More Punjabi Kahaniya  Posts
ਝੂਠੇ ਦਿਲਾਸੇ


“ਝੂਠੇ ਦਿਲਾਸੇ “
ਆਹ ਮੈਨੂੰ ਆਪਣੇ ਮੁੰਡੇ ਦੀ ਸਮਝ ਨਹੀਂ ਆੳਦੀ ਪਤਾ ਨਹੀਂ ਕੀ ਕਰਦੇ ਰਹਿੰਦੇ ਆ ਸਾਰਾ ਦਿਨ ਕੈਮਰਾ ਚੁੱਕ ਕਦੇ ਆਹ ਵੇਖੋ ਸਾਡਾ ਸੌਣ ਵਾਲਾ ਕਮਰਾ ,ਆਹ ਨਹਾਉਣ ਵਾਲਾ ,ਏਥੇ ਅਸੀ ਰੋਟੀ ਖਾਂਦੇ ਹਾਂ ,ਏਥੇ ਭਾਂਡੇ ਧੋਤੇ ਜਾਂਦੇ ਹਨ ।ਆਹ ਮੇਰੇ ਜਵਾਕਾਂ ਨੇ ਅੱਜ ਇੱਕ ਦੂਜੇ ਮਾਰਿਆ ,ਅੱਜ ਮੇਰੀ ਘਰਵਾਲੀ ਮੇਰੇ ਨਾਲ ਰੁੱਸ ਗਈ ,ਹੁਣ ਮੰਨ ਗਈ ਬੱਸ ਮੈ ਜਦੋਂ ਵੀ ਵੇਖਾਂ ਏਹੀ ਤਮਾਸ਼ਾ ਚੱਲ ਰਿਹਾ ਹੁੰਦਾ ਏ ,ਸਭ ਕੰਮ ਕਾਰ ਤਾ ਜਿਵੇਂ ਇਹਨਾਂ ਨੂੰ ਭੁੱਲ ਗਏ ਹਨ ।”ਆਖਦਾ ਹੋਇਆ ਜੈਮਲ ਸਿੰਘ ਮੰਜੇ ਤੇ ਬੈਠ ਜਾਂਦਾ ਏ “ਤੇ ਪਾਣੀ ਦਾ ਗਿਲਾਸ ਉਸਨੂੰ ਫੜਾਉਂਦਿਆਂ ਹੋਇਆ ਉਸਦੀ ਪਤਨੀ ਚੰਦ ਕੌਰ “ਕੀ ਹੋਇਆ ਜੇ ਕਾਹਤੋਂ ਕਾਹਲ਼ੇ ਪਏ ਰਹੇ ਹੋ “ਹੋਣਾ ਕੀ ਚੰਦ ਕੌਰੇ ਆਹ ਚੰਗੇ ਭਲੇ ਘਰ ਨੂੰ ਡਰਾਮਾ ਬਣਾ ਕੇ ਰੱਖ ਦਿੱਤਾ ਏ ,ਆਹ ਸੋਟੀ ਜਿਹੀ ਤੇ ਕੈਮਰਾ ਲਾ ਕੇ ਸਾਰਾ ਦਿਨ ਕਦੀ ਆਪਣਾ ਮੁੰਡਾ ,ਕਦੇ ਨੂੰਹ ਹੋਰ ਤਾ ਹੋਰ ਹੁਣ ਤਾ ਬੱਚੇ ਵੀ ਏਦਾਂ ਹੀ ਕਰਨ ਲੱਗ ਪਏ ਹਨ ।ਅੱਜ ਅਸੀ ਆਹ ਕੀਤਾ ,ਆਹ ਖਾਧਾ ,ਆਹ ਪੀਤਾ ਲੈ ਗਲਾਸ ਫੜ ਤੇ ਚਾਹ ਦਾ ਕੱਪ ਬਣਾ ਲਿਆ ਸਵੇਰ ਦਾ ਬੈਂਕ ਵਿੱਚ ਖੱਜਲ ਹੋਣ ਡਿਆ ਤੇ ਪੁੱਤ ਘਰ ਬੈਠ ਕੇ ਲੋਕਾਂ ਸਲਾਹਾਂ ਦੇ ਰਿਹਾ ਕਿ ਮੇਰਾ ਦਿਨ ਦਾ ਰੁਟੀਨ ਵੇਖੋ ,ਤੇ ਉਹੋ ਜਿਹੇ ਇੰਨਾਂ ਨੂੰ ਵੇਖਣ ਵਾਲੇ ਵਿਹਲੇ ਪਤਾ ਨਹੀਂ ਕੀ ਹੋਵੇਗਾ ਅੱਗੇ ਆਖ ਜੈਮਲ ਮੰਜੇ ਤੇ ਲੰਮਾ ਪੈ ਜਾਂਦਾ ਏ ।ਤੇ ਚੰਦ ਕੌਰ ਥੌੜੀ ਦੇਰ ਬਾਅਦ ਚਾਹ ਦੇ ਦੋ ਕੱਪ ਲਿਆ ਕੇ “ਸੁਣਦੇ ਹੋ “ਆਹ ਲਓ ਚਾਹ ਪੀਓ ਆਖ ਕੋਲ ਬੈਠ ਜਾਂਦੀ ਏ ।ਬਹੁਤ ਮਿਹਰਬਾਨੀ ਆਖ ਜੈਮਲ ਤੇ ਉਸਦੀ ਘਰ ਵਾਲੀ ਚਾਹ ਪੀਣ ਲੱਗ ਜਾਂਦੇ ਹਨ ।ਫੇਰ ਤੂੰ ਕਹਿਣਾ ਕਿ ਉਹੀ ਗੱਲ ਕਰਦਾ ਭਲਾ ਹੁਣ ਕਿੱਥੇ ਗਏ ਨੇ ਸਾਰੇ ਜੈਮਲ ਚਾਹ ਦੀ ਘੁੱਟ ਭਰਦੇ ਹੋਏ ਪੁੱਛਦਾ ।ਜਾਣਾ ਕਿੱਥੇ ਏ ਸੈਰ ਕਰਨ ਗਏ ਨੇ ਸਾਰੇ “ਸੈਰ ?ਏਸ ਵੇਲੇ ਅੱਗੇ ਤਾ ਕਦੇ ਗਏ ਨੇ ।ਉਹ ਨਾ ਅੱਜ ਸਵੇਰ ਤੋਂ ਲੈ ਕੇ ਰਾਤ ਤੱਕ ਦੀ ਰੁਟੀਨ ਦੀ ਵੀਡੀਓ ਬਣਾ ਰਹੇ ਨੇ ਕਹਿੰਦੇ ਨੇ ਕਿ ਮੰਮੀ ਏਦਾਂ ਸਾਨੂੰ ਸਾਰੇ ਵੇਖਦੇ ਨੇ ਤੇ ਬਹੁਤ ਪਸੰਦ ਕਰਦੇ ਨੇ ਨਾਲੇ ਹੌਲੀ ਹੌਲੀ ਕਮਾਈ ਵੀ ਸੁਰੂ ਹੋ ਜਾਵੇਗੀ ।ਜਿੰਨੀਆਂ ਜ਼ਿਆਦਾ ਲੋਕੀ ਆਪਣੀਆ ਵੀਡੀੳ ਵੇਖਣਗੇ ਉਨੀਆ ਹੀ ਮੌਜਾ ਆਖਦੇ ਨੇ ।ਅੱਛਾ ਤਾ ਹੀ ਰਸੋਈ ਵਿੱਚ ਵੰਨ ਸਵੰਨਾ ਖਾਣਾ ਰੱਖ ਕੇ ਬੈਠੇ ਨੇ ਮੈ ਵੀ ਸੋਚਾਂ ਉਦਾ ਤਾ ਇੱਕ ਸਬਜ਼ੀ ਨਹੀਂ ਬਣਦੀ ਤੇ ਅੱਜ ਤਾਂ ਦੋ ਦੋ ਸਬਜ਼ੀਆਂ ,ਮਿੱਠਾ ਤੇ ਪਤਾ ਨਹੀਂ ਹੋਰ ਕੀ ਨਿੱਕ ਸੁੱਕ ਪਇਆ ਹੋਇਆ ।ਹਾਜੀ ਸਾਰਾ ਕੁਝ ਬਜ਼ਾਰੋਂ ਮੰਗਾ ਕੇ ਤੇ ਆਪਣੇ ਭਾਂਡਿਆਂ ਵਿੱਚ ਪਾ...

ਲਿਆ ਏ ।ਚੰਦ ਕੌਰ ਆਖਦੀ ਏ ॥ਚੱਲ ਕੋਈ ਨਾ ਜਿਵੇਂ ਉਹਨਾਂ ਦੀ ਮਰਜ਼ੀ ਕਰੀ ਜਾਣ ਦਿੳ ਆਪਾ ਨੂੰ ਕੀ ਕਹਿੰਦੇ ਨੇ ਏਸੇ ਬਹਾਨੇ ਕੋਈ ਦੋ ਚਾਰ ਘੰਟੇ ਸੌਖੇ ਲੱਗ ਜਾਂਦੇ ਨੇ ਨਾਲੇ ਆਪਣੇ ਕੋਲ ਵੀ ਬੈਠ ਜਾਂਦੇ ਨੇ ,ਨਾਲੇ ਏਸੇ ਬਹਾਨੇ ਆਪਾ ਵੀ ਟੀ ਵੀ ਤੇ ਆ ਰਹੇ ਹਾਂ ।ਆਖ ਚੰਦ ਕੌਰ ਹੱਸਦੀ ਏ ।ਵੇਖ ਭਾਗਵਾਨੇ ਗੱਲ ਨੂੰ ਹਾਸੇ ਵਿੱਚ ਨਾ ਟਾਲ ਮੈ ਕਿਹੜਾ ਮਾੜਾ ਸੋਚਦਾ ਇੰਨਾਂ ਦਾ ਮੇਰੇ ਬੱਚੇ ਆ ਮੈਨੂੰ ਫ਼ਿਕਰ ਆ ਕੀ ਏਹ ਕਿਸ ਰਾਹ ਤੇ ਚੱਲ ਪਏ ਨੇ ਬੱਸ ਆਹ ਹੋਰਾ ਲੋਕਾ ਨੂੰ ਦਿਖਾਉਣਾ ਕੀ ਅਸੀ ਕੀ ਕਰਦੇ ਆ ਏਹ ਭਲਾ ਕਿਹੜਾ ਕੰਮ ਹੋਇਆ ,ਬੱਚੇ ਨੂੰ ਕਦੀ ਚੰਗਾ ਮਾੜਾ ਹੀ ਨਾ ਦੱਸਿਆ ਤਾ ਉਹ ਕੀ ਕਰਨਗੇ ।ਏਹ ਤਾ ਬੱਸ ਆਪਣੇ ਆਪ। ਨੂੰ ਝੂਠੇ ਦਿਲਾਸੇ ਦੇ ਰਹੇ ਆ ਉਦਾ ਘਰ ਵਿੱਚ ਸਦਾ ਕਲੇਸ਼ ਪਾਈ ਰੱਖਦੇ ਆ ਤੇ ਕੈਮਰੇ ਦੇ ਸਾਹਮਣੇ ਆਉਂਦਿਆਂ ਹੀ ਜੱਫੀਆਂ ਪਾ ਲੈੰਦੇ ਆ ,ਉਦਾ ਕਦੇ ਮਾਂ ਪਿੳ ਨੂੰ ਪਾਣੀ ਨਹੀਂ ਦੇਣਾ ਤੇ ਕੈਮਰੇ ਦੇ ਸਾਹਮਣੇ ਹੋ ਹੋ ਕੇ ਸਾਡੇ ਮੂੰਹ ਵਿੱਚ ਕੇਕ ਤੁੰਨੀ ਜਾਣਗੇ ॥ਮੈਨੂੰ ਨਹੀਂ ਚੰਗੇ ਲੱਗਦੇ ਏਦਾਂ ਦੇ ਪਾਖੰਡ ਜੈਮਲ ਸਿੰਘ ਭਰੇ ਹੋਏ ਮਨ ਨਾਲ ਆਖਦਾ ਏ “ਜਿਸਨੂੰ ਸੁਣ ਕਿ ਚੰਦ ਕੌਰ ਲੰਮਾ ਹਾੳਕਾ ਲੈੰਦੀ ਏ ਤੇ ਏਨੇ ਚਿਰ ਉਨਾ ਦਾ ਪੋਤਰਾ ਭੱਜਿਆ ਆਉਂਦਾ “ਦਾਦੂ ,ਦਾਦੀ ਪਾਪਾ ਕਹਿੰਦੇ ਤੁਸੀ ਥੌੜਾ ਰੈਡੀ ਹੋ ਜਾੳ ਹੁਣ ਪਾਪਾ ਕੈਮਰਾ ਲੈ ਕੇ ਤੁਹਾਡੇ ਕੋਲ ਆੳਣ ਲੱਗੇ ਆ ਤੇ ਇੰਨਾ ਆਖ ਪੋਤਰਾ ਆਪਣੇ ਪਾਪਾ ਦੇ ਕੈਮਰਾ ਲੈ ਅੰਦਰ ਆੳਦੇ ਸਾਰ ਹੀ ਉਨ੍ਹਾਂ ਦੀਆਂ ਲੱਤਾਂ ਘੁੱਟਣ ਲੱਗ ਜਾਂਦਾ ਏ ਤੇ ਬਾਅਦ ਵਿੱਚ ਪੰਜਾਬੀ ਕਹਾਣੀਆਂ ਵਾਲੀ ਕਿਤਾਬ ਫੜ ਕੋਲ ਬੈਠ ਪੜਨ ਲੱਗ ਜਾਂਦਾ ਏ ।ਤੇ ਜਿੳ ਹੀ ਜੈਮਲ ਸਿੰਘ ਦੇ ਮੁੰਡੇ ਵੱਲੋਂ ਏਹ ਆਖਿਆ ਜਾਂਦਾ ਏ “ਆਹ ਵੇਖੋ ਜੀ ਕੀਰਤ ਸੌਣ ਤੋਂ ਪਹਿਲਾ ਆਪਣੇ ਦਾਦਾ ਦਾਦੀ ਕੋਲ ਬੈਠਦਾ ਏ ਤੇ ਉਹਨਾਂ ਦੀ ਸੇਵਾ ਕਰਦਾ ਏ ਨਾਲੇ ਕਹਾਣੀਆਂ ਪੜਦਾ ਏ “ਇਹ ਸਭ ਸੁਣ ਕੇ ਜੈਮਲ ਸਿੰਘ ਤੇ ਉਸਦੀ ਪਤਨੀ ਵੀ ਪੋਤਰੇ ਨੂੰ ਪਿਆਰ ਨਾਲ ਗਲ ਨਾਲ ਲਾੳਦੇ ਹਨ । ਭਾਵੇ ਕਿ ਉਹਨਾਂ ਨੂੰ ਪਤਾ ਏ ਕਿ ਇਹ ਤਾ ਪਹਿਲਾ ਕਦੇ ਹੋਇਆ ਨਹੀਂ ਸਭ ਦਿਖਾਵਾ ਹੋ ਰਿਹਾ ਏ ,ਪਰ ਉਹ ਸਭ ਜਾਣਦੇ ਹੋਏ ਵੀ ਪੁੱਤ ,ਪੋਤਰੇ ਤੇ ਨੂੰਹ ਨੂੰ ਦਿਲੋਂ ਅਸੀਸਾ ਦੇ ਉਸ ਡਰਾਮੇ ਦਾ ਹਿੱਸਾ ਬਣ ਜਾਂਦੇ ਹਨ ॥
ਲਿਖਤ ✍️ਬਲਜੀਤ ਕੌਰ ਗਿੱਲ (ਮੈਲਬੋਰਨ )

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)