More Punjabi Kahaniya  Posts
ਧੀਆਂ ਤੇ ਪੇਕੇ


ਸਰਦੀ ਦੀਆ ਛੁਟੀਆਂ ਸੀ ਮੇਰਾ ਬੇਟਾ ਦੋ ਦਿਨ ਤੋਂ ਰੋ ਰਿਹਾ ਸੀ ਕੇ ਪਾਪਾ ਮਾਮੇ ਪਿੰਡ ਜਾਣਾ ਪਰ ਮੇਰਾ ਜਿਆਦਾ ਮੂਡ ਨਹੀਂ ਸੀ ਜਾਣ ਨੂੰ ਤਾਂ ਘਰ ਵਾਲੀ ਵੀ ਕਹਿਣ ਲੱਗੀ ਕੇ ਚੱਲੋ ਜੀ ਮੁੰਡਾ ਜਿਦ ਕਰਦਾ ਹੋ ਆਈਏ ਮੈਨੂੰ ਇਹ ਵੀ ਪਤਾ ਸੀ ਦਿਲ ਪਿਆਰੀ ਪਤਨੀ ਦਾ ਵੀ ਕਰਦਾ ਕਿਓਂ ਕੇ 3 ਕੋ ਮਹੀਨੇ ਹੋ ਗਏ ਸੀ ਸਾਨੂੰ ਗਿਆ ਨੂੰ ,!
ਮੈਂ ਕਾਕੇ ਦੀ ਜਿਦ ਅਗੇ ਝੁਕਦੇ ਹੋਏ ਨੇ ਜਾਣ ਨੂੰ ਹਾਂ ਕਰ ਦਿੱਤੀ ਤਾਂ ਬਹੁਤ ਖੁੱਸ਼ ਸੀ ਜਦੋਂ 40 ਕੋ ਕਿੱਲੋ ਮੀਟਰ ਪਿੰਡ ਤੋਂ ਦੂਰ ਆਪਣੇ ਸਹੁਰੇ ਪਾਉਂਚੇ ਤਾਂ ਪਹਿਲਾਂ ਦੀ ਤਰਾਂ ਹੀ ਸਾਡੀ ਖੂਬ ਸੇਵਾ ਕੀਤੀ ਗਈ ਸੱਸ ਜੀ ਨੇ ਆਪਣੇ ਸੁਭਾਅ ਮੁਤਾਬਕ ਸਾਨੂੰ ਬਹੁਤ ਪਿਆਰ ਨਾਲ ਗਲੇ ਲਾਇਆ ਅਤੇ ਰਜਾਈ ਵਿੱਚ ਬੈਠਣ ਨੂੰ ਕਿਹਾ ਅਸੀਂ ਵੀ ਸਾਰੇ ਪਰਿਵਾਰ ਨੂੰ ਮਿਲ ਕੇ ਬੈਠ ਗਏ !
ਸਹੁਰੇ ਪਰਿਵਾਰ ਵਿੱਚ ਜਾ ਕੇ ਜੋ ਸਨਮਾਨ ਇੱਕ ਜਵਾਈ ਨੂੰ ਮਿਲਦਾ ਉਹ ਸ਼ਾਹਿਦ ਹੀ ਕਿਤੇ ਕਿਸੇ ਨੂੰ ਮਿਲਦਾ ਹੋਏ, ਚਾਹ ਪੀਤੀ ਨਾਲ਼ ਪਕੌੜੇ ਬਣਾ ਦਿੱਤੇ ! ਅਸੀਂ ਠੰਡ ਵਿੱਚ ਗਏ ਸੀ ਤਾਂ ਪਕੌੜੇ ਦੇਖ ਸਹੁਰੇ ਪਰਿਵਾਰ ਨੂੰ ਅੰਦਰੋਂ ਅੰਦਰਿ ਸੀਸਾ ਦੇਣ ਲੱਗੇ ਰਾਤ ਰੋਟੀ ਪਾਣੀ ਖਾਧਾ ਕੁਛ ਮਾਂ ਧੀ ਨੇ ਆਪਣੇ ਦਿਲ ਦੀਆਂ ਕੀਤੀਆਂ ਫਿਰ ਸੋਂ ਗਏ !
ਪਰ ਜੋ ਅਗਲੇ ਦਿਨ ਦੇਖਣ ਨੂੰ ਮਿਲਿਆ ਤਾਂ ਕਲਮ ਨੇ ਕਿਹਾ ਜਗਜੀਤ ਇਹ ਪਿਆਰ ਮਾਵਾਂ ਧੀਆਂ ਦਾ ਸ਼ਬਦਾਂ ਵਿੱਚ ਬਿਆਨ ਕਰਦੇ , ਪਰ ਗੱਲ ਬਿਆਨ ਤੋਂ ਬਾਹਰ ਸੀ!
ਜਦੋਂ ਸਵੇਰੇ ਉਠੇ ਫਿਰ ਚਾਹ ਪਕੌੜੇ ਅਤੇ ਆਲੂ ਦੇ ਪਰੌਂਠੇ ਬਣਾ ਦਿੱਤੇ,ਜਦੋਂ ਪਿੰਡ ਆਉਣ ਦੀ ਤਿਆਰੀ ਹੋਣ ਲੱਗੀ ਤਾਂ ਮਾਂ...

ਨੇ ਧੀ ਨੂੰ ਪਹਿਲਾਂ ਇੱਕ ਬਹੁਤ ਵਧੀਆ ਸੂਟ ਦਿੱਤਾ, ਧੀ ਨੇ ਨਾਂ ਨੁੱਕਰ ਕੀਤੀ ਤਾਂ ਮਾਂ ਨੇ ਕਿਹਾ ਪੁੱਤ ਰਖਲਾ ਇਹ ਕੇਹੜਾ ਤੈਨੂੰ ਮਹਿੰਗਾ ਲੈ ਕੇ ਦਿੱਤਾ , ਫਿਰ ਤੁਰਨ ਲੱਗਿਆ ਨੂੰ ਇੱਕ ਸ਼ਾਹਿਦ ਦੀ ਬੋਤਲ ਦੇ ਦਿੱਤੀ ਕੇ ਕਾਕੇ ਨੂੰ ਖਵਾ ਦਿਆ ਕਰੋ ਬੋਤਲ ਵੀ 3 ਕਾ ਲੀਟਰ ਦੀ ਲਗਦੀ ਸੀ, ਫਿਰ ਕੁਛ ਕਪੜੇ ਦਿਤੇ ਮੇਰੇ ਬੇਟੇ ਨੂੰ ਫਿਰ ਮੇਰੀ ਵਾਰੀ ਆ ਗਈ ਲੈ ਪੁੱਤ ਤੂੰ ਵੀ ਕਾਫੀ ਦੇਰ ਬਾਅਦ ਆਇਆ ਤੇਰਾ ਵੀ ਸੂਟ ਅਤੇ ਪੱਗ ਆ ਤੇ ਕੁੱਛ ਹੋਰ ਵੀ ਕਪੜੇ ਸਨ, ਫਿਰ ਨਾਲ ਦੀ ਨਾਲ ਕੁੱਛ ਪੈਸੇ ਵੀ ਦਿੱਤੇ ਕੇ ਧੀਏ ਚੂੜੀਆਂ ਚੜ੍ਹਾ ਲਈ, ਪਰ ਦਿਲ ਵਿੱਚ ਏਨਾ ਪਿਆਰ ਧੀਆਂ ਲਈ ਬਸ ਕੋਈ ਕਦਰ ਕਰਨ ਵਾਲਾ ਚਾਹੀਦਾ ਧੀਆਂ ਦੀ ਫਿਰ ਜਦੋਂ ਸਾਰਾ ਪਰਿਵਾਰ ਸਾਨੂੰ ਬਾਹਰਲੇ ਦਰਵਾਜੇ ਤੱਕ ਲੱਗੀ ਸਾਡੀ ਕਾਰ ਤੱਕ ਵਿਦਾ ਕਰਨ ਆਇਆ ਤਾਂ ਓਹ 15 ਸਾਲ ਵਾਲਾ ਵਿਆਹ ਦਾ ਦਿਨ ਚੇਤੇ ਆ ਗਿਆ ਕੇ ਕਿਵੇਂ ਧੀ ਨੂੰ ਆਉਣ ਤੇ ਮੁਕਲਾਵੇ ਦੇ ਚਾਅ ਵਾਂਗ ਅੱਜ ਵੀ ਤੋਰਨ ਆਏ ਆ, ਬੱਸ ਮੇਰਾ ਤਾਂ ਦਿਲ ਕਰੇ ਕਾਸ਼ ਅੱਜ ਫਿਰ ਰੁਕਿਆ ਜਾਏ ਆਪਣੇ ਸਹੁਰੇ ਘਰ ਪਰ ਬੰਦੇ ਦੀਆਂ ਵੀ ਮਜਬੂਰੀਆਂ ਹੁੰਦੀਆਂ ਸੋ ਅਸੀਂ ਆਪਣੇ ਘਰ ਵੱਲ ਤੁਰ ਪਏ! ਪਰ ਮਾਂ ਦਾ ਦਿਲ ਨਹੀਂ ਕਰਦਾ ਸੀ ਕੇ ਧੀ ਇੰਨੀ ਜਲਦੀ ਆਪਣੇ ਸਹੁਰੇ ਘਰ ਜਾਏ!!
ਲੇਖਕ , ਜਗਜੀਤ ਡੱਲ, ਪ੍ਰੈਸ ਮੀਡੀਆ :9855985137, 8646017000.

...
...



Related Posts

Leave a Reply

Your email address will not be published. Required fields are marked *

One Comment on “ਧੀਆਂ ਤੇ ਪੇਕੇ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)