More Punjabi Kahaniya  Posts
ਇਕ ਕਹਾਣੀ


ਇਕ ਕਹਾਣੀ
ਅਜ ਸਵੇਰ ਦੀ ਉਹ ਬੇਚੈਨ ਸੀ। ਮੇਰਾ ਕੀ ਬਣੂ। ਜੀਤੋ ਨੇ ਤਾਂ ਹਦ ਹੀ ਕਰ ਦਿਤੀ ਅਜ, ਸਵੇਰੇ ਸਵੇਰੇ ਉਨਾਂ ਦੇ ਘਰੇ ਆ ਕੇ ਜਸਬੀਰ ਉਹਦੇ ਘਰ ਵਾਲੇ ਦੇ ਗਲ ਪੈ ਗਈ। ਦੋਹਾਂ ਦਾ ਸੰਬੰਧ ਉਹਦੇ ਵਿਆਹ ਤੋਂ ਪਹਿਲਾਂ ਹੀ ਸੀ । ਜੀਤੋ ਪਹਿਲਾ ਹੀ ਵਿਆਹੀ ਹੋਈ ਸੀ ਸੋ ਇਸੇ ਕਰਕੇ ਵਿਚੋਲੀ ਬਣ ਕੇ ਉਹਦਾ ਰਿਸ਼ਤਾ ਕਰਵਾਇਆ ਕਿ ਸਹੇਲਪੁਣੇ ਦੇ ਪਰਦੇ ਪਿਛੇ ਉਹਨਾਂ ਦਾ ਸੰਬੰਧ ਚਲਦਾ ਰਹੂਗਾ। ਸਾਰੇ ਉਹਨੂੰ ਕਹਿੰਦੇ ਸੀ ਸ਼ਿੰਦੀਏ ਕਿਸਮਤ ਵਾਲੀ ਐਂ ਇੰਨਾ ਸੁਨੱਖਾ ਜਮੀਨ ਜਾਇਦਾਦ ਵਾਲੇ ਨਾਲ ਰਿਸ਼ਤਾ ਹੋਇਆ। ਉਹ ਵੀ ਖੁਸ਼ ਸੀ ਪਰ ਸੋਚਦੀ ਮੈਂ ਤੇ ਜਸਬੀਰ ਦੇ ਮੂਹਰੇ ਬਹੁਤ ਸਧਾਰਣ ਹਾਂ ਫੇਰ ਕਿਵੇਂ ਇਹ ਮੰਨ ਗਿਆ । ਇਸ ਸਵਾਲ ਦਾ ਜਵਾਬ ਉਸਨੂੰ ਛੇਤੀ ਮਿਲ ਗਿਆ। ਪਰ ਇਸ ਨੂੰ ਆਪਣੀ ਕਿਸਮਤ ਮੰਨ ਕੇ ਸਬਰ ਕਰਨ ਤੋਂ ਇਲਾਵਾ ਉਸ ਕੋਲ ਕੋਈ ਹਲ ਨਹੀਂ ਸੀ । ਸਾਲ ਬਾਅਦ ਰਬ ਨੇ ਮੁੰਡਾ ਦਿਤਾ । ਉਹ ਆਪਣਾ ਘਰ ਅਤੇ ਬੱਚੇ ਨੂੰ ਪੂਰੀ ਤਨਦੇਹੀ ਨਾਲ ਸੰਭਾਲ ਰਹੀ ਸੀ। ਵੀਹਾਂ ਸਾਲਾ ਵਿਚ ਉਸਦੀ ਸੱਸ ਗੁਜਰ ਗਈ। ਨਵਦੀਪ ਉਸਦਾ ਮੁੰਡਾ ਪਿਛਲੇ ਸਾਲ ਪੂਨੇ ਫੌਜੀ ਕਾਲਜ ਵਿਚ ਚੁਣਿਆ ਗਿਆ। ਹੁਣ ਸਾਲ ਤੋਂ ਉਹ ਦੋਵੇਂ ਇਕਲੇ ਹੀ ਸਨ। ਅਤੇ ਜੀਤੋ ਦਾ ਆਉਣਾ ਜਾਣਾ ਵੀ ਵਧ ਗਿਆ ਸੀ। ਉਸਦੇ ਇਤਰਾਜ ਦਾ ਕੋਈ ਮਤਲਬ ਨਹੀ ਸੀ । ਜਸਬੀਰ ਕਈ ਬਾਰ ਕਿਹ ਵੀ ਚੁਕਾ ਸੀ ਕਿ ਚੁਪ ਕਰਕੇ ਰੋਟੀ ਖਾਈ ਜਾ।
ਪਰ ਹੁਣ ਜੀਤੋ ਦੀਆਂ ਇੱਛਾਵਾਂ ਵਧ ਰਹੀਆਂ ਸਨ। ਤਾਂ ਹੀ ਅਜ ਇੰਨਾ ਖੌਰੂ ਪਾ ਕੇ ਗਈ। ਉਹਦੇ ਕੰਨਾਂ ਵਿੱਚ ਜੀਤੋ ਦੇ ਬੋਲ ਗੂੰਜ ਰਹੇ ਸੀ । ਬਥੇਰਾ ਹੋ ਗਿਆ ਹੁਣ ਤੇ ਮੈਂ ਤੇਰੇ ਕਹਿਣ ਤੇ ਦੇਬੀ ਨੂੰ ਤਲਾਕ ਦਿਤਾ। ਮੈਂ ਉਮਰ ਗਾਲ ਲਈ ਤੇਰੇ ਲਈ ਮੈਂ ਸਮਾਨ ਚਕ ਕੇ ਤੇਰੇ ਘਰ ਆ ਜਾਣਾ । ਹੁਣ ਕੋਈ ਵੀ ਬਹਾਨਾ ਨਹੀ। ਜੇ ਨਾ ਕੀਤੀ ਹੁਣ ਤਾਂ ਤੈਨੂੰ ਮਾਰ ਕੇ ਮਰੂੰ। ਜਸਬੀਰ ਉਹਨੂੰ ਸ਼ਾਂਤ ਕਰਦਾ ਹੋਇਆ ਕਹਿ ਰਿਹਾ ਸੀ ਸ਼ਾਮ ਨੂੰ ਗੱਲ ਕਰਦੇ ਹਾਂ। ਕਰਦਾਂ ਕੋਈ ਨਿਬੇੜਾ। ਜਾਂਦਾ ਹੋਇਆ ਉਹਨੂੰ ਕਿਹ ਗਿਆ ਸ਼ਾਮ ਨੂੰ ਕੋਈ ਚੱਜ ਦੀ ਚੀਜ ਬਣਾਈ ਮੈਂ ਪਾਰਟੀ ਕਰਨੀ ਹੈ ।
ਸਿੰਦੀ ਨੂੰ ਸਮਝ ਨਹੀਂ ਸੀ ਲਗ ਰਹੀ ਕਿ ਇਨਾ ਗੱਲਾਂ ਤੋਂ ਕੀ ਮਤਲਬ ਕੱਢੇ । ਉਹਨੂੰ ਪਤਾ ਸੀ ਉਸਦਾ ਅੰਤ ਕੁਝ ਇਹੋ ਜਿਹਾ ਹੀ ਹੈ ਪਰ ਉਸ ਨੂੰ ਇੰਤਜ਼ਾਰ ਸੀ, ਨਵਦੀਪ ਆਪਣੇ ਪੈਰਾਂ ਸਿਰ ਹੋ ਜਾਏ। ਨਵਦੀਪ ਨੂੰ ਭਾਵੇਂ ਉਸਨੇ ਕਦੇ ਕੁਝ ਦਸਿਆ ਨਹੀਂ ਸੀ ਪਰ ਉਸਨੂੰ ਕਣਸੋਆਂ ਸਨ ਤਦੇ ਉਸ ਕਹਿਣਾ ਮਾਂ ਮੈਂ ਤੈਨੂੰ ਹਮੇਸ਼ਾ ਨਾਲ ਰਖੂੰਗਾ ਅਤੇ ਸਾਰਾ ਭਾਰਤ ਦਿਖਾਉਗਾ ।
ਬਸ ਇਨਾ ਸੋਚਾਂ ਵਿਚ ਦਿਨ ਲੰਘ ਗਿਆ। ਉਹ ਬਜਾਰ ਵੀ ਨਹੀਂ ਗਈ ਸਬਜੀ ਮੀਟ ਲਿਆਉਣਲਈ। ਹੁਣ ਸੋਚਦੀ ਸੀ ਕੀ ਬਣਾਵਾਂ । ਸਿਆਲ ਕਰਕੇ ਹਨੇਰਾ ਛੇਤੀ ਉਤਰ ਆਇਆ। ਉਹਨੇ ਚੁੱਲੇ ਤੇ ਮਾਹ ਦੀ ਦਾਲ ਰਖੀ ਹੋਈ ਸੀ। ਹੋਰ ਕੀ ਖਾਸ ਬਣਾਏ। ਉਸਨੇ ਕੂੰਡੇ ਵਿਚ ਪਾਕੇ ਗੰਢੇ ਮਿਰਚਾਂ ਕੁਟਣੇ ਸ਼ੁਰੂ ਕੀਤੇ ਕਿ ਤਰੀ ਬਣਾ ਕੇ ਚਾਰ ਆਂਡੇ ਉਬਾਲ ਕੇ ਸੁਟ ਦਿਉਗੀ।
ਇੰਨੇ ਨੂੰ ਦਰਵਾਜਾ ਖੜਕਿਆ। ਹੈਂ ਇਨੀ ਛੇਤੀ ਆ ਗਿਆ ਉਹ ਉਹਦੇ ਆਉਣ ਤੇ ਤ੍ਭਕ ਗਈ ਅਜ ਤਾਂ ਪਹਿਲਾ ਹੀ ਪੀਤੀ ਹੋਈ। ਅੰਦਰ ਵੜਦੇ ਉਸਨੇ ਗਾਲ੍ਹ ਕਢੀ, ਮਤ ਮਾਰ ਲਈ ਇੰਨਾਂ ਜਨਾਨੀਆਂ ਨੇ। ਗਿਲਾਸ ਫੜਾ ਦੋ ਤੈਨੂੰ ਕਿਹ ਕੇ ਗਿਆ ਸੀ ਬਣਾਇਆ ਨਹੀ ਹਜੇ ਕੁਝ ਝੁਲਸਣ ਨੂੰ । ਹਾਂ ਜੀ ਕਹਿੰਦੀ ਹੋਈ ਉਹ ਘੋਟਣਾ ਹੱਥ ਵਿਚ ਹੀ ਫੜੀ ਪੀੜੀ ਤੋਂ ਉਠੀ । ਉਹ ਉਹਨੂੰ ਮਾਰਨ ਲਈ ਹਵਾ ਵਿੱਚ ਮੁੱਕਾ ਵਟਦਾ ਹੋਇਆ ਚੌਂਕੇ ਵਿਚ ਅਗਾਂਹ ਨੂੰ ਆਇਆ। ਪਤਾ ਨਹੀਂ ਕਿਵੇਂ ਆਪਣੇ-ਆਪ ਨੂੰ ਬਚਾਉਦੀ ਹੋਈ ਨੇ ਘੋਟਣਾ ਜਸਬੀਰ ਦੇ ਸਿਰ ਵਿਚ ਮਾਰਿਆ ਕਿ ਉਹ ਥਾਏਂ ਲੁੜਕ ਗਿਆ। ਅਜ ਉਸਨੂੰ ਕੀ ਹੋਇਆ, ਉਹ ਜਸਬੀਰ ਨੂੰ ਡਿੱਗਿਆ ਵੇਖ ਕੇ ਸੁੰਨ ਹੋ ਗਈ ਪਰ ਅਜੀਬ ਗੱਲ ਉਸਨੂੰ ਡਰ ਨਹੀ ਲਗਾ। ...

ਉਸਨੇ ਵੇਖਿਆ ਚੁੱਲੇ ਵਿਚ ਅੱਗ ਮੱਧਮ ਹੋ ਗਈ ਸੀ । ਹਥ ਵਿਚ ਫੜਿਆ ਘੋਟਣਾ ਉਸਨੇ ਚੁਲੇ ਵਿਚ ਡਾਹ ਦਿਤਾ ਅਤੇ ਆਪ ਨਾਲ ਦੇ ਘਰ ਜਿਥੇ ਜਸਬੀਰ ਦੇ ਚਾਚਾ ਚਾਚੀ ਰਹਿੰਦੇ ਸੀ ਤੁਰ ਪਈ। ਇਹ ਬਜੁਰਗ ਜੋੜਾ ਸਿੰਦੀ ਨਾਲ ਬਹੁਤ ਹਮਦਰਦੀ ਕਰਦਾ ਸੀ ਕਿਉਕਿ ਉਹ ਜਾਣਦੇ ਸੀ ਰੋਜ ਇੰਨਾ ਘਰ ਕੀ ਕਲੇਸ਼ ਹੁੰਦਾ ।
ਉਨਾਂ ਨੇ ਵਿਚਕਾਰ ਕੰਧ ਵਿਚ ਛੋਟਾ ਜਿਹਾ ਦਰਵਾਜਾ ਰਖਿਆ ਹੋਇਆ ਸੀ। ਖੜਾਕ ਸੁਣ ਕੇ ਚਾਚੀ ਬੋਲੀ ਸਿੰਦੀਏ ਲੰਘ ਆ ਕੁੜੇ ਸਵੇਰੇ ਕੀ ਰੌਲਾ ਪਾਕੇ ਗਈ ਉਹ । ਤੂੰ ਸਾਰਾ ਦਿਨ ਆਈ ਨਹੀ। ਅਸੀਂ ਤਾਂ ਪਏ ਹਾਂ ਜੁੱਲਾਂ ਵਿਚ । ਚਾਹ ਹੀ ਬਣਾ ਦੇ ਨਾਲੇ ਤੂੰ ਵੀ ਪੀ ਲੈ ਸਾਡੇ ਕੋਲ ਬਹਿ ਕੇ। ਠੀਕ ਆ ਚਾਚੀ ਬਣਾ ਦਿੰਦੀ ਹਾਂ । ਸਾਢੇ ਪੰਜ ਹੋ ਗਏ ਉਹ ਵੀ ਆਉਂਦਾ ਹੋਣਾ ਮੈਂ ਤਾਂ ਆਂਡੇ ਲੈਣ ਆਈ ਹਾਂ। ਤੈਨੂੰ ਪਤਾ ਉਸਨੇ ਦਾਲ ਨਹੀਂ ਖਾਣੀ। ਸਿੰਦੀ ਨੇ ਚਾਚੀ ਦੇ ਗੈਸ ਚੁੱਲੇ ਤੇ ਝਟ ਪਟ ਚਾਹ ਬਣਾ ਕੇ ਦੋਹਾਂ ਨੂੰ ਫੜਾਈ ਤੇ ਚਾਚੀ ਕਹਿੰਦੀ ਤੂੰ ਵੀ ਚਾਹ ਪੀ ਸਾਰਾ ਦਿਨ ਖਪਦੀ ਰਹਿੰਦੀ ਐਂ । ਹਾਂ ਜੀ ਚਾਚੀ, ਕਪ ਫੜੀ ਉਹ ਚਾਚੀ ਦੇ ਮੰਜੇ ਤੇ ਪੈਂਦ ਵਾਲੇ ਪਾਸੇ ਬੈਠ ਗਈ। ਉਸਨੂੰ ਡਰ ਲਗ ਰਿਹਾ ਸੀ। ਕਿਵੇਂ ਘਰ ਜਾਵਾਂ । ਚਾਚੀ ਜਲਦੀ ਚਾਹ ਪੀ ਤੇ ਚਲ ਮੇਰੇ ਨਾਲ ਤੈਨੂੰ ਦਾਲ ਦੇ ਨਾਲ ਚਾਰ ਰੋਟੀਆਂ ਲਾ ਦਿਉਂ ।
ਜੂਠੇ ਕਪ ਚੁਕ ਕੇ ਉਹ ਰਸੋਈ ਵਲ ਜਾਦੀ ਹੋਈ ਬੋਲੀ ਚਾਚਾ ਜੀ ਰੋਟੀ ਭੇਜਦੀ ਹਾਂ ਚਾਚੀ ਦੇ ਹਥ । ਚੰਗਾ ਪੁੱਤ ਠੀਕ ਆ।
ਚਲ ਕੁੜੇ ਫੜਾ ਚਾਰ ਮੰਨੀਆਂ ਸਾਨੂੰ ਵੀ। ਵਿਚਕਾਰਲਾ ਦਰਵਾਜਾ ਖੋਲਦੀ ਹੋਈ ਸਿੰਦੀ ਡਰਨ ਲਗ ਪਈ ਕਿ ਹੁਣੇ ਜਸਬੀਰ ਦਾ ਲਲਕਾਰਾ ਆਇਆ। ਚਾਚੀ ਕਹਿੰਦੀ ਦੇਖ ਲੈ ਆਇਆ ਨਹੀਂ ਅਜੇ ਤੂੰ ਐਵੇਂ ਡਰੀ ਜਾਦੀ ਸੀ। ਉਹ ਦੋਵੇਂ ਚੌਂਕੇ ਵੱਲ ਨੂੰ ਹੋਈਆਂ ਤਾਂ ਸਿੰਦੀ ਦੀ ਚੀਕ ਨਿਕਲ ਗਈ। ਜਸਬੀਰ ਉਵੇਂ ਹੀ ਚੌਫਾਲ ਫਰਸ਼ ਤੇ ਪਿਆ ਸੀ । ਹਾਏ ਬੂ ਆਹ ਕੀ ਹੋਗਿਆ ਚਾਚੀ ਨੇ ਦੁਹਾਈ ਪਾਈ। ਜਾ ਆਵਦੇ ਚਾਚੇ ਨੂੰ ਲਿਆ। ਸਿੰਦੀ ਦੌੜੀ ਚਾਚੇ ਨੂੰ ਬੁਲਾਉਣ। ਚਾਚਾ ਸਿਰ ਤੇ ਪਰਨਾ ਵਲੇਟਦਾ ਆਇਆ ਤਾਂ ਚਾਚੀ ਪਾਣੀ ਦੇ ਛਿੱਟੇ ਮਾਰ ਰਹੀ ਸੀ ਜਸਬੀਰ ਦੇ ਮੂੰਹ ਤੇ ਪਰ ਜਸਬੀਰ ਅਡੋਲ ਪਿਆ ਸੀ। ਕੁੜੇ ਤੂੰ ਦੌੜ ਡਾਕਟਰ ਨੂੰ ਲਿਆ। ਰਾਮਰਤਨ ਆਯੁਰਵੈਦਿਕ ਡਾਕਟਰ ਦੀ ਦੁਕਾਨ ਉਹਨਾਂ ਦੀ ਬੀਹੀ ਦੇ ਸਿਰੇ ਤੇ ਸੀ। ਉਹ ਪੰਜ ਮਿੰਟ ਵਿਚ ਹੀ ਆ ਗਿਆ। ਨਬਜ ਦੇਖੀ ਤਾਂ ਉਸਨੇ ਸਿਰ ਫੇਰ ਦਿਤਾ। ਮੈਂ ਪੁਲਸ ਨੂੰ ਇਤਲਾਹ ਕਰਦਾ, ਤਾਇਆ ਜੀ ਤੁਸੀਂ ਸਰਪੰਚ ਸਾਹਿਬ ਨੂੰ ਬੁਲਾ ਲੳ। ਅੱਧੇ ਘੰਟੇ ਦੇ ਵਿਚ ਹੀ ਉਹਨਾ ਦੇ ਘਰ ਇਕੱਠ ਹੋਗਿਆ। ਥਾਣੇਦਾਰ ਨੇ ਪੁੱਛਗਿੱਛ ਕਰਨੀ ਸ਼ੁਰੂ ਕੀਤੀ । ਚਾਚੀ ਕਹਿੰਦੀ ਕੀ ਪਤਾ ਕੌਣ ਕਰ ਗਿਆ ਛੇ ਸੱਤ ਵਜੇ ਘਰੇ ਆਉਂਦਾ ਹੁੰਦਾ ਜਸਬੀਰ । ਸਿੰਦੀ ਤਾਂ ਸਾਡੇ ਘਰ ਬੈਠੀ ਸੀ ਡੇਢ ਦੋ ਘੰਟੇ ਦੀ। ਅਸੀਂ ਇਕੱਠੀਆਂ ਨੇ ਵੇਖਿਆ ਇੰਝ ਭੁੰਜੇ ਪਿਆ।
ਜਿਹੋ ਜਿਹੇ ਕਾਰੇ ਸੀ ਇਹਦੇ ਦੁਸ਼ਮਣ ਹੀ ਬਣਾਏ ਇਸ ਬੰਦੇ ਨੇ। ਸਰਪੰਚ ਥਾਣੇਦਾਰ ਨੂੰ ਕਿਹ ਰਿਹਾ ਸੀ । ਜੀਹਦੀ ਜਨਾਨੀ ਨੂੰ ਨਾਲ ਲਈ ਫਿਰਦਾ ਉਹ ਕਹਿੜਾ ਭਲੀ ਕਰਨਗੇ ਇਹਦੇ ਨਾਲ।
ਕਿਸੇ ਭਾਰੀ ਚੀਜ ਨਾਲ ਵਾਰ ਹੋਇਆ ਲਗਦਾ ਥਾਣੇਦਾਰ ਨੇ ਲਾਸ਼ ਨੂੰ ਕੋਲੋਂ ਵੇਖਕੇ ਕਿਹਾ। ਬਾਕੀ ਪੋਸਟ ਮਾਰਟਮ ਬਾਅਦ ਪਤਾ ਲਗੇਗਾ। ਸਰਪੰਚ ਸਾਹਿਬ ਤੁਸੀਂ ਇੰਨਾ ਨੂੰ ਥਾਨੇ ਲੈ ਕੇ ਆਉ ਬਿਆਨ ਲਈ। ਸ਼ਿੰਦੀ ਸੁੰਨ ਹੋਈ ਚੁੱਲੇ ਵਲ ਦੇਖ ਰਹੀ ਸੀ ਤੌੜੀ ਵਿਚੋਂ ਦਾਲ ਉਬਲ ਕੇ ਕੰਢਿਆਂ ਤੇ ਲਗੀ ਹੋਈ ਸੀ ਅਤੇ ਘੋਟਣਾ ਬਲ ਕੇ ਸੁਆਹ ਹੋ ਚੁਕਿਆ ਸੀ ।
RKC 29 ਜੁਲਾਈ 2022

...
...Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)