More Punjabi Kahaniya  Posts
ਸ਼ੇਰ ਅਤੇ ਚੂਹਾ


ਜੰਗਲ ਵਿੱਚ ਇਕ ਸ਼ੇਰ ਆਪਣਾ ਵੱਡਾ ਸਿਰ ਆਪਣੇ ਪੰਜਿਆਂ ਤੇ ਰੱਖ ਕੇ ਸੁੱਤਾ ਪਿਆ ਸੀ । ਉਸ ਤੋਂ ਬੇਖਬਰ ਇਕ ਡਰਪੋਕ ਛੋਟੀ ਚੂਹੀ ਉੱਥੇ ਆ ਗਈ ਤੇ ਡਰ ਕੇ ਕਾਹਲ ਵਿੱਚ ਭੱਜਣ ਲੱਗੀ । ਤਾਂ ਸ਼ੇਰ ਨੱਕ ਤੇ ਚੜ੍ਹ ਗਈ । ਨੀਂਦ ਚੋਂ ਉਠੇ ਹੋਣ ਕਾਰਨ ਗੁੱਸੇ ਹੋਏ ਸ਼ੇਰ ਨੇ ਆਪਣਾ ਭਾਰਾ ਪੰਜਾ ਉਸਨੂੰ ਮਾਰਨ ਲਈ ਚੁੱਕਿਆ । ਵਿਚਾਰੀ ਚੂਹੀ ਨੇ ਬੇਨਤੀ ਕੀਤੀ , “ ਮੈਨੂੰ ਛੱਡ ਦੇ , ਕ੍ਰਿਪਾ ਕਰਕੇ ਮੈਨੂੰ ਜਾਣ ਦੇ , ਮੈਂ ਕਿਸੇ ਦਿਨ ਤੇਰੇ ਕੰਮ ਆਵਾਂਗੀ ।“ ਸ਼ੇਰ ਹੱਸਿਆ ਕਿ ਕੀ ਕੋਈ ਚੂਹੀ ਵੀ ਉਸਦੀ ਮੱਦਦ ਕਰ ਸਕਦੀ ਹੈ । ਪਰ ਉਹ ਦਿਆਲੂ ਸੀ ਤੇ ਉਸਨੇ ਚੂਹੀ ਨੂੰ ਛੱਡ ਦਿੱਤਾ । ਕੁਝ ਦਿਨਾਂ ਬਾਅਦ ਸ਼ੇਰ ਜੰਗਲ ਵਿੱਚ ਸ਼ਿਕਾਰ ਦਾ ਪਿੱਛਾ ਕਰਦਾ ਸ਼ਿਕਾਰੀ ਦੇ ਜਾਲ ਵਿੱਚ ਫਸ ਗਿਆ । ਜਦੋਂ ਉਹ ਜਾਲ ਵਿਚੋਂ ਬਾਹਰ ਨ ਨਿਕਲ ਸਕਿਆ ਤਾਂ ਗੁੱਸੇ ਭਰੀ ਅਵਾਜ਼...

ਵਿੱਚ ਉੱਚੀ-2 ਗਰਜਿਆ ਤੇ ਸਾਰੇ ਜੰਗਲ ਵਿੱਚ ਉਸਦੀ ਅਵਾਜ਼ ਫੈਲ ਗਈ । ਚੂਹੀ ਨੂੰ ਉਸਦੀ ਅਵਾਜ਼ ਦੀ ਪਛਾਣ ਸੀ ਤੇ ਛੇਤੀ ਹੀ ਉਸਨੇ ਸ਼ੇਰ ਨੂੰ ਜਾਲ ਵਿੱਚੋਂ ਨਿਕਲਣ ਲਈ ਜੱਦੋਜਹਿਦ ਕਰਦੇ ਵੇਖਿਆ । ਸਭ ਤੋਂ ਵੱਡੀਆਂ ਰੱਸੀਆਂ ਜੋ ਸ਼ੇਰ ਨੂੰ ਬੰਨੀ ਬੈਠੀਆਂ ਸਨ , ਚੂਹੀ ਉਥੇ ਗਈ ਤੇ ਹੋਲੀ-2 ਉਨਾਂ ਰੱਸੀਆਂ ਨੂੰ ਕੱਟਣ ਲੱਗੀ । ਜਦ ਤੱਕ ਕਿ ਉਸਨੇ ਸ਼ੇਰ ਨੂੰ ਅਜਾਦ ਨਹੀ ਕਰ ਦਿੱਤਾ । ਚੂਹੀ ਕਹਿਣ ਲੱਗੀ “ਇੱਕ ਦਿਨ ਜਦੋਂ ਮੈਂ ਤੈਨੂੰ ਕਿਹਾ ਸੀ ਕਿ , “ ਮੈਂ ਤੇਰੇ ਕੰਮ ਆਵਾਂਗੀ ਤਾਂ ਤੂੰ ਹੱਸਿਆ ਸੀ । ਹੁਣ ਦੇਖ ਕਿਵੇਂ ਇੱਕ ਚੂਹੀ ਵੀ ਸ਼ੇਰ ਦੀ ਮਦਦ ਕਰ ਸਕਦੀ ਹੈ । “

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)