ਬੜੇ ਦਿਨਾਂ ਬਾਅਦ ਆਇਆ ਓਹ੍ਹ ਦੁਕਾਨ ਤੇ… ਚਿਹਰਾ ਥੋੜਾ ਉਤਰਿਆ ਹੋਇਆ ਸੀ…. ਦੁਕਾਨ ਵਾਲੇ ਨੇ ਪੁੱਛਿਆ ਕੀ ਗੱਲ ਭਾਜੀ ਬੜੇ ਦਿਨਾਂ ਬਾਅਦ ਗੇੜਾ ਮਾਰਿਆ?
ਭਰਾ ਹਸਪਤਾਲ ਦਾਖਲ ਸੀ ਤੇ ਕੱਲ ਓਹਦੀ ਮੌਤ ਹੋ ਗਈ ਉਸ ਨੇ ਆਖਿਆ।
ਅੱਛਾ …..ਬੜਾ ਮਾੜਾ ਹੋਇਆ,ਲਾਲੇ ਨੇ ਅਫਸੋਸ ਪ੍ਰਗਟ ਕੀਤਾ।
ਥੋੜੀ ਦੇਰ ਚੁੱਪ ਰਹਿਣ ਪਿੱਛੋਂ ਕਹਿੰਦਾ……. ਭੋਗ ਲਈ ਸਮਾਨ ਚਾਹੀਦਾ ਸੀ।
ਤੁਸੀਂ ਲਿਸਟ ਦਿਓ ,ਹੁਣੇ ਕੱਢ ਦਿਨੇ ਆਂ, ਲਾਲੇ ਨੇ ਆਖਿਆ।
ਠੀਕ ਹੈ ਲਾਲਾ ਜੀ ਪਰ ਇੱਕ ਗੱਲ ਕਹਿਣੀ ਸੀ ……..
ਲਾਲਾ ਜੀ ਕਹਿੰਦੇ ਦੱਸੋ…….
ਜਿੰਨੇ ਦਾ ਸਮਾਨ ਬਣੇਗਾ ਓਹਦੇ ਵਿਚੋਂ 1000 ਰੁਪਏ ਮੈਂ ਲੈਣੇ ਨੇ ,ਆਪਣੀ ਮਿਹਨਤ । ਤੁਸੀਂ ਰੇਟ ਓਸੇ ਹਿਸਾਬ ਨਾਲ ਲਾ ਲਿਓ। ਲਾਲਾ ਜੀ...
ਕਹਿਣ ਲੱਗੇ ਅੱਗੇ ਤਾਂ ਤੁਸੀ ਅੱਗੋਂ ਜਾ ਕੇ ਵੇਚਣਾ ਹੁੰਦਾ ਸੀ ਪਰ ਹੁਣ ਤਾਂ ਘਰ ਦੀ ਗੱਲ ਏ।
ਓਹ੍ਹ ਕਹਿੰਦਾ ਭਾਵੇ ਘਰ ਦੀ ਗੱਲ ਏ ਪਰ ਮੈਂ ਵਿਚੋਂ ਕਮਾਉਣੇ ਹੀ ਨੇ , ਤੁਸੀਂ ਦੇਖ ਲਓ ਜਿਵੇ ਕਰਨਾ……
ਦੁਕਾਨਦਾਰ ਵੀ ਸੋਚੀਂ ਪੈ ਗਿਆ ਕਿ
ਖੂਨ ਚਿੱਟਾ ਹੋ ਗਿਆ ਤਾਂ ਸੁਣਿਆ ਸੀ ,ਪਰ ਏਨਾ ਚਿੱਟਾ ਹੋ ਗਿਆ ਕਿ ਆਪਣੇ ਈ ਘਰ ਚ ਭੋਗ ਵਿੱਚੋ ਵੀ ਕਮਾਈ ਕਰਨ ਦਾ ਕੋਈ ਸੋਚੇ ਤਾਂ ਕਿੰਨਾ ਅਜੀਬ ਲੱਗਦਾ।