More Punjabi Kahaniya  Posts
ਸਿੱਧੂ ਮੂਸੇਵਾਲਾ


( ਪੋਸਟ ਦੀ ਸ਼ਬਦਾਵਲੀ ਸਖਤ ਹੈ)
ਹਾਰ ਤਾਂ ਸਿੱਧੂ ਮੂਸੇਵਾਲਾ ਓਦਣ ਹੀ ਗਿਆ ਸੀ ਜਿੱਦਣ ਇਹ ਕਾਂਗਰਸ ‘ਚ ਭਰਤੀ ਹੋ ਗਿਆ ਸੀ। ਹੰਕਾਰ ਲੈ ਡੁੱਬਦਾ ਭਾਈ ਬੰਦੇ ਨੂੰ!!
ਮੈਨੂੰ ਇਹ ਸਮਝ ਨਹੀਂ ਆਂਓਦੀ ਕਿ ਪੰਜਾਬ ਦਾ ਕਿਹੜਾ ਸਿੰਗਰ ਐਸਾ ਹੈ ਜੋ ਜੱਦੀ-ਪੁਸ਼ਤੀ ਗਾਇਕ ਘਰਾਣੇ ਵਿੱਚੋਂ ਸੀ ਅਤੇ ਆਪਣੇ ਪਿਓ-ਦਾਦੇ ਦੇ ਸਿਰ ਤੇ ਮਸ਼ਹੂਰ ਹੋ ਗਿਆ ਹੋਵੇ?
ਗਾਇਕੀ ਪਿਓ-ਦਾਦਿਆਂ ਦੇ ਸਿਰਾਂ ਤੇ ਨੀ ਚੱਲਦੀ ਹੁੰਦੀ। ਇਹ ਤਾਂ ਆਪਣੀ ਕਲਾ ਹੈ। ਲੋਕ ਤੁਹਾਡੇ ਸਾਫ ਗਲੇ ਨੂੰ ਸੁਣਨ ਤੋਂ ਬਾਅਦ ਆਪ ਤੈਅ ਕਰਨਗੇ ਕਿ ਤੁਸੀਂ ਚੰਗੇ ਹੋ ਜਾਂ ਨਹੀਂ। ਇਹ ਕੋਈ ਫਿਲਮੀ ਦੁਨੀਆਂ ਨਹੀਂ ਹੈ ਕਿ ਬਾਪ ਮਸ਼ਹੂਰ ਹੀਰੋ ਸੀ ਤਾਂ ਬੇਟਾ ਵੀ ਹੀਰੋ ਬਣ ਗਿਆ!
ਮੂਸੇਵਾਲੇ ਨੇ ਸਭ ਤੋਂ ਪਹਿਲਾਂ ਇਹੀ ਰੌਲਾ ਪਾਇਆ ਸੀ ਨਾ ਕਿ ਮੈਂ ਛੋਟੇ ਘਰੋਂ ਉਠਿਆ ਹੋਇਆਂ!! ਆਪਣੇ ਸਿਰ ਤੇ ਬਣਿਆਂ!! ਪਰ ਮੈਂ ਸਮਝਦਾਂ ਸਰਦੂਲ ਸਿਕੰਦਰ ਤੋਂ ਲੈ ਕੇ ਗੁਰਦਾਸ ਮਾਨ ਤੇ ਬਿੰਦਰਖੀਆ ਤੱਕ, ਉਸਤਾਦ ਕੁਲਦੀਪ ਮਾਣਕ ਜੀ ਤੋਂ ਲੈ ਕੇ ਵਡਾਲੀ ਭਰਾਵਾਂ ਤੱਕ ਹਰ ਕੋਈ ਆਪਣੇ ਹੁਨਰ ਤੇ ਆਪਣੀ ਮਿਹਨਤ ਦੇ ਸਿਰ ਤੇ ਈ ਬਣਿਆ ਹੈ।
ਤੁਸੀਂ ਕਿਸੇ ਸਿੰਗਰ ਦੇ ਮਾਈ ਬਾਪ ਨੂੰ ਜਾਣਦੇ ਹੋ? ਹਰ ਪੰਜਾਬੀ ਗਾਇਕ ਆਪਣੇ ਮੁਰਸ਼ਦ ਨੂੰ ਹੀ ਆਪਣਾ ਸਭ ਕੁੱਛ ਮੰਨਦਾ ਹੈ। ਜਿਸ ਕੋਲੋਂ ਉਸਨੇ ਗਾਓਣਾ ਸਿੱਖਿਆ।
ਪਰ ਇਹ ਮੂਸੇਵਾਲਾ ਆਪਣਾ ਆਪ ਵੇਚਦਾ ਹੈ। ਹਰ ਗੀਤ ਵਿੱਚ ਆਪਣਾ ਹੀ ਰੋਣਾ ਰੋਈ ਜਾਂਦਾ ਹੈ। ਅਖੇ ਮੇਰੇ ਬਾਰੇ ਬੋਲ ਕੇ ਲੋਕ ਮਸ਼ਹੂਰ ਹੋਣਾ ਚਾਹੁੰਦੇ ਹਨ। ਇਹ ਕਹਿ ਕੇ ਓਹ ਖਾਸ ਬਣਨਾ ਚਾਹੁੰਦਾ ਹੈ।
ਜੋ ਕਿ ਓਹ ਹੈ ਨਹੀਂ। ਓਹ ਸਿਰਫ ਇਕ self centered ਆਦਮੀ ਹੈ ਜੋ ਹਰ ਵਕਤ ਆਪਣੇ ਬਾਰੇ ਬੋਲਣਾ ਹੀ ਪਸੰਦ ਕਰਦਾ ਹੈ। ਓਹ ਸੋਚਦਾ ਹੈ ਕਿ ਓਹ ਇਕ ਬਰੈਂਡ ਹੈ। ਆਪਣੇ ਨਾਲ ਅਜੀਬ ਕਿਸਮ ਦੀ ਸ਼ਬਦ ਜੋੜਦਾ ਹੈ। ਝੋਟਾ!! 5911…!!
ਝੋਟਾ!! ਜਾਂ 5911!! ਇਹ ਉਸਦੀ ਮਾਰਕੀਟਿੰਗ ਕਰਨ ਦੇ ਤਰੀਕੇ ਹਨ। ਆਪਣੇ ਆਪ ਨੂੰ ਵੇਚਣ ਦੇ ਤਰੀਕੇ। ਜਿਵੇਂ 10 ਰੁਪਏ ਦੀ ਫੇਨਾ ਸਰਫ ਨਾਲ ਪੰਜ ਰੁਪਏ ਦੀ ਫੇਨਾ ਟਿੱਕੀ ਮੁਫਤ ਮਿਲਦੀ ਹੈ।
ਹੁਨਰ ਪਹਿਲੀ ਗੱਲ ਵਿਕ ਨਹੀਂ ਸਕਦਾ। ਹੁਨਰ ਤਾਂ ਦਿਲਾਂ ਤੱਕ ਪਹੁੰਚ ਜਾਂਦਾ ਹੁੰਦਾ। ਤੇ ਮੂਸੇਵਾਲੇ ਕੋਲ ਫੁਕਰਪੁਣੇ ਤੋਂ ਬਿਨਾ ਕੁੱਛ ਹੈ ਹੀ ਨਹੀਂ। ਓਹ ਆਪਣਾ ਫੁਕਰਪੁਣਾ ਹੀ ਵੇਚ ਸਕਦਾ ਹੈ। ਇਸੇ ਲਈ ਕਦੇ ਆਪਣੇ ਆਪ ਨੂੰ ਝੋਟਾ ਕਹਿੰਦਾ ਹੈ ਤੇ ਕਦੇ ਟਰੈਕਟਰ!!
ਕਿਓਂਕਿ ਓਹ ਚਾਹੁੰਦਾ ਹੈ ਕਿ ਲੋਕ ਉਸਨੂੰ ਇੰਨਾ ਸ਼ਬਦਾਂ ਨਾਲ ਹੀ ਜਾਣਨ। ਚਾਹੁੰਦਾ ਹੈ ਕਿ ਉਸਦੀ ਹੀ ਗੱਲ ਹੁੰਦੀ ਰਹੇ। ਕਿੰਨੀ ਬੇਇੱਜਤੀ ਦੀ ਗੱਲ ਹੈ ਕਿ ਇਕ ਸਸਤਾ ਜਿਹਾ ਬੰਦਾ ਕਹਿ ਰਿਹਾ ਕਿ ਓਹ ਪੂਰੀ ਇੰਡਸਟਰੀ ਨੂੰ ਧੱਕੀ ਫਿਰਦਾ ਹੈ।
ਇੱਥੇ ਹੀ ਉਸ ਸਸਤੇ ਇਨਸਾਨ ਦਾ ਹੰਕਾਰ ਦਿਖਾਈ ਦੇਣ ਲੱਗਦਾ ਹੈ। ਓਹ ਹੁੰਦਾ ਕੌਣ ਹੈ ਪੰਜਾਬੀ ਸੰਗੀਤ ਨੂੰ ਚਲਾਓਣ ਵਾਲਾ?
ਪਰ ਆਪਣੇ ਭੋਲੇ ਪੰਜਾਬੀ ਸਭ ਸੁੱਣ ਰਹੇ ਸਨ। ਇਦੀਆਂ ਭੇਡਾਂ, ਓਹ ਫੁਕਰੇ ਨੌਜਵਾਨ ਨੇ ਜੋ ਹਜੇ ਨਵੇਂ-ਨਵੇਂ ਜੁਆਨ ਹੋਏ ਹਨ। ਜਾਂ ਫੇਰ ਓਹ ਨੌਜਵਾਨ ਨੇ ਜਿਹੜੇ ਆਪਣੀ ਪਸੰਦ ਦੂਸਰਿਆਂ ਦੇ ਹਿਸਾਬ ਨਾਲ ਤੈਅ ਕਰਦੇ ਹਨ। ਮਤਲਬ ਜੀਹਦਾ ਰੌਲਾ ਜਿਆਦਾ ਹੁੰਦਾ ਹੈ ਓਦੇ ਵੱਲ ਦੇ ਹੋ ਜਾਂਦੇ ਹਨ।
ਯੂ-ਟਿਊਬ ਤੇ ਵਿਊ...

ਲੈਣੇ ਸੌਖੇ ਹਨ। ਬੱਬੂ ਮਾਨ ਦੇ ਕਹਿਣ ਦੇ ਹਿਸਾਬ ਨਾਲ ਪੈਸਾ ਲਗਾਓ ਤੇ ਵਿਊ ਲੈ ਲਵੋ। ਪਰ ਅਸਲ ਵਿੱਚ ਆਪਣੇ ਮਗਰ ਲੋਕ ਇਕੱਠੇ ਕਰਨ ਲਈ ਇੱਜਤ ਖੱਟਣੀ ਪੈਂਦੀ ਹੈ! ਨਾ ਕਿ ਸਟੇਜਾਂ ਤੇ ਚੜਕੇ ਪੱਟ ਕੁੱਟੇ ਜਾਣ ਨਾਲ ਹੀ ਕੋਈ legend ਬਣ ਜਾਇਆ ਕਰਦਾ ਹੈ।
ਹਾਂ ਮੂਸੇਵਾਲਾ ਨੂੰ ਇਹ ਭੁਲੇਖਾ, ਬਲਕਿ ਮੈਂ ਕਹਾਂਗਾ ਵੱਡਾ ਭੁਲੇਖਾ ਸੀ ਕਿ ਉਸਨੇ ਜਿਆਦਾਤਰ ਪੰਜਾਬੀ ਕੌਮ ਦਾ ਬਰੇਨਵਾਸ਼ ਕਰ ਦਿੱਤਾ ਹੈ। ਪਰ ਇਹ ਭੁਲੇਖਾ ਉਸਦਾ ਇਸ ਵਾਰ ਐਸਾ ਦੂਰ ਹੋਇਆ ਕਿ ਸੁਆਦ ਆ ਗਿਆ!!
ਸਿੱਧੂ ਮੂਸੇਵਾਲਾ ਦੀ ਹਾਰ ਉਸਦੇ ਮੂੰਹ ਉਪਰ ਇਕ ਵੱਡੀ ਚਪੇੜ ਦੀ ਤਰਾਂ ਹੈ। ਇਹ ਨਵੇਂ ਜੰਮੇ ਸਿੰਗਰ ਇਕਦਮ ਆਇਆ ਪੈਸਾ ਹਜਮ ਨੀ ਕਰ ਪਾਂਓਦੇ ਅਤੇ ਹੰਕਾਰ ਜਾਂਦੇ ਹਨ।
ਫੇਰ ਇਹ ਆਪਣੇ ਆਪ ਨੂੰ ਇਸ ਤਰਾਂ ਸਮਝਣ ਲੱਗ ਪੈਂਦੇ ਹਨ ਜਿਵੇਂ ਦੁਨੀਆਂ ਇੰਨਾ ਨੇ ਆਵਦੇ ਮੋਢਿਆਂ ਤੇ ਹੀ ਚੁੱਕੀ ਹੋਈ ਹੈ। ਬਾਕੀ ਸਾਡੇ ਪੰਜਾਬੀ ਬੱਚੇ ਤਾਂ ਫੁਕਰਪੁਣੇ ਦੇ ਐਸੇ ਸ਼ਿਕਾਰ ਹੋਏ ਹਨ ਕਿ ਓਨਾ ਉਪਰ ਇੰਨਾ ਫੁਕਰੇ ਸਿੰਗਰਾਂ ਦਾ ਖੁਮਾਰ ਨਸ਼ੇ ਵਾਂਗ ਚੜ ਗਿਆ ਹੈ।
ਸਿੱਧੂ ਸਮਝਦਾ ਸੀ ਕਿ ਮੰਡੀਹਰ ਜਿਹੜੀ ਐਦੇ ਮਗਰ ਰੌਲਾ ਪਾਂਓਦੀ ਫਿਰਦੀ ਹੈ, ਓਹੀ ਪੂਰਾ ਪੰਜਾਬ ਹੈ।
ਪਰ ਪੁੱਤਰਾ ਬੁੱਲਟ ਤੇ ਪਟਾਕੇ ਪਾਓਣ ਵਾਲੇ ਆਪਣੇ ਬਾਪੂ ਦੀ ਜੇਬ ਦੇ ਸਹਾਰੇ ਪਲਦੇ ਹੁੰਦੇ ਆ! ਜਾਂ ਓਨਾ ਨੂੰ ਦਾਦੇ-ਪਰਦਾਦੇ ਦੀ ਜਾਇਦਾਦ ਮਿਲੀ ਹੁੰਦੀ ਆ। ਹੱਥੀਂ ਕਮਾਈਆਂ ਕਰਨ ਵਾਲੀ ਕੌਮ ਤੱਕ ਤਾਂ ਮੂਸੇਵਾਲਿਆ ਤੂੰ ਪਹੁੰਚ ਈ ਨੀ ਸਕਿਆ।
ਤੂੰ ਫੁਕਰਪੁਣਾ ਕਮਾਇਆ ਸੀ! ਬਦਮਾਸ਼ੀ ਖੱਟੀ ਸੀ! ਓਹੋ ਜਿਹੇ ਜੁਆਕ ਤੇਰੇ ਮਗਰ ਲੱਗੇ ਸਨ। ਓਨਾ ਨੂੰ ਕੌਣ ਪੁੱਛਦਾ ਪਤੰਦਰਾ!! ਓਨਾ ਦੀਆਂ ਤਾਂ ਵੋਟਾਂ ਤੱਕ ਨੀ ਬਣੀਆਂ।
ਇਦੀਆਂ ਭੇਡਾਂ ਹੁੱਣ ਕਹਿਣ ਗੀਆਂ ਅਖੇ ਹਾਰੇ ਤਾਂ ਵੱਡੇ-ਵੱਡੇ ਆ! ਭੇਡਾਂ ਜੋ ਹੋਈਆਂ! ਓਨਾ ਨੇ ਕਿੱਥੇ ਮੰਨਣਾ!
ਬੱਬੂ ਮਾਨ ਨੂੰ ਜਾਂ ਕਦੇ ਕਿਸੇ ਗਾਇਕ ਨੂੰ ਲਾਈਵ ਹੋ ਕੇ ਓਨਾ ਨਾਲ ਟੈਮ ਪਾਓਣ ਵਾਲਾ ਮੂਸੇਵਾਲਾ ਹਾਰ ਜਾਣ ਮਗਰੋਂ ਦਿਖਿਆ ਨੀ!!? ਭੇਡਾਂ ਦਾ ਅਸਤਾਦ ਲੱਗਦਾ ਹਾਰ ਹਜਮ ਨਹੀਂ ਕਰ ਸਕਿਆ!!
ਖੈਰ ਸਮਝ ਤਾਂ ਇਨੂੰ ਓਦੋਂ ਈ ਜਾਣਾ ਚਾਹੀਦਾ ਸੀ ਜਦੋਂ ਇਦੀਆਂ ਫਿਲਮਾਂ ਸਿਨਮੇ ਚ ਬੇਹੀ ਸਬਜੀ ਸਾਬਿਤ ਹੋਈਆਂ ਸਨ। ਪਰ ਹੰਕਾਰ ਬੰਦੇ ਨੂੰ ਅੰਨਾ-ਬੋਲਾ ਕਰ ਦਿੰਦਾ ਹੈ। ਹੁੱਣ ਇਹ ਆਪ ਵੀ ਮੂੰਹ ਤੇ ਫੈਵੀਕੋਲ ਲਗਾ ਕੇ ਬੈਠਾ ਹੈ ਤੇ ਇਦੀਆਂ ਭੇਡਾਂ ਵੀ ਖੁੱਡਾਂ ਵਿੱਚ ਵੜ ਗਈਆਂ ਹਨ।
ਅਸਤਾਦ ਐਵੇਂ ਈ ਫੂਕ ਛਕ ਗਿਆ!
😂😂😂
ਫੁਕਰਪੁਣੇ ਦਾ ਅੰਤ ਇਹੀ ਹੈ। ਬਾਕੀ ਆਪਣੇ ਪੰਜਾਬੀ ਕਹਿੰਦੇ ਨੇ ਕਿ ਜੀ ਸਿਆਣੇ ਗੀਤ ਸੁਣਦਾ ਹੀ ਕੌਣ ਹੈ!? ਇਸੇ ਲਈ ਤਾਂ ਸਿੰਗਰ ਫੁਕਰਪੁਣੇ ਵਾਲੇ ਗੀਤ ਗਾਂਓਦੇ ਨੇ। ਚਲੋ ਮੰਨ ਲੈਨੇ ਆ।
ਪਰ ਤੁਹਾਡੇ ਕੋਲ ਫੌਕਰਪੁਣੇ ਦੀ ਵੀ ਕਲਾ ਹੈ ਤਾਂ ਲੋਕਾਂ ਨੂੰ ਇੰਨਾ ਕੁ ਈ ਵਿਗਾੜੋ ਕਿ ਓਨਾ ਦਾ ਮਨੋਰੰਜਨ ਵੀ ਹੁੰਦਾ ਰਹੇ ਤੇ ਤੁਹਾਡੀ ਰੋਟੀ ਵੀ ਚੱਲਦੀ ਰਹੇ। ਇਹ ਨਾ ਸਮਝੋ ਕਿ ਜਣਾ-ਖਣਾ ਥੋਡੇ ਕਰਕੇ ਈ ਰੋਟੀ ਖਾ ਰਿਹਾ।
ਗੁਰਪ੍ਰੀਤ ਸਿੰਘ ਭੰਬਰ ਵੱਲੋਂ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)