ਕੁਝ ਪਿੰਡਾਂ ਦੇ ਨਾਮ ਬਹੁਤ ਹਾਸੇ ਵਾਲੇ ਹੁੰਦੇ ਨੇ,ਤੇ ਕੁਝ ਨਾਮ ਐਹੋ ਜਿਹੇ ਹੁੰਦੇ ਕਿ ਕੋਈ ਨਾ ਕੋਈ ਘਟਨਾ ਜਰੂਰ ਜੁੜ ਜਾਂਦੀ,ਜੀਹਨੂੰ ਜਦੋਂ ਵੀ ਯਾਦ ਕਰੋ,ਹੱਸਣੋਂ ਨੀ ਰਹਿ ਸਕਦੇ। />
ਸੀ ਆਰ ਪੀ ਐਫ ਦੇ ਜਵਾਨ ਕਹਿੰਦੇ “,ਕਹਾਂ ਜਾ ਰਹੇ ਹੋ,,ਡੈਡੀ ਦਾ ਫੁੱਫੜ,ਮੰਨਿਆ ਪ੍ਮੰਨਿਆ ਸਰਪੰਚ ਸੀ,ਦਾੜੀ ਸੰਵਾਰਦਾ ਨਿਕਲਿਆ ਬਾਹਰ,ਹਾਂਜੀ ਸਰ ਹਮ ਸ਼ਾਦੀ ਪੇ ਜਾ ਰਹੇ। ਪਰਵੀਨ ਕੌਰ ਸਰਕਾਰੀਆਂ
ਜਿਵੇਂ ਮਾਸਟਰ ਇਕਬਾਲ ਸਿੰਘ ਰੁਪਾਣਾ ਨੇ “ਨਾਚਨਾ” ਪਿੰਡ ਦੀ ਗੱਲ ਸੁਣਾਈ ਸੀ।😂😂😂😂
ਮੈਂ ਵੀ ਇੱਕ ਕਿੱਸਾ ਸੁਣਿਆ ਆਪਣੇ ਬਾਪੂ ਜੀ ਕੋਲੋਂ,ਪਿਛਲੇ ਹਫਤੇ,,ਜਦ ਪਿੰਡ ਗਈ।ਗੱਲ ਇਸਤਰਾਂ ਸੀ ਕਿ,
ਮੇਰੇ ਚਾਚਾ ਜੀ ਦਾ ਵਿਆਹ ਸੀ,ਸ਼ਾਇਦ 90‐91 ਦੀ ਗੱਲ ਹੋਣੀ,,,ਉਦੋਂ ਪੰਜਾਬ ਚ ਖਾੜਕੂਆਂ ਦਾ ਬੋਲਬਾਲਾ ਸਿਖਰ ਤੇ ਸੀ,,,ਤੇ ਜੰਝੇ(ਬਾਪੂ ਜੀ ਬਰਾਤ ਨੂੰ ਜੰਝ ਈ ਬੋਲਦੇ😊)
ਗਿਣਤੀ ਦੇ ਈ ਰਿਸ਼ਤੇਦਾਰ ਜਾਂਦੇ ਸੀ।
ਪਰ ਚਾਰ ਭੂਆ ਡੈਡੀ ਦੀਆਂ ਤੇ ਤਿੰਨ ਭੂਆ ਸਾਡੀਆਂ😂😂😂ਕੁੱਲ 14ਜਣੇ ਭੂਆ ਫੁੱਫੜ ਹੋਗੇ,,ਕਹਿੰਦੇ ਅਸੀਂ ਕਿਹਾ ਇਕ ਨੂੰ ਮਨਾ ਕੀਤਾ,,,ਤੇ ਫੁੱਫੜਾਂ ਨੇ ਮੂੰਹ ਫੁਲਾ ਲੈਣੇ,,,ਸਭ ਨੂੰ ਈ ਤਿਆਰ ਕਰ ਲਿਆ,,
ਜੰਝ ਜਾਣੀ ਸੀ ਜੰਡਿਆਲਾ ਗੁਰੂ ਕੋਲ ਇੱਕ ਪਿੰਡ ਚ,,ਕਿਓਂਕਿ ਉਦੋਂ ਪੈਲੇਸਾਂ ਦਾ ਟਰੈਂਡ ਨੀ ਸੀ,,
ਬਾਪੂ ਜੀ ਤੇ ਮੰਮੀ ਡੈਡੀ ਇਕ ਗੱਡੀ ਚ ਬੈਠਗੇ,ਤੇ ਬਾਕੀ ਅਲੱਗ ਗੱਡੀਆਂ ਚ ।ਉਸ ਟਾਈਮ ਸੀ ਆਰ ਪੀ ਐੱਫ ਦੀਆਂ ਚੌਂਕੀਆ,ਬੈਠੀਆਂ ਸੀ ਕਸਬਿਆਂ ਚ ਤੇ ਕਈ ਪਿੰਡਾਂ ਚ ਵੀ।ਬਾਪੂ ਜੀ ਹੁਣਾਂ ਦੀ ਗੱਡੀ ਜਾਨੀ ਕਿ ਵਿਆਹ ਵਾਲੇ ਮੁੰਡੇ ਦੀ ਗੱਡੀ ਨੂੰ ਜਾਣ ਦਿੱਤਾ ਗਿਆ,,ਕਿਓਂਕਿ ਓਹਦੇ ਚ ਸਿਰਫ ਚਾਰ ਜਣੇ ਈ ਸੀ,,,,
ਪਰ ਪਿਛਲੀਆਂ ਗੱਡੀਆਂ ਨੂੰ ਰੋਕ ਲਿਆ,,
ਅਫਸਰ ਕਹੇ ਜੰਝ ਕਿੱਥੇ ਜਾਣੀ,,
ਫੁੱਫੜ ਕਹੇ ਜੰਝ ਜਾਣੀ ਆ ਜਾਣੀ😂😂😂😂
ਓ ਫੇਰ ਕਹੇ ਸਰਦਾਰ ਜੀ ਸਿਰਫ ਇਹ ਦਸੋ,,ਜੰਝ ਕਿੱਥੇ ਜਾਣੀ,,
ਫੁੱਫੜ ਕਹੇ ਜੰਝ ਜਾਣੀਆ ਈ ਜਾਣੀ,,
ਸੀ ਆਰ ਪੀ ਐਫ ਵਾਲਿਆਂ ਸਾਰਿਆਂ ਨੂੰ ਗੱਡੀਆਂ ਚੋਂ ਉਤਾਰਕੇ ਬਾਹਰ ਸੜਕ ਤੇ ਖੜਾ ਤਾ😂😂😂😂ਦੋ ਘੰਟੇ ਬਾਦ ਚਾਚਾ ਚਾਚੀ ਨੂੰ ਲੈਕੇ ਧੂੜਾਂ ਪੱਟਦਾ ਆਵੇ,
ਬਾਪੂ ਜੀ ਕਹਿੰਦੇ “ਭਾਈਆ ਜੀ ਅਸੀਂ ਤੇ ਉਡੀਕ ਕੇ ਤਾਅਨੂੰ ,,,
ਛੇਤੀ ਛੇਤੀ ਫੇਰੇ ਕਰਾ ਕੇ ਆਏ ਕਿ ਪਤਾ ਨੀ ਕੀ ਗਲ ਹੋਈ,,
ਸੀ ਆਰ ਪੀ ਵਾਲੇ ਕਹਿੰਦੇ ਸਰਦਾਰ ਸਾਨੂੰ ਆਕੜਕੇ ਦਿਖਾਓਂਦਾ ਸੀ ਕਿ ਜੰਝ ਜਾਣੀ ਈ ਜਾਣੀ😂😂😂
ਬਾਪੂ ਜੀ ਕਹਿੰਦੇ ਅਫਸਰੋ “,ਭਾਈਆ ਆਕੜਦਾ ਨੀ ਸੀ,,ਜਿੱਥੇ ਜੰਝ ਜਾਣੀ ਸੀ,ਉਸ ਪਿੰਡ ਦਾ ਨਾਂ ਈ “ਜਾਣੀਆ” ਸੀ,,ਓ ਹੱਸ ਹੱਸ ਦੂਹਰੇ ਹੋਗੇ😂😂😂ਤੇ ਫੁੱਫੜ ਵਿਚਾਰੇ ਅੱਗ ਬਬੂਲੇ ਹੋਏ ,,ਰਸਤੇ ਚੋਂ ਈ ਵਾਪਸ ਆਗੇ।😂😂😂ਹੁਣ ਸਾਰੇ ਚਾਚੀ ਨੂੰ ਕਹਿਣਗੇ ਚਾਚੀ ਜੰਝ ਜਾਣੀਆ ਜਾਣੀ 😂😂😂
ਜੰਝ ਜਾਣੀਆ ਜਾਣੀ
ਗੁਮਨਾਮ ਲਿਖਾਰੀ
ਕਹਾਣੀ ਬਹੁਤ ਸੋਹਣੀ ਸੀ 👍😂
Amandeep singh
Hahahaha…🤩🤩😂😂