More Punjabi Kahaniya  Posts
ਮੁਹੱਬਤ ਦੇ ਰੰਗ


ਪਿਆਰ ਸ਼ਬਦ ਸੁਣਿਆ ਤਾਂ ਬਹੁਤ ਸੀ, ਪਰ ਪਤਾ ਨਹੀਂ ਸੀ ਕਿ ਅਸਲ ਵਿਚ ਇਹ ਹੁੰਦਾ ਕਿ ਹੈ, ਮੈਂ ਇੱਕ ਅੜਬ ਜਿਹੇ ਸੁਭਾਅ ਵਾਲਾ ਮੁੰਡਾ ਸੀ, ਮੈਨੂੰ ਨਹੀਂ ਸੀ ਲੱਗਦਾ ਕਿ ਕਦੇ ਮੈਨੂੰ ਵੀ ਇਹ ਪਿਆਰ ਪਿਉਰ ਜਿਹਾ ਵੀ ਹੋ ਜਾਵੇਗਾ, ਸਗੋਂ ਮੈਨੂੰ ਤਾਂ ਆਪਣੇ ਯਾਰਾਂ ਦੋਸਤਾਂ ਤੋਂ ਵੇਹਿਲ ਹੀ ਨਹੀਂ ਸੀ,ਮਿਲਦੀ…ਬਸ ਸਾਡੀ ਤਾਂ ਏਹੀ ਜ਼ਿੰਦਗੀ ਸੀ, ਅਸੀਂ ਸਕੂਲੋਂ ਸਿੱਧਾ ਘਰ ਤੇ ਘਰ ਤੋਂ ਸਿੱਧਾ ਖੇਤ …

ਘਰ ਵੜਦੇ ਸਾਰ ਹੀ ਬਸਤਾ ਦੂਰੋਂ ਹੀ ਚਲਾਵਾਂ ਮਾਰਨਾ ਅਲਮਾਰੀ ਵਿੱਚ, ਬੇਬੇ ਨੇ ਆਖਣਾ, ਪੁੱਤ ਏਵੇਂ ਨਹੀਂ ਸੁੱਟਦੇ ਹੁੰਦੇ ਪੜਾਈ ਵਾਲਾ ਬਸਤਾ,ਜੇ ਹੁਣ ਦੁਬਾਰਾ ਸੁੱਟਿਆ ਨਾ, ਤਾਂ ਮੈਂ ਤੇਰੇ ਬਾਪੂ ਨੂੰ ਦੱਸ ਦੇਣਾ ਏ,ਪਰ ਆਪਾਂ ਪੱਕੇ ਢੀਡ ਸੀ, ਕਿੱਥੇ ਸੁਣਦੇ ਸੀ ਕਿਸੇ ਦੀ… ਬਾਪੂ ਨੇ ਇੱਕ ਅੱਧੀ ਵਾਰ ਖੜਕਾਇਆ ਵੀ…ਪਰ ਆਪਾਂ ਕਿੱਥੇ ਸੁਧਰਨਾ ਸੀ,ਬਸ ਘਰ ਵੜਦੇ ਸਾਰ ਹੀ ਬਿਨਾਂ ਰੋਟੀ,ਚਾਹ ਪਾਣੀ ਪੀਏ…ਕੋਠੇ ਤੇ ਚੜ… ਕਬੂਤਰ ਉਡਾਉਂਣ ਲੱਗ ਜਾਣਾ… ਅੰਤਾਂ ਦੀ ਧੁੱਪ… ਆਪਾਂ ਫ਼ੱਕਰ ਜੇ ਹੋਏ…ਛੱਤਰੀ ਨੂੰ ਹਲੂਣਦੇ ਰਹਿਣਾ…ਐਨੇ ਵਿਚ ਮੇਰਾ ਪੱਕਾ ਯਾਰ… ਤਨੂੰ ਆ ਜਾਂਦਾ… ਉਸਨੇ ਇੱਕ ਗੱਲ ਹੀ ਕਹਿਣੀ ਦਲਦੀਪ ਉਏ ਆਜਾ ਖੇਤ ਚੱਲੀਏ… ਫੋਟੋਆਂ ਖਿੱਚਾਂਗੇ…ਉਸਦੇ ਤਾਏ ਦਾ ਮੁੰਡਾ ਬਾਹਰਲੇ ਮੁਲਕ ਗਿਆ ਹੋਇਆ ਸੀ,ਉਸਨੇ ਭੇਜਿਆ ਸੀ ਮੋਬਾਇਲ , ਵੀ ਚੱਲ ਘਰ ਗੱਲ ਕਰ ਲਿਆਂ ਕਰਾਂਗਾ…ਪਰ ਕਿੱਥੇ ਜਿੱਥੇ ਤਨੂੰ ਵਰਗਾ ਬੰਦਾ ਹੋਵੇ… ਮੋਬਾਈਲ ਤਾਂ ਕੀ ਮੋਬਾਈਲ ਦਾ ਵਜੂਦ ਵੀ ਨਹੀਂ ਰਹਿੰਦਾ… ਬਾਈ ਨੇ ਦੋ ਮਹੀਨਿਆਂ ਵਿਚ ਹੀ ਮੋਬਾਈਲ ਦਾ ਵਜੂਦ ਖਤਮ ਕਰਤਾ.. ਮਤਲਬ ਵੀ ਉਸਦੀ ਡਾਕਟਰੀ ਕਰ ਕਰ ਉਸਨੂੰ ਇਦਾਂ ਖ਼ਰਾਬ ਕੀਤਾ ਵੀ ਕਿਸੇ ਮੋਬਾਇਲ ਠੀਕ ਕਰਨ ਵਾਲੇ ਤੋਂ ਵੀ ਉਹ ਠੀਕ ਨਾ ਹੋਇਆ…

ਬਾਰ੍ਹਵੀਂ ਜਮਾਤ ਸੀ ਮੈਂ, ਜਦੋਂ ਮੇਰੇ ਵੱਡੇ ਭਰਾ ਨੇ ਆਪਣਾ ਪੁਰਾਣਾ ਫੋਨ ਮੈਨੂੰ ਦੇ ਦਿੱਤਾ, ਤਨੂੰ ਨੇ ਵੀ ਰੋ ਪਿੱਟ ਹੋਰ ਫੋਨ ਮੰਗਵਾ ਲਿਆ, ਅਸੀਂ ‌ਬਾਰਵੀਂ‌ ਜਮਾਤ ਫੇਸਬੁੱਕ ਤੇ‌ ਫੋਟੋਆਂ ‌ਪਾਉਦਿਆਂ ਹੀ ਕੱਢ ਦਿੱਤੀ, ਤਨੂੰ ਬਾਰਵੀਂ ਵਿੱਚੋਂ ਫੇਲ ਹੋ ਗਿਆ ਤੇ , ਮੈਂ ਪੰਜਾਬੀ ਦੇ ਇਕ ‌ਪੇਪਰ ਚੋਂ ਰਹਿ ਗਿਆ,‌ਚੱਲੋ ਰੱਬ ਦੀ ਮੇਹਰ ਸਦਕਾ, ਅਗਲੀ ਵਾਰ ਪਹਿਲੀ ਵਾਰੀ ਵਿਚ ਹੀ ਪੇਪਰ ਪਾਸ ਹੋ ਗਿਆ, ਸਾਡੇ‌ ਪਿੰਡ ਤੋਂ ਦੱਸ ਕੂ ਕਿਲੋਮੀਟਰ ਦੀ ਦੂਰੀ ਤੇ ਇੱਕ ਕਾੱਲਜ ਸੀ, ਆਪਾਂ ਉਸ ਵਿਚ ਬੀ.ਏ ਵਿਚ ਦਾਖ਼ਲਾ ਭਰ ਦਿੱਤਾ, ਮੈਂ ਮੇਰੇ ਪਿੰਡੋਂ ਇਸ ਕਾਲਜ ਵਿੱਚ ਇੱਕਲਾ ਹੀ ਸੀ,ਪਹਿਲੇ ਹਫ਼ਤੇ ਹੀ ਮੇਰੇ ਦੋ ਯਾਰ ਬਣ ਗਏ,ਇੱਕ ਦਾ ਨਾ ਸੀ ਪੀਤੀ( ਗੁਰਦੀਪ )ਤੇ ਦੂਸਰੇ ਦਾ ਨਾਂ ਸੀ ਛਿੰਦਾ ( ਸੁਖਵਿੰਦਰ),
ਪੀਤੀ ਦਾ ਪਿੰਡ ਮੇਰੇ ਪਿੰਡ ਦੇ ਨਾਲਦਾ ਹੀ ਸੀ, ਪਰ ਛਿੰਦਾ ਦੱਸ ਕਿ ਕਿਲੋਮੀਟਰ ਹੋਰ ਦੂਰ ਪਿੰਡ ਤੋਂ ਸੀ।

ਕਾਲਜ ਵਿੱਚ ਜੇਕਰ ਕੋਈ ਵੀ ਲੜਾਈ ਹੁੰਦੀ,ਉਸ ਵਿਚ ਕਿਸੇ ਨਾ ਬਹਾਨੇ ਸਾਡਾ ਨਾਂ ਆ ਹੀ ਜਾਣਾ, ਕਿਉਂਕਿ ਅਸੀਂ ਥੋੜੇ ਸ਼ਰਾਰਤੀ ਜਿਹੇ ਬੰਦੇ ਸੀ, ਪੜਾਈ ਪੱਖੋਂ ਅਸੀਂ ਤਿੰਨੇ ਹੀ ਇੱਕੋ ਜਿਹੇ ਸੀ, ਬੇਸ਼ੱਕ ਪੜਦੇ ਘੱਟ ਸੀ ,ਪਰ ਕਦੇ ਵੀ ਕੋਈ ਕਲਾਸ ਛੱਡੀ ( ਮਿਸ)ਨਹੀਂ ਸੀ, ਇੱਕ ਦਿਨ ਮੈਂ ਤੇ‌ ਪੀਤੀ ਦੋਵੇਂ ‌ਬੈਠੇ ਪੰਜਾਬੀ ਦਾ ਲੈਕਚਰ ਲਗਵਾ ਰਹੇ ਸੀ,ਉਸ ਦਿਨ ਛਿੰਦਾ ਕਾਲਜ ਆਇਆ ਨਹੀਂ ਸੀ,ਸਾਡਾ ਸਾਰਾ‌ ਧਿਆਨ ਮੈਡਮ ਦੇ ਵੱਲ ਸੀ, ਕਿਉਂਕਿ ਇੱਕ ਤਾਂ ਉਹ ਕਿਸੇ ਨੂੰ ਕੁਝ ਕਹਿੰਦੇ ਨਹੀਂ ਸਨ ਤੇ ਦੂਸਰਾ ਉਹ ਬੋਲਦੇ ਬੜਾ ਹੀ ਪਿਆਰਾ ਸੀ, ਅਚਾਨਕ ਹੀ ਸੁੱਖੀ ਆਇਆ, ਭੱਜਿਆ ਭੱਜਿਆ…ਦਲਦੀਪ ਉਏ..ਉਏ ਪੀਤੀ…ਉਏ ਸੋਡਾ ਯਾਰ ਛਿੰਦਾ ਕਿਸੇ ਨੇ ਕੁੱਟ ਕੇ ਕਾਲਜ ਦੇ ਬਾਹਰ ਸੁੱਟ ਦਿੱਤਾ, ਮੈਂ ਭੱਜ ਕਿ ਉੱਠਿਆ ਪਰ ਮੇਰੇ ਤੋਂ ਪਹਿਲਾਂ ਪੀਤੀ ਘੋੜੇ ਵਾਂਗ ਦੌੜਿਆ, ਮੈਂ ਜਦੋਂ ਕਲਾਸ ਦੇ ਗੇਟ ਚੋਂ ਬਾਹਿਰ ਨਿਕਲਣ ਲੱਗਾ ਤਾਂ ਮੈਂ ਇੱਕ ਸੋਹਣੀ ਜਿਹੀ ਕੁੜੀ ਦੇ ਨਾਲ ਜਾ ਟਕਰਾਇਆ,ਜੋ ਵੇਖਣ ਤੋਂ ਇੰਝ ਲੱਗ ਰਿਹਾ ਸੀ, ਅੱਜ ਪਹਿਲੀ ਵਾਰ ਕਾਲਜ ਆਈ ਹੈ ਤੇ ਪਹਿਲੇ ਹੀ ਲੈਕਚਰ ਲਈ ਲੇਟ ਹੋ ਗੲੀ, ਉਸ ਦੀਆਂ ਥੱਲੇ ਡਿੱਗਿਆ ਕਿਤਾਬਾਂ ਨੂੰ ਮੈਂ ਜਲਦੀ ਜਲਦੀ ਫੜਾ,ਪੀਤੀ ਦੇ ਮਗਰ ਹੀ ਦੌੜਿਆ ਅੱਗੇ ਜਾ ਵੇਖਿਆ ਤਾਂ ਛਿੰਦਾ ਕੰਨਟੀਨ ਤੇ ਬੈਠਾ ਮੌਜਾਂ ਨਾ ਆਪਣੀ ਸਹੇਲੀ ਨਾਲ ਚਾਹ ਪੀ ਰਿਹਾ ਸੀ, ਮੈਂ ਤੇ ਪੀਤੀ ਸੁੱਖੀ ਨੂੰ ਲੱਭ ਰਹੇ ਸੀ, ਅਸੀਂ ਬਿਨਾਂ ਛਿੰਦੇ ਨੂੰ ਬੁਲਾਏ, ਦੁਬਾਰਾ ਕਲਾਸ ਵਿੱਚ ਚਲੇ ਗਏ, ਪੰਜਾਬੀ ਵਾਲੀ ਮੈਡਮ ਸਾਡੇ ਵਾਪਿਸ ਮੁੜ ਆਉਣ ਨਾਲ ਅਸਚਰਜੀ ਨਾਲ ਵੇਖ ਰਹੀ ਸੀ , ਤੇ ਉਹ ਕੁੜੀ ਜੋ‌ ਮੇਰੇ ਨਾਲ ਕਲਾਸ ਦੇ ਬਾਹਿਰ ਟਕਰਾਈ ਸੀ, ਉਹ ਆ ਉਸ ਬੈਂਚ ਤੇ ਬੈਠ ਗੲੀ ਜਿੱਥੇ ਮੈਂ ਬੈਠਦਾ ਹੁੰਦਾ…ਪਰ ਆਪਾਂ ਵੀ ਬੇਸ਼ਰਮ ਵਿਚ ਆਪਾਂ ਵੀ ਉਹਦੇ ਨਾਲ ਹੀ ਜਾ ਬੈਠੇ…ਉਹ ਕੌੜਾ ਜਿਹਾ ਮੂੰਹ ਬਣਾ ਮੇਰੇ ਵੱਲ ਵਾਰ ਵਾਰ ਘੂਰੀ‌ ਵੱਟ ਰਹੀ ਸੀ, ਤੇ ਪੰਜਾਬੀ ਵਾਲ਼ੀ ਮੈਡਮ ਮੇਰੇ ਉੱਪਰ ਹੱਸ ਰਹੀ ਸੀ, ਐਨੇ ਵਿਚ ਹੀ‌ ਲੈਕਚਰ ਖਤਮ ਹੋ ਗਿਆ… ਅਸੀਂ ਸਾਰੇ ਕੰਨਟੀਨ ਵੱਲ ਚਲੇ ਗਏ, ਮੈਂ ਪੀਤੀ ਨੂੰ ਪੁੱਛਿਆ ਪਤਾ ਕਰ ਇਹ ਕੁੜੀ ਕੌਣ ਆ,ਪੀਤੀ ਏਹੋ ਜਿਹੇ ‌ਕੰਮਾਂ ਚ ਮਾਹਿਰ ਸੀ, ਪਰ ਮੈਨੂੰ ਨਹੀਂ ਸੀ ਪਤਾ ਮੈਨੂੰ ਪਿਆਰ ਹੀ ਇਸੇ ਕੁੜੀ ਨਾਲ ਹੋਵੇਗਾ

ਪੀਤੀ ਨੇ ਪਤਾ ਕਰਿਆ ਕਿ ਇਸ ਦਾ ਨਾਂ ਜੰਨਤ ਹੈ, ਖ਼ੁਸ਼ਕਿਸਮਤੀ ਦੀ ਗੱਲ ਇਹ ਹੈ ਕਿ ਇਹ ਛਿੰਦੇ ਦੇ ਪਿੰਡ ਦੀ ਹੈ,ਤੇ ਆਪਣੀ ਕਲਾਸ ਵਿੱਚ ਨਵੀਂ ਤੇ ਅਜੇ ਤੀਕ ਉਸਦਾ ਕੋਈ ਵੀ ਦੋਸਤ ਨਹੀਂ ਬਣਿਆ ਹੈ, ਪੀਤੀ ਹਰ ਗੱਲ ਨੂੰ ਮਸਾਲਾ ਲਾ ਲਾ ਦੱਸਦਾ ਸੀ, ਮੈਨੂੰ ਉਹਦੀਆਂ ਗੱਲਾਂ ਸੁਣ ਕੇ ਬੜਾ ਹਾਸਾ ਵੀ ਆਉਂਦਾ,
ਅਸੀਂ ਸਵੇਰੇ ਜਲਦੀ ਹੀ ਚਲੇ ਜਾਂਦੇ ਸੀ ਕਾਲਜ…

ਮੈਂ ਤੇ ਪੀਤੀ ਦੋਵੇਂ ਆਖ਼ਰੀ ਬਿਲਡਿੰਗ ਦੀ ਛੱਤ ਤੇ ਬੈਠੇ, ਜੰਨਤ ਬਾਰੇ ਸੋਚ ਰਹੇ ਸੀ,ਕਿ ਉਸਨੂੰ ਕਿਵੇਂ ਬੁਲਾਇਆ ਜਾਵੇ, ਐਨੇ ਵਿਚ ਹੀ ਛਿੰਦੇ ਦਾ‌ ਫੋਨ ਆਇਆ…ਉਏ ਦਿਲਦੀਪ ਕਿੱਥੋਂ ਹੋ ਤੁਸੀਂ ਯਰ…
ਮੈਂ : ਆਖ਼ਰੀ ਬਿਲਡਿੰਗ ਦੀ ਛੱਤ ਤੇ ਆਂ, ਆਜਾ ਤੈਨੂੰ ਇੱਕ ਗੱਲ ਪੁੱਛਣੀ ਆ
ਛਿੰਦਾ : ਅੱਛਾ ਹਜ਼ੂਰ… ਅੱਜ ਤੀਕ ਤਾਂ ਕੋਈ ਪੁੱਛੀ ਨਹੀਂ
ਮੈਂ : ਯਰ ਤੂੰ ਆਜਾ ਜਲਦੀ
ਮੈਂ ਫੋਨ ਕੱਟ ਦਿੱਤਾ, ਛਿੰਦਾ ਆਉਂਦੇ ਸਾਰ ਹੀ ਬੋਲਿਆ , ਕੀ ਗੱਲ…??? , ਹੁਣ ਕਿਹਦੇ ਨਾਲ ਲੜਾਈ ਹੋ ਗਈ, ਜੋ ਐਨੀਆਂ ਸੋਚਾਂ ਵਿਚ ਡੁੱਬੇ ਪੲੇ ਹੋ,
ਪੀਤੀ ਨੇ ਸਾਰੀ ਗੱਲ ਛਿੰਦੇ ਨੂੰ ਦੱਸ ਦਿੱਤੀ, ਅੱਗੋਂ ਛਿੰਦਾ ਬੋਲਿਆ,ਬਾਈ‌ ਮੈਂ ਤਾਂ ਨਹੀਂ ਜਾਣਦਾ, ਉਸਨੂੰ
ਮੈਂ : ਤੈਨੂੰ ਕਹਿੰਦਾ ਵੀ ਕੌਣ‌ ਆ ਵੀ ਤੂੰ ਉਸਨੂੰ ਜਾਣਦਾ
ਪੀਤੀ : ਹਾਂ ਗੱਲ ਤਾਂ ਸਹੀ ਹੈ
ਛਿੰਦਾ : ਬਾਈ ਮੈਂ ਨੀਂ ਬੁਲਾਉਂਦਾ ਉਹਨੂੰ ਪ੍ਰੀਤ ( ਉਸਦੀ ਸਹੇਲੀ ਦਾ ਨਾਂ ) ਨੂੰ ਪਤਾ ਲੱਗ ਗਿਆ, ਉਸਨੇ ਰੁੱਸ ਜਾਣਾ…

ਅਸੀਂ ਪੰਪ ਪੁੰਪ ਦੇ ਛਿੰਦੇ ਨੂੰ ਇਹ ਕਹਿ ਜੰਨਤ ਕੋਲ ਭੇਜ ਦਿੱਤਾ ਕਿ ਉਸਨੂੰ ਕਹਿ ਆਵੀਂ ਕਿ ਦੁਬਾਰਾ ਦਿਲਦੀਪ ਦੇ ਬੈਂਚ ਤੇ ਨਾ‌ ਬੈਠੇ… ਉਸਨੇ ਨੇ ਉਵੇਂ ਹੀ ਕਹਿ ਦਿੱਤਾ,ਜੰਨਤ ਨੇ ਵੀ ਅੱਗੋਂ ਠੀਕ ਹੈ, ਕਹਿ ਦਿੱਤਾ…

ਮੈਂ ਬੜਾ ਹੈਰਾਨ ਸੀ, ਕਿਉਂਕਿ ਬਾਕੀ ਕੁੜੀਆਂ ਨੂੰ ਤਾਂ ਜੇਕਰ ਕੋਈ ਐਦਾਂ ਕਹਿ ਦੇਵੇ ਤਾਂ ਕੁੱਟਣ ਤੀਕ ਚਲੀਆਂ ਜਾਂਦੀਆਂ ਨੇ ਤੇ ਧਮਕੀ ਦਿੰਦੀਆਂ ਨੇ ਕਿ ਅਸੀਂ ਪ੍ਰਿੰਸੀਪਲ ਕੋਲ ਚਲੀਆਂ ਜਾਵਾਂਗੀਆਂ, ਪਰ ਮੈਨੂੰ ਜੰਨਤ ਦੀ ਇਹ ਗੱਲ ਦਿਲ ਤੇ ਲੱਗ ਬੈਠੀ…

ਮੈਂ ਸਾਰੀ ਸਾਰੀ ਰਾਤ ਉਹਦਾ ਲੰਮਾ ਜਿਹਾ ਮੂੰਹ ਤੇ ਏ ਕੇ ਸੰਤਾਲੀ (A.K 47) ਵਰਗੀ ਅੱਖ , ਤੇ ਲੰਮੀਂ ਲੰਮੀਂ ਧੌਣ
ਧੌਣ… ਮੈਨੂੰ ਮੁੜ ਮੁੜ ਵਿਖਦਾ ਰਹਿੰਦਾ, ਮੈਨੂੰ ਏਵੇਂ ਲੱਗਦਾ, ਜਿਦਾਂ ‌ਉਹਨੂੰ ਮੇਰੇ ਵਾਂਗੂੰ ਮੇਰੇ ਖਿਆਲ ਆਉਂਦੇ ਹੋਣ… ਮੈਂ ਸਵੇਰੇ ਹੀ ਜਾ ਕਲਾਸ ਵਿੱਚ ਬੈਠ ਜਾਂਦਾ , ਉਸਦੇ ਆਉਣ ਦਾ ਇੰਤਜ਼ਾਰ ਕਰਦਾ,ਸਾਰਾ ਦਿਨ ਉਸਨੂੰ ਵੇਖਦਿਆਂ ਹੀ ਲੰਘ ਜਾਂਦਾ, ਜਦੋਂ ਗੱਲ ਵੱਸ ਤੋਂ ਬਾਹਿਰ ਹੋ ਗੲੀ, ਮੈਂ ‌ਮੇਰੀ ਖਾਮੋਸ਼ੀ ਦਾ ਰਾਜ,ਪੀਤੀ ਤੇ ਛਿੰਦੇ ਨੂੰ ਦੱਸਿਆ… ਫੇਰ ਕੀ ਹੋਣਾ ਸੀ… ਪੰਦਰਾਂ ਕੁ ਦਿਨਾਂ ਵਿਚ ਉਹਦੇ ਸਾਰੇ ਸੂਟਾਂ ਦੇ ਰੰਗ ਸ਼ੇਕਸਪੀਅਰ ਦੇ ਨਾਟਕਾਂ ਵਾਂਗ ਯਾਦ ਕਰ ਲਏ, ਕੲੀ ਵਾਰ ਪੱਗ‌ ਨਾਲਦੀ ਨਾ ਬੰਨ੍ਹੀ ਜਾਂਦੀ, ਫੇਰ ਛਿੰਦੇ ਦੀ ਡਿਊਟੀ ਇਸ ਖ਼ਾਸ ਕੰਮ ਤੇ ਲਗਾ ਦਿੱਤੀ ਕਿ ਉਹ ਸਵੇਰੇ ,ਜਦੋਂ ਬੱਸ ਚੜਦੀ ਹੈ,ਉਹ ਇਹ ਦੱਸ ਦੇਵੇ ਕਿ ਅੱਜ ਕਿਹੜੇ ਰੰਗ ਦਾ ਸੂਟ ਪਾਇਆ ਹੈ, ਉਹਦੇ ਪਿੰਡ ਤੋਂ ਮੇਰੇ ਪਿੰਡ ਬੱਸ ਆਉਣ ਤੇ ਅੱਧਾ ਘੰਟਾ ਲੱਗ ਜਾਂਦਾ ਸੀ, ਫੇਰ ਆਪਾਂ ਇਹ ਫਾਰਮੂਲੇ ਨਾਲ ਉਹਦੇ ਨਾਲ ਦੇ ਰੰਗ ਮਿਲਾਉਂਦੇ,ਇਹ ਤਾਂ ਨਹੀਂ ਪਤਾ ਉਹ ਵੇਖਦੀ ਵੀ ਸੀ ਨਾ ਨਹੀਂ, ਪਰ ਜੋ ਮਹਿਸੂਸ ਹੁੰਦਾ ਉਹਦਾ ਕੋਈ ਅੰਤ ਨਹੀਂ ਸੀ,ਬਸ ਉਸਨੂੰ ਸਵੇਰੇ ਬੁਲਾਈ ਸਾਰਾ ਦਿਨ ਸਸਰੀ ਕਾਲ ( ਸਤਿ ਸ੍ਰੀ ਆਕਾਲ) ਹੀ ਮੈਨੂੰ ਚੇਤੇ ਆਈ ਜਾਂਦੀ…

ਫੇਰ...

ਐਤਵਾਰ ਨੂੰ ਉਹਦੀ ਯਾਦ ਚ‌ ਮੋਟਰ ਤੇ ਬੈਠੇ ਨੇ , ਮੈਂ ਇੱਕ ਸ਼ਾਇਰੀ ਲਿਖੀ….

ਆਸਾ ਪਾਸਾ ਸਭ‌ ਫੇਰ ਲਿਆ
ਉਹਦੀ‌ ਯਾਦ ਨੇ ਮੈਨੂੰ ਘੇਰ ਲਿਆ

ਕੋਈ ਬਣਕੇ ਖ਼ਬਰੇ ਖ਼ਿਆਲ ਆਵੇ
ਉਹਦੇ ‌ਮਨ ਅੰਦਰ ਮੇਰਾ ਸਵਾਲ ਆਵੇ

ਉਹਨੇ ਵੀ ਚੁੰਨੀ‌ ਲਈ ਕਦੇ ਜਾਣ‌ ਬੁੱਝ ਕੇ
ਜਾਂ ‌ਫੇਰ ਮੈਂ ‌ਹੀ ਪੱਗ ਉਹਦੇ ਨਾਲ ਦੀ‌ ਬੰਨ੍ਹੀ ਏ

ਸੁਖ ਸਿਆਂ ਪੁੱਛੋ ਕਿਤੋਂ ਮੇਰਾ ਨਾਂ ਤਾਂ ਨਹੀਂ ਲੈਂਦੀ
ਜੋ ਮੋਰਨੀ ਛਾਪੀ ਉਹਦੇ ਕਮੀਜ਼ ਦੀ ਕੰਨੀਂ ਏ

ਮੈਂ ਲਿਖਦਾ ਲਿਖਦਾ ਰੁੱਕ ਜਾਂਦਾ
ਖ਼ਤ ਹਰਰੋਜ਼ ਹੀ ਉਹਦੇ ਨਾਵੇਂ ਘੱਲਣ ਨੂੰ

ਰਹਿੰਦੀ ਫਿੱਕੀ ਜਿੰਦੜੀ ਗੂੜ੍ਹੀ‌ ਹੋ ਜੇ
ਆਖੇਂ ਨਾਲ ਜੇ ਉਹ ਆਪਣੇ ਚੱਲਣ ਨੂੰ

ਕਿਤੇ ਉਸਰਿਆ ਤਾਜ਼ ਖਿਆਲਾਂ ਦਾ
ਬਸ‌ ਖਿਆਲਾਂ ਚ ਹੀ ਨਾ ਰਹਿ ਜਾਵੇ

ਮੈਨੂੰ ‌ਤੇ ਡਰ ਜਿਹਾ‌ ਲੱਗਦਾ ਵਾਹਲਾ
ਕਾਸ਼! ਉਹ ਆਪ ਹੀ ਆ ਕੇ ਕਹਿ ਜਾਵੇ

ਮੈਂ ਪੀਤੀ ਤੇ ਛਿੰਦੇ ਨੂੰ ਦੂਸਰੇ ਦਿਨ ਕਾਲਜ ਜਾ ਸੁਣਾਈ ਉਹ ਬੜਾ ਹੱਸੇ, ਮੈਨੂੰ ਬੜਾ ਦੁੱਖ ਹੋਇਆ, ਮੈਨੂੰ ਏਵੇਂ ਲੱਗਿਆ ਕਿ ਮੇਰਾ ਦਰਦ ਸਮਝਣ ਵਾਲਾ ਕੋਈ ਨਹੀਂ ਆ, ਫੇਰ ਉਸ ਦਿਨ ਮੈਂ ਸਾਰਾ ਦਿਨ ਖਾਮੋਸ਼ ਰਿਹਾ, ਲੈਕਚਰ ਖਤਮ ਹੋ ਕਿ ਹੱਟਿਆ ਸੀ,ਸਾਰੇ ਕਲਾਸ ਵਿੱਚੋਂ ਬਾਹਿਰ ਚਲੇ ਗੲੀ ਸੀ,ਪਰ ਮੈਂ ਇੱਕਲਾ ਹੀ ਬੈਠਾ ਸੀ ਤੇ ਜੰਨਤ ਆਪਣੀਆਂ ਕਿਤਾਬਾਂ ਵਿਚੋਂ ਪਤਾ ਨਹੀਂ ਕੀ ਲੱਭ‌ ਰਹੀ ਸੀ , ਹੋਰ ਕੋਈ ਵੀ ਕਲਾਸ ਵਿੱਚ ਨਹੀਂ ਸੀ, ਮੇਰਾ ਇੱਕ ਦਿਲ ਤਾਂ ਕਰ ਰਿਹਾ ਸੀ,‌ਸਭ‌ ਕੁਝ ਕਹਿ ਦੇਵਾਂ ,ਪਰ ਫੇਰ ਡਰ ਜਿਹਾ ਲੱਗਿਆ,ਪਰ ਜੰਨਤ ਨੇ ਖੁਦ ਹੀ ਬੁਲਾ ਲਿਆ… ਕਿਵੇਂ ਆ ਦਿਲਦੀਪ

ਮੈਂ : ਵਧੀਆ ਜੀ ਤੁਸੀਂ ਦੱਸੋ…???

ਜੰਨਤ : ਮੈਂ ਵੀ ਵਧੀਆ, ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ।

ਮੈਂ : ਮੈਂ ਵੀ ਕਰਨੀ ਸੀ, ਪਰ ਸਮਝ ਨਹੀਂ ਆ ਰਿਹਾ

ਜੰਨਤ : ਤੁਸੀਂ ਦੱਸੋ

ਮੈਂ : ਨਹੀਂ ਤੁਸੀਂ ਦੱਸੋ..??

ਜੰਨਤ : ਦਰਅਸਲ , ਦਿਲਦੀਪ ਮੈਂ ਤੈਨੂੰ ਪਹਿਲੇ ਦਿਨ ਤੋਂ ਪਸੰਦ ਕਰਦੀ ਆਂ, ਜਿਸ ਦਿਨ ਆਪਾਂ ਆਪਸ ਵਿੱਚ ਟਕਰਾਏ‌‌ ਸੀ , ਪਰ ਮੈਨੂੰ ਏਵੇਂ ਸੀ ਕਿ ਇਹ ਗੱਲ ਤੂੰ ਕਹੇਂਗਾ,

ਮੈਂ : ਜੰਨਤ , ਕਹਿਣਾ ਤਾਂ ਮੈਂ ਵੀ ਏਹੀ ਚਹੁੰਦਾ ਸੀ , ਪਰ‌ ਡਰ ਜਿਹਾ ਲੱਗ ਰਿਹਾ ਸੀ।

ਜੰਨਤ : ਸੱਚੀਂ…
ਇਹ ਆਖ ਉਸਨੇ ਗੱਲਵਕੜੀ ਪਾ ਲਈ..

ਐਨੇ ਵਿਚ ਹੀ ਪੀਤੀ ਤੇ ਛਿੰਦਾ ਆ ਗੲੇ, ਬਸ….( ਖੜਕਵੀਂ ਜਿਹੀ ਆਵਾਜ਼ ਚ)
ਜੰਨਤ: ਉਕੇ ਫੇਰ ਮਿਲ਼ਦੇ ਆਂ,

ਜੰਨਤ ਦੇ ਕਮਰੇ ਵਿਚੋਂ ਬਾਹਿਰ ਜਾਂਦਿਆਂ ਹੀ, ਅਸੀਂ ਤਿੰਨਾਂ ਨੇ ਆਪਿਸ ਵਿਚ ਜੱਫ਼ੀ ਪਾ ਲਈ,ਬੜੀ ਖੁਸ਼ੀ ਮਹਿਸੂਸ ਹੋ ਰਹੀ ਸੀ, ਏਵੇਂ ਲੱਗ ਰਿਹਾ ਸੀ, ਜਿਵੇਂ ਦੁਨੀਆਂ ਦਾ ਸਭ ਤੋਂ ਅਮੀਰ ਬੰਦਾ ਮੈਂ ਹੋਵਾਂ… ਪੀਤੀ ਤੇ ਛਿੰਦਾ…ਦਿਲਦੀਪ ਦੱਸ ਫੇਰ ਹੁਣ ਪਾਰਟੀ ਕਦੋਂ ਕਰਨੀ ਆ….

ਬਸ ਇਹ ਸੀ ਮੇਰੀ ਮੁਹੱਬਤ ਦੀ ਸ਼ੁਰੂਆਤ, ਫੇਰ ਇੱਕੋ ‌ਬੈਂਚ ਤੇ ਜੰਨਤ ਨਾਲ ਇੱਕਠੇ ਬੈਠਣਾ , ਇੱਕੋ ਟੇਬਲ ਤੇ ਚਾਅ ਪੀਣੀ…ਬਸ ਐਵੇਂ ਲੱਗਦਾ ਸੀ, ਜ਼ਿੰਦਗੀ ਅਸਲ , ਹੈ ਹੀ ਇਹ…ਬੇ.ਏ ਪੂਰੀ ਹੋ ਗਈ…ਜੰਨਤ ਦੇ ਘਰਦਿਆਂ ਨੇ ਉਸਨੂੰ ਅੱਗੇ ਪੜਨ ਨਾ ਲਾਇਆ, ਸਾਡਾ ਮਿਲਣਾਂ ਔਖਾ ਹੋ ਗਿਆ, ਜੰਨਤ ਨੂੰ ਉਸਦੇ ਘਰਦਿਆਂ ਨੇ ਆਈਲੈਟਸ
( ielts’full form👉 International English Language Testing System),
ਕਰਨ ਲਗਾ ਦਿੱਤਾ ਤੇ ਮੈਂ ਵੀ ਨਾਲ ਹੀ ਕਰਨਾ ਸ਼ੁਰੂ ਕਰ ਦਿੱਤਾ, ਚੱਲੋ‌ ਏਸ ਬਹਾਨੇ ਨਾਲ ਅਸੀਂ ਦੋਵੇਂ ਇੱਕ ਦੂਜੇ ਨੂੰ ਮਿਲ ਲੈਂਦੇ… ਜੰਨਤ ਆਈਲੈਟਸ ਵਿਚੋਂ 7.5 ਬੈਂਡ ਲੈ ਗੲੀ, ਪਰ ਮੇਰਾ ਇੱਕ ਬੈਂਡ ਘੱਟ ਗਿਆ, ਉਸ ਦੇ ਘਰਦਿਆਂ ਨੇ ਜੰਨਤ ਲਈ ਅਜਿਹਾ ਘਰ ਲੱਭਣਾ ਸ਼ੁਰੂ ਕਰ ਦਿੱਤਾ, ਜੋ ਉਸ ਨੂੰ ‌
ਪ੍ਰਦੇਸ਼ ਭੇਜ ਦੇਣ, ਤੇ ਆਪਣੀ ਪੜਾਈ ਪੂਰੀ ਕਰਨ ਤੋਂ ਬਾਅਦ ਜੰਨਤ ਉਸ ਮੁੰਡੇ ਨੂੰ ਵੀ ਉੱਥੇ ਬੁਲਾ ਲਵੇਗੀ, ਜੰਨਤ ਨੇ ਇੱਕ ਦਿਨ ਮੈਨੂੰ ਫੋਨ ਕਰਿਆ ਤੇ ਇਹ ਸਭ ਗੱਲ ਦੱਸੀ ਤੇ ਮੈਂ ਆਪਣੇ ਯਾਰ ਛਿੰਦੇ ਨੂੰ ਜੰਨਤ ਕੇ ਘਰ ਮੇਰੇ ਰਿਸ਼ਤੇ ਦੀ ਗੱਲ ਘਰ ਕਰਨ ਨੂੰ ਕਿਹਾ ,‌ਮੈਂ‌ ਆਪਣੇ ਬਾਪੂ ਨੂੰ ਵੀ ਮਨਾ ਲਿਆ,ਤੇ ਵੱਡੀ ਭੈਣ ਨੂੰ ਜੰਨਤ ਤੇ ਮੇਰੇ ਵਿਚਲੀ ਗੱਲ ਵੀ ਦੱਸ ਦਿੱਤੀ, ਉਹਨਾਂ ਨੇ ਬਾਕੀ ਆਪੇ ਸਾਂਭ‌ ਲਿਆ,‌ ਮੇਰਾ‌ ਜੰਨਤ ਨਾਲ ਵਿਆਹ ਹੋ ਗਿਆ, ਵਿਆਹ ਤੋਂ ਪੰਦਰਾਂ ਦਿਨ ਬਾਅਦ ਹੀ ਉਹ ਕਨੇਡਾ ਚਲੀ ਗਈ, ਉਥੇ ਜਾਣ ਤੋਂ ਬਾਅਦ ਉਸਨੇ ਹੌਲੀ ਹੌਲੀ ਬਦਲਣਾ ਸ਼ੁਰੂ ਕਰ ਦਿੱਤਾ, ਮੈਨੂੰ ਉਥੇ ਬਲਾਉਣਾ ਤਾਂ ਦੂਰ ਉਸਨੇ ਮੇਰਾ ਫੋਨ ਵੀ ਚੁੱਕਣਾ ਬੰਦ ਕਰ ਦਿੱਤਾ, ਇੱਕ ਦਿਨ ਉਸਨੇ ਫੋਨ ਕਰ ਸਾਰੀ ਕਹਾਣੀ ਹੀ ਨਿਬੇੜ ਦਿੱਤੀ… ਮੈਂ ਕਦੇ ਇਹ ਸੋਚਿਆ ਵੀ ਨਹੀਂ ਸੀ, ਮੈਂ ਉਸਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦਾ ਸੀ ਤੇ ਉਹ ਵੀ …ਪਰ ਹੁਣ ਸਭ‌ ਅੱਖਾਂ ਸਾਹਮਣੇ ਸੀ, ਮੈਂਨੂੰ ਉਸਦੀ ਕਾੱਲ ਤੋਂ ਬਾਅਦ ਦਿਲ ਦਾ‌ ਦੌੜਾ ਪੈ ਗਿਆ, ਮੈਨੂੰ ਹਸਪਤਾਲ ਵਿਚ ਦਾਖਲ ਕਰ ਦਿੱਤਾ ਗਿਆ…

ਡਾਕਟਰ ਨੂੰ ਮੇਰੇ ਘਰਦਿਆਂ ਨੇ ਮੇਰੇ ਨਾਲ ਬੀਤੀ ਸਭ ਦੱਸ ਦਿੱਤੀ, ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਹੂਬਹੂ ਜੰਨਤ ਦੇ ਵਰਗੀ ਪਰ ਉਸ ਤੋਂ ਵੀ ਸੋਹਣੀ ਨਰਸ ਮੇਰੇ ਸਾਹਮਣੇ ਖਲੋਈ ਸੀ,
ਨਰਸ : ਕਿਵੇਂ ਹੋ ਸਰ
ਮੈਂ : ਵਧੀਆ
ਨਰਸ : ਕਿਦਾਂ ‌ਮਹਿਸੂਸ ਹੋ ਰਿਹਾ ਹੁਣ
ਮੈਂ : ਪਹਿਲਾਂ ਨਾਲੋਂ ਠੀਕ
ਨਰਸ : ਆ ਦਵਾਈ ਲੈ ਲਵੋ, ( ਉਸਨੇ ਮੇਰੇ ਇੱਕ ਹੱਥ ਉੱਪਰ ਕੁਝ ਗੋਲੀਆਂ ਧਰੀਆਂ ਤੇ ਦੂਸਰੇ ਹੱਥ ਨਾਲ ਪਾਣੀ ਦਾ ਗਲਾਸ ਮੇਰੇ ਮੂੰਹ ਨੂੰ ਲਗਾ ਦਿੱਤਾ)
ਮੈਂਨੂੰ ਉਸਦੀ ਆਵਾਜ਼ ਬੜੀ ਹੀ ਸੋਹਣੀ ਲੱਗੀ, ਮੈਂ ਉਸਦੀਆਂ ਅੱਖਾਂ ਵੱਲ ਹੀ ਵੇਖੀ ਜਾ ਰਿਹਾ ਸੀ।ਉਹ ਦਵਾਈ ਦੇ ਕੇ ਜਾਣ‌ ਹੀ ਲੱਗੀ ਸੀ, ਮੈਂ ਉਸਨੂੰ ਪੁੱਛ ਲਿਆ
ਮੈਂ : ਮੈਡਮ ਤੁਹਾਡਾ ਨਾਮ ਕੀ ਹੈ
ਨਰਸ : ਕਮਲ
ਮੈਂ : ਬਹੁਤ ਸੋਹਣਾ ਨਾਮ‌ ਹੈ, ਜਿਵਾਂ ਹੀ ਤੁਹਾਡੇ ਚਿਹਰੇ ਵਰਗਾ …
ਨਰਸ : ਉਕੇ ਸਰ, ਹੁਣ ਤੁਹਾਨੂੰ ਆਰਾਮ ਦੀ ਲੋੜ ਹੈ, ਤੁਸੀਂ ਆਰਾਮ ਕਰੋ…

ਮੈਂ ਜਿੰਨੇ ਦਿਨ ਹਸਪਤਾਲ ਵਿਚ ਰਿਹਾ, ਕਿਸੇ ਨਾ ਕਿਸੇ ਕਾਰਨ ਉਸਨੇ ਮੈਨੂੰ ਬੁਲਾ ਹੀ ਲੈਣਾ, ਅਖੀਰ ਮੈਨੂੰ ਪਤਾ ਹੀ ਨਹੀਂ ਲੱਗਾ, ਮੈਂ ਕਲਮ ਨੂੰ ਪਿਆਰ ਕਰ ਬੈਠਾ… ਮੈਂ ਇਹ ਗੱਲ ਫੇਰ ਦੁਬਾਰਾ ਆਪਣੀ ਭੈਣ ਨੂੰ ਦੱਸੀ, ਉਹਨਾਂ ਨੇ ਕਲਮ ਨਾਲ ਗੱਲ ਕਰੀ, ਕਲਮ ਨੇ ਕਿਹਾ ਕਿ ਮੈਂ ਪਹਿਲਾਂ ਹੀ ਦਿਲਦੀਪ ਨੂੰ ਪਸੰਦ ਕਰਦੀ ਆਂ, ਉਸਤੋਂ ਬਾਅਦ ਮੇਰਾ ਕਮਲ ਨਾਲ ਵਿਆਹ ਹੋ ਗਿਆ,

ਅੱਜ ਮੇਰੇ ਤੇ ਕਮਲ ਦੇ ਵਿਆਹ ਹੋਏ ਨੂੰ ਦੋ ਸਾਲ ਬੀਤ ਗਏ ਨੇ, ਅਸੀਂ ਆਪਣੀ ਜ਼ਿੰਦਗੀ ਵਿਚ ਬਹੁਤ ਖੁਸ਼ ਹਾਂ,ਕਮਲ ਅੱਜ ਵੀ ਇੱਕ ਡਾਕਟਰ ਹੈ,ਜੋ ਕਿ ਪਟਿਆਲੇ ਦੇ ਇਕ ਹਸਪਤਾਲ ਵਿਚ ਨੌਕਰੀ ਕਰ ਰਹੀ ਹੈ…

ਮੈਨੂੰ ਦੋ ਕੂ ਮਹੀਨੇ ਪਹਿਲਾਂ ਪਤਾ ਲੱਗਿਆ ਹੈ ਕਿ ਜੰਨਤ ਨੇ ਜਿਸ ਮੁੰਡੇ ਨਾਲ ਕਨੇਡਾ ਵਿੱਚ ਵਿਆਹ ਕਰਵਾਇਆ ਹੈ,ਉਹ ਕੋਈ ਹੋਰ ਨਹੀਂ, ਉਹ ਕਲਮ ਦਾ ਭਰਾ ਹੀ ਹੈ…

ਮੈਨੂੰ ਇਹ ਸੋਚ ਸੋਚ ਕੇ ਬੜਾ ਹਾਸਾ ਆਉਂਦਾ ਹੈ….ਕਿ ਜੋ ਪਿਆਰ ਸ਼ਬਦ ਦੇ ਮੈਨੂੰ ਅਰਥ ਵੀ ਨਹੀਂ ਸੀ ਪਤਾ… ਉਹ ਮੈਨੂੰ ਜ਼ਿੰਦਗੀ ਵਿਚ ਦੋ ਵਾਰ ਹੋ ਗਿਆ…😃

ਹਰ ਸ਼ਖਸ ਅਲੱਗ ਹੁੰਦਾ ਏ
ਕਿਸੇ ਦਾ ਮਿਲਣਾ, ਕਿਸੇ ਦਾ‌ ਵਿਛੜਣਾ
ਏਥੇ ਸਭ ਸਬੱਬ ਹੁੰਦਾ ਏ

~
ਜਿਸਨੂੰ ਅਸੀਂ ਦਿਲ ਤੋਂ ਚਾਹੀਏ
ਉਹ ਵੀ ਅੱਗੋਂ ਦਿਲ ਤੋਂ ਚਾਹੇ
ਇਹ ਹਰ ਵਾਰ ਨਹੀਂ ਹੁੰਦਾ

~
ਸੱਚੀ ਸੁੱਚੀ ਮਿਸਾਲ ਤਾਂ ਹੁਣ
ਲੱਖਾਂ ਹਜ਼ਾਰਾਂ ਵਿਚੋਂ ਮਿਲ਼ਦੀ ਹੈ
ਹਰ ਇਕ ਦਾ ਸੱਚਾ ਪਿਆਰ ਨਹੀਂ ਹੁੰਦਾ
~
ਸੁੱਚੀਆਂ ਮੁਹੱਬਤਾਂ ਮਿਲਦੀਆਂ ਰਹਿਣ
ਨਿੱਤ ਹੀ ਕਲੀਆਂ ਖਿਲਦੀਆਂ‌ ਰਹਿਣ
~
ਪਹਿਲੀ ਤੇ ਆਖਰੀ ਦੁਆ ਹੈ ਮੇਰੀ
ਕਿਸੇ ਲਈ ਮੁਹੱਬਤ ਖ਼ੁਦਾ ਹੈ ਤੇਰੀ

~

ਅਸੀਂ ਸਾਰੇ ਇਹਨਾਂ ਮੁਹੱਬਤ ਦੇ ਰੰਗ ਵਿਚ ਹੀ ਰੰਗੇ ਸੋਹਣੇ ਲੱਗਦੇ ਆਂ, ਮੁਹੱਬਤ ਉਹ ਹੀ ਨਹੀਂ ਹੁੰਦੀ ਜੋ ਇੱਕਲੀ ਬਸ ਮਹਿਬੂਬ ਨਾਲ ਹੀ ਕਰੀ ਜਾਵੈ, ਮੁਹੱਬਤ ਦੀ ਮਿਸਾਲ ਤਾਂ ਇਸ ਜੱਗ ਤੇ ਮਾਂ ਤੋਂ ਵੱਡੀ ਕੋਈ ਨਹੀਂ ਹੈ, ਇੱਕ ਮੁਹੱਬਤ ਹੀ ਹੈ, ਜੋ ਸਾਨੂੰ ਆਪਸ ਵਿੱਚ ਮਿਲ ਕੇ ਰਹਿਣਾ ਸਿਖਾਉਂਦੀ ਹੈ…. ਮੁਹੱਬਤ ਇੱਕ ਅਜਿਹਾ ਬੀਜ਼ ਹੈ,ਜੋ‌ ਨਫ਼ਰਤ ਦੇ ਬੂਟੇ ਨੂੰ ਜੜ੍ਹੋਂ ਖ਼ਤਮ ਕਰਨ ਦੀ ਹਿੰਮਤ ਰੱਖਦਾ ਹੈ …

*****

ਇਸੇ ਤਰ੍ਹਾਂ ਦੀ ਇੱਕ ਹੋਰ ਅਸਲ ਜ਼ਿੰਦਗੀ ਦੀ ਕਹਾਣੀ ਲੈ ਕੇ ਅਸੀਂ ਤੁਹਾਡੇ ਜਲਦੀ ਰੂਬਰੂ ਹੋਵੇਗੇਂ, ਇਸ ਕਹਾਣੀ ਬਾਰੇ ਆਪਣੇ ਵਿਚਾਰ ਅਤੇ ਇਸ ਨਾਲ ਸਬੰਧਤ ਹੋਰ ਵਿਚਾਰ ਵਟਾਂਦਰਾ ਕਰਨ ਲਈ ਤੁਸੀਂ ਸਾਡੇ ਨਾਲ ਵੱਟਸਐਪ ਨੰਬਰ ਰਾਹੀਂ ਜੁੜ ਸਕਦੇ ਹੋ….

ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਜੀ
✍️ ਸੁਖਦੀਪ ਸਿੰਘ ਰਾਏਪੁਰ

( 8699633924 )
( Only contact for whatsapp)

...
...



Related Posts

Leave a Reply

Your email address will not be published. Required fields are marked *

5 Comments on “ਮੁਹੱਬਤ ਦੇ ਰੰਗ”

  • ਇਹ ਤਾ ਭਰਾਵਾ ਕਾਲਪਨਿਕ ਹੀ ਲਗਦੀਆ ਕਹਾਣੀ ਜੰਨਤ ਨੇ ਵਿਆਹ ਵੀ ਥੋਡੇ ਸਾਲੇ ਨਾਲ ਕਰਾਇਆ 👍✍️🙏

  • bhutttt vdiaa

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)