More Punjabi Kahaniya  Posts
ਜਿੰਦੜੀਏ ਕੁਝ ਨਾ ਜਹਾਨ ਵਿਚੋਂ ਖੱਟਿਆ


ਪੂਰਾਣੀ ਗੱਲ ਏ..ਸੈੱਲ ਫੋਨ ਵਾਲੇ ਜ਼ਮਾਨਿਆਂ ਤੋਂ ਵੀ ਬਹੁਤ ਪਹਿਲਾ ਦੀ..ਵਲੈਤੋਂ ਪੰਜਾਬ ਵਿਆਹ ਕਰਾਉਣ ਗਏ ਮਾਝੇ ਦੇ ਇੱਕ ਸ਼ੁਕੀਨ ਭਾਊ ਨੇ ਢੇਰ ਸਾਰੀ ਪੁਣ-ਛਾਣ ਮਗਰੋਂ ਅਖੀਰ ਇੱਕ ਕੁੜੀ ਤੇ ਉਂਗਲ ਧਰ ਹੀ ਦਿੱਤੀ..ਮੰਗਣੀ ਹੋ ਗਈ..ਵਿਆਹ ਦੇ ਕਾਰਡ ਛਪ ਗਏ..ਅਗਲੇ ਪਾਸੇ ਹਮਾਤੜਾਂ ਸਾਰੀਆਂ ਤਿਆਰੀਆਂ ਵੀ ਕਰ ਲਈਆਂ..!
ਫੇਰ ਵਿਆਹ ਤੋਂ ਕੁਝ ਦਿਨ ਪਹਿਲੋਂ ਹੀ ਇੱਕ ਸੁਨੇਹਾ ਅਸਮਾਨੀ ਬਿਜਲੀ ਵਾਂਙ ਆਣ ਡਿੱਗਾ..ਅਖ਼ੇ ਮੁੰਡਾ ਆਖਦਾ ਅਜੇ ਵਿਆਹ ਲਈ ਤਿਆਰ ਨਹੀਂ ਹਾਂ..ਵਾਪਿਸ ਵਲੈਤ ਪਰਤਣਾ ਪੈਣਾ..ਅਗਲੀ ਵੇਰ ਆਊਂ ਫੇਰ ਕਰਵਾਊਂ..ਜੇ ਕਾਹਲੀ ਏ ਤਾਂ ਆਪਣੀ ਕੁੜੀ ਲਈ ਕੋਈ ਹੋਰ ਲੱਭ ਲਵੋ..!
ਏਨੀਂ ਗੱਲ ਸੁਣ ਇੱਜਤਦਾਰਾਂ ਦਾ ਜੋ ਹਾਲ ਹੋਇਆ ਹੋਵੇਗਾ ਉਹ ਤੇ ਸਭ ਜਾਣਦੇ ਹੀ ਹੋ ਪਰ ਵਾਪਿਸ ਵਲੈਤ ਪਰਤਣ ਵਾਲੀ ਗੱਲ ਕੁਝ ਹੋਰ ਹੀ ਨਿੱਕਲੀ..ਮੰਗਣੀ ਵਾਲੇ ਦਿਨ ਕੁੜੀ ਦੇ ਨਾਲ ਫਿਰਦੀ ਉਸਦੀ ਇੱਕ ਸਹੇਲੀ ਤੇ ਭਾਉ ਦੀ ਨਜਰ ਟਿਕ ਗਈ..ਘਰੇ ਆ ਕੇ ਖਹਿੜੇ ਪੈ ਗਿਆ..ਉਸਤੋਂ ਜਿਆਦਾ ਸੋਹਣੀ ਏ..ਵਿਆਹ ਦੂਜੀ ਵਾਲੀ ਨਾਲ ਹੀ ਕਰਾਉਣਾ ਏ..!
ਅਖੀਰ ਜਿਸਦਾ ਰਿਸ਼ਤਾ ਛੱਡਿਆ ਸੀ ਉਹ ਤਾਂ ਹੋਰ...

ਵੀ ਵਧੀਆ ਥਾਂ ਵਿਆਹੀ ਗਈ ਪਰ ਹੋਰ ਸੋਹਣੀ ਲੱਭਦਾ ਦੋ ਤਲਾਕਾਂ ਮਗਰੋਂ ਖਿੱਲਰੀ ਹੋਈ ਜਿੰਦਗੀ ਦੇ ਵਰਕੇ ਸਮੇਟਦਾ ਪਿੱਛੇ ਜਿਹੇ ਜਹਾਨੋਂ ਕੂਚ ਕਰ ਗਿਆ..!
ਦੋਸਤੋ ਮੰਜਿਲ ਵਾਲੀ ਲੀਹ ਤੇ ਤੁਰੇ ਜਾਂਦਿਆਂ ਕਈ ਵੇਰ ਰਾਹ ਵਿਚ ਕੁਝ ਖੂਬਸੂਰਤ ਮੋੜ ਵੀ ਆਉਂਦੇ ਨੇ..ਕੁਝ ਸਿਰੜੀ ਇਹ ਸਭ ਕੁਝ ਨਜਰਅੰਦਾਜ ਕਰ ਸਿਧੇ ਆਪਣੇ ਮਿੱਥੇ ਨਿਸ਼ਾਨੇ ਵੱਲ ਤੁਰੇ ਜਾਂਦੈ!
ਪਰ ਕੁਝ ਤ੍ਰਿਸ਼ਨਾ ਵਾਸਨਾ ਅਤੇ ਚਕਾਚੌਂਧ ਦੇ ਵੱਸ ਪੈ ਆਪਣੀ ਮੰਜਿਲ ਛੱਡ ਚਕਾਚੌਂਦ ਵਾਲੇ ਦੂਜੇ ਰਾਹ ਪੈ ਜਾਂਦੇ..ਫੇਰ ਨਾ ਆਪਣੀ ਮੰਜਿਲ ਹੀ ਮਿਲਦੀ ਤੇ ਨਾ ਚੁਣਿਆਂ ਹੋਇਆ ਦੂਜਾ ਰਾਹ ਹੀ ਕਿਸੇ ਪਾਸੇ ਲਾਉਂਦਾ..ਸਾਰੀ ਜਿੰਦਗੀ ਬੱਸ ਭਟਕਣ ਵਿਚ ਹੀ ਲੰਘ ਜਾਂਦੀ..ਅਖੀਰ ਇਹ ਗਾਉਣ ਸੁਣਦੇ ਰਵਾਨਗੀ ਪਾ ਦਿੰਦੇ ਕੇ..”ਸਾਰੀ ਉਮਰ ਗਵਾ ਲਈ ਤੂੰ ਜਿੰਦੜੀਏ ਕੁਝ ਨਾ ਜਹਾਨ ਵਿਚੋਂ ਖੱਟਿਆ..!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)