More Punjabi Kahaniya  Posts
ਗੱਲਾਂ ਮੁਹੱਬਤਾਂ ਦੀਆਂ


ਇਹ ਟਰੈਕਟਰ ਤੇ ਬੈਠੀ ਮੇਰੀ ਭੈਣ ਆ , ਫੋਟੋ ਦੇਖ ਕੇ ਪੁੱਛਿਆ ਕਿ ਨਾਲ ਕੌਣ ਆ ਮੈਂ ਕਿਸੇ ਨੂੰ ਨੀ ਪਛਾਣਿਆ ,,,,
ਜਵਾਬ ਆਇਆ ਮੈਨੂੰ ਨੀ ਪਤਾ ਕੌਣ ਆ ਰੈਲੀ ਤੇ ਜਾਣ ਦੀ ਇੱਛਾ ਸੀ ਪਰ ਨਾਲ ਸਾਥ ਨਹੀਂ ਸੀ! ਮੈਂ ਪਾਸੇ ਖੜਕੇ ਦੇਖ ਰਹੀ ਸੀ ਟਰੈਕਟਰ ਤੁਰਦੇ ,, ਇਹ ਮੁੰਡਾ ਕਹਿੰਦਾ ਭੈਣ ਰੈਲੀ ਤੇ ਜਾਣਾ ਤਾਂ ਆਜਾ, ਤੇ ਮੈਂ ਟਰੈਕਟਰ ਤੇ ਬੈਠ ਗਈ,, ਮੈਂ ਹੈਰਾਨ ਸੀ ਨਾਂ ਜਾਣ ਪਛਾਣ ਨਾਂ ਪਤਾ ਕਿਥੋਂ, ਕਿਹੜੇ ,ਪਿੰਡ, ਜਿਲ੍ਹੇ ਤੋਂ ਨੇ ਇਹ ਲੋਕ ਉਤੋਂ ਇਕੱਲੀ ਡਰਾਕਲ ਜਿਹੀ ਕੁੜੀ,,,
ਮੈਂ ਪੁੱਛਿਆ ਤੂੰ ਕਿੱਦਾਂ ਬੈਠਗੀ ਡਰ ਨੀਂ ਲੱਗਿਆ,
ਕਹਿੰਦੀ ਭੈਣ ਸੱਚ ਦੱਸਾਂ ਇੱਥੇ ਸੱਚੀ ਰੱਬ ਵਸਦਾ ਆ, ਦਿੱਲ ਚ ਕੋਈ ਡਰ ਨੀਂ ਆਇਆ, ਇੱਕ ਦਿਨ ਅਸੀਂ ਰਾਤ ਨੂੰ ਤੁਰਕੇ ਸਿੰਘੂ ਬਾਡਰ ਤੇ ਘੁੰਮਣ ਲੱਗ ਪਈਆਂ ਕਿ ਦੇਖੀਏ ਕੀ ਹਾਲ ਆ, ਬਾਬੇ ਪੁੱਛਣ ਪੁੱਤ ਕੁਝ ਲੋੜ ਹੈ ਤਾਂ ਦੱਸੋ ,, ਮੁੰਡੇ ਪੁੱਛਣ...

ਭੈਣ ਕਿੱਥੇ ਜਾਣਾ ਚਲੋ ਅਸੀਂ ਛੱਡ ਕੇ ਆਉਨੇ ਆਂ , ਕਹਿੰਦੀ ਅਸੀਂ ਉਹਨਾਂ ਨੂੰ ਦੱਸਿਆ ਕਿ ਅਸੀਂ ਰੌਣਕ ਦੇਖਣ ਆਈਆਂ , ਜੋ ਸਿਫਤਾਂ ਪੜੀਆਂ ਸੁਣੀਆਂ ਸੀ ਓਹ ਤਾਂ ਇਸਤੋਂ ਅੱਧੀਆਂ ਵੀ ਨੀ ਸੀ, ਇੰਨਾ ਭਾਈਚਾਰਾ ਪੈ ਗਿਆ ਇੱਥੇ,, ਬਸ ਓਹੀ ਵਿਸ਼ਵਾਸ ਦਿਲ ਚ ਬਣ ਗਿਆ
ਇਹ ਬਾਬਾ ਜੀ ਮੈਨੂੰ ਆਪਣਾ ਦਾਦਾ ਲੱਗਦਾ , ਇਹ ਮੇਰਾ ਭਰਾ ਤੇ ਨਿੱਕਾ ਮੇਰਾ ਪੁੱਤ ❤❤❤
ਮੈਂ ਤਾਂ ਇੰਨਾ ਈ ਕਹਾਂਗੀ , ਪੰਜਾਬੀਓ ਦਿਲ ਜਿੱਤ ਲਿਆ ਤੁਸੀਂ ਦਿੱਲੀ ਜਾ ਕੇ , ਇਹ ਗੁਣ ਪੰਜਾਬ ਨੂੰ ਲੈ ਕੇ ਈ ਮੁੜਿਓ 👏👏
ਕਰਮਾਂ ਵਾਲਿਓ ਚੱਕੀਆਂ ਨੇ ਕਲਮਾਂ
ਤਾਂ ਚਲਾਉਣੀਆਂ ਸਿੱਖੋ,
ਛੱਡ ਦਿਓ ਫੈਲਾਓਣੀਆਂ ਨਫਰਤਾਂ
ਗੱਲਾਂ ਮੁਹੱਬਤਾਂ ਦੀਆਂ ਲਿਖੋ!
ਕੁਲਦੀਪ ਕੌਰ ਸੰਧੂ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)