More Punjabi Kahaniya  Posts
ਪਹਿਲੀ ਦੀਵਾਲੀ


ਮੇਰਾ ਛੋਟਾ ਨਾਮ ਦੀਪ ਹੈ।ਬੜੇ ਚਾਵਾਂ ਨਾਲ ਮੇਰਾ ਵਿਆਹ ਹੋਇਆ ਤੇ ਮੈਂ ਸਹੁਰੇ ਘਰ ਗ‌ਈ । ਮੇਰਾ ਮਾ ਪਿਉ ਛੋਟੀ ਉਮਰ ਵਿੱਚ ਹੀ ਇਸ ਦੁਨੀਆਂ ਤੋਂ ਚਲਾ ਗਿਆ ਸੀ । ਮੈਨੂੰ ਚਾਚਾ ਚਾਚੀ ਨੇ ਹੀ ਪਾਲਿਆ ਪੋਸਿਆ ਸੀ। ਚਾਚੀ ਦਾ ਆਪਣਾ ਇਕੋਂ ਹੀ ਪੁਤਰ ਸੀ । ਮਾਂ ਮਾਂ ਹੀ ਹੁੰਦੀ ਹੈ। ਚਾਚੀ ਨੇ ਬੇਸ਼ੱਕ ਕਿਸੇ ਵੀ ਗੱਲ ਤੋਂ ਵਾਂਜੇ ਨਹੀਂ ਰੱਖਿਆ । ਪਰ ਫਿਰ ਵੀ ਕਈ ਵਾਰ ਕੁਝ ਉਂਚਾ ਨੀਵਾਂ ਬੋਲ ਹੀ ਦਿੰਦੀ ਸੀ। ਮੇਰਾ ਵਿਆਹ ਹੋਇਆ ਤਾਂ ਕੁਝ ਦਿਨਾਂ ਬਾਅਦ ਹੀ ਥੋੜਾ ਨੜੇ ਹੀ ਮੇਰੇ ਪਤੀ ਦੇ ਦੋਸਤ ਦਾ ਵੀ ਵਿਆਹ ਹੋਇਆ ਸੀ। ਵਿਆਹ ਦੀਵਾਲੀ ਤੋਂ 1.5 ਕੁ ਮਹੀਨਾ ਹੀ ਪਹਿਲਾ ਹੋਇਆ ਸੀ। ਮੈਂ 7 ਦਿਨ ਹੀ ਪੇਕੇ ਘਰ ਵਿਆਹ ਤੋਂ 3 ਦਿਨ ਬਾਅਦ ਲਾ ਕੇ ਆਈਂ ਸਾਂ । ਸਭ ਵਿਆਹ ਦੇ ਰਸਮ ਰਿਵਾਜ ਪੂਰੇ ਹੋ ਗਏ । ਫਿਰ ਦੀਵਾਲੀ ਵਾਲੀ ਰਸਮ ਆ ਗ‌ਈ ਮੈਨੂੰ ਇਸ ਬਾਰੇ ਪਹਿਲਾਂ ਤਾਂ ਕੁਝ ਪਤਾ ਨਹੀਂ ਸੀ ।ਪਰ ਫਿਰ ਮੈਂ ਆਪਣੀ ਸੱਸ ਤੋਂ ਸੁਣਿਆ ਕਿ ਤੇਰੇ ਤੋਂ ਬ‌ਆਦ ਜਿਸ ਮੁੰਡੇ ਦਾ ਆਪਣੇ ਨੜੇ ਵਿਆਹ ਹੋਇਆ ਸੀ । ਉਸ ਦੀ ਪਤਨੀ ਦੇ ਪੇਕੇ ਘਰ ਨੇ ਦੀਵਾਲੀ ਦੇਣ ਆਉਣਾ ਤੇ ਆਪਨੂੰ ਵੀ ਸਦਾ ਦਿੱਤਾ । ਮੈਂ ਤੇ ਮੇਰਾ ਹਮਸਫ਼ਰ ਦੋਵੇਂ ਤਿਆਰ ਹੋ ਗਏ ਤੇ ਮੇਰੀ ਸੱਸ ਵੀ , ਅਸੀਂ ਤਿੰਨੇ ਉਹਨਾਂ ਦੇ ਘਰ ਗਏ । ਸਭ ਇੰਤਜ਼ਾਰ ਕਰ ਰਹੇ ਸਨ । ਇਨ੍ਹੇ ਨੂੰ 2 ਗੱਡੀਆਂ ਭਰ ਕੇ ਆਈਆਂ ਤਾਂ ਸਾਰਿਆਂ ਦੀ ਆਉ ਭਗਤ ਕੀਤੀ । ਮੈਂ ਇਹ ਸਭ ਦੇਖ ਰਹੀ ਸੀ। ਕੁੜੀ ਦੇ ਮਾ ਪਿਉ ਨੇ ਕੁਝ ਖਾਣ ਪੀਣ ਵਾਲੀਆਂ ਵਸਤੂਆਂ ਤੇ ਕੁਝ ਕਪੜੇ ਤੇ ਪੈਸੇ ਆਪਣੀ ਧੀ ਨੂੰ ਦਿੱਤੇ , ਤੇ ਨਾਲ ਆਏ ਚਾਚੇ ਤਾਏ ਨੇ ਵੀ ਕੁੱਝ ਨਾ ਕੁੱਝ ਉਸ ਨੂੰ ਦਿੱਤਾ ।ਸਭ ਬੜੇ ਖੁਸ਼ ਨਜ਼ਰ ਆ ਰਹੇ ਸੀ । ਤੇ ਸੁਣ ਨੂੰ ਮਿਲ ਰਿਹਾ ਸੀ ਪਹਿਲੀ ਦੀਵਾਲੀ ਏ ਧੀ ਦਾ ਇਨ੍ਹਾਂ ਹੱਕ ਤਾ ਬਣਦਾ ਸੀ। ਸਭ ਰਸਮ ਨਿਭਾਈ ਤੇ ਰੋਟੀ ਪਾਣੀ ਖਾ ਆਪਣੀ ਧੀ ਨੂੰ ਪਿਆਰ ਦੇਕੇ ਆਪਣੇ ਘਰ ਨੂੰ ਚੱਲ ਪਏ। ਅਸੀਂ ਵੀ ਆਪਣੇ ਘਰ ਆ ਗੲੇ। ਮੇਰੇ ਮਨ ਵਿਚ ਕਈ ਸਵਾਲ ਉੱਠਣ ਲੱਗੇ ਹੁਣ ਕੀ ਮੈਨੂੰ ਵੀ ਪਹਿਲੀ ਦੀਵਾਲੀ ਦੇਣ ਲਈ ਕੋਈ ਆਵੇਗਾ ,ਜੇ ਕੋਈ ਨਾ ਆਇਆ ਤਾਂ ਮੇਰਾ ਸੱਸ ਸਹੁਰਾ ਕੀ ਸੋਚਣਗੇ । ਦੀਵਾਲੀ ਵਿੱਚ 5 ਕੁ ਦਿਨ ਰਹੇਗੇ ਸਨ। ਅਗਲੇ ਦਿਨ ਕੋਈ ਨਾਲ ਦੇ ਘਰ ਚੋਂ ਇੱਕ ਸੱਸ ਦੇ ਉਮਰ ਦੀ ਜੋ ਇਨ੍ਹਾਂ ਦੀ ਤਾਈ ਲੱਗਦੀ ਸੀ , ਉਹ ਆਈ ਤੇ ਸੱਸ ਨਾਲ ਗੱਲਬਾਤ ਕਰਨ ਲੱਗੀ । ਮੈਂ ਚਾਹ ਫੜਾ ਆਪਣੇ ਕਮਰੇ ਵਿਚ ਚਲੀ ਗਈ। ਸੱਸ ਤੇ ਤਾਈ ਸੱਸ ਆਪਸ ਵਿੱਚ ਗੱਲਾਂ ਕਰਨ ਲੱਗੇ ਤਾਈ ਬੋਲੀ ਭੈਣ ਉਹਨਾਂ ਦੇ ਘਰ ਤਾ 2 ਗੱਡੀਆ ਆਇਆ ਧੀ ਨੂੰ ਦੀਵਾਲੀ ਦੇਣ ਲਈ । ਮਾ ਪਿਉ ਤਾ ਮਾ ਪਿਉ ਹੀ ਹੁੰਦਾ ਹੈ। ਰੀਝਾਂ ਲਾਉਂਣ ਲਈ ਕੋਈ ਕਸਰ ਨਹੀਂ ਛੱਡਦਾ । ਮੈਂ ਭਲੇ ਹੀ ਕਮਰੇ ਵਿੱਚ ਬੈਠੀ ਸੀ ਪਰ ਫਿਰ ਵੀ ਗੱਲਾਂ ਕਰਦਿਆਂ ਦੀ ਆਵਾਜ਼ ਸੁਣਾਈ ਦੇ ਰਹੀ ਸੀ। ਕਾਫ਼ੀ ਗੱਲਾਂ ਕਰਨ ਤੋਂ ਬਾਅਦ ਮੇਰੇ ਬਾਰੇ ਗੱਲ ਹੋਣ ਲੱਗੀ। ਅੱਗੇ ਨਾਲੋਂ ਆਵਾਜ਼ ਘੱਟ ਹੋ ਗਈ । ਪਰ ਫਿਰ ਵੀ ਥੋੜ੍ਹੀ ਥੋੜ੍ਹੀ ਸੁਣਾਈ ਦੇ ਰਹੀ ਸੀ। ਤਾਈ ਕਹਿਣ ਲੱਗੀ ਭਲਾ ਇਹਨੂੰ ਵੀ ਦੀਵਾਲੀ ਦੇਣ ਆਉਣਾ , ਸੱਸ,,, ਨਹੀਂ ਹਾਲੇ ਤੱਕ ਤਾਂ ਕੋਈ ਫ਼ੋਨ ਨਹੀਂ ਆਇਆ,,,
ਤਾਈ,,, ਹੁਣ ਤੱਕ ਤਾਂ ਆ ਜਾਣਾ ਸੀ ,ਜੇ ਆਉਣਾ ਹੁੰਦਾ , ਲੱਗਦਾ ਨਹੀਂ ਆਉਂਦਾ ਕੋਈ,,,,
ਸੱਸ,,, ਲੱਗਦਾ ਤਾਂ ਮੈਨੂੰ ਵੀ ਕੁਝ ਏਦਾਂ ਹੀ ਹੈ
ਤਾਈ,,, ਹਾ ਭਾਈ ਮਾ ਪਿਉ ਵਾਲੀ ਰੀਝ ਤਾਈ ਚਾਚੀ ਕਿਥੇ ਲਾਉਂਦੇ ਆ ਭੈਣ, ਆਪਣੀ ਆਪਣੀ ਹੀ ਹੁੰਦੀ ਆ,,,
ਸੱਸ ,,, ਚਲੋ ਭੈਣ ਜਿਵੇਂ ਰੱਬ ਦੀ ਮਰਜ਼ੀ , ,,
ਕਾਫ਼ੀ ਟਾਈਮ ਇਸ ਬਾਰੇ ਗੱਲਬਾਤ ਕਰ ਤਾਈ ਘਰ ਨੂੰ ਚੱਲੀ ਗਈ। ਮੈਨੂੰ ਸੱਸ ਨੇ ਆਵਾਜ਼ ਦਿੱਤੀ , ਮੈਂ ਮਨ ਵਿੱਚ ਸੋਚ ਰਹੀ ਸੀ ਕਿ ਦੀਵਾਲੀ ਬਾਰੇ ਹੀ ਪੁੱਛਣਗੇ , ਮੈਂ ਉਹਨਾਂ ਕੋਲ ਗ‌ਈ ਤਾ ਸੱਸ ਨੇ ਕੋਈ ਸਵਾਲ ਨਹੀਂ ਕੀਤਾ ਬਸ ਚਾਹ ਵਾਲੇ ਕੱਪ...

ਰਸੋਈ ਚ ਲਿਜਾਣ ਲਈ ਕਿਹਾ , ਮੈਂ ਰਸੋਈ ਚ ਗੲੀ ਤਾਂ ਕੁਝ ਭਾਂਡੇ ਹੋਰ ਵੀ ਪੈ ਸੀ । ਮੈਂ ਬਰਤਨ ਸਾਫ਼ ਕਰਦੀ ਸੋਚਣ ਲੱਗੀ ਪਤਾ ਨਹੀਂ ਕੀ ਹੋਵੇਗਾ ਜੇਕਰ ਦੀਵਾਲੀ ਦੇਣ ਨਾ ਕੋਈ ਆਇਆ , ਮੈਂ ਫੋਨ ਕਰਕੇ ਹੀ ਪੁੱਛ ਲਵਾ, ਕਾਫ਼ੀ ਸੋਚ ਕੇ ਬਰਤਨ ਸਾਫ਼ ਕਰ ਆਪਣੇ ਕਮਰੇ ਵਿੱਚ ਗ‌ਈ । ਮੈਂ ਆਪਣੀ ਚਾਚੀ ਨੂੰ ਫੋਨ ਲਾਇਆ , ਪਰ ਸੁੱਖ ਸਾਂਦ ਹਾਲ ਚਾਲ ਹੀ ਪੁੱਛ ਕੇ ਫੋਨ ਕੱਟ ਦਿੱਤਾ , ਮੇਰੀ ਹਿਮਤ ਨਾ ਪ‌ਈ ਦੀਵਾਲੀ ਬਾਰੇ ਪੁੱਛਣ ਦੀ। 3 ਦਿਨ ਬੀਤ ਗਏ 2 ਦਿਨ ਹੀ ਦੀਵਾਲੀ ਚ ਰਹੇ ਗ‌ਏ । ਮੈਂ ਕਾਫੀ ਪ੍ਰੇਸ਼ਾਨ ਸੀ । ਮਾ ਪਿਉ ਦੀ ਵੀ ਯਾਦ ਆ ਰਹੀ ਸੀ । ਜੇ ਹੁੰਦੇ ਤਾਂ ਉਹਨਾਂ ਨੇ ਜ਼ਰੂਰ ਆਉਣਾ ਸੀ। ਦੁਪਹਿਰ ਹੋਈ ਤਾਂ ਫਿਰ ਉਹ ਤਾਈ ਆਈ ਤੇ ਮੇਰੀਆਂ ਹੀ ਗੱਲਾ ਲੈ ਕੇ ਬੈਠ ਗਈ । ਥੋੜਾ ਟਾਇਮ ਹੀ ਆਈ ਪਰ ਬੜਾ ਕੁਝ ਕਹਿ ਚਲੀ ਗਈ ਸੱਸ ਨੂੰ , ਮੈਂ ਛੱਤ ਤੇ ਕਪੜੇ ਪਾ ਰਹੀ ਸੀ। ਹੁਣ ਮੈਨੂੰ ਉਹ ਤਾਈ ਸੱਸ ਨਹੀਂ ਡੈਣ ਲੱਗ ਰਹੀ ਸੀ। ਫਿਰ ਮੈਂ ਛੱਤ ਤੋਂ ਥੱਲੇ ਆਈ ਤਾਂ ਸੱਸ ਬੜਾ ਅਜ਼ੀਬ ਜਿਹਾ ਮੇਰੇ ਵੱਲ ਦੇਖ ਰਹੀ ਸੀ । ਫਿਰ ਸਾਮ ਦਾ ਸਮਾਂ ਹੋਇਆ , ਮੈਨੂੰ ਤਾਂ ਲੱਗ ਰਿਹਾ ਸੀ ਕਿ ਹੁਣ ਨਹੀਂ ਦੀਵਾਲੀ ਦੇਣ ਆਉਂਦਾ ਕੋਈ, ਪਰ ਮੈਨੂੰ ਲੱਗਦਾ ਰੱਬ ਮੇਰੇ ਨਾਲ ਇਨ੍ਹਾਂ ਧੱਕਾ ਨਹੀਂ ਕਰਨਾ ਚਾਹੁੰਦਾ ਸੀ। ਸਾਮ ਨੂੰ ਫੋਨ ਦੀ ਘੰਟੀ ਵੱਜੀ ਤੇ ਮੈਂ ਦੇਖਿਆ ਚਾਚੀ ਦਾ ਸੀ । ਉਸ ਨੇ ਹਾਲ ਚਾਲ ਪੁੱਛਿਆ ਤੇ ਦੱਸਿਆ ਅਸੀਂ ਕਲ ਨੂੰ ਆ ਰਹੇ ਹਾ ਦੀਵਾਲੀ ਦੇਣ ਲਈ, ਮੈਂ ਪਹਿਲਾਂ ਉਦਾਸ ਸੀ ਪਰ ਫਿਰ ਅੰਦਰੋ ਅੰਦਰੀ ਖੁਸ਼ ਹੋ ਗਈ ਕੇ ਸ਼ੁਕਰ ਆ ਰੱਬ ਨੇ ਸੁਣ ਲਈ। ਮੈਂ ਫੋਨ ਕੱਟ ਕੇ ਆਪਣੀ ਸੱਸ ਨੂੰ ਦੱਸਿਆ , ਤਾਂ ਉਸ ਦਾ ਵੀ ਉਤਰਿਆ ਚਹਿਰਾ ਗੁਲਾਬ ਵਾਂਗ ਖਿਲ ਗਿਆ । ਅਗਲੇ ਦਿਨ ਸੱਸ ਨੇ ਆਸ ਪਾਸ ਦੇ ,2,4 ਘਰਾਂ ਨੂੰ ਸਦਾ ਦਿੱਤਾ। ਲੋ ਜੀ ਉਦੀਕ ਦਾ ਟਾਇਮ ਖਤਮ ਹੋਇਆ । ਇੱਕ ਵੱਡੀ ਗੱਡੀ ਰਹਾ ਤੇ ਆਉਦੀ ਦਿਖਾਈ ਦਿੱਤੀ , ਆ ਕੇ ਦਰਵਾਜ਼ੇ ਤੇ ਰੁਕੀ ਤੇ ਵਿੱਚੋਂ ਚਾਚਾ ਚਾਚੀ ਤੇ ਉਹਨਾਂ ਦਾ ਪੁੱਤਰ ਜਾਣੀ ਮੇਰਾ ਚਚੇਰਾ ਭਰਾ ਤੇ ਮੇਰਾ ਮਾਮਾ ਮਾਮੀ ਤੇ ਭੂਆ ਫੁੱਫੜ ਉਤਰੇ। ਸਭ ਨੂੰ ਮੈਂ ਸਤ ਸ੍ਰੀ ਅਕਾਲ ਬੁਲਾਈ । ਤੇ ਉਹ ਸਭ ਮੇਰੇ ਸਹੁਰੇ ਪਰਿਵਾਰ ਨੂੰ ਮਿਲ ਘਰ ਵਿੱਚ ਲੱਗਿਆ ਕੁਰਸੀਆ ਤੇ ਬੈਠ ਗਏ । ਚਾਹ ਪਾਣੀ ਪਿਲਾਇਆ ਤੇ ਚਾਚੀ ਗੱਡੀ ਵੱਲ ਗੲੀ ਤਾਂ ਉਹ ਕੁਝ ਖਾਣ ਪੀਣ ਦਾ ਸਮਾਨ ਤੇ ਕੁਝ ਕੱਪੜੇ ਲੈ ਕੇ ਆਈ । ਲਿਆ ਕੇ ਸਾਰਿਆਂ ਦੇ ਸਾਹਮਣੇ ਮੈਨੂੰ ਦਿੱਤੇ । ਤੇ ਕਹਿਣ ਲੱਗੀ ਆਲੇ ਧੀਏ ਆਪਣੀ ਪਹਿਲੀ ਦੀਵਾਲੀ , ਚਾਚਾ ਤੇਰਾ ਕਣਕ ਬੀਜਣ ਵਿੱਚ ਬੀਜੀ ਸੀ, ਇਸ ਲਈ ਥੋੜਾ ਲੇਟ ਹੋ ਗਏ ਨਹੀਂ ਤਾਂ ਪਹਿਲਾਂ ਹੀ ਆ ਜਾਣਾ ਸੀ। ਮਾਮਾ ਮਾਮੀ ਤੇ ਭੂਆ ਫੁੱਫੜ ਨੇ ਵੀ ਕੁੱਝ ਪੈਸੇ ਦਿੱਤੇ ਤੇ ਆਪਣਾ ਪਿਆਰ ਭੁਰਿਆ ਹੱਥ ਸਿਰ ਤੇ ਰੱਖਿਆ। ਮੈਨੂੰ ਆਪਣੇ ਆਪ ਨੂੰ ਬਹੁਤ ਹੀ ਚਾ ਤੇ ਖੁਸ਼ੀ ਮਹਿਸੂਸ ਹੋ ਰਹੀ ਸੀ। ਫਿਰ ਸਭ ਨੇ ਰੋਟੀ ਪਾਣੀ ਖਾਂਦਾ ਤੇ , ਹੁਣ ਉਹਨਾਂ ਦੇ ਘਰ ਜਾਣ ਦਾ ਸਮਾਂ ਆ ਗਿਆ। ਚਾਚਾ ਚਾਚੀ ਮੈਨੂੰ ਮਿਲੇ ਤੇ ਪਿਆਰ ਦਿੱਤਾ ,ਇਸੇ ਤਰ੍ਹਾਂ ਬਾਕੀ ਫੈਮਿਲੀ ਨੇ ਵੀ ਪਿਆਰ ਦਿੱਤਾ ਸਭ ਪਰਿਵਾਰ ਇੱਕ ਦੂਜੇ ਨੂੰ ਮਿਲ ਗੱਡੀ ਵਿੱਚ ਬੈਠ ਆਪਣੇ ਘਰ ਨੂੰ ਰਵਾਨਾ ਹੋ ਗਿਆ , ਇਧਰ ਜਹਿੜੀ ਤਾਈ ਮੇਰੇ ਬਾਰੇ ਮਾੜੀਆਂ ਚੰਗੀਆਂ ਗੱਲਾਂ ਕਰ ਰਹੀ ਸੀ । ਮੂੰਹ ਚ ਉਂਗਲ ਪਾਈ ਘਰ ਨੂੰ ਜਾ ਰਹੀ ਸੀ। ਸਾਰੇ ਆਸ ਪਾਸ ਦੇ ਮੈਂਬਰ ਮੈਨੂੰ ਪਿਆਰ ਦੇ ਆਪਣੇ ਆਪਣੇ ਘਰ ਗ‌ਏ ਚਲੇ। ਤੇ ਮੈਂ ਤਹਿ ਦਿਲੋਂ ਰੱਬ ਦਾ ਸ਼ੁਕਰਾਨਾ ਕੀਤਾ, ਰੱਬਾ ਤੂੰ ਮੇਰੀ ਅੱਜ ਲਾਜ ਰੱਖ ਲਈ। ,,,,ਸਮਾਪਤ

✍️ Mudki wala Sekhon

...
...



Related Posts

Leave a Reply

Your email address will not be published. Required fields are marked *

One Comment on “ਪਹਿਲੀ ਦੀਵਾਲੀ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)