ਕਰਮਾ ਦੀ ਹਿਸਾਬ

1

ਇਹ ਗੱਲ ਥੋੜੇ ਦਿਨ ਪਹਿਲਾਂ ਦੀ ਹੈ।ਅਸੀਂ ਘਰ ਬਣਾਉਣਾ ਸ਼ੁਰੂ ਕੀਤਾ ਹੋਇਆ ਸੀ ਤਾਂ ਦਿਹਾੜੀ ਤੇ ਇੱਕ ਮੁੰਡਾ ਆਇਆ,ਉਸ ਤੋਂ ਪੁਰਾ ਕੰਮ ਨਾ ਹੋਵੇ,ਇਕ ਤਸਲਾ ਚੱਕੇ ਤੇ ਥੱਕ ਕੇ ਬਹਿ ਜਾਵੇ।ਮੇਰੇ ਭਰਾ ਦੀ ਉਸ ਨਾਲ ਗੱਲ ਹੋਈ ਤਾਂ ਗੱਲਾਂ ਵਿੱਚ ਪਤਾ ਲਗਿਆ ਵੀ ਉਹ ਕਿਸੇ ਟਾਇਮ ਕਰੋੜਪਤੀ ਰਹਿ ਚੁਕਿਆ।ਜਵਾਨ ਹੋਇਆ ਤਾਂ ਅਮੀਰ ਬਣਨ ਦਾ ਚਾਅ ਸੀ ਤਾਂ ਪੈਸੇ ਦੇ ਲਾਲਚ ਵਿੱਚ ਉਹ ਨਸ਼ੇ ਵੇਚਣ ਲੱਗ ਗਿਆ।ਪਹਿਲਾ ਕੁੱਝ ਕ ਪੈਸੈ ਕਮਾਏ ਤੇ ਫੇਰ ਇੱਕ ਦਿਨ ਦਾ ਇੱਕ ਲੱਖ ਵੀ ਕਮਾਇਆ।ਪਰ ਕਿਸੇ ਦੀ ਜਿੰਦਗੀ ਬਰਬਾਦ ਕਰਕੇ ਕਮਾਇਆ ਪੈਸਾ...

ਉਸ ਦੀ ਜਿੰਦਗੀ ਵੀ ਕਿਵੇਂ ਅਬਾਦ ਕਰ ਸਕਦਾ ਸੀ।ਉਸਨੇ ਬਹੁਤ ਨਸ਼ਾ ਵੇਚਿਆ,ਤੇ ਉਸ ਪੈਸੇ ਨਾਲ ਇਨੋਵਾ,ਇੱਕ ਜੀਪ,ਕਰੇਟਾ ਗੱਡੀ,ਬੂਲਟ ਅਤੇ ਆਰ ਵਣ ਫਾਈਵ ਮੋਟਰ ਸਾਈਕਲ ਲੀਤਾ।ਪੂਰੀ ਐਸ਼ ਕੀਤੀ।ਪਰ ਪਤਾ ਨਹੀਂ ਕਿੰਨੇ ਘਰ ਖਰਾਬ ਕੀਤੇ।ਕਿਸੇ ਦੀ ਬਦ-ਦੂਆ ਤਾਂ ਲੱਗਣੀ ਹੀ ਸੀ।ਉਸਦੀ ਕਿਸੇ ਨੇ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ ਤੇ ਉਹ ਰੰਗੇ ਹੱਥੀ ਫੜਿਆ ਗਿਆ ਜੋ ਵੀ ਕਮਾਇਆ ਸੀ ਸਭ ਉਸਦੀ ਜਮਾਨਤ ਤੇ ਲੱਗ ਗਿਆ।ਹੁਣ ਉਸਦਾ ਸਮਾਂ ਕੁੱਝ ਇਸ ਤਰਾਂ ਸੀ ਵੀ ਦਿਹਾੜੀ ਲਈ ਮਜਬੂਰ।
ਚੰਗੇ ਬੁਰੇ ਦੀ ਹਿਸਾਬ ਸਭ ਇਸੇ ਜਨਮ ਦੇਣਾ ਪੈਂਦਾ।

Submitted By:- ਅਮਨਪ੍ਰੀਤ ਕੌਰ

Leave A Comment!

(required)

(required)


Comment moderation is enabled. Your comment may take some time to appear.

Comments

2 Responses

  1. Ranveer Singh

    u r ryt

  2. Sandeep Singh

    Shi aa g bilkul

Like us!