More Punjabi Kahaniya  Posts
ਜਿੰਦਗੀ ਦੂਜਾ ਮੌਕਾ ਜਰੂਰ ਦਿੰਦੀ ਏ ਭਾਗ -1


ਰਮਨ ਨੇ ਕਾਨਵੈਂਟ ਸਕੂਲ ਚੋ ਦਸਵੀ ਕਰਨ ਤੋ ਬਾਅਦ ਨੇੜੇ ਦੇ ਪਿੰਡ ਚੋ ਗਿਆਰਵੀ ਕਲਾਸ ਮੈਡੀਕਲ ਨਾਲ ਕਰਨ ਦੀ ਸੋਚੀ ਤੇ ਉਹ ਨੇੜੇ ਦੇ ਪਿੰਡ ਦੇ ਸਕੂਲ ਵਿੱਚ ਦਾਖਲਾ ਕਰਵਾ ਆਇਆ ਪਿੰਡ ਦਾ ਸਕੂਲ ਕਾਨਵੈਂਟ ਸਕੂਲ ਵਾਗ ਹੀ ਵਧਿਆ ਤੇ ਚੰਗੇ ਸਟਾਫ ਹੋਣ ਕਰਕੇ ਇਲਾਕੇ ਵਿੱਚ ਇੱਕੋ ਇੱਕ ਸਰਕਾਰੀ ਸਕੂਲ ਸੀ ਜਿਸ ਵਿਚ ਸਾਰੇ ਸਟਰੀਮ ਚਲਦੇ ਸੀ ਉਦੋ ਜਣਾ ਖਣਾ ਨੀ ਮੈਡੀਕਲ ਰੱਖਦਾ ਸੀ ਜਿਵੇ ਅੱਜ ਕਲ ਹਰ ਇਕ ਪੰਗਾ ਲੈ ਲੈਦਾ ਏ ਚਲੋ ਹੁਣ ਸਰਕਾਰ ਦੀ ਮਿਹਰਬਾਨੀ ਹੋ ਜਾਦੀ ਆ ਦੂਜਾ ਪੇਪਰ ਚੈਕਿੰਗ ਦਾ ਦੌਰ ਉਨੇ ਸਖਤ ਨਹੀ ਉਦੋ ਉਹੀ ਮੈਡੀਕਲ ਰੱਖਦਾ ਸੀ ਜਿਹੜੇ ਦੀਆ ਲੱਤਾ ਭਾਰ ਚੱਲਦੀਆ ਸੀ ਤੇ ਦੂਜਾ ਆਸਕੀ ਨੂੰ ਆਪਣੀ ਜਿੰਦਗੀ ਤੋ ਦੂਰ ਰੱਖਣਾ ਪੈਦਾ ਸੀ ਕੁੜੀਆ ਚ ਪੈ ਕੇ ਨੀ ਮੈਡੀਕਲ ਪਾਰ ਲੰਘਦਾ ਸੀ ਕੁੜੀਆ ਨੂੰ ਸਹੇਲੀਆ ਬਣਾਉਣ ਵਾਲਾ ਨੀ ਫਿਰ ਮੈਡੀਕਲ ਦੇ ਔਖੇ ਨਾ ਯਾਦ ਰੱਖ ਸਕਦਾ ਸੀ ਉਹਦੇ ਤਾ ਫਿਰ ਮੇਰੀ ਸਵੀਟੀ my dear ਦੀ morphology ਹੀ ਯਾਦ ਰਹਿੰਦੀ ਸੀ ਮੈਡੀਕਲ ਕਰਨ ਲਈ ਸਾਂਧ ਬਣਨਾ ਪੈਦਾ ਸੀ ਇਹ 2007 ਦੀ ਗੱਲ ਆ ਟਾਵਾ ਟੱਲਾ ਪੰਗਾ ਲੈਦਾ ਸੀ ਨਹੀ ਕੌਣ ਰਾਤਾ ਦੀਆ ਨੀਦਾ ਤੇ ਸਹੇਲੀਆ ਦੀ ਬੁੱਕਲ ਦਾ ਨਿੱਘ ਛੱਡਦਾ ਪੜਦੇ ਸਾਰੀ ਰਾਤ ਲੰਘ ਜਾਦੀ ਸੀ ਸਕੂਲ ਵਿਚ ਪੜਾਈ ਸ਼ੁਰੂ ਹੋ ਗਈ ਰਮਨ ਪਹਿਲੇ ਦਿਨ ਸਕੂਲ ਗਿਆ ਕਲਾਸ ਵਿੱਚ ਮਸਾ ਬਾਰਾ ਤੇਰਾ ਜਾਣੇ ਉਹਨਾ ਚੋ ਵੀ ਨਾਨ ਮੈਡੀਕਲ ਵਾਲੇ। ਰਮਨ ਤੇ ਇਕ ਹੋਰ ਕੁੜੀ ਦੋ ਜਾਣੇ ਹੀ ਸੀ ਮੈਡੀਕਲ ਚ ਰਮਨ ਕੁੜੀ ਨੂੰ ਤਾ ਕੀ ਬੁਲਾਉਦਾ ਨਵੇ ਆਏ ਸੀ ਨਾ ਬਹੁਤੀ ਜਾਣ ਪਹਿਚਾਣ ਉਹਨੇ ਨਾਨ ਮੈਡੀਕਲ ਵਾਲਿਆ ਨਾਲ ਜਾਣ ਪਛਾਣ ਕਰ ਲਈ ਉਝ ਉਹਨਾ ਦੇ ਦੋ ਲੈਕਚਰ ਫਿਜ਼ਿਕਸ ਕੈਮਿਸਟਰੀ ਇੱਕਠੇ ਹੀ ਲੱਗਦੇ ਸੀ ਸਾਰੇ ਭਾਵੇ ਵੱਖਰੋ ਵੱਖਰੇ ਪਿੰਡਾ ਦੇ ਸੀ ਪਰ ਸੁਭਾਅ ਦੇ ਖੁੱਲੇ ਹੋਣ ਕਰਕੇ ਛੇਤੀ ਹੀ ਇਕ ਦੂਜੇ ਵਿਚ ਘੁਲ ਮਿਲ ਗਏ ਦੂਜੇ ਉਹ ਸਰਕਾਰੀ ਸਕੂਲ ਵਿੱਚੋ ਆਏ ਸੀ ਜਿੱਥੇ ਪਹਿਲਾ ਹੀ ਮੁੰਡੇ ਇਕ ਦੂਜੇ ਨਾਲ ਸ਼ਰਾਰਤਾ ਕਰਕੇ ਐਡੇ ਹੋਏ ਹੁੰਦੇ ਹਨ ਭਾਵੇ ਕਹਿਣ ਨੂੰ ਉਹ ਸੀਨੀਅਰ ਹੋ ਗਏ ਸੀ ਪਰ ਪਿੰਡ ਦੇ ਸਰਕਾਰੀ ਸਕੂਲ ਵਾਲੀ ਬੱਚਿਆ ਵਰਗੀਆ ਆਦਤਾ ਉਵੇ ਹੀ ਜਾਰੀ ਸਨ ਇਕ ਦੂਜੇ ਨੂੰ ਗਾਲਾ ਕੱਡਣੀਆ ਤੇ ਗਰਾਊਂਡ ਵਿੱਚ ਖੇਡਣ ਦਾ ਸ਼ੌਕ ਜਾਰੀ ਸੀ ਰਮਨ ਨੂੰ cricket ਖੇਡਣ ਦਾ ਸ਼ੌਕ ਸੀ ਉਹ ਪਿੰਡ ਦੀ ਟੀਮ ਵਿੱਚ ਵਧਿਆ ਖਿਡਾਰੀ ਸੀ ਉਹ ਆਸਟਰੇਲੀਆ ਦੀ ਟੀਮ ਦੇ ਗੇਂਦਬਾਜ਼ ਨਾਥਨ ਬਰੈਕਨ ਨੂੰ ਛੇ ਛੱਕੇ ਮਾਰਨ ਦੀ ਜਿੱਦ ਫੜੀ ਬੈਠਾ ਸੀ ਸਾਰੇ ਮੁੰਡੇ ਉਹਦੀ ਏਸ ਜਿੱਦ ਦਾ ਮਜਾਕ ਵੀ ਉਡਾਉਂਦੇ ਪਰ ਇਕ ਦੋ ਮੁੰਡੇ ਉਹਦਾ ਸਾਥ ਵੀ ਦਿੰਦੇ ਉਹਨਾ ਮੁੰਡਿਆ ਵਿਚ ਲਵੀ ਨਾ ਮੁੰਡਾ ਉਹਦਾ ਪੂਰਾ ਸਾਥ ਦਿੰਦਾ ਉਹ ਵੀ ਚੰਗਾ ਖਿਡਾਰੀ ਸੀ ਉਹ ਸਮਝਦਾ ਬੰਦੇ ਚ ਦਮ ਹੋਣਾ ਚਾਹੀਦਾ ਆਸਟ੍ਰੇਲੀਆ ਵਾਲੇ ਕਿਹੜਾ ਰੱਬ ਤੋ ਉਤਰੇ ਆ ਪਰ ਰਮਨ ਦਾ ਇਹ ਸੁਪਨਾ ਅੱਗੇ ਜਾ ਪਤਾ ਨੀ ਕਿਧਰ ਰੁਲ ਜਾਣਾ ।ਰਮਨ ਨੂੰ ਸਕੂਲ ਆਉਦਿਆ ਇਕ ਮਹੀਨਾ ਹੋ ਗਿਆ ਉਹ ਅੰਗਰੇਜ਼ੀ ਦਾ ਪੀਰੀਅਡ ਲਾਉਣ ਸਕੂਲ ਦੀ ਉਪਰਲੀ ਬਿਲਡਿੰਗ ਚ ਜਾਦਾ ਸੀ ਜਿੱਥੇ ਆਰਟਸ ਵਾਲੇ ਬੈਠਦੇ ਸੀ ਨਵੇ ਆਏ ਮੁੰਡੇ ਨੂੰ ਨਵੀਆ ਟਮਾਟਰ ਵਰਗੀਆ ਲਾਲ ਸੂਹੀਆ ਕੁੜੀਆ ਮੁੰਡਿਆ ਦੇ ਸਰੀਰ ਵਿਚ ਧੁੜਧੜੀ ਛੇੜ ਦਿੰਦੀਆ ਸਾਰੇ ਮੁੰਡੇ ਇਕ ਦੂਜੇ ਨੂੰ ਹੁਜਾ ਮਾਰਦੇ ਯਾਰ ਆਰਟਸ ਵਾਲੀ ਤਾ ਬੜੀ ਘੈਟ ਆ ਤੇ ਆਰਟਸ ਵਾਲੇ ਮੈਡੀਕਲ ਵਾਲੀਆ ਕੁੜੀਆ ਤੇ ਨਜਰ ਘੁਮਾ ਕੇ ਵੇਖਦੇ ਉਹਨਾ ਚੋ ਕਈ ਕਹਿੰਦੇ ਸਾਲਾ ਸੁਣਿਆ ਤਾ ਬੜਾ ਸੀ ਮੈਡੀਕਲ ਵਾਲੀਆ ਕੁੜੀਆ ਤਾ ਨੀਰੀ ਕਰੀਮ ਹੁੰਦੀਆ ਪਰ ਸਾਲੀਆ ਇਹ ਤਾ ਸਪਰੇਟਾ ਨਿੱਕਲੀਆ ਉਈ ਘਸਮੈਲੀਆ ਜਿਹੀਆ ਏਸ ਤੋ ਵਧਿਆ ਆਪਣੇ ਵਾਲੀਆ ਉਹ ਦੇਖ ਊਸ ਪਿੰਡ ਵਾਲੀ ਮੱਧਰੀ ਜਿਹੀ ਦੀਆ ਅੱਖਾ ਦੇਖ ਬੰਦਾ ਉਈ ਕੀਲਿਆ ਜਾਵੇ ਹਾ ਯਾਰ ਅੱਖਾ ਬੜੀਆ ਘੈਟ ਆ ਇਹ ਮੈਡੀਕਲ ਵਾਲੇ ਸਾਲੇ ਸਾਡੇ ਵਾਲੀਆ ਰੋਕ ਨਾ ਲੈਣ ਆਪ ਤਾ ਸਾਲੇ ਨੰਗ ਆ ਸੱਚ ਹੀ ਮੈਡੀਕਲ ਤੇ ਨਾਨ ਮੈਡੀਕਲ ਚ ਦੋ ਚਾਰ ਕੁੜੀਆ ਸੀ ਉਹ ਵੀ ਬਸ ਠੀਕ ਠਾਕ ਜਿਵੇ ਮੈਡੀਕਲ ਦੀ ਰਵਾਇਤ ਤੋ ਉਲਟ ਹੀ ਸਨ ਰਮਨ ਨੂੰ ਉਸੇ ਸਕੂਲ ਵਾਲੇ ਪਿੰਡ ਦੀ ਅਮਨ ਬਹੁਤ ਪਸੰਦ ਆਈ ਉਚੀ ਲੰਮੀ ਗੋਰੀ ਨਸੋਹ ਤਿੱਖੇ ਨੈਣ ਨਕਸ ਸੱਚ ਮੁੱਚ ਮਿਰਗਨੀ ਦਾ ਭੁਲੇਖਾ ਪਾਉਦੀ ਸੀ ਰਮਨ ਪਹਿਲੀ ਤੱਕਣੀ ਨਾਲ ਢੇਰੀ ਹੋ ਗਿਆ ਉਹਨੂੰ ਕੀ ਪਤਾ ਸੀ ਇਹੀ ਮਿਰਗਨੀ ਅੱਗੇ ਜਾ ਉਹਦਾ ਸਭ ਕੁਝ ਲੀਰੋ ਲੀਰ ਕਰ ਦਿਉ ਬੇਸਮਝ ਉਮਰ ਸੀ ਨਵੇ ਆਏ ਸੀ ਲਵੀ ਰਮਨ ਨੂੰ ਬੋਲਿਆ ਯਾਰ ਨਾਨ ਮੈਡੀਕਲ ਤਾ ਨਿਕਲੇ ਜਾ ਨਾ ਨਿਕਲੇ ਪਰ ਉਹ ਨਾਲ ਵਾਲੇ ਪਿੰਡ ਵਾਲੀ ਭੂਰੀਆ ਜਿਹੀਆ ਅੱਖਾ ਵਾਲੀ ਜਰੂਰ ਕੱਡ ਕੇ ਲੈ ਕੇ ਜਾਉ ਜਿੰਦਗੀ ਜਿਉਣ ਦਾ ਨਜਾਰਾ ਹੀ ਹੁਣ ਆਇਆ ਉਏ ਮੰਡੀਰ ਨਾਲ ਮੱਥਾ ਮਾਰੀ ਜਾਦੇ ਸੀ ਲਵੀ ਪਿੰਡ ਚ ਦਸਵੀ ਕਲਾਸ ਚ ਇਕੱਲੇ ਮੁੰਡਿਆ ਦੇ ਸਕੂਲ ਵਿਚ ਪੜਦਾ ਸੀ ਉਹਨੂੰ ਏਸ ਗੱਲ ਦਾ ਵੀ ਗਿਲਾ ਸੀ ਜੇ ਉਹਦੇ ਪਿੰਡ ਕੁੜੀਆ ਵਾਲੇ ਸਕੂਲ ਇੱਕਠਾ ਹੁੰਦਾ ਉਹਦੀ ਸਹੇਲੀ ਰਿੰਪੀ ਜਰੂਰ ਮਿਲ ਜਾਦੀ ਲਵੀ ਨੂੰ ਸਾਰਾ ਸਾਲ ਮੁੰਡਿਆ ਵਾਲੇ ਤੇ ਕੁੜੀਆ ਵਾਲੇ ਸਕੂਲ ਦੀ ਵਾਟ ਹੀ ਮਾਰ ਗਈ ਕੁੜੀਆ ਨੂੰ ਦਸ ਮਿੰਟ ਪਹਿਲਾ ਛੁੱਟੀ ਕਰ ਦਿੰਦੇ ਮੁੰਡਿਆ ਨੂੰ ਬਾਅਦ ਚ ਤਾ ਕਿ ਕੁੜੀਆ ਉਦੋ ਤੱਕ ਜਾ ਸਕਣ ਲਵੀ ਵਧੇਰਾ ਭੱਜ ਨੱਠ ਕਰਦਾ ਕਦੇ ਪਹਿਲਾ ਭੱਜਦਾ ਕਦੇ ਪੀਰੀਅਡ ਛੱਡਦਾ ਪਰ ਰਿੰਪੀ ਉਹ ਨੂੰ ਨਾ ਟੱਕਰਦੀ ਕਦੇ ਪਹਿਲਾ ਛੁੱਟੀ ਹੋ ਜਾਦੀ ਭੱਜ ਦੌੜ ਜੇ ਟੱਕਰਦੀ ਤਾ ਪਿੰਡ ਦੀ ਜੂਹ ਦੀ ਹੱਦ ਤੇ ਲਵੀ ਦੇ ਘਰਾ ਕੋਲ ਜਿੱਥੇ ਉਹ ਘਰਦਿਆ ਤੋ ਡਰਦਾ ਰਿੰਪੀ ਨੂੰ ਬੁਲਾ ਨਾ ਸਕਦਾ ਉਹ ਨਾਲ ਵਾਲੇ ਪਿੰਡ ਦੀ ਸੀ ਬਸ ਉਹ ਇਕ ਦੂਜੇ ਵੱਲ ਵੇਖਦੇ ਤੇ ਰਿੰਪੀ ਮੁਸਕਰਾ ਪੈਦੀ ਕੀ...

ਕਰੀਏ ਯਾਰ ਕਿਸਮਤ ਦੇ ਰਾਹ ਹੀ ਬੜੀ ਦੂਰ ਆ ਲੱਖ ਚਾਹੁਣ ਤੇ ਵੀ ਫਾਸਲੇ ਰਹਿ ਜਾਦੇ ਆ ਤੂੰ ਸਕੂਲ ਚ ਭੱਜ ਕੇ ਆਉਣਾ ਤੇ ਮੈ ਹੌਲੀ ਹੌਲੀ ਤੁਰ ਕੇ ਆਉਦੀ ਆ ਪਰ ਫਿਰ ਵੀ ਨੀ ਮਿਲਦੇ ਉਹਦੇ ਮੂੰਹੋ ਨਿਕਲ ਜਾਦਾ ਹਾਏ ਬੇ ਲਵੀ ਬਸ ਉਹ ਕਾਲਜੇ ਚ ਚੀਸ ਜਿਹੀ ਪੈਦੀ ਤੇ ਦਿਲ ਫੜ ਕੇ ਬੈਠ ਜਾਦਾ ਦਸਵੀ ਤੋ ਬਾਅਦ ਪਤਾ ਨੀ ਕਿਹੜੇ ਸਕੂਲ ਚ ਲੱਗ ਗਈ ਲਵੀ ਬਥੇਰਾ ਭਾਲ ਕੀਤੀ ਪਰ ਪਤਾ ਨਾ ਲੱਗਿਆ ਉਹਦੇ ਕਾਲਜੇ ਚ ਅੱਜ ਵੀ ਉਹ ਚੀਸ ਜੀ ਨਿਕਲਦੀ ਆ ਹੁਣ ਉਹਨੇ ਭੂਰੀਆ ਅੱਖਾ ਵਾਲੀ ਤੇ ਨਿਗਾ ਟਿਕਾ ਲਈ ਸੀ ।ਸਕੂਲ ਚ ਸਮਾ ਨਿਕਲਦਾ ਗਿਆ ਰਮਨ ਨੇ ਅਮਨ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।ਉਹ ਰਮਨ ਨੂੰ ਥੋੜ੍ਹਾ ਜਿਹਾ ਰਿਸਪਾਂਸ ਵੀ ਦੇਣ ਲੱਗ ਪਈ ਸੀ ਪਤਾ ਨੀ ਪਿਆਰ ਵਾਲੀ ਰੀਝ ਸੀ ਜਾ ਟਾਇਮਪਾਸ ਕਰਨ ਲਈ ਐਵੇ ਹੱਸਣਾ ਪਰ ਰਮਨ ਜਿਆਦਾ ਹੀ ਸੀਰੀਅਸ ਹੋ ਗਿਆ ਸੀ ਉਹ ਅਮਨ ਨੂੰ ਸਭ ਮੰਨਣ ਲੱਗ ਪਿਆ ਸੀ ਉਹਦਾ ਸਕੂਲ ਦਾ ਟਾਇਮ ਆਰਟਸ ਵਾਲੀ ਕਲਾਸ ਅੱਗੇ ਬੀਤਦਾ ਭਾਵੇ ਬਾਇਓਲੋਜੀ ਵਾਲਾ ਮਾਸਟਰ ਕਈ ਵਾਰੀ ਕਹਿ ਚੁੱਕਿਆ ਸੀ ਕਾਕਾ ਜਿਆਦਾ ਆਰਟਸ ਵਾਲਿਆ ਨਾਲ ਨਾ ਰਹਿਆ ਕਰ ਉਹਨਾ ਦਾ ਤੇ ਤੇਰਾ ਜਿਆਦਾ ਮੇਲ ਜੋਲ ਠੀਕ ਨਹੀ ਮਾਸਟਰ ਸਿਆਣਾ ਸੀ ਉਹਨੂੰ ਥੋੜਾ ਜਿਹਾ ਪਤਾ ਸੀ ਪਰ ਸਿੱਧਾ ਕਿਵੇ ਕਹਿੰਦਾ ਰਮਨ ਮਾਸਟਰ ਦੀ ਝੇਪ ਨਾਲ ਬਾਇਓਲੋਜੀ ਦਾ ਲੈਕਚਰ ਜਰੂਰ ਲਾਉਦਾ ਸਾਰੇ ਸਕੂਲ ਚੋ ਉਹੀ ਮਾਸਟਰ ਰਮਨ ਨੂੰ ਵਧਿਆ ਮੁੰਡਾ ਸਮਝਦਾ ਸੀ ਬਾਕੀ ਤਾ ਸਾਰੀਆ ਰਮਨ ਦੀ ਅਵਾਰਾਗਰਦੀ ਕਰਕੇ ਉਹਦੇ ਤੇ ਆਰੀ ਥਰੀ ਰੱਖਦੀਆ ਉਹ ਤਾ ਇਹ ਆਖ ਚੁੱਕੀਆ ਸੀ ਤੂੰ ਆਰਟਸ ਰੱਖ ਲੈ ਮੈਡੀਕਲ ਤੇਰੇ ਬੱਸ ਦਾ ਨੀ ਰਮਨ ਅੰਦਰੋ ਅੰਦਰੀ ਤਿਆਰ ਵੀ ਰਿਹਾ ਸੀ ਯਾਰ ਆਰਟਸ ਹੀ ਰੱਖ ਲਵਾ ਘੱਟੋ ਘੱਟ ਅਮਨ ਦੇ ਸਾਮਹਣੇ ਤਾ ਰਹੂ ਪਰ ਬਾਇਓਲੋਜੀ ਵਾਲਾ ਮਾਸਟਰ ਉਹਦੀ ਬਾਹ ਫੜੀ ਬੈਠਾ ਸੀ ਜਦੋ ਉਹ ਦੂਜੇ ਟੀਚਰਾ ਬਾਰੇ ਮਾਸਟਰ ਨੂੰ ਦੱਸਦਾ ਤਾ ਉਹ ਕਹਿੰਦਾ ਮਹਾਨ ਬੰਦਿਆ ਨੂੰ ਪਹਿਲਾ ਪਹਿਲਾ ਗਾਲਾ ਹੀ ਪੈਦੀਆ ਹੁੰਦੀਆ ਕੁਝ ਤਾ ਮਾਸਟਰ ਦਾ ਰਮਨ ਨਾਲ ਮੋਹ ਸੀ ਬਾਇਓਲੋਜੀ ਚ ਚੰਗਾ ਸੀ ਕਾਨਵੈਂਟ ਸਕੂਲ ਚੋ ਪੜਿਆ ਸੀ ਤੇ ਦੂਜਾ ਮਾਸਟਰ ਕੋਲ ਬਾਇਓਲੋਜੀ ਚ ਦੋ ਸਟੂਡੈਂਟ ਸੀ ਜੇ ਰਮਨ ਚਲਾ ਗਿਆ ਤਾ ਇਕ ਕੁੜੀ ਰਹਿ ਜਾਵੇਗੀ ਤੇ ਕਿਧਰੇ ਬੋਰਡ ਬਦਲੀ ਹੀ ਨਾ ਕਰ ਦੇਵੇ ਵਿਚਾਰਾ ਰਿਟਾਇਰਡ ਹੋਣ ਦੇ ਨੇੜੇ ਸੀ ਕਿਧਰ ਖੱਜਲ ਖੁਆਰ ਹੁੰਦਾ ਫਿਰੂ ਸ਼ਾਇਦ ਉਹ ਰਮਨ ਬਾਰੇ ਵੱਧ ਸੋਚਦਾ ਸੀ ਰਮਨ ਟਿਕ ਗਿਆ ਮਾਸਟਰ ਨੇ ਰਮਨ ਨੂੰ ਖੁੱਲੀ ਛੁੱਟੀ ਦੇ ਛੱਡੀ ਸੀ ਤੂੰ ਜਦੋ ਮਰਜ਼ੀ ਮੇਰਾ ਪੀਰੀਅਡ ਲਾ ਲਿਆ ਕਰ ਮੈ ਤੈਨੂੰ ਪੜਾਉਣ ਲਈ ਤਿਆਰ ਆ ਉਹਨੂੰ ਪਤਾ ਸੀ ਜਿੰਨਾ ਚਿਰ ਆਰਟਸ ਵਾਲੀਆ ਕੁੜੀਆ ਘਰੇ ਨੀ ਜਾਦੀਆ ਉਦੋ ਤੱਕ ਪੜਣਾ ਨੀ ਕਦੇ ਕਦੇ ਉਹ ਅਮਨ ਨੂੰ ਘਰੇ ਛੱਡਣ ਤੱਕ ਜਾਦਾ ਤੇ ਦੋ ਵਜੇ ਬਾਇਓਲੋਜੀ ਵਾਲੇ ਮਾਸਟਰ ਕੋਲ ਬੈਠਾ ਹੁੰਦਾ ਨਾਲ ਦੇ ਜਾ ਚੁੱਕੇ ਹੁੰਦੇ ਨਾਲ ਵਾਲੀ ਕੁੜੀ ਕਦੋ ਦੀ ਪੀਰੀਅਡ ਲਗਾ ਕੇ ਚਲੀ ਜਾਂਦੀ ਉਹ ਇਕੱਲੀ ਪੜ ਲੈਦੀ ਕਦੇ ਕਦੇ ਮਾਸਟਰ ਤੇ ਕੁੜੀ ਕਿੰਨਾ ਚਿਰ ਉਡੀਕਦੇ ਰਹਿੰਦੇ ਹੁਣ ਆਇਆ ਹੁਣ ਕਦੇ ਕਦੇ ਰਮਨ ਗੇੜੇ ਖਾਣ ਪਿੱਛੋ ਆ ਜਾਦਾ ਤੇ ਮਾਸਟਰ ਕਹਿੰਦਾ ਉਹ ਆਉਦਾ ਆਪਣਾ ਸ਼ੇਰ ਕਿਉ ਬਾਈ ਪੜਾਈਏ ਹੁਣ ਘੁੰਮ ਫਿਰ ਆਇਆ ਆਹੋ ਸ਼ੁਰੂ ਕਰੋ ਨਾਲੇ ਰਮਨ ਹੱਸ ਪੈਦਾ ਮਾਸਟਰ ਸੱਚਮੁੱਚ ਦੇਵਤਾ ਸਰੂਪ ਸੀ ਨਹੀ ਕਿਹੜਾ ਉਡੀਕਦਾ ।ਰਮਨ ਦੇ ਗੇੜੇ ਕਾਫੀ ਵਧ ਗਏ ਜਿੰਨਾ ਦਾ ਇੰਦਾਜਾ ਆਰਟਸ ਵਾਲੇ ਮੁੰਡੇ ਵੀ ਲਾਈ ਬੈਠੇ ਸੀ ਪਰ ਉਹ ਰਮਨ ਨਾਲ ਲਿਹਾਜ ਹੋਣ ਕਰਕੇ ਚੁੱਪ ਸੀ ਅਮਨ ਹੋ ਗਿਆ ਸੀ ਰਮਨ ਦੇ ਵਧਦੇ ਗੇੜੇ ਕੋਈ ਪੰਗਾ ਖੜਾ ਕਰ ਦੇਣਗੇ ਰਮਨ ਜਿਆਦਾ ਹੀ ਪਿਆਰ ਦੀ ਅੰਜਮੈਸ ਕਰਦਾ ਸੀ ਉਹ ਨਹੀ ਜਾਣਦਾ ਸੀ ਕੁੜੀ ਭਾਵੇ ਕਿੰਨਾ ਵੀ ਪਿਆਰ ਕਰਦੀ ਹੋਵੇ ਪਰ ਹਰ ਕੁੜੀ ਪਰਦਾ ਚਾਹੁੰਦੀ ਹੈ ਉਹ ਨੀ ਚਾਹੁੰਦੀ ਕਿ ਉਹਦੀ ਗੱਲ ਸਕੂਲ ਚ ਉਡੇ ਉਹ ਰਮਨ ਤੋ ਥੌੜੀ ਘੁਟਣ ਜੀ ਮਹਿਸੂਸ ਕਰਨ ਲੱਗ ਪਈ ਰਮਨ ਉਦੇ ਪਿੱਛੇ ਲੱਗਿਆ ਰਹਿੰਦਾ ਕਈ ਵਾਰ ਬੁਲਾਉਣ ਦੀ ਕੋਸ਼ਿਸ਼ ਕੀਤੀ ਪਰ ਅਮਨ ਚੁੱਪ ਰਹਿੰਦੀ ਹੁਣ ਰਮਨ ਦਾ ਆਉਣਾ ਜਾਣਾ ਕਲਾਸ ਤੱਕ ਹੀ ਸੀਮਤ ਨਹੀ ਘਰ ਤੱਕ ਪਹੁੰਚ ਗਿਆ ਉਹਦਾ ਪਿੱਛਾ ਕਰਦਾ ਉਹਨੂੰ ਘਰੇ ਛੱਡਣ ਲਈ ਮਗਰ ਤੁਰ ਪੈਦਾ ਅਮਨ ਇਸ ਵਿਵਹਾਰ ਤੋ ਤੰਗ ਸੀ ਉਹਦੀ ਗੱਲ ਸਾਰੇ ਪਿੰਡ ਵਿਚ ਉਡ ਸਕਦੀ ਸੀ ਉਹ ਰਮਨ ਵੱਲ ਔਖਾ ਝਾਕਦੀ ਪਰ ਰਮਨ ਨੂੰ ਉਹਦੀ ਹਰ ਨਜਰ ਚੋ ਪਿਆਰ ਦਿਸਦਾ ਉਧਰ ਕੈਚੀਆ ਤੇ ਰਮਨ ਨੂੰ ਲਵੀ ਮਿਲ ਪਿਆ ਉਹ ਪਿੰਡ ਵਾਲੀ ਬੱਸ ਚੜਨ ਲਈ ਖੜਾ ਸੀ ਕਿਉ ਮੋਰਨੀ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ ਹੋਰ ਨਹੀ ਤਾ ਕਤੇ ਤੇਰੇ ਵਾਲੀ ਨਾ ਹੋਵੇ ਸਾਰਾ ਸਾਲ ਉਡੀਕ ਚ ਲੰਘ ਜਾਵੇ ਲਵੀ ਥੋੜਾ ਮਾਯੂਸ ਹੋ ਗਿਆ ਕਾਹਤੋ ਭਰਾਵਾ ਮੇਰੇ ਵਾਲੀ ਹੋਵੇ ਯਾਰ ਤੂੰ ਤਾ ਗੁੱਸਾ ਕਰ ਗਿਆ ਰਮਨ ਬੋਲਿਆ ।ਹੋਰ ਭੂਰੀਆ ਅੱਖਾ ਵਾਲੀ ਕੀ ਕਹਿੰਦੀ ਕਹਿਣਾ ਕਿ ਆ ਬਸ ਹੱਸ ਪੈਦੀ ਆ ਜਦੋ ਬੁਲਾਉਦਾ ਅੱਖਾ ਅੱਖਾ ਚ ਕੁਝ ਕਹਿ ਜਾਦੀ ਆ ਜਿਹੜੀ ਮੈਨੂੰ ਸਮਝ ਨੀ ਲੱਗਦੀ ਸਾਲੀ ਮੇਰੀ ਤਾ ਹੱਥ ਦੀ ਲਕੀਰ ਚ ਧੱਕੇ ਖਾਣੇ ਲੱਗਦੇ ਆ ਕੋਈ ਨਾ ਬਣਾਉਣੇ ਤੇਰੀ ਗੱਲ ਸਕੂਲ ਚ ਕਲ ਨੂੰ ਰਮਨ ਲਵੀ ਨੂੰ ਦਲੇਰੀ ਦੇ ਰਿਹਾ ਸੀ ਭਾਵੇ ਅਜੇ ਉਹਦੀ ਤੇ ਅਮਨ ਦੀ ਗੱਲ ਕਿਸੇ ਕਿਨਾਰੇ ਨੀ ਲੱਗੀ ਸੀ ।ਲਵੀ ਕੱਲ ਸਕੂਲ ਚ ਮਿਲਦੇ ਆ ਕਹਿ ਬੱਸ ਚੜ ਗਿਆ ਰਮਨ ਝੱਲਿਆ ਵਾਗ ਇਧਰ ਉਧਰ ਗੇੜੇ ਕੱਡਦਾ ਮੰਡੀ ਵੱਲ ਤੁਰ ਗਿਆ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)