More Punjabi Kahaniya  Posts
ਪੰਗੂੜੇ ਤੋ ਪਵੇਲੀਅਨ ਤੱਕ


“ਪੰਗੂੜੇ ਤੋ ਪਵੇਲੀਅਨ ਤੱਕ”
“ਜਿਸ ਮਾਂ-ਬਾਪ ਵੱਲੋਂ ਕੁੜੀ ਨੂੰ ਜਨਮ ਦੇ ਕੇ ਸੁੱਟ ਦਿੱਤਾ ਸੀ ਅੱਜ ਅੰਦਰ ਵੜ-ਵੜ ਰੋਂਦੇ ਹੋਣਗੇ ਕਿਉਂਕਿ ਉਹ ਆਪਣੀ ਜੰਮੀ ਧੀ ਨੂੰ ਮਿੱਲ ਵੀ ਨਹੀਂ ਸਕਦੇ”
ਮਹਾਰਾਸ਼ਟਰ ਦਾ ਸ਼ਹਿਰ ਪੂਨੇ ਚ ਇੱਕ ਅਨਾਥ ਆਸ਼ਰਮ ਹੈ,ਜਿਸਦਾ ਨਾਮ,‘ ਸ਼ਰੀਵਾਸਤਵਾ ਅਨਾਥ ਆਸ਼ਰਮ’ਹੈ। 13 August 1979 ਨੂੰ ਸ਼ਹਿਰ ਦੇ ਕਿਸੇ ਗੁਮਨਾਮ ਕੋਨੇ ਚ ਇੱਕ ਕੁੜੀ ਦਾ ਜਨਮ ਹੋਇਆਂ,ਮਾਂ ਬਾਪ ਦੀ ਪਤਾ ਨੀ ਕਿ ਮਜਬੂਰੀ ਸੀ,ਕਿ ਉਹ ਉਹ ਅਪਣੇ ਜਿਗਰ ਦੇ ਟੁਕੜੇ ਨੂੰ ਸਵੇਰੇ ਸਵੇਰੇ ਇਸ ਅਨਾਥ ਆਸ਼ਰਮ ਦੇ ਪੰਘੂੜੇ ਚ ਸੁੱਟ ਗਏ,ਅਨਾਥ ਆਸ਼ਰਮ ਦੀ ਪ੍ਰਬੰਧਕ ਨੇ ਉਸ ਪਿਆਰੀ ਬੱਚੀ ਦਾ ਨਾਮ ‘ਲੈਲਾਂ’ ਰੱਖਿਆਂ।
ਉਹਨਾ ਦਿਨਾ ਚ ‘ਹੈਰਨ ਅਤੇ ਸੂ( Haren and Sue) ਨਾਮ ਦਾ ਇੱਕ ਅਮਰੀਕੀ ਜੋੜਾ ਭਾਰਤ ਘੁੰਮਣ ਆਇਆ ਹੋਇਆਂ ਸੀ। ਉਹਨਾ ਦੇ ਪਰਿਵਾਰ ਚ ਪਹਿਲਾ ਹੀ ਇੱਕ ਬੱਚੀ ਸੀ, ਭਾਰਤ ਆਉਣ ਦਾ ਉਹਨਾਂ ਦਾ ਮਕਸਦ ਇੱਕ ਮੁੰਡਾ ਗੋਦ ਲੈਣਾ ਸੀ। ਕਿਸੇ ਸੋਹਣੇ ਮੁੰਡੇ ਦੀ ਤਲਾਸ਼ ਵਿੱਚ ਉਹ ਇਸ ਆਸ਼ਰਮ ਵਿੱਚ ਆ ਗਏ। ਉਹਨਾ ਨੂੰ ਮੁੰਡਾ ਤਾ ਨੀ ਮਿਲਿਆਂ,ਪਰ ਸੂ ਦੀ ਨਜ਼ਰ ਲੈਲਾ ਤੇ ਪਈ,ਤੇ ਬੱਚੀ ਦੀਆ ਚਮਕਦਾਰ ਭੁੂਰੀਆ ਅੱਖਾ ਤੇ ਮਾਸੂਮ ਚਿਹਰਾ ਦੇਖਕੇ ਉਹ ਉਸਨੂੰ ਪਿਆਰ ਕਰ ਬੈਠੀ।
ਕਾਨੂੰਨੀ ਕਾਰਵਾਈ ਕਰਨ ਤੋ ਬਾਅਦ ਬੱਚੀ ਨੂੰ ਗੋਦ ਲੈ ਲਿਆ ਗਿਆ, ਸੂ ਨੇ ਉਹਦਾ ਨਾਮ ਲੈਲਾ ਤੋ ‘ਲਿਜਾਂ’ ਕਰ ਦਿੱਤਾ,ਉਹ ਵਾਪਿਸ ਅਮਰੀਕਾ ਗਏ,ਪਰ ਕੁੱਝ ਸਾਲਾ ਬਾਅਦ ਪੱਕੇ ਤੌਰ ਤੇ ਸਿਡਨੀ ਵੱਸ ਗਏ।
ਪਿੳ ਨੇ...

ਅਪਣੀ ਧੀ ਨੂੰ ਕ੍ਰਿਕਟ ਖੇਡਣਾ ਸਿਖਾਇਆ, ਘਰ ਦੇ ਪਾਰਕ ਤੋ ਸ਼ੁਰੂ ਹੋਇਆਂ ਇਹ ਸਫਰ,ਗਲੀ ਦੇ ਮੁੰਡਿਆ ਨਾਲ ਖੇਡਣ ਤੱਕ ਚਲਾ ਗਿਆ। ਕ੍ਰਿਕਟ ਪ੍ਰਤੀ ਉਸਦਾ ਜਾਨੂੰਨ ਬਕਮਾਲ ਦਾ ਸੀ, ਪਰ ਨਾਲ ਨਾਲ ਉਹਨੇ ਅਪਣੀ ਪੜਾਈ ਵੀ ਪੂਰੀ ਕੀਤੀ। ੳਹ ਕਿਸੇ ਚੰਗੇ ਜੌਹਰੀ ਦੀ ਨਜਰ ਪਈ,ਪੜਾਈ ਖ਼ਤਮ ਕਰਕੇ ‘ਲਿਜਾ’ ਅੱਗੇ ਵਧੀ। ਪਹਿਲਾ ਉਹ ਬੋਲਦੀ ਸੀ, ਫਿਰ ਉਹਦਾ ਬੱਲਾ ਬੋਲਣ ਲੱਗਿਆ ਤੇ ਫਿਰ ਬੋਲਣ ਲੱਗੇ ਉਹਦੇ ਰਿਕਾਰਡ।
1997- ਨਿਊ-ਸਾਊਥ ਵੇਲਜ ਵੱਲੋ ਪਹਿਲਾ ਮੈਚ
2001- ਆਸਟਰੇਲੀਆ ਵੱਲੋਂ ਪਹਿਲਾ ਵਨ ਡੇ
2003- ਆਸਟਰੇਲੀਆ ਵੱਲੋਂ ਪਹਿਲਾ ਟੈਸਟ
2005- ਆਸਰਰੇਲੀਆ ਵੱਲੋਂ ਪਹਿਲਾ ਟੀ-20
ਅੱਠ ਟੈਸਟ ਮੈਚ, 416 ਰਨ,23 ਵਿਕਟਾ
125 ਵੰਨ ਡੇ,2728 ਰਨ, 146 ਵਿਕਟਾਂ
54 ਟੀ-20, 769 ਰਨ,60 ਵਿਕਟਾਂ
ਵੰਨ ਡੇ ਵਿੱਚ 1000 ਰਨ ਅਤੇ 100 ਵਿਕਟਾਂ ਲੈਣ ਵਾਲੀ ਪਹਿਲੀ ਔਰਤ ਕ੍ਰਕਿਟਰ
ਜਦੋਂ ICC ਦਾ ਰੈਕਿੰਗ ਸਿਸਟਮ ਸ਼ੁਰੂ ਹੋਇਆਂ ਤਾ ਉਹ ਦੁਨੀਆ ਦੀ ਪਹਿਲੇ ਦਰਜੇ ਦੀ ਆਲਰਾਊਡਰ ਸੀ।
ਆਸਟਰੇਲੀਆ ਦੀ ਕਪਤਾਨ ! ਵਾਹ !
ਵੰਨ ਡੇ ਅਤੇ T-20 – ਚਾਰ ਵਰਲਡ ਕੱਪਾਂ ਦਾ ਹਿੱਸਾ ਬਣੀ।
2013 ਵਿੱਚ ਉਸਦੀ ਟੀਮ ਨੇ ਕ੍ਰਿਕਟ ਦਾ ਵਿਸ਼ਵ ਕੱਪ ਜਿੱਤਿਆ,ਉਸਤੋਂ ਅਗਲੇ ਦਿਨ ਇਸ ਖਿਡਾਰਨ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਆਖ ਦਿੱਤਾ ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)