ਜੀਤ ਨੂੰ ਕੈਨੇਡਾ ਆਏ ਦੋ ਸਾਲ ਹੋ ਚੁੱਕੇ ਸਨ।ਉਸਦੀ ਪੜ੍ਹਾਈ ਲੱਗਪਗ ਖਤਮ ਹੋ ਚੁੱਕੀ
ਸੀ ਤੇ ਹੁਣ ਉਹ ਸਿਰਫ ਕੰਮ ਤੇ ਜਾਦਾ ਸੀ।ਉਸਦੇ ਦੋਸਤ ਡੇਅ-ਨਾਈਟ ਲਾਉਦੇ ਪਰ ਜੀਤ ਓਵਰ-ਟਾਈਮ ਨਾ ਲਾਉਦਾ ਕਿਉਕਿ ਪੰਜਾਬ ਵਿੱਚ ਉਸਦੀ ਚੰਗੀ- ਜਾਇਦਾਤ ਸੀ।ਇਸ ਕਰਕੇ ਉਸਨੂੰ ਪਿੱਛੇ ਪੈਸੇ ਭੇਜਣ ਦੀ ਚਿੰਤਾ ਨਹੀ ਸੀ।ਮਾਪਿਆਂ ਦਾ ਇਕਲੌਤਾ ਪੁੱਤਰ ਹੋਣ ਕਰਕੇ ਉਸਨੂੰ ਲੋੜ ਪੈਣ ਤੇ ਘਰ ਦੇ ਖਰਚ ਵੀ ਭੇਜ ਦਿੰਦੇ।ਉਸਦੇ ਸਾਥੀ ਉਸਨੂੰ ਕਹਿੰਦੇ ਕਿ ਉਹ ਖੁਸ਼ਕਿਸਮਤ ਹੈ ਕਿ ਉਸਨੂੰ ਕਰਜ਼ਾ ਚੁੱਕ ਕੇ ਵਿਦੇਸ਼ ਨਹੀ ਆਉਣਾ ਪਿਆ।ਪਰ ਇਹ ਸੁਣ ਕੇ ਉਸਦੇ ਸੀਨੇ ਵਿੱਚੋ ਇੱਕ ਚੀਸ ਜਿਹੀ ਉਠਦੀ ਤੇ ਉਹ ਮਨ ਅੰਦਰ ਹੀ ਕਹਿੰਦਾ “ਕਰਜ਼ਾ ਤਾ ਮੇਰੇ ਉਪਰ ਵੀ ਹੈ ਤੇ ਇਹ ਪੈਸਿਆਂ ਨਾਲ ਨਹੀ ਲੈਣਾ”ਅਸਲ ਵਿੱਚ ਜੀਤ ਦੇ ਪਿਤਾ ਦੀ ਬਚਪਨ ਵਿੱਚ ਹੀ ਮੌਤ ਹੋ ਚੁੱਕੀ ਸੀ।ਇਸ ਪਿੱਛੋ ਉਸਦੇ ਦਾਦਾ-ਦਾਦੀ ਅਤੇ ਮਾਂ ਨੇ ਉਸਦੀ ਦੇਖ-ਰੇਖ ਕੀਤੀ।+2 ਕਰਨ ਤੋ ਬਾਅਦ ਉਸ ਉੱਪਰ ਵੀ ਬਾਕੀ ਨੌਜਵਾਨਾਂ ਵਾਂਗ ਵਿਦੇਸ਼ ਵਿੱਚ ਸੈਟਲ ਹੋਣ ਦਾ ਚਾਅ ਸਵਾਰ ਹੋ ਗਿਆ।ਪਰ ਉਸਦੇ ਪਰਿਵਾਰ ਵਾਲੇ ਚਾਹੁੰਦੇ ਸਨ ਕਿ ਉਹ ਇੰਡੀਆ ਰਹਿ ਕੇ ਹੀ ਕੁੱਝ ਕਰ ਲਵੇ ਕਿਉਕਿ ਜੀਤ ਹੀ ਉਹਨਾਂ ਦਾ ਇੱਕਲੌਤਾ ਸਹਾਰਾ ਸੀ ਤੇ ਘਰ ਵਿੱਚ ਵੀ ਕਿਸੇ ਚੀਜ ਦੀ ਕਮੀ ਨਹੀ ਸੀ।ਜ਼ਮੀਨ ਦੀ ਆਮਦਨ ਹੀ ਕਾਫੀ ਸੀ ਉਸ ਲਈ ਐਸ਼ ਨਾਲ ਜ਼ਿੰਦਗੀ ਬਤੀਤ ਕਰਨ ਲਈ ਪਰ ਉਹ ਵਿਦੇਸ਼ ਜਾਣ ਤੋ ਇਲਾਵਾ ਕੁੱਝ ਸੋਚਦਾ ਹੀ ਨਹੀ ਸੀ।ਆਖੀਰ ਘਰਦਿਆਂ...
ਨੂੰ ਉਸ ਦੀ ਖੁਸ਼ੀ ਅੱਗੇ ਝੁੱਕਣਾ ਪਿਆ।ਜੀਤ ਘਰ ਦੀਆਂ ਖੁਸੀਆਂ ਵੀ ਆਪਣੇ ਨਾਲ ਹੀ ਲੈ ਗਿਆ ਕਿਉਕਿ ਉਸ ਦੀਆਂ ਪਿਆਰ ਭਰੀਆ ਸੈਤਾਨੀਆਂ ਨਾਲ ਭਰਿਆ ਘਰ ਹੁਣ ਖਾਣ ਨੂੰ ਆਉਦਾ ਸੀ।ਉਸਦੇ ਕੈਨੇਡਾ ਆਉਣ ਦੇ ਇੱਕ ਸਾਲ ਅੰਦਰ ਹੀ ਉਸਦੀ ਦਾਦੀ ਦੀ ਮੌਤ ਹੋ ਗਈ ਜਿਸ ਦੀ ਖਬਰ ਨੂੰ ਉਸਨੂੰ ਮਹੀਨੇ ਬਾਅਦ ਮਿਲੀ ਸੀ ਤੇ ਉਹ ਬਹੁਤ ਰੋਇਆਂ ਪਰ ਉਸ ਕੋਲ ਕੋਈ ਆਪਣਾ ਨਹੀ ਸੀ ਉਸਦੇ ਹੰਝੂ ਪੂੰਝ ਕੇ ਚੁੱਪ ਕਰਵਾਉਣ ਲਈ। ਕਾਲਜ ਤੋ ਆ ਕੇ ਉਹ ਹਰ ਰੋਜ਼ ਘਰ ਫੋਨ ਕਰਦਾ ਤਾ ਉਸਦਾ ਦਾਦਾ ਉਸ ਨਾਲ ਬੜੀ ਹੱਲਸੇਰੀ ਨਾਲ ਗੱਲ ਕਰਦਾ ਪਰ ਜੀਤ ਨੂੰ ਉਸਦੀ ਅਵਾਜ਼ ਵਿੱਚ ਲੁੱਕਿਆ ਵਿਛੋੜੇ ਦਾ ਦਰਦ ਸਾਫ ਦਿਸਦਾ ਤੇ ਉਸਦੀ ਮਾਂ
ਕਈ ਵਾਰ ਆਪਣੇ ਜ਼ਜਬਾਤਾ ਤੇ ਕਾਬੂ ਰੱਖਦੀ-ਰੱਖਦੀ ਰੋ ਪੈਦੀ ਤਾਂ ਉਹ ਵੀ ਫੋਨ ਕੱਟ ਕੇ ਅੱਖਾਂ ਭਰ ਲੈਦਾ।ਹੁਣ ਜੀਤ ਨੂੰ ਹਰ ਪਲ ਇਹ ਹੀ ਮਹਿਸੂਸ ਹੁੰਦਾ ਕਿ ਉਸ ਉੱਪਰ ਉਸਦੇ ਕਾਰਨ ਪਏ ਪਰਿਵਾਰ ਦੇ ਵਿਛੋੜੇ ਦਾ ਕਰਜ਼ ਹੈ ਜਿਸਨੂੰ ਉਹ ਜਲਦ ਤੋ ਜਲਦ ਉਤਾਰਨਾ ਚਾਹੁੰਦਾ ਸੀ ਆਪਣੀ ਮਾਂ ਅਤੇ ਦਾਦੇ ਨੂੰ ਆਪਣੇ ਕੋਲ ਬੁਲਾ ਕੇ ਜਿਸ ਲਈ ਉਹ ਦਿਨ-ਰਾਤ ਰੱਬ ਅੱਗੇ ਅਰਦਾਸਾ ਕਰਦਾ।
ranjeetsas
nice story