More Punjabi Kahaniya  Posts
ਰੀਝਾ – ਸੁਫਨੇ


ਮੇਰੀ ਕਹਾਣੀ ਦੀ ਮੁੱਖ ਪਾਤਰ ਸਿੰਮੀ ਹੈ। ਜੋ ਬਠਿੰਡੇ ਜਿਲੇ ਦੇ ਇੱਕ ਪਿੰਡ ਵਿੱਚ ਰਹਿਦੀ ਸੀ। ਪਿੰਡ ਵਿੱਚ ਇਹਨਾ ਕੋਲ ਚਾਰ  ਏਕੜ ਜਮੀਨ ਹੈ।
ਸਿੰਮੀ ਪਹਿਲੀ ਜਮਾਤ  ਤੋ ਲੈਕੇ ਬਾਰਵੀ ਜਮਾਤ ਤੱਕ ਚੰਗੇ ਨੰਬਰਾ ਨਾਲ ਪਾਸ ਹੁੰਦੀ ਆਈ ਸੀ। ਜਿਸ ਕਰਕੇ ਉਸਦਾ ਪਰਿਵਾਰ ਉਸਦੀ ਹਰ ਗਲ ਪੂਰੀ ਕਰਦਾ ਸੀ। ਜਿਹਨਾ ਨੇ ਉਸਦੇ ਅਨੁਸਾਰ ਆਪਣੀ ਕੁੜੀ ਨੂੰ ਚੰਗੇ ਤੇ ਅੰਗਰੇਜੀ ਸਕੂਲ ਵਿੱਚ ਪੜਾਇਆ। ਜਿਸ ਕਰਕੇ  ਕਿਸੇ ਪੱਖੋ ਹਾਲੇ ਤੱਕ ਤੇ ਉਸਦੀ ਪੜਾਈ ਵਿੱਚ ਉਸਦੇ ਮੋਤਾਬਿਕ ਕੋਈ  ਪਰੇਸਾਨੀ ਨਹੀ ਆਈ ਸੀ। ਜਿਸ ਸਮੇ ਵਿੱਚ ਉਸਨੇ ਆਪਣੀ ਬਾਰਵੀ ਦੀ ਪੜਾਈ ਪੂਰੀ ਕੀਤੀ ਸੀ। ਉਦੋ ਵਿਦੇਸ ਜਾਕੇ ਪੜਾਈ ਕਰਨ ਦਾ ਰਿਵਾਜ ਅਜੇ ਚਲਿਆ ਹੀ ਸੀ। ਤੇ ਸਿੰਮੀ ਦਾ ਸੁਫਨਾ ਵੀ ਸੀ ਉਹ ਵਿਦੇਸ ਜਾਕੇ ਹੋਰ ਪੜੇ ।ਵਿਦੇਸ ਜਾਣ ਲਈ ਚੰਗੇ ਬੈਂਡ ਦੀ ਜਰੂਰਤ ਸੀ ।ਸਿੰਮੀ ਨੇ IELTS  ਲਈ ਦਾਖਲਾ ਲੈ ਲਿਆ ਤੇ  ਚੰਗੇ ਬੈਂਡ ਲਈ ਦਿਨ ਰਾਤ ਪੜਾਈ ਕਰਨ ਲੱਗੀ ਤੇ ਕੁੱਝ ਸਮੇ ਬਾਅਦ ਚੰਗੇ ਬੈਂਡ ਨਾਲ ਪਾਸ ਹੋ ਜਾਦੀ ਹੈ। ਹੁਣ ਸਿੰਮੀ ਨੂੰ ਬਹੁਤ ਚਾਅ ਚੜਿਆ ਸੀ ਉਹ ਵੀ ਵਿਦੇਸ ਜਾਕੇ ਪੜਾਈ ਕਰੇਗੀ। ਵਿਦੇਸ ਜਾਣ ਲਈ ਲੱਖਾ ਰੁਪਇਆ ਦੀ ਲੋੜ ਸੀ।ਦੋਰ ਕੁੱਝ ਐਦਾ ਦਾ ਵੀ ਚੱਲ ਰਿਹਾ ਸੀ ।
ਜੇ ਚੰਗੇ ਵਿਦੇਸ ਭੇਜਣ ਲਈ ਕੁੜੀ ਵਾਲਿਆ ਕੋਲ ਐਨਾ ਪੈਸਾ ਨਾ ਹੋਵੇ ਤਾ ਕੋਈ ਐਵੇ ਦਾ ਮੁੰਡਾ ਲੱਭ ਲੈਦੇ ਨੇ ਜਿਸਨੂੰ
6-7 ਬੈਂਡ ਵਾਲੀ ਕੁੜੀ ਚਾਹੀਦੀ ਹੋਵੇ ਜੋ ਵਿਦੇਸ  ਜਾਣਾ ਚਾਹੁੰਦਾ ਹੋਵੇ ਤੇ ਪੈਸੇ ਲਾ ਸਕਦਾ ਹੋਵੇ ਉਸਦੇ ਨਾਲ ਵਿਆਹ ਕਰ ਦਿੰਦੇ ਨੇ। ਵੇਸੇ ਵੀ ਸਿੰਮੀ ਦਾ ਪਰਿਵਾਰ ਸੋਚਦਾ ਸੀ ਵਿਦੇਸ ਭੇਜਣ ਤੋ ਪਹਿਲਾ  ਜਵਾਨ ਧੀ ਦਾ ਵਿਆਹ ਕਰ ਦਈਏ । ਪਰ ਜੇ ਬੱਚੇ ਨੂੰ ਜਿਆਦਾ ਲਾਡਾ ਨਾਲ ਪਾਲਿਆ ਹੋਵੇ ।ਉਹ ਹਰ ਕੰਮ ਆਪਣੀ ਮਰਜੀ ਨਾਲ ਹੀ ਕਰਦਾ ਹੈ।ਸਿੰਮੀ ਦੇ ਪਰਿਵਾਰ ਵਾਲੇ ਉਸਦੀ ਹਰ ਜਿੱਦ ਪੂਰੀ ਕਰਦੇ ਸਨ । ਕੱਝ ਫੈਸਲੇ ਅਜਿਹੇ ਹੁੰਦੇ ਨੇ ਜੋ ਘਰ ਵਿੱਚ ਸਿਆਣਾ ਬੰਦਾ ਹੀ ਕਰ ਸਕਦਾ ਹੈ। ਪਰ ਸਿੰਮੀ ਨੇ ਅਜੇ ਵਿਆਹ ਨਹੀ ਕਰਾਉਣਾ ਸੀ ਤੇ ਵਿਦੇਸ ਵੀ ਜਾਣਾ ਚਾਹੁੰਦੀ ਸੀ।ਉਸਨੇ ਵਿਆਹ ਲਈ ਸਾਫ ਮਨਾ ਕਰ ਦਿੱਤਾ ਪਰ  ਉਸਦੀ ਮੱਤ ਅਜੇ ਬੱਚਿਆ ਵਾਲੀ ਹੀ ਸੀ। ਉਹ ਸਭ ਇਹਨਾ ਗੱਲਾ ਤੋ ਅਣਜਾਣ ਸੀ। ਉਸਦਾ ਇੱਕ ਸੁਫਨਾ ਇਹ ਵੀ ਸੀ ਉਹ ਵਿਦੇਸੀ ਪੰਜਾਬ ਦੇ ਚੰਗੇ ਮੁੰਡੇ ਨਾਲ ਵਿਆਹ ਕਰਵਾਵੇ ।ਉਹ ਸੋਚ ਦੀ ਹੈ ਕਿ ਪੜਾਈ ਪੂਰੀ ਹੋਣ ਤੋ ਬਾਅਦ ਆਪਣੇ ਪਰਿਵਾਰ ਨਾਲ ਗਲ ਕਰੇਗੀ । ਚਲੋ ਇਹ ਗੱਲ ਤਾ ਅਜੇ ਫੇਰ ਸਹੀ ? ਤੇ ਉਸਦੇ ਘਰ ਵਾਲੇ ਉਸਦੀ ਖੁਸੀ ਲਈ ਆਪਣੀ ਜਮੀਨ ਤੇ ਬੈਂਕ ਤੋ ਲਿਮਟ ਤੇ ਕੁੱਝ ਲੋਨ ਕਰਵਾ ਲੈਦੇ ਹਨ। ਤੇ ਕੁੱਝ ਕੁ ਪੈਸੇ ਅਜੇ ਵੀ ਘੱਟਦੇ ਨੇ ਉਹ ਆਪਣੇ ਆੜਤੀਏ ਤੋ ਲੈ ਕੇ ਪੂਰੇ ਕਰ ਲੈਦੇ ਨੇ । ਤੇ ਇੱਕ ਵਧੀਆ ਏਜੰਂਟ ਦੇਖਕੇ ਉਸਦਾ ਵੀਜਾ ਲਗਵਾ ਦਿੰਦੇ ਨੇ ਕੁੱਝ ਸਮੇ ਬਾਅਦ  ਉਸਦਾ ਵੀਜਾ ਵੀ ਲੱਗ ਜਾਦਾ ਹੈ ਆਖਿਰ ਉਸਦੇ  ਵਿਦੇਸ ਜਾਣ ਦੀ ਤਿਆਰੀ ਸੁਰੂ ਹੋ ਜਾਦੀ ਹੈ । ਪੰਦਰਾ ਦਿਨ ਬਾਅਦ  ਉਸਦੀ ਫਲਾਈਟ ਹੈ। ਉਹ ਬਹੁਤ ਖੁਸ ਸੀ ।
ਸਾਰੀਆ ਤਿਆਰੀਆ ਤੋ ਬਾਅਦ ਤੁਰਨ ਵੇਲੇ ਆਪਣੇ ਪਿੰਡ ਦੇ ਗੁਰੂ ਦੂਆਰਾ ਸਾਹਿਬ ਵਿੱਚ ਮੱਥਾ ਟੇਕਦੇ ਨੇ ਅਤੇ ਬਾਹਰ ਖੜੀ ਗੱਡੀ ਵਿਚ ਬੈਠਦੇ ਨੇ ਉਸਦਾ ਪਰਿਵਾਰ ਦਿੱਲੀ ਏਅਰਪੋਟ ਤੱਕ  ਉਸ ਨੂੰ ਛੱਡਣ ਜਾਦਾ ਹੈ ਸਿਮੀ ਨੇ ਐਨਾ ਲੰਬਾ ਸਫਰ ਕਦੇ ਨਹੀ ਤੈਅ ਕੀਤਾ ਸੀ।ਉਹ ਸਫਰ ਕਰਕੇ ਥੱਕ ਗਈ ਸੀ । ਹੁਣ ਉਸਦੀ ਫਲਾਈਟ...

ਦਾ ਸਮਾ ਸੀ ਘਰ ਵਾਲੇ ਉਸਨੂੰ  ਵਿਦਾ ਕਰਦੇ ਹਨ। ਇੱਕ ਵਾਰ ਤਾ ਸਾਰਿਆ ਦੇ ਅੱਖਾ ਵਿਚੋ ਹੰਝੁ ਵੀ ਵੱਗਦੇ ਨੇ ਤੇ ਖੁਸ ਵੀ ਸਨ। ਸਿੰਮੀ ਦਾ ਪਰਿਵਾਰ ਉਥੋ ਵਾਪਿਸ ਆ ਜਾਦਾ ਹੈ। ਤੇ ਸਿੰਮੀ ਆਪਣੀ ਫਲਾਈਟ ਵਿੱਚ ਜਾ ਬੈਠਦੀ ਹੈ ਉਹ ਬਹੁਤ ਹੀ ਜਿਆਦਾ ਖੁਸ ਸੀ ਅਤੇ ਫੋਨ ਤੇ ਸਟੋਰਿਆ ਪਾ ਰਹੀ ਸੀ। ਹੁਣ ਜਹਾਜ ਕੇਨੇਡਾ ਲਈ ਉਡਾਨ ਭਰਦਾ ਹੈ।
ਕੇਨੇਡਾ ਲਈ ਕਾਫੀ ਟਾਈਮ ਲੱਗਣਾ ਸੀ ਉਸਨੂੰ ਬਠਿੰਡੇ ਤੋ ਦਿਲੀ ਦਾ  ਸਫਰ ਕਰਕੇ ਥਕਾਵਟ ਬਹੁਤ ਸੀ । ਉਸਦੀ ਕਦੇ ਅੱਖ ਲੱਗਦੀ ਤੇ ਕਦੇ ਖੁੱਲ ਜਾਦੀ ਐਵੇ ਦੋ ਤਿਨ ਵਾਰ ਹੋਇਆ । ਉਹ ਐਨੀ ਖੁਸ ਸੀ ਖਿਆਲਾ ਵਿਚ ਵੀ ਉਹ ਇਹੋ ਦੇਖਦੀ ਹੈ ਕਿ ਉਹ ਪਰੀਆ ਦੇ ਦੇਸ ਜਾ ਰਹੀ ਹੈ । ਉਹ ਵਿਦੇਸ ਪਹੁੰਚ ਜਾਦੀ ਹੈ ਕਿੰਨੇ ਸੋਹਣੇ ਸੋਹਣੇ ਸਹਿਰ ਨੇ ਇਥੇ ਉਹ ਕਿਨੇ ਸੋਹਣੇ ਸੋਹਣੇ ਲੋਕਾ ਨੂੰ ਦੇਖਦੀ ਹੈ ਹਰ ਚੀਜ ਬਹੁਤ ਸੋਹਣੀ ਦਿਖ ਰਹੀ ਸੀ।ਸੋਹਣੇ ਸੋਹਣੇ ਅਜੀਬ ਨਜਾਰੇ ਦੇਖਕੇ ਖੁਸੀ ਨਾਲ ਬਾਵਾ ਖਲਾਰਦੀ ਹੈ।ਜਿਥੇ ਰਹਿਣਾ ਸੀ ਉਥੇ  ਪਾਹੁੰਚ  ਦੀ ਹੈ। ਸਾਰੇ ਆਪਣੇ ਕੰਮ ਕਾਰ ਕਰਕੇ ਕੋਲਜ ਵਾਲੇ ਦਿਨ ਬੜੇ ਚਾਅ ਨਾਲ ਕੋਲਜ ਜਾਦੀ ਹੈ। ਐਨੀ ਖੁਸੀ ਵਿਚ ਟਾਈਮ ਪਤਾ ਹੀ ਨਹੀ ਕਿਵੇ ਬੀਤਦਾ ਜਾ ਰਿਹਾ ਸੀ। ਕੋਲਜ ਵਿੱਚ ਇੱਕ ਮੁੰਡਾ ਪੰਜਾਬ ਦਾ ਉਹਦਾ ਉਥੇ ਦੋਸਤ ਬਣ ਜਾਦਾ ਹੈ ਜਿਸਦਾ ਨਾਮ ਗੁਰਵੀਰ ਹੈ ਜੋ ਉਹਦੇ ਫਲੈਟ ਦੇ ਨੇੜੇ ਰਹਿੰਦਾ ਹੈ ।ਸਿੰਮੀ ਨੂੰ ਉਹ ਬਹੁਤ ਚੰਗਾ ਲੱਗਦਾ ਹੈ।ਸਿੰਮੀ ਰੰਗ -ਰੂਪ ਕੱਦ -ਕਾਟ ਦੀ ਸੋਹਣੀ ਕੁੜੀ ਸੀ। ਉਹ ਰੋਜ ਇੱਕ ਦੂਜੇ ਨੂੰ ਮਿਲਦੇ ਉਹ ਉਸ ਤੇ ਵਿਸਵਾਸ ਕਰਦੀ ਉਹ ਸੋਚਦੀ ਮੇਰਾ ਵਿਆਹ ਸਾਇਦ ਇਸ ਨਾਲ ਹੀ ਹੋਣਾ ਹੈ ।ਇੱਕ ਦਿਨ ਸਿੰਮੀ ਰੂਮ ਵਿੱਚ ਕੱਲੀ ਹੁੰਦੀ , ਤਾ ਅਚਾਨਕ ਮੁੰਡਾ ਸਿੰਮੀ ਕੋਲ ਆ ਜਾਦਾ ਹੈ ਤੇ ਥੋੜੇ ਸਮੇ ਬਾਅਦ ਦੇਖਦਾ ਇਸ ਕੋਲ ਹੋਰ  ਕੋਈ ਨਹੀ ਹੈ ।ਉਹ ਸਿੰਮੀ ਨੂੰ ਕੁੱਝ ਖਾਣ ਲਈ ਬਣਾਉਣ ਨੂੰ ਕਹਿੰਦਾ ਤੇ ਰੂਮ ਦੀ ਕੁੰਡੀ ਲਾਕੇ ਸਿੰਮੀ ਨੂੰ ਪਿਛੋ ਕੁੱਝ ਨਸੀਲੀ ਦਵਾਈ ਸੁੰਘਾ ਦਿਦਾ ਹੈ ਤੇ ਉਹ ਥੋੜੀ  ਬੇਹੇਸ ਹੋ ਜਾਦੀ ਹੈ। ਤੇ ਉਸ ਨੂੰ ਬੈਡ ਤੇ ਸੁੱਟ ਦਿੰਦਾ ਹੈ ਉਸ ਨੂੰ ਥੋੜੀ ਹੋਸ  ਵੀ ਸੀ ਉਹ ਗੁਰਵੀਰ ਨੂੰ ਇਹ ਸਭ ਨਹੀ ਕਰਨ ਦੇਣਾ ਚਾਹੁਦੀ ਸੀ ਗੁਰਵੀਰ ਉਸ ਨਾਲ ਬਹੁਤ  ਜਬਰਦਸਤੀ ਕਰ ਰਿਹਾ ਸੀ। ਅਚਾਨਕ ਗਰਮੀ ਗਰਮੀ ਹੋਈ ਸਿੰਮੀ ਦੀ ਅੱਖ ਖੁਲਦੀ ਹੈ।ਤੇ ਉਸਨੂੰ ਅਹਿਸਾਸ ਹੁੰਦਾ ਹੈ ਇਹ ਇੱਕ ਸੁਫਨਾ ਸੀ।ਪਾਣੀ ਪੀ ਕੇ ਦੇਖਦੀ ਹੈ 12 ਘੰਟੇ ਦਾ ਰਸਤਾ ਬੀਤਣ ਤੋ ਬਾਅਦ ਕੇਨੇਡਾ ਫਲਾਈਟ ਪਹੁੰਚਦੀ ਹੈ ।ਸਿਰਫ ਫਲਾਈਟ ਨੇ ਲੈਂਡ ਹੋਣ ਨੂੰ ਪੱਚੀ ਕੁ ਮਿੰਟ ਲੈਣੇ ਨੇ ਹੁਣ ਉਹ ਇਰਾਦਾ ਬਣਾ ਲੈਦੀ ਹੈ ਹਰ ਚੀਜ ਲਈ ਜਿੱਦ ਚੰਗੀ ਨਹੀ । ਪਰ ਇਹ ਸੁਪਨਾ ਤੇ ਬਹੁਤ ਭਿਆਨਕ ਸੀ ।

ਮੈ ਇਹ ਰਚਨਾ ਉਹਨਾ ਲਈ ਲਿਖੀ ਹੈ ਜੋ ਬੱਚੇ ਆਪਣੇ ਘਰਦਿਆ ਤੋ ਉਲਟ ਅਤੇ ਬਿਨਾ ਸੋਚੇ ਸਮਝੇ ਆਪਣੀ ਮਰਜੀ  ਕਰਦੇ ਹਨ। ਮੇਰਾ ਕਿਸੇ ਕੁੜੀ ਨੂੰ ਗਲਤ ਕਹਿਣ ਦਾ ਕੋਈ ਮਕਸਦ ਨਹੀ।ਬਸ ਇੱਕ ਕਹਾਣੀ ਦੇ ਰੂਪ ਵਿੱਚ ਹੀ ਦਰਸਾਇਆ ਗਿਆ ਹੈ। ਆਪਣੇ ਸੁਪਨੇ ਪੂਰੇ ਕਰੋ ਪਰ ਉਸ ਤਰੀਕੇ ਨਾਲ ਕਿ ਕਿਸੇ ਨੂੰ ਕੋਈ ਤਕਲੀਫ ਨਾ ਹੋਵੇ ।

✍️✍️ਸੁੱਖ ਸਿੰਘ ਮੱਟ
ਤਹਿ-ਡਾਕ =ਸਮਾਣਾ
ਪਟਿਆਲਾ

...
...



Related Posts

Leave a Reply

Your email address will not be published. Required fields are marked *

One Comment on “ਰੀਝਾ – ਸੁਫਨੇ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)