More Punjabi Kahaniya  Posts
ਰੱਬ ਕਿੱਥੇ ਹੈ?


ਰੱਬ ਕਿੱਥੇ ਹੈ?

ਸਵੇਰੇ ਸਾਡੇ ਕੁ ਅੱਠ ਦਾ ਵਕਤ ਸੀ…ਮੈਂ ਡਿਊਟੀ ਜਾ ਰਹੀ ਸੀ ਰਾਸਤੇ ਵਿੱਚ ਇੱਕ ਆਦਮੀ ਬੱਚੇ ਨੂੰ ਚੁੱਕੀ ਡੰਡਾ ਲੈ ਕੁੱਤੇ ਮਗਰ ਭੱਜ ਰਿਹਾ ਸੀ…ਪਹਿਲਾਂ ਤਾਂ ਮੈਨੂੰ ਲੱਗਿਆ ਕਿ ਇਹ ਬੰਦਾ ਕੁੱਤੇ ਨੂੰ ਭਜਾਉਣ ਲੲੀ ਕੁੱਤੇ ਮਗਰ ਭੱਜ ਰਿਹਾ ਹੈ… ਪਰ ਬਾਅਦ ਵਿੱਚ ਦੇਖਿਆ ਉਸ ਬੰਦੇ ਨੇ ਕੁੱਤੇ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ… ਤੇ ਉਸ ਬੰਦੇ ਨੇ ਕੁੱਤੇ ਨੂੰ ਇੰਨਾ ਕੁੱਟਿਆ ਕਿ ਕੁੱਤੇ ਮਰਿਆਂ ਨਹੀਂ ਪਰ ਕੁੱਤਿਆਂ ਨਾਲੀ ਵਿੱਚ ਕੁੱਟਿਆ ਜਾਣ ਕਾਰਨ ਮਰਿਆਂ ਬਰਾਬਰ ਹੀ ਹੋ ਗਿਆ ਸੀ……, ਉਸ ਵਕਤ ਕੁੱਤੇ ਦੀ ਹਾਲਤ ਦੇਖੀ ਨਹੀਂ ਜਾ ਰਹੀ ਸੀ….. ਕੁੱਤੇ ਦੇ ਨੱਕ ਚੋਂ ਖੂਨ ਵੱਗ ਰਿਹਾ ਸੀ ਤੇ ਥਾਂ ਜ਼ਖ਼ਮ ਹੋ ਗੲੇ ਸੀ ….ਉਹ ਬੰਦਾ ਜਦੋਂ ਥੱਕ ਗਿਆ ਤਾਂ ਉਹ ਕੁੱਤੇ ਨੂੰ ਗਾਲ਼ਾਂ ਦਿੰਦਾ ਵਾਪਸ ਆ ਗਿਆ….ਉੱਥੇ ਖੜੇ ਲੋਕ ਉਸ ਬੰਦੇ ਨੂੰ ਹਟਾਉਣ ਦੀ ਬਿਜਾਏ ਇਹ ਕਹਿ ਕਹਿ ਹੱਸ ਰਹੇ ਸੀ ਕਿ ਇਹ ਸਭ ਨੂੰ ਭੌਂਕਦਾ ਸੀ ….ਇਹਦੇ ਇਦਾਂ ਹੀ ਪੈਣੀਆਂ ਚਾਹੀਦੀਆਂ ਸੀ… ਕੁੱਤੇ ਨੂੰ ਕੁੱਟਣ ਵਾਲਾ ਬੰਦਾ ਤੇ ਖੜੇ ਹੱਸ ਰਹੇ ਕੁਝ ਲੋਕ ਰੋਜ਼ਾਨਾ ਸਵੇਰੇ ਗੁਰਦੁਆਰੇ ਮੱਥਾ ਟੇਕਣ ਜਾਂਦੇ, ਮੈਂ ਬਹੁਤ ਵਾਰ ਦੇਖੇ ਸੀ….ਉਸ ਵਕਤ ਮੈਨੂੰ ਅਜੀਬ ਜਿਹਾ ਮਹਿਸੂਸ ਹੋਇਆ ਕਿ ਰੱਬ ਕਿੱਥੇ ਹੈ? ਇਸ ਕੁੱਤੇ ਚ ਜਿਸ ਨੂੰ ਕੁਝ ਵੀ ਨਹੀਂ ਪਤਾ ਕਿ ਇਹ ਕੰਮ ਗਲਤ ਹੈ ਜਾ ਸਹੀ…ਉਸ ਨੇ ਕਿਸ ਨੂੰ ਭੌਂਕਣਾ ਕਿਸ ਨੂੰ ਨਹੀਂ, ਉਸ ਲੲੀ ਆਪਣੇ ਮਾਲਕ ਦੀ ਰਾਖੀ ਕਰਨਾ ਫਰਜ਼ ਹੈ… ਉਸ ਨੂੰ ਪਤਾ ਨਹੀਂ ਭੌਂਕਣਾ ਗਲਤ ਹੈ ਜਾ ਸਹੀ ….ਉਸ ਦਾ ਕੰਮ ਹੈ ਭੌਂਕਣਾ ….ਉਸ ਨੂੰ ਕੰਧਾਂ ਕੋਲਿਆਂ ਕੋਲ ਖੜ ਕੇ ਗੱਲਾਂ ਨਹੀਂ ਕਰਨੀਆਂ ਆਉਂਦੀਆਂ….ਉਹ...

ਬੰਦਿਆਂ ਵਾਂਗ ਬੇਹੱਕੀ ਰੋਟੀ ਨਹੀਂ ਖਾਂਦਾ ….ਉਹ ਬੰਦਿਆਂ ਵਾਂਗ ਗੱਪਾਂ ਨਹੀਂ ਮਾਰਦਾ …ਉਸ ਨੂੰ ਸਿਰਫ਼ ਇਸ ਚੀਜ਼ ਦੀ ਸਜ਼ਾ ਉਸ ਕੁੱਤੇ ਨਾਲੋਂ ਭੈੜੇ ਬੰਦੇ ਨੇ ਸਜ਼ਾ ਦਿੱਤੀ ਕਿ ਉਹ ਆਪਣਾ ਭੌਂਕਣ ਦਾ ਕੰਮ ਇਮਾਨਦਾਰੀ ਨਾਲ ਕਰ ਰਿਹਾ ਹੈ….ਫਿਰ ਮੇਰੇ ਦਿਮਾਗ ਚ ਇੱਕ ਦਮ ਸਵਾਲ ਖੜਾ ਹੋਇਆ ਕਿ ਕੀ ਰੱਬ ਇਸ ਬੰਦੇ ਚ ਹੈ ਜੋ ਸਮਝਦਾਰ ਹੁੰਦਿਆਂ ਵੀ ਬੇਸਮਝ ਜੀਵ ਨੂੰ ਸਜ਼ਾ ਦੇ ਗਿਆ ਜਾਂ ਰੱਬ ਉਸ ਗੁਰਦੁਆਰੇ ਚ ਜਿਸ ਚ ਸਭ ਦਾ ਭਲਾ ਮੰਗਣ ਉਹ ਬੰਦਾ ਜਾਂਦਾ ਹੈ ਜੋ ਇੱਕ ਬੇਸਮਝ ਬੇਜ਼ੁਬਾਨ ਜੀਵ ਨੂੰ ਸਜ਼ਾ ਸੁਣਾ ਰਿਹਾ ਹੈ? ਜਾਂ ਉਸ ਬੇਸਮਝ ਜੀਵ ਚ ਜੋ ਦੋ ਰੋਟੀਆਂ ਲੲੀ ਆਪਣਾ ਕੰਮ ਇਮਾਨਦਾਰੀ ਨਾਲ ਕਰ ਰਿਹਾ ਹੈ? ,ਕੀ ਸਾਡਾ ਧਰਮ ਸਾਨੂੰ ਇਹੀ ਸਿਖਾਉਂਦਾ ਹੈ ਕਿ ਰੱਬ ਸਿਰਫ਼ ਧਾਰਮਿਕ ਸਥਾਨਾਂ ਤੇ ਹੀ ਹੈ ਕੁੱਤਿਆਂ ਬਿੱਲਿਆਂ ਜਾ ਉਹ ਪ੍ਰਾਣੀਆਂ ਚ ਰੱਬ ਨਹੀਂ … ਮੇਰੇ ਮੁਤਾਬਿਕ ਤਾਂ ਰੱਬ ਪੱਤੇ, ਹਰ ਜ਼ੱਰੇ,ਹਰ ਜੀਵ ਚ ਮੌਜੂਦ ਹੈ, ਧਾਰਮਿਕ ਸਥਾਨ ਤਾਂ ਫਿਰ ਵੀ ਬੰਦੇ ਦੇ ਬਣਾਏ ਨੇ ਪਰ ਜੀਵ ਤਾਂ ਫਿਰ ਵੀ ਖੁਦ ਉਸ ਰੱਬ ਨੇ ਬਣਾਏ ਨੇ ਫਿਰ ਉਹਨਾਂ ਤੇ ਬੰਦਾ ਕਿਉਂ ਨਹੀਂ ਤਰਸ ਕਰਦਾ ਕਿਉਂ ਬੰਦਾ ਆਪਣੀ ਆਜ਼ਾਦੀ ਲੲੀ ਸਭ ਕੁਦਰਤੀ ਕਿਰਿਆਵਾਂ ਦੇ ਹੱਕ ਖੋਹ ਰਿਹਾ ਹੈ, ਕਿਉਂ ਇਨਸਾਨ ਇਨਸਾਨ ਤੋਂ ਬੰਦਾ ਤੇ ਬੰਦੇ ਤੋਂ ਗੰਦਾ ਬਣ ਕੇ ਰੱਬ ਨੂੰ ਬਦਨਾਮ ਕਰ ਰਿਹਾ ਹੈ,,,
ਵੀਰਪਾਲ ਸਿੱਧੂ ਮੌੜ
6283154525

...
...



Related Posts

Leave a Reply

Your email address will not be published. Required fields are marked *

2 Comments on “ਰੱਬ ਕਿੱਥੇ ਹੈ?”

  • Thank you for writing this story. According to Sikh religion Waheguru lives in every thing around us. Additionally as human beings it is our duty to speak up and protect those who can defend themselves. So what happened to the dog? Did anyone speak up for cruelty against the animal who couldn’t defend itself?

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)