More Punjabi Kahaniya  Posts
ਗੁੜ ਚ ਕਰੰਟ


ਗੱਲ ਕਰ ਰਿਹਾ ਹਾਂ ਓਦੋਂ ਦੀ ਜਦੋਂ ਪਿੰਡਾਂ ਚ ਹਾਲੇ ਨਵੀਂ ਨਵੀਂ ਬਿਜਲੀ ਆਈ ਸੀ । ਮੀਟਰ ਘਰਾਂ ਦੇ ਅੰਦਰ ਲੱਗੇ ਹੁੰਦੇ ਸੀ ਤੇ ਵਿੱਚ ਵਿੱਚ ਲੋਕ ਬਿਜਲੀ ਚੋਰੀ ਕਰਨ ਲਈ ਕੁੰਡੀ ਵੀ ਲਾ ਲੈਂਦੇ ਸਨ । ਮੀਟਰ ਚੈੱਕ ਕਰਨ ਲਈ ਬਿਜਲੀ ਮੁਲਾਜ਼ਮ ਅਕਸਰ ਹੀ ਪਿੰਡਾਂ ਚ ਘੁੰਮਦੇ ਰਹਿੰਦੇ ਸਨ । ਇਵੇਂ ਹੀ ਸਾਡੇ ਨਾਲ ਦੇ ਪਿੰਡ ਇੱਕ ਬਿਜਲੀ ਵਾਲਾ ਮੀਟਰ ਵੇਖਣ ਗਿਆ ਤਾਂ ਘਰੇ ਇਕੱਲੀ ਬਜ਼ੁਰਗ ਔਰਤ(ਬੁੜੀ) ਹੀ ਸੀ । ਸਬੱਬੀਂ ਮੀਟਰ ਦੇ ਕੋਲ ਅੱਧੀ ਕੁ ਬੋਰੀ ਗੁੜ ਦੀ ਪਈ ਸੀ ਤੇ ਗੁੜ ਵੇਖ ਕੇ ਮੁਲਾਜ਼ਮ ਦੇ ਮਨ ਚ ਲਾਲਚ ਆ ਗਿਆ । ਝਟਕਾ ਜਿਹਾ ਖਾ ਕੇ , ਟੈਸਟ ਪੈੱਨ ਲਾ ਕੇ ਕਹਿੰਦਾ, “ਮਾਤਾ ਗੁੜ ਚ ਤਾਂ ਕਰੰਟ ਆਇਆ ਏ “ ।ਅੱਗੋਂ ਵਿਚਾਰੀ ਭੋਲੀ ਭਾਲੀ ਤੇ ਅਨਪੜ੍ਹ ਮਾਤਾ ਡਰ ਕੇ ਕਹਿੰਦੀ , “ਵੇ ਪੁੱਤ ,ਛੁਡਾ ਮੇਰਾ ਖਹਿੜਾ , ਲੈ ਜਾ ਇਹਨੂੰ ਆਪਣੇ...

ਨਾਲ ਈ “ । ਭਲਾ ਅੰਨਾ ਕੀ ਭਾਲੇ ਦੋ ਅੱਖਾਂ । ਝੱਟ ਬੋਰਾ ਚੁੱਕ ਕੇ ਸਾਈਕਲ ਤੇ ਲੱਦ ਲਿਆ ਤੇ ਵੱਟ ਲਈ ਸ਼ੂਟ । ਕੁਦਰਤੀ ਪੰਜੀ ਕੁ ਮਿੰਟੀਂ ਮਾਤਾ ਦਾ ਮੁੰਡਾ ਆ ਗਿਆ । ਮਾਤਾ ਨੇ ਝੱਟ ਕਰੰਟ ਵਾਲੀ ਵਿੱਥਿਆ ਸੁਣਾ ਦਿੱਤੀ । ਸੁਣ ਕੇ ਕਹਿੰਦਾ ,”ਬੱਸ ਆ ਦੱਸਦੇ ਹੁਣ ,ਗਿਆ ਕਿੱਧਰ ਨੂੰ ਏ ?“
ਫਿਰ ਕੀ ਸੀ ਘੇਰ ਲਿਆ ਸ਼ੇਰ ਨੇ , ਹਾਲੇ ਅਗਲਾ ਪਿੰਡ ਨੀ ਸੀ ਟੱਪਿਆ । ਪਤੰਦਰ ਗੁੜ ਚੋਂ ਕਰੰਟ ਕੱਢਦਾ ਕੱਢਦਾ ਆਪਣੇ ਚੋਂ ਕਢਾ ਬੈਠਿਆ । (ਜਾਂ ਫਿਰ ਲਵਾ ਬੈਠਿਆ ਇਹ ਤਾਂ ਉਹ ਹੀ ਜਾਣਦਾ ਹੋਊ )😂😝😜
ਗੁਰਜਿੰਦਰ ਸਿੰਘ ਸਾਹਦੜਾ ✍️

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)