More Punjabi Kahaniya  Posts
ਮਿੰਨੀ ਕਹਾਣੀ ਧੀਆਂ


ਨੀਲਮ ਆਪਣੇ ਮਾਂ -ਪਿਓ ਦੀ ਜਾਨ ਸਿਰਫ਼ ਪੜ੍ਹਾਈ ‘ਚ ਹੀ ਹੁਸ਼ਿਆਰ ਨਹੀਂ ਸੀ, ਬਲਕਿ ਰੱਜ ਕੇ ਸੋਹਣੀ ਦੇ ਘਰ ਦੇ ਕੰਮਕਾਜ ‘ਚ ਵੀ ਨਿਪੁੰਨ ਸੀ।
ਘਰ ‘ਚ ਅੰਤਾਂ ਦੀ ਗ਼ਰੀਬੀ ਹੋਣ ਦੇ ਬਾਵਜੂਦ ਵੀ ਪਿਓ ਉਸ ਨੂੰ ਪੜ੍ਹਾ ਰਿਹਾ ਸੀ। ਦਸਵੀਂ ‘ਚ ਪੜ੍ਹਦੀ ਨੀਲਮ ਇੰਨੀ ਹੁਸ਼ਿਆਰ ਸੀ ਕਿ ਸਕੂਲ ਦੇ ਅਧਿਆਪਕ ਪੱਲਿਓਂ ਉਸ ਦੀ ਪੜ੍ਹਾਈ ‘ਚ ਮਦਦ ਕਰ ਰਹੇ ਸੀ। ਸਭ ਨੂੰ ਉਸ ‘ਚ ਉੱਚ ਕੋਟੀ ਦੇ ਅਫ਼ਸਰ ਦੇ ਗੁਣ ਦਿਖਾਈ ਦਿੰਦੇ ਸੀ।
ਅੱਜ ਰਾਤ ਨੂੰ ਵੀ ਰੋਜ਼ ਵਾਂਗ ਨੀਲਮ ਵਿਹੜੇ ‘ਚ ਹੀ ਆਪਣੇ ਮਾਂ -ਬਾਪ ਨਾਲ ਹੀ ਮੰਜੀ ਡਾਹ ਕੇ ਸੌਂ ਗਈ। ਅੱਧੀ ਰਾਤ ਨੂੰ ਉਸ ਨੂੰ ਮਹਿਸੂਸ ਹੋਇਆ ਜਿਵੇਂ ਕੋਈ ਉਸ ਦੇ ਸਰੀਰ ਨੂੰ ਟੋਹ ਰਿਹਾ ਹੈ। ਉਸ ਨੇ ਅੱਖਾਂ ਖੋਲ੍ਹੀਆਂ ਤਾਂ ਹੈਰਾਨ ……ਸੁੰਨਸਾਨ ਜਗ੍ਹਾ…… ਤੇ ਉਸਦੇ ਆਲੇ ਦੁਆਲੇ ਚਾਰ ਮੁੰਡੇ ਖੜ੍ਹੇ ……” ਤੈਨੂੰ ਤੇਰੇ ਘਰ ਦੀ ਕੰਧ ਟੱਪ ਕੇ ….ਤੇਰੇ ਬੁੱਢੇ ਬੁੱਢੀ ਨੂੰ ਵੀ ਤੇ ਤੈਨੂੰ ਵੀ ਬੇਹੋਸ਼ ਕਰ… ਤੈਨੂੰ ਚੁੱਕ ਲਿਆਏ….. ਹੁਣ ਤੂੰ ਪੂਰੀ ਰਾਤ ਸਾਡੀ…..” ਉਨ੍ਹਾਂ ਚੋਂ ਹੀ ਇੱਕ ਮੁੰਡਾ ਬੋਲਿਆ । ਤੇ ਉਹ ਸਾਰੇ ਉੱਚੀ ਹਾਸਾ ਹੱਸੇ ।
ਕੁੜੀ ਨੇ ਸੌ ਤਰਲੇ ਪਾਏ । ਚੀਕੀ -ਕੁਰਲਾਈ । ਪਰ ਉਨ੍ਹਾਂ ਪੂਰੀ ਰਾਤ ਉਸ ਨੂੰ ਨੋਚ ਸੁੱਟਿਆ ਤੇ ਸਵੇਰੇ ਅੱਧਮਰੀ ਹਾਲਤ ‘ਚ ਉਸ ਦਾ ਸਿਰ ਕੰਧ ‘ਚ ਮਾਰਿਆ ਤੇ ਉਸ ਨੂੰ ਮਰੀ ਸਮਝਦੇ ਹੋਏ ਉੱਥੇ ਹੀ ਛੱਡ ਕੇ ਦੌੜ ਗਏ।
ਕਾਫ਼ੀ ਸਮੇਂ ਬਾਅਦ ਨੀਲਮ ਨੂੰ ਜ਼ਰਾ ਹੋਸ਼ ਆਈ ਤਾਂ ਡਿੱਗਦੀ -ਢਹਿੰਦੀ ਹਾਲਤ ‘ਚ ਉਹ ਘਰ ਪਹੁੰਚੀ ।
ਉਸ ਨੂੰ ਲੱਭ -ਲੱਭ ਕੇ , ਰੋ- ਰੋ ਬੁਰਾ ਹਾਲ ਕੀਤੇ ਆਪਣੇ ਮਾਂ ਪਿਓ ਨੂੰ ਰੋ- ਰੋ ਕੇ ਆਪਣੀ ਹੱਡ ਬੀਤੀ ਸੁਣਾਈ। ਆਪਣੀ ਪਿਆਰੀ ਧੀ ਦੀ ਇਹ ਹਾਲਤ ਦੇਖ ਮਾਂ -ਪਿਓ ਸਿਰ ਫੜ੍ਹ ਉੱਚੀ- ਉੱਚੀ ਭੁੱਬੀਂ ਰੋ ਪਏ।
ਨੀਲਮ ਨੇ ਜਲਦੀ ਨਾਲ ਅੰਦਰ ਵੜ ਪੱਖੇ ਨਾਲ ਫਾਹਾ ਲੈ ਲਿਆ। ਮਾਂ ਨੇ ਬੂਹਾ ਖੋਲ੍ਹ ਕੇ ਦੇਖਿਆ ਤਾਂ ਧਾਹਾਂ ਮਾਰ- ਮਾਰ ਕੇ ਰੋ ਪਈ ।
...

ਪਿਓ ਨੇ ਰੋਂਦੇ- ਕੁਰਲਾਉਂਦੇ ਨੇ ਦੇਖਿਆ …..ਤਾਂ ‘ਹਾਏ ਰੱਬਾ …..! ਸਾਡੇ ਜਿਗਰ ਦਾ ਟੁਕੜਾ । ਮਰ ਜਾਣ ਉਹ ਮੁੰਡੇ ਜਿਨ੍ਹਾਂ ਮੇਰੀ ਧੀ ਨੂੰ ……ਮੇਰੇ ਤੋਂ ਨੀ ਹੋਰ ਬਰਦਾਸ਼ਤ ਹੁੰਦਾ । ਬਸ ….. ! ਮੈਂ ਵੀ ਲੱਗਾ ਮਰਨ …….।’ ਤੇ ਨੀਲਮ ਦੇ ਪਿਓ ਨੇ ਆਪਣੇ ਗਲ ਵਾਲਾ ਸਾਫਾ ਪੱਖੇ ਨਾਲ ਟੰਗ ਲਿਆ ……।
‘ ਮੈਂ ਕਿਹਾ ਠਹਿਰ ਜਾਓ …ਇਹ ਕੀ ਕਰਨ ਲੱਗੇ ਜੇ …. ਜੇ ਤੁਸੀਂ ਵੀ ਚਲੇ ਗਏ ਤਾਂ ਉਨ੍ਹਾਂ ਪਾਪੀਆਂ ਨੂੰ ਸਜ਼ਾ ਕੌਣ ਦਿਵਾਊ ? ਤੇ ਉਸ ਨੇ ਕੁਰਲਾਉਂਦੀ ਹੋਈ ਨੇ ਕਾਹਲੀ ਨਾਲ ਆਪਣੇ ਪਤੀ ਦੀ ਬਾਂਹ ਫੜ ਲਈ।
” ਸਜ਼ਾ ? ਕਿਹੜੀ ਸਜ਼ਾ ਭੋਲੀਏ । ਦਸ ਅੱਜ ਤਕ ਕਿੰਨੇ ਬਲਾਤਕਾਰੀਆਂ ਨੂੰ ਫਾਂਸੀ ਜਾਂ ਮੌਤ ਦੀ ਸਜ਼ਾ ਹੋਈ ਹੈ। ਸਾਰੇ ਪਾਪੀ ਖੁੱਲ੍ਹੇ ਤੁਰੇ ਫਿਰਦੇ ਐ । ਇਨ੍ਹਾਂ ਅਮੀਰਾਂ ਦੀ ਵਿਗੜੀ ਹੋਈ ਔਲਾਦ ਨੂੰ ਵੀ ਕਿਸੇ ਨੇ ਸਜ਼ਾ ਨਹੀਂ ਦੇਣੀ । ਅਸੀਂ ਉਂਜ ਵੀ ਤਾਂ ਮਰਨਾ ਹੀ ਹੈ ਕੋਰਟ- ਕਚਹਿਰੀਆਂ ਦੇ ਚੱਕਰ ਕੱਟ- ਕੱਟ ਕੇ । ਸਰਕਾਰ ਤਾਂ ਆਪ ਉਨ੍ਹਾਂ ਨੂੰ ਸ਼ੈਅ ਪਈ ਦਿੰਦੀ ਐ…… । ਮੇਰਾ ਤਾਂ ਹੀਰਾ ਚਲਾ ਗਿਆ ,ਹੀਰ ! ਮੈਂ ਕਿਥੇ ਲੁਕਾਉਂਦਾ ਆਪਣੀ ਧੀ ਨੂੰ …..ਉਹ ਕੰਜਰ ਤਾਂ ਮੇਰੇ ਘਰੋਂ ਮੇਰੀ ਧੀ ਨੂੰ ਚੁੱਕ ਕੇ ਲੈ ਗਏ।…….ਤਾਂ ਹੀ …..ਤਾਂ ਹੀ ਤਾਂ ਲੋਕ ਧੀਆਂ ਜੰਮਣ ਤੋਂ ਡਰਦੇ ਨੇ …….ਇੰਨ੍ਹਾਂ ਬੁਰਾ ਹਸ਼ਰ ਕੌਣ ਦੇਖੇ ਆਪਣੀਆਂ ਧੀਆਂ ਦਾ ……ਤੇ ਉਸ ਨੇ ਰੋਂਦੇ -ਕੁਰਲਾਉਂਦੇ ਨੇ ਮਿੰਟਾਂ ‘ਚ ਹੀ ਪੱਖੇ ਨਾਲ ਫਾਹਾ ਲੈ ਲਿਆ।
ਪੱਖੇ ਨਾਲ ਲਟਕਦੀਆਂ ਦੋ ਲਾਸ਼ਾਂ ਦੇਖ ਨੀਲਮ ਦੀ ਮਾਂ ਕਮਲੀ ਹੋਈ ਜ਼ੋਰ- ਜ਼ੋਰ ਦੀ ਚੀਕਾਂ ਮਾਰਦੀ ਵਾਹੋ ਦਾਹੀ ਬਾਹਰ ਸੜਕ ਤੇ ਭੱਜ ਪਈ ਤੇ ਤੇਜ਼ ਰਫਤਾਰ ਨਾਲ ਆਉਂਦੇ ਹੋਏ ਟਰੱਕ ਨਾਲ ਟਕਰਾਅ ਥਾਏਂ ਪੂਰੀ ਹੋ ਗਈ ।
ਮਨਪ੍ਰੀਤ ਕੌਰ ਭਾਟੀਆ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)