More Punjabi Kahaniya  Posts
ਸੀਰਤ – ਭਾਗ ਨੌਵਾਂ


ਭਾਗ ਨੌਵਾਂ
ਸੀਰਤ ਦੇ ਵਾਪਸ ਪੰਜਾਬ ਜਾਣ ਲਈ ਹਜੇ ਦਸ ਦਿਨਾਂ ਦਾ ਟੈਮ ਹੈਗਾ, ਤੇ ਓਹ ਇਹ ਦਸ ਦਿਨ ਆਪਣੇ ਪਰਿਵਾਰ ਨਾਲ ਰੱਜ ਕੇ ਮਾਨਣਾ ਚਾਹੁੰਦਾ ਹੈ ਕਿ ਪਤਾ ਫੇਰ ਕਦੋ, ਭਰਾਵਾਂ ਭਾਬੀਆਂ ਨਾਲ ਮੇਲ ਹੋਣਾ। ਉਹ ਜਿਆਦਾ ਤੋ ਜਿਆਦਾ ਸਮਾਂ ਉਹਨਾ ਨਾਲ ਹੀ ਗੁਜਾਰ ਦੀ ਹੈ। ਸੁੱਖ ਵੀ ਆਪਣੇ ਲਈ ਬਹੁਤ ਸਮਾਨ ਇਕੱਠਾ ਕਰ ਲੈਂਦਾ ਹੈ, ਪਰ ਸੀਰਤ ਉਸਨੂੰ ਜਿੰਨਾ ਓਹ ਕੈਰੀ ਕਰ ਸਕਦਾ, ਓਹਨਾ ਹੀ ਲਿਜਾਣ ਵਾਸਤੇ ਕਹਿੰਦੀ ਹੈ। ਗੁਰਮੁਖ ਤੇ ਹਰਨਾਮ ਕੌਰ ਹਲੇ ਕੁਝ ਦੇਰ ਹੋਰ ਰੁਕਦੇ ਹਨ।
ਸੀਰਤ ਦੇ ਵਾਪਸ ਜਾਣ ਦਾ ਸਮਾਂ ਆ ਜਾਂਦਾ ਹੈ, ਸਾਰਾ ਪਰਿਵਾਰ ਉਸਨੂੰ ਏਅਰਪੋਰਟ ਤੇ ਛੱਡਣ ਲਈ ਜਾਦਾਂ ਹੈਤੇ ਸਭ ਦੀਆਂ ਅੱਖਾਂ ਨਮਿਤ ਹੋ ਜਾਂਦੀਆਂ ਹਨ।
ਇੱਧਰ ਜਸਰਾਜ ਨੂੰ ਜਦੋ ਸੀਰਤ ਦੱਸਣ ਲਈ ਫੋਨ ਕਰ ਰਹੀ ਹੁੰਦੀ ਹੈ ਕਿ ਓਹ ਵਾਪਸ ਆ ਰਹੀ ਹੈ ਤਾਂ ਓਹ ਫੋਨ ਨਹੀ ਉਠਾਉਂਦਾ ਤਾ ਆਪਣੀ ਮਸਤੀ ਵਿੱਚ ਲੱਗਿਆ ਰਹਿੰਦਾ ਹੈ ਤੇ ਨਾ ਹੀ ਵਾਪਸ ਕਾਲ ਕਰਦਾ ਹੈ। ਸੀਰਤ ਸੋਚਦੀ ਹੈ ਕਿ ਜਿੱਥੇ ਸ਼ੈਅ ਹੋਇਆ ਉੱਥੇ ਦੁਬਾਰਾ ਕਰ ਕਾਲ ਕਰ ਲਵੇਗੀ। ਲੰਬੇ ਸਫਰ ਤੋ ਬਾਅਦ ਜਦੋ ਸੀਰਤ ਤੇ ਸੁੱਖ ਦਿੱਲੀ ਏਅਰਪੋਰਟ ਉੱਤਰ ਜਾਦੇ ਆ, ਪਰ ਜਸਰਾਜ ਨਹੀ ਆਉਦਾ ਤੇ ਨਾ ਹੀ ਫੋਨ ਉਠਾਉਂਦਾ ਹੈ ਸੀਰਤ ਪਹਿਲਾਂ ਤਾ ਘਬਰਾ ਜਾਦੀ ਹੈ, ਪਰ ਛੇਤੀ ਹੀ ਆਪਣੇ ਆਪ ਨੂੰ ਸੰਭਾਲ ਲੈਂਦੀ ਹੈ ਤੇ ਸੋਚਦੀ ਹੈ ਕਿ ਸ਼ਾਇਦ ਕੀਤੇ ਬਿਜੀ ਹੋਣ ਗੇ। ਓਹ ਉੱਥੋ ਗੱਡੀ ਬੁੱਕ ਕਰਦੀ ਹੈ ਤੇ ਚੱਲ ਪੈਂਦੀ ਹੈ ਘਰ ਵੱਲ।
ਜਦੋ ਘਰ ਆ ਕੇ ਦੇਖਦੀ ਹੈ ਤਾ ਪਤਾ ਚੱਲਦਾ ਹੈ ਕਿ ਜਸਰਾਜ ਤਾ ਪਿਛਲੇ ਦੋ ਦਿਨਾਂ ਤੋਂ ਘਰ ਹੀ ਨਹੀ ਆਇਆ ਤੇ ਘਰ ਦੀਆਂ ਚਾਬੀਆਂ ਵੀ ਉਸ ਕੋਲ ਨੇ, ਸੀਰਤ ਫੇਰ ਪਰੇਸ਼ਾਨ ਹੁੰਦੀ ਹੈ ਤੇ ਕੈਨੇਡਾ ਆਪਣੇ ਪਾਪਾ ਨੂੰ ਫੋਨ ਕਰਕੇ ਦੱਸਦੀ ਹੈ ਤਾ ਗੁਰਮੁਖ ਉਸਨੂੰ ਕਹਿੰਦਾ ਹਾਂ ਕਿ ਘਬਰਾ ਨਾ ਆਪਣੇ ਘਰ ਚਲੀ ਜਾ ਮੈ ਚਾਬੀਆਂ ਨਾ ਵਾਲੇ ਘਰ ਵਿੱਚ ਦੇ ਕੇ ਆਇਆ ਹਾਂ, ਜਦੋ ਜਸਰਾਜ ਨਾਲ ਗੱਲ ਹੋਈ ਤਾ ਪੁੱਛ ਲਵੀ। ਸੀਰਤ ਆਪਣੇ ਮਾਪਿਆਂ ਦੇ ਘਰ ਚਲੀ ਜਾਦੀ ਹੈ ਤੇ ਥੱਕੇ ਹੋਣ ਦੀ ਕਰਕੇ ਦੋਵੇ ਸੌ ਜਾਦੇ ਹਨ।
ਫੇਰ ਅਚਾਨਕ ਫੋਨ ਦਿ ਰਿੰਗ ਵੱਜਦੀ ਹੈ ਤਾ ਫੋਨ ਜਸਰਾਜ ਦਾ ਹੁੰਦਾ ਹੈ ਤਾ ਨੰਬਰ ਵੇਖ ਕੇ ਸੀਰਤ ਦੀ ਜਾਨ ਵਿੱਚ ਜਾਨ ਆ ਜਾਦੀ ਹੈ ਕਿ ਸਭ ਠੀਕ ਆ, ਜਸਰਾਜ ਨੂੰ ਸੀਰਤ ਪੁੱਛਦੀ ਹੈ ਕਿ ਓਹ ਫੋਨ ਕਿਉਂ ਨਹੀ ਉਠਾ ਰਿਹਾ ਸੀ, ਕਿ ਉਸਨੂੰ ਉਸਦੇ ਵਾਪਸ ਆਉਣ ਬਾਰੇ ਨਹੀ ਪਤਾ ਸੀ, ਤਾ ਜਸਰਾਜ ਝੂਠ ਬੋਲ ਦਿੰਦਾ ਕਿ ਪਤਾ ਸਾਰੇ ਪਰ ਓਹ ਬਿਜੀ ਏਨਾ ਜਿਆਦਾ ਸੀ ਕਿ ਫੋਨ ਨਹੀ ਉਠਾ ਪਾਇਆ ਤੇ ਹੁਣ ਦੋ ਦਿਨਾਂ ਲਈ ਪਾ੍ਪਰਟੀ ਦੇ ਸਿਲਸਿਲੇ ਚ ਬਾਹਰ ਆਇਆ ਹੋਇਆ ਤੇ ਦੋ ਦਿਨ ਹੋਰ ਲੱਗ ਜਾਣ ਗੇ। ਤੁਸੀਂ ਏਧਰ ਰਹੋ ਆਰਾਮ ਨਾਲ ਮੈ ਆ ਕੇ ਲੈ ਜਾਵਾਂਗਾ। ਪਰ ਅਸਲ ਵਿੱਚ ਵੀ...

ਜਸਰਾਜ ਓਹ ਦੁਸਰੀ ਕੁੜੀ ਨੂੰ ਲੈਕੇ ਘੁੰਮਣ ਗਿਆ ਹੋਇਆ ਸੀ ਤੇ ਏਧਰ ਸੀਰਤ ਵਚਾਰੀ ਕੱਲੀ ਸੁੱਖ ਨਾਲ ਘਰ ਵਿੱਚ ਪਰੇਸ਼ਾਨ ਹੋ ਰਹੀ ਸੀ ਕਿਉਂਕਿ ਉਸਦੇ ਮਾਪੇ ਵੀ ਕੈਨੇਡਾ ਸਨ।
ਦੋ ਦਿਨਾ ਬਾਅਦ ਜਸਰਾਜ ਆਉਦਾ ਹੈ ਤੇ ਸ੩ਰਤ ਤੇ ਸੁੱਖ ਨੂੰ ਵਾਪਸ ਘਰ ਲੈ ਜਾਂਦਾ ਹੈ ਤੇ ਬਹੁਤ ਪਿਆਰ ਜਿਤਾਉਣ ਦਾ ਦਿਖਾਵਾ ਕਰਦਾ ਹਾਂ ਕਿ ਉਸਨੇ ਉਹਨੀ ਨੂੰ ਕਿੰਨੀ ਮਿਸ ਕੀਤਾ। ਪਰ ਉਸਨੂੰ ਪਤਾ ਸੀ ਕਿ ਹੁਣ ਗੁਰਮਖ ਤੇ ਹਰਨਾਮ ਏਥੇ ਹੈ ਨਹੀ ਤੇ ਸੀਰਤ ਨੂੰ ਜਲਦੀ ਤੋਂ ਜਲਦੀ ਆਪਣੀਆਂ ਗੱਲਾਂ ਵਿੱਚ ਭਰਮਾ ਕੇ ਉਹਨਾਂ ਦੇ ਆਉਣ ਤੱਕ ਏਨੇ ਵਿਸ਼ਵਾਸ ਵਿਚ ਲੈ ਲੈਣਾ ਕਿ ਏਹ ਆਪਣੀ ਸਾਰੀ ਪਾ੍ਪਰਟੀ ਮੇਰੇ ਨਾਮ ਕਰ ਦਵੇ। ਸੀਰਤ ਏਨਾ ਸਭ ਗੱਲਾਂ ਤੇ ਬੇਖਬਰ ਜਸਰਾਜ ਦੇ ਬਦਲੇ ਹੋਏ ਸੁਬਾਹ ਵਿੱਚ, ਹੀ ਜਸਰਾਜ ਨੂੰ ਰੱਬ ਮੰਨੀ ਬੈਠੀ ਸੀ।
ਜਸਰਾਜ ਦੋ ਤਿੰਨ ਦਿਨ ਘਰੋ ਕੀਤੇ ਵੀ ਨਹੀ ਜਾਂਦਾ ਤੇ ਜਿਆਦਾ ਤੋਂ ਜਿਆਦਾ ਆਪਣੇ ਪਿਆਰ ਦਾ ਦਿਖਾਵਾ ਕਰਦਾ, ਸੀਰਤ ਤੇ ਸੁੱਖ ਵਾਸਤੇ ਕਦੀ ਕੁਝ ਕਦੀ ਕੁਝ ਲਿਆ ਲਿਆ ਕੇ ਦਿੰਦਾ ਹੈ ਤੇ ਹਰ ਸ਼ਾਮ ਨੂੰ ਦੋਵਾਂ ਨੂੰ ਘੁੰਮਾਣ ਵਾਸਤੇ ਲੈ ਕੇ ਜਾਦਾਂ। ਉਹ ਸੀਰਤ ਨੂੰ ਗੱਲਾ ਗੱਲਾ ਵਿਚ ਕਹਿ ਦਿੰਦਾ ਹੈ ਕਿ ਗੁਰਮਖ ਤੇ ਹਰਨਾਮ ਕੌਰ ਨੂੰ ਵੀ ਕੈਨੇਡਾ ਵਿੱਚ ਹੀ ਰਹਿ ਜਾਣਾ ਚਾਹੀਦਾ ਹੈ, ਏਥੇ ਦਾ ਜੋ ਘਰ ਬਾਰ ਹੈ, ਓਹ ਆਪਾ ਵੇਖ ਲਵਾਂਗੇ ਜਾ ਕਿਰਾਏ ਤੇ ਦੇ ਦਵਾਗੇ ਤੇ ਹੌਲੀ ਹੌਲੀ ਕੁਝ ਸਮੇਂ ਬਾਅਦ ਅਸੀਂ ਵੀ ਕੈਨੇਡਾ ਚਲੇ ਜਾਵਾਂਗੇ। ਉਹਨਾ ਸਭ ਕੋਲ। ਕੈਨੇਡਾ ਰਹਿਣ ਬਾਰੇ ਸੋਚ ਕੇ ਸੀਰਤ ਬਹੁਤ ਖੁਸ਼ ਹੁੰਦੀ ਹੈ ਤੇ ਜਸਰਾਜ ਦੀਆਂ ਗੱਲਾਂ ਵਿੱਚ ਅਤੇ ਜਾਦੀ ਹੈ ਤੇ ਕਹਿੰਦੀ ਹੈ ਕਿ ਮੰਮੀ ਪਾਪਾ ਜਦੋ ਵਾਪਸ ਆ ਜਾਣਗੇ ਤਾਂ ਮੈ ਏਹ ਗੱਲ ਜਰੂਰ ਕਰੁ ਓਹਨਾ ਨਾਲ।
ਜਸਰਾਜ ਆਪਣੀ ਚਾਲ ਵਿੱਚ ਕਾਮਯਾਬ ਹੁੰਦਾ ਦਿਸ ਰਿਹਾ ਸੀ। ਉਹ ਸੋਚੀ ਬੈਠਾ ਸੀ ਕਿ ਇੱਕ ਵਾਰ ਸੀਰਤ ਤੇ ਉਸਦਾ ਪਰਿਵਾਰ ਬਾਹਰ ਚਲਾ ਜਾਵੇ ਤੇ ਮੈਂ ਕੋਈ ਨਾ ਕੋਈ ਬਹਾਨਾ ਬਣਾ ਕੇ ਏਥੇ ਰੁਕ ਜਾਣਾ ਹੈ ਤੇ ਬਾਅਦ ਵਿੱਚ ਆਪੇ ਟਾਲੀ ਜਾਊ, ਏਹਨਾਂ ਨੂੰ। ਸੀਰਤ ਕੈਨੇਡਾ ਵਿੱਚ ਰਹਿਣ ਦੇ ਸੁਪਨਿਆਂ ਵਿੱਚ ਖੇਤ ਜਾਦੀ ਹੈ ਤੇ ਸੁੱਖ ਲਈ ਵੀ ਸੋਚਦੀ ਹੈ ਕਿ ਓਥੇ ਜਾਕੇ ਏਹ ਵੀ ਵਧੀਆ ਜਿੰਦਗੀ ਮਾਣੇਗਾ। ਉਹ ਪਰਮਾਤਮਾ ਦਾ ਧੰਨਵਾਦ ਕਰਦੀ ਹੈ ਕਿ ਉਸਨੇ ਜਸਰਾਜ ਨੂੰ ਵਾਪਸ ਉਸਦੀ ਝੋਲੀ ਵਿੱਚ ਪਾ ਦਿੱਤਾ ਹੈ ਤੇ ਉਹ ਸਾਡਾ ਕਿੰਨਾ ਖਿਆਲ ਰੱਖਦਾ ਹੈ। ਜਸਰਾਜ ਫ਼ੇਰ ਸੀਰਤ ਨੂੰ ਹਫਤੇ ਦਾ ਕਹਿ ਕੇ ਚਲਾ ਜਾਦਾ ਹੈ ਕਿ ਉਹ ਕੰਮ ਦੇ ਸਿਲਸਿਲੇ ਵਿੱਚ ਕੀਤੇ ਜਾ ਰਿਹਾ ਹੈ। ਪਰ ਅਸਲ ਵਿਚ ਜਾਣਾ ਓਸਨੇ ਉਸੇ ਕੁੜੀ ਨਾਲ ਹੀ ਹੁੰਦਾ।
ਅਗਲਾ ਭਾਗ ਜਲਦੀ
ਸਿੰਘ ਨਰਿੰਦਰ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)