ਮੇਰਾ ਨਾਮ ਆ -ਜੂੜਾ
ਸ਼ਿਵ ਨੇ ਮੈਨੂੰ ਬੰਨ੍ਹਿਆ,ਮੈਨੂੰ ਸ਼ਿਵ ਦੀ ਸੱਮਝ ਨਾ ਲੱਗੀ ਕਿ ਉਸਨੂੰ ਮੇਰੀ ਕੀ ਲੋੜ,ਪਰ ਉਸਨੇ ਤਾ ਮੇਰੀ ਉਸਤਤ ਵਿਚ ਮੇਰੇ ‘ਤੇ ਚੰਦ ਰੱਖਿਆ, ਫਿਰ ਰਾਮ ਆਇਆ, ਉਸ ਨੇ ਮੈਨੂੰ ਬਹੁਤ ਵਡਿਆਈ ਦਿੱਤੀ, ਭਾੰਵੇ ਉਹ ਇਕ ਰਾਜਾ ਹੋਵੇ ਜਾਂ ਬੇਦਖਲੀ(ਵੰਨਵਾਸੀ),ਉਸ ਨੇ ਮੈਨੂੰ ਬੇਇੱਜ਼ਤ ਨਹੀਂ ਕੀਤਾ,ਮੈ ਇੱਕ ਵਾਰ ਫ਼ਿਰ ਹੈਰਾਨ ਸਾਂ। ਫਿਰ ਆਇਆ ਬੁੱਧਾ,ਜਦੋਂ ਉਸ ਨੂੰ ਗਿਆਨ ਮਿਲਦਾ ਹੈ ਤਾਂ ਮੈਂ ਉਸਦੇ ਨਾਲ ਸੀ। ਪਤਾ ਨਈ ਕਿਉ ਪਰ ਇੱਕ ਵਾਰ ਮੈਂ ਫੇਰ ਕਿਸੇ ਗਿਆਨੀ ਦੇ ਨਾਲ ਸਾ। ਫਿਰ ਉਡੀਕ ਥੋੜ੍ਹੀ ਲੰਬੀ ਹੋ ਗਈ,
ਫਿਰ ਗੁਰੂ ਨਾਨਕ ਆਇਆ,ਉਸ ਨੇ ਮੈਨੂੰ ਸ਼ੁਰੂ ਕੀਤਾ ਤੇ ਆਪਣੇ ਹਰ ਰੂਪ ਵਿੱਚ ਨਾਲ ਰੱਖਿਆ,ਅਜੇ ਮੈਂ ਸੋਚ ਹੀ ਰਿਹਾ ਸਾ ਕਿ ਮੇਰਾ ਭਵਿੱਖ ਕੀ ਹੋਣਾ ? ਤਾ ਉਸਦਾ ਇੱਕ ਰੂਪ ਭਰੀ ਸਭਾ ਵਿੱਚ ਬੋਲਿਆ,”ਇਹ ਮੇਰੀ ਨਿਸ਼ਾਨੀ ਹੈ ਗੁਆਣੀ ਨਹੀ ਤੁਸੀ”, ਉਦੋਂ ਮੇਰੇ ਤੇ ਲੱਗੀ ਕੱਲਗੀ, ਮੇਰਾ ਰੌਅਬ ਵੀ ਕਾਫੀ ਵੱਖ੍ਹਰਾ ਸੀ। ਮੈ ਸੋਚਿਆ ਮੈ ਹੁਣ ਚਾਨਣ ਦਾ ਰੂਪ ਹਾਂ। ਜਿਸਨੂੰ ਗਿਆਨ ਹੁੰਦਾ ਤਾਂਹੀ ਤਾ ਉਹ ਮੈਨੂੰ ਰੱਖਦਾ। ਇਸ ਗੁਰੂ...
ਨਾਨਕ ਦੇ ਦਸਵੇਂ ਰੂਪ ਨੇ ਮੇਰੇ ਲਈ ਜੋ ਕੀਤਾ ਉਸ ਨੂੰ ਦੇਖ ਕੇ ਪੂਰੇ ਬ੍ਰਹਿਮੰਡ ਨੇ ਆਪਣਾ ਸੀਸ ਨਿਵਾਇਆ।ਮੇਰੀ ਵਿਲੱਖਣਤਾ ਪੂਰੇ ਸੰਸਾਰ ਨੇ ਦੇਖੀ ਤੇ ਸਤਕਾਰ ਕੀਤਾ। ਮੇਰੀ ਖਾਤਰ ਗੁਰੂ ਨਾਨਕ ਦੇ ਸਿੱਖਾਂ ਨੇ ਖੋਪਰ ਲੁਹਾ ਦਿੱਤੇ ਪਰ ਮੇਰੇ ਇਕ-ਇਕ ਕੇਸ ਦੇ ਬਣੇ ਜੁੜੇ ਨੂੰ ਤੱਤੀ ਵਾਅ ਨੀ ਲੱਗਣ ਦਿੱਤੀ ਮੇਰਾ ਵੀ ਇੱਕ ਕਿਲ੍ਹਾ ਬਣਿਆ ,ਇੱਕ ਗੜ ਬਣਿਆ,ਜੋਂ ਕੇਸਗੜ ਸਾਹਿਬ ਦੇ ਨਾਂਮ ਨਾਲ ਸੰਸਾਰ ਵਿਚ ਜਾਨਿਆ ਗਿਆ
ਪਰ ਹੁਣ ਆਹ ਕੀ ਮੈਂ ਤੇ ਸੋਚਿਆ ਸੀ ਮੈਨੂੰ ਸਭ ਨੇ ਪਿਆਰ ਦੇਣਾ, ਪਰ ਅੱਜ ਇਹ ਸਿੱਖ ਮੈਨੂੰ ਰੱਖ ਕੇ ਖੁਸ਼ ਹੀ ਨਹੀ।ਪਰ ਫਿਰ ਮੈਨੂੰ ਸਮਝ ਆਈ ਕੀ ਮੈਂ.? ,ਮੈਂ ਤਾਂ ਰੌਸ਼ਨੀ ਦਾ ਪੁੱਤ, ਗਿਆਨ ਦਾ ਭਰਾ, ਤੇ ਪਰਮਾਤਮਾ ਦਾ ਪੁੱਤਰ ਹਾਂ, ਆਮ ਇਨਸਾਨਾ ਨਾਲ ਤੇ ਮੇਰਾ ਮੁੱਢ ਤੋ ਹੀ ਕੋਈ ਨਾਤਾ ਨਹੀ ਸੀ।