾ ਨਹੀਂ ਹੈ ਤਾਂ ਬਾਪੂ ਜੀ ਬਿਲਕੁਲ ਮੇਰੇ ਕੋਲ ਆ ਕੇ, ਆਪਣੇ ਅਸਲ ਸ਼ਸ਼ਤਰ- ਮਜ਼ਬੂਤ ਉੰਗਲਾਂ ਦੇ ਵਾਰ ਮੇਰੇ ਢਿੱਡ ਅਤੇ ਵੱਖੀਆਂ ਵਿੱਚ ਕਰਨ ਲੱਗ ਪਏ ਤੇ ਨਾਲ ਹੀ ਮੁਹਾਰਨੀ ਪੜ੍ਹੀ ਗਏ,
“ਓਏ ਖਾਂਗ੍ਹੜ ਹੁੰਦੀ ਊ, ਓਏ ਖਾਂਗ੍ਹੜ ਹੁੰਦੀ ਊ, ਓਏ ਖਾਂਗ੍ਹੜ ਹੁੰਦੀ ਊ, ਓਏ ਖਾਂਗ੍ਹੜ ਹੁੰਦੀ ਊ …… ” ਬਾਪੂ ਜੀ ਨੇ ਮੈਨੂੰ ਮਾਰ ਮਾਰ ਮੇਰੀਆਂ ਵੱਖੀਆਂ ਅੰਦਰ ਪਾ ਦਿੱਤੀਆਂ ….. ਭਾਂਵੇਂ ਮੈਂ ਰੋਇਆ ਤਾਂ ਨਹੀਂ, ਪਰ ਦਰਦ ਮੇਰੇ ਚਿਹਰੇ ਤੋਂ ਸਾਫ਼ ਝਲਕਦਾ ਹੋਵੇਗਾ। ਸ਼ਾਇਦ ਇਸ ਲਈ ਹੀ ਸਾਰੇ ਮੁੰਡੇ ਕੁੜੀਆਂ ਤਾਂ ਭਾਂਵੇਂ ਨੀਂਵੀ ਪਾਈ ਹੱਸ ਹੱਸ ਦੂਹਰੇ ਹੋ ਰਹੇ ਸਨ, ਪਰ ਮੈਨੂੰ ਮਾਰ ਖਾਂਦੇ ਵੇਖ- ਇੰਦਰਜੀਤ ਮੋਟੀਆਂ ਮੋਟੀਆਂ ਤੇ ਸੁਰਮੇ ਨਾਲ ਸ਼ਿੰਗਾਰੀਆਂ, ਬਿਲਕੁਲ ਖਾਮੋਸ਼ ਭੂਰੀਆਂ ਅੱਖਾਂ ਦੀ ਤਰਸ ਭਰੀ ਤੱਕਣੀ ਨਾਲ ਮੇਰੇ ਮੂੰਹ ਵੱਲ ਵੇਖੀ ਜਾ ਰਹੀ ਸੀ। ਮੈਂ ਹੈਰਾਨ ਹੋ ਰਿਹਾ ਸੀ ਕਿ ਮੈਨੂੰ ਕੁੱਟਦੇ – ਕੁੱਟਦੇ ਐਨਾ ਹਰਫਣ ਦੇ ਬਾਵਜੂਦ ਬਜ਼ੁਰਗ ਬਾਪੂ ਜੀ ਦੇ ਦੰਦਾਂ ਦਾ ਬੀੜ ਕਿਉਂ ਨਹੀਂ ਡਿੱਗਾ?
ਮੇਰੇ ਕੋਲ ਬੈਠੇ ਸ਼ੇਰੇ ਦੀਆਂ ਅੱਖਾਂ ਵਿੱਚ ਹੱਸ ਹੱਸ ਕੇ ਪਾਣੀ ਆ ਗਿਆ ਸੀ। ਬਾਪੂ ਜੀ ਦੇ ਪਤਾ ਨਹੀਂ ਮਨ ਵਿੱਚ ਕੀ ਆਈ – ਉਹਨਾਂ ਮੇਰੇ ਵੱਲੋਂ ਹਟ ਕੇ ਦੋ ਧੌਲਾਂ ਸ਼ੇਰੇ ਦੀ ਗਿੱਚੀ ਵਿੱਚ ਵੀ ਟਿਕਾ ਦਿੱਤੀਆਂ।
####

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)