More Punjabi Kahaniya  Posts
ਬਦਲਦੀਆਂ ਰੀਤਾਂ


ਬਦਲਦੀਆਂ ਰੀਤਾਂ——-
ਮੀਤਾਂ 4 ਸਾਲਾਂ ਬਾਅਦ ਇੰਡੀਆ ਆਈ ਕੈਨੇਡਾ ਦੀ ਪੀ ਆਰ ( PR) ਲੈਕੇ। ਹੁਸ਼ਿਆਰ ਸੀ ਪੜ੍ਹਾਈ ਚ। ਪਹਿਲੀ ਤੋਂ 12ਵੀਂ ਤਕ ਕਿਸੇ ਨੂੰ ਆਗਾਹਂ ਨੀ ਲੰਘਣ ਦਿੱਤਾ। ਸੁਪਨੇ ਵੱਡੇ ਸੀ ਬਚਪਨ ਤੋਂ। ਪੁਲਿਸ ਅਫਸਰ ਜਾਂ IAS ਅਫਸਰ ਬਣਨ ਦੇ ਤਾਕਿ ਇਨਸਾਫ ਦੀ ਤਕੜੀ ਹੱਥ ਚ ਫੜ ਸਕੇ ਤੇ ਦੇਸ਼ ਚ ਵਧ ਰਹੀਆਂ ਕੁਰੀਤੀਆਂ ਨੂੰ ਠੱਲ ਪਾ ਸਕੇ।
12ਵੀਂ ਦੇ ਰਿਜ਼ਲਟ ਤੋਂ ਬਾਅਦ ਆਪਣੀ ਖਾਹਿਸ਼ ਜਤਾਇਣ ਤੋਂ ਪਹਿਲਾਂ ਈ ਬਾਪੂ ਨੇ ਆਪਣੇ ਦਿਲ ਦੀ ਕਹਿ ਛੱਡੀ
” ਪੁੱਤਰਾ!ਤੇਰੇ ਲਈ ਆਈਲੈਟਸ ਦਾ ਇਮਤਿਹਾਨ ਤਾਂ ਖੱਬੇ ਹੱਥ ਦੀ ਮਾਰ ਆ। ਕਈ ਵੱਡੇ ਵੱਡੇ ਘਰਾਂ ਦੇ ਰਿਸ਼ਤੇ ਆ ਰਹੇ। ਤੈਨੂੰ ਕਨੇਡਾ ਭੇਜਣਗੇ ਆਪਣੇ ਖਰਚੇ ਤੇ।ਸਾਰੀ ਗਰੀਬੀ ਧੋਤੀ ਜਾਏਗੀ ਤੇ ਅਸੀਂ ਵੀ ਸੋਹਣੇ ਦਿਨ ਵੇਖ ਲਾਂਗੇ”
ਬੇਬਸੀ ਦੇ ਅੱਥਰੂ ਰੋਕਦਿਆਂ ਉਹਨੇ ਕਿਹਾ
” ਬਾਪੂ! ਮੈ ਕੈਨੇਡਾ ਜਾਊਂਗੀ ਪਰ ਵਿਆਹ ਕਰਾਕੇ ਤੇ ਕਿਸੇ ਦਾ ਅਹਿਸਾਨ ਲੈਕੇ ਨਹੀਂ। ਤੂੰ ਕਰਜਾ ਚੁੱਕ ਲਾ ਜਾਂ ਟੋਟਾ ਜਮੀਨ ਦਾ ਬੇਚ ਦੇ। ਤਾਰ ਦੇਊਂਗੀ ਸਾਰਾ”
ਧੀਅ ਦੇ ਦਿੱਤੇ ਭਰੋਸੇ ਤੇ ਹਿੱਸੇ ਆਂਦੀ ਜਮੀਨ ਵੇਚ ਕੈਨੇਡਾ ਭੇਜ ਦਿਤਾ ਸੀ ਮੀਤਾਂ ਨੂੰ।
ਦਿਲ ਲਾ ਆਪਣਾ ਕੋਰਸ ਵਕਤ ਸਿਰ ਪੂਰਾ ਕਰ, ਵਰਕ ਪਰਮਿਟ ਚ ਕੰਮ ਕਰਦਿਆਂ ਛੋਟੇ ਭਰਾ ਤੇ ਭੈਣ ਦੀ ਪੜ੍ਹਾਈ ਚ ਪੂਰੀ ਮਦਦ ਕੀਤੀ। ਪ੍ਰੇਰਨਾ ਸਰੋਤ ਬਣਕੇ ਰਹੀ ਉਹਨਾਂ ਲਈ ਤੇ ਹਰ ਵਾਰ ਹੱਲਾ ਸ਼ੇਰੀ ਦੇਂਦੀ।
” ਬਹੁਤ ਹੁਸ਼ਿਆਰ ਓ ਤੁਸੀਂ। ਆਪਣੇ ਦੇਸ਼...

ਚ ਰਹਿਕੇ ਉਹ ਕਰਨਾ ਜੋ ਮੈਂ ਸੁਪਨਾ ਲਿਆ ਸੀ। ਆਪਣੇ ਪੰਜਾਬ ਦੇ ਰਿਸ਼ਵਤਖੋਰੀ ਭ੍ਰਿਸ਼ਟਾਚਾਰੀ ਦੇ ਧੱਬੇ ਦੂਰ ਕਰਕੇ ਰੰਗਲਾ ਪੰਜਾਬ ਬਣਾਣਾ”
ਕਲ ਪਹੁੰਚਦਿਆਂ ਈ ਮੀਤਾਂ ਸਾਰਾ ਪਿੰਡ ਘੁੰਮ ਆਈ। ਅੱਜ ਰੱਖੜੀ ਦਾ ਦਿਹਾੜਾ, ਜਿਹਨੂੰ ਭੈਣ-ਭਰਾ ਦੇ ਨਿੱਘੇ ਪਿਆਰ ਦੇ ਬੰਧਨ ਦਾ ਦਿਨ ਕਹਿੰਦੇ।ਵੀਰ ਭੈਣ ਨੂੰ ਹਰ ਤਰਾਂ ਦੀ ਰਾਖੀ ਦਾ ਭਰੋਸਾ ਦੁਆਂਦਾ ਤੇ ਹਰ ਦੁੱਖ ਸੁੱਖ ਚ ਨਾਲ ਖੜ੍ਹਣ ਦਾ ਵਾਅਦਾ ਕਰਦਾ। ਬਣਦਾ ਸਰਦਾ ਤੋਹਫਾ ਵੀ ਦਿੰਦਾ ਰੱਖੜੀ ਬੰਨ੍ਹਾਕੇ
ਪ੍ਰੀਵਾਰ ਨਹਾ ਧੋਕੇ ਬੈਠ ਗਿਆ। ਬਾਪੂ ਸ਼ਹਿਰੋਂ ਮਿਠਾਈ ਲੈ ਆਇਆ, ਮਾਂ ਨੇ ਪਿਆਰ ਨਾਲ ਹਲਵਾ ਬਣਾਇਆ।ਨਿੱਕੀ ਨੇ 2 ਰੱਖੜੀਆਂ ਕੱਢ ਪਲੇਟ ਚ ਰੱਖੀਆਂ
” ਭੈਣ! ਇੱਕ ਮੈਂ ਬੰਨ੍ਹ ਦਿੰਦੀ ਆ ਵੀਰ ਦੇ ਤੇ ਇਕ ਤੂੰ ਬੰਨ ਦੇ”
ਮੀਤਾਂ ਨੇ ਆਪਣੀ ਵਾਲੀ ਰੱਖੜੀ ਛੋਟੇ ਵੀਰ ਦੇ ਹੱਥ ਫੜਾ ਦਿਤੀ। ਆਪਣਾ ਗੁੱਟ ਅੱਗੇ ਕਰਦਿਆਂ ਕਿਹਾ
” ਇਹ ਤੁਸੀਂ ਦੋਨੋਂ ਮੇਰੇ ਬੰਨ੍ਹੋਗੇ। ਤੇ ਮੈਂ ਪ੍ਰਣ ਕਰਦੀਂ ਆਂ ਕਿ ਹਮੇਸ਼ਾਂ ਤੁਹਾਡੀ ਢਾਲ ਬਣਕੇ ਰਾਖੀ ਕਰਾਂਗੀ।ਆਹ ਮੇਰੇ ਵਲੋਂ 5-5 ਹਜ਼ਾਰ ਰੱਖੜੀ ਬੰਨ੍ਹਾਈ ਦੇ”
ਬਾਪੂ ਦੇ ਮੂੰਹੋ ਇੱਕਦਮ ਨਿਕਲਿਆ
” ਮੀਤਾਂ ਇਹ ਰੀਤ ਤਾਂ——–”
ਪਿਆਰ ਨਾਲ ਘੁੱਟ ਬਾਪੂ ਨੂੰ ਕਹਿੰਦੀ
” ਬਾ-ਅ–ਪੂ—!ਬਦਲਦੇ ਹਾਲਾਤਾਂ ਨਾਲ ਰੀਤਾਂ ਨੂੰ ਵੀ ਬਦਲਾ ਲਈਦਾ”
ਹਰਜੀਤ ਸੈਣੀ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)