More Punjabi Kahaniya  Posts
ਦੁਬਿਧਾ


ਯੋਗ ਦੀ ਦੀਖਿਆ ਲੈਣ ਸਮੇਂ ਚੇਲਿਆਂ ਨੇ ਪੁਛਿਆ। ਗੁਰੂਦੇਵ । ਅਸੀਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਬਾਰੇ ਤਾਂ ਜਾਣ ਲਿਆ। ਕਈ ਹੋਰ ਵਿਕਾਰ ਜੋ ਯੋਗ ਲਈ ਘਾਤਕ ਹੋਵੇ ।
ਹਾਂ ਹੈ।
ਕੀ?
ਦੁਬਿਧਾ…. ॥
ਜੀ ਦੁਬਿਧਾ? ਉਹ ਕਿਵੇਂ ?
ਕਿਉਂਕਿ ਦੁਬਿਧਾ ਦੀ ਪ੍ਰਕਿਰਤੀ ਅਵਿਸ਼ਵਾਸੀ ਹੋਣ ਕਾਰਨ ਘਾਤਕ ਹੈ।
ਮਸਲਨ?
ਇਸ ਦਾ ਰਹੱਸ ਗੁੰਝਲਦਾਰ ਹੈ। ਇਸਨੂੰ ਇਕ ਕਥਾ ਰਾਹੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ।
ਬਹੁਤ ਉੱਚੇ ਪਹਾੜਾਂ ਅਤੇ ਘਣੇ ਜੰਗਲ ਦੇ ਪੈਰਾਂ ਵਿਚ ਵੱਸਿਆ ਇਕ ਪਿੰਡ ਸੀ। ਉਸ ਪਿੰਡ ਦੀ ਵਿਸ਼ੇਸ਼ਤਾ ਇਹ ਸੀ ਕਿ ਪਹਾੜ ਦੇ ਦੂਜੇ ਪਾਸੇ ਅਦਭੁਤ ਫੁੱਲਾਂ ਦੀ ਇਕ ਸੁੰਦਰ ਘਾਟੀ ਸੀ। ਉਸ ਘਾਟੀ ਦੀ ਸੁੰਦਰਤਾਂ ਇਤਨੀ ਪ੍ਰਸਿੱਧ ਸੀ ਕਿ ਹਰ ਕਿਸੇ ਦਾ ਦਿਲ ਇਕ ਝਲਕ ਵੇਖਣ ਲਈ ਤਰਸਦਾ। ਮੁਸ਼ਕਿਲ ਇਹ ਸੀ ਕਿ ਉਸ ਘਾਟੀ ਤੱਕ ਜਾਣ ਲਈ ਰਾਹ ਇਤਨਾ ਬਿਖੜਾ ਸੰਕਰਾ ਅਤੇ ਉਬੜ-ਖਾਬੜ ਸੀ ਕਿ ਕੁਝ ਬੰਦਿਆਂ ਨੂੰ ਛੱਡ ਕੇ ਜਿਤਨੇ ਲੋਕ ਵੀ ਘਾਟੀ ਦੇਖਣ ਗਏ ਜਾਂ ਤਾਂ ਡਰ ਕੇ ਰਾਹ ਵਿਚੋਂ ਹੀ ਪਰਤ ਆਏ , ਜਾਂ ਪਗਡੰਡੀਆਂ ਦੇ ਆਸੇ-ਪਾਸੇ ਡੂੰਘੀਆਂ ਖੱਡਾਂ ਵਿਚ ਡਿਗ ਕੇ ਮਰ-ਖਪ ਗਏ । ਪਿਛਲੇ ਕਈ ਸਾਲਾਂ ਤੋਂ ਓਧਰ ਜਾਣ ਦੀ ਕਿਸੇ ਦੀ ਹਿੰਮਤ ਨਹੀਂ ਸੀ ਪਈ।
ਅਚਾਨਕ ਉਸ ਪਿੰਡ ਵਿਚ ਇਕ ਵਿਅਕਤੀ ਆਇਆ। ਉਸ ਨੇ ਫੁੱਲਾਂ ਬਾਰੇ ਸੁਣਿਆ ਅਤੇ ਦੇਖਣ ਦੀ ਇੱਛਾ ਪ੍ਰਗਟ ਕੀਤੀ। ਪਿੰਡ ਦੇ ਲੋਕਾਂ ਮਿੰਨਤ ਕੀਤੀ ਕਿ ਜੇਕਰ ਉਹ ਜਾਨ ਦੀ ਸਲਾਮਤੀ ਚਾਹੁੰਦਾ ਹੈ ਤਾਂ ਭੁੱਲ ਕੇ ਵੀ ਓਧਰ ਨਾ ਜਾਵੇ।
ਫ਼ਿਰ ਵੀ ਉਸਦੇ ਮਨ ਦੀ ਰੀਝ ਮੱਠੀ ਨਾ ਪਈ ਤਾਂ ਉਸ ਫ਼ੈਸਲਾ ਕੀਤਾ ਕਿਉਂ ਨਾ ਹਨੇਰਾ ਪਏ ਜਾਇਆ ਜਾਵੇ । ਪਰਤ ਕੇ ਆਉਣਾ ਪਿਆ ਤਾਂ ਹੇਠਾਂ ਵੀ ਨਹੀਂ ਹੋਵੇਗੀ।
ਬੱਸ ਇਥੋਂ ਹੀ ਦੁਬਿਧਾ ਦਾ ਘਾਤਕ ਹੋਣਾ ਸ਼ੁਰੂ ਹੁੰਦਾ ਹੈ। ਜਦੋ ਤੁਰਨ ਤੋਂ ਪਹਿਲਾਂ ਹੀ ਪਰਤਣ ਬਾਰੇ ਸੋਚਿਆ ਜਾਵੇ।
ਚੰਦਰਮਾਂ ਦੀ ਧੀਮੀ ਰੋਸ਼ਨੀ ਵਿੱਚ ਉਸ ਪਹਾੜ ਤੇ ਚੜ੍ਹਨਾ ਸ਼ੁਰੂ ਕੀਤਾ। ਜਦੋਂ ਕਾਫ਼ੀ ਉੱਚੀ ਚੜ੍ਹ ਆਇਆ, ਜੰਗਲ ਸੰਘਣਾ ਹੁੰਦਾ ਚਲਾ ਗਿਆ ਅਤੇ...

ਡੂੰਘੀਆਂ ਖੱਡਾਂ ਵਿਚ ਹਨੇਹਾ ਕੰਧ ਵਾਂਗ ਤਣ ਗਿਆ ਤਾਂ ਲੱਗਾ, ਗਲਤੀ ਹੋ ਗਈ। ਚੰਦਰਮਾਂ ਦਾ ਨਿੰਮਾ ਚਾਨਣ ਝਾੜੀਆਂ ਵਿਚ ਹੀ ਦਮ ਤੋੜ ਦਿੰਦਾ ਸੀ। ਡੰਡੀਆਂ ਪੈਰਾਂ ਹੇਠੋ ਖਿਸਕਣ ਲਗਦੀਆਂ ਸਨ ਤਾਂ ਕਾਲਜਾ ਮੁੱਠੀ ਵਿੱਚ ਆ ਜਾਂਦਾ ਸੀ।
ਉਹੋ ਗੱਲ ਹੋਈ।
ਰੋੜਾਂ ਤੋਂ ਉਸਦਾ ਐਸਾ ਪੈਰ ਤਿਲਕਿਆ ਕਿ ਖੱਡ ਵੱਲ ਲੁੜਕ ਗਿਆ, ਪਰ ਸੰਜੋਗ ਵੱਸ ਅਚਾਨਕ ਕੰਢੇ ਉੱਤੇ ਉੱਗੀ ਇਕ ਝਾੜੀ ਨੂੰ ਹੱਥ ਪੈ ਗਿਆ ਅਤੇ ਲਮਕ ਗਿਆ। ਹਨੇਰੇ ਦਾ ਸਮੁੰਦਰ , ਡੂੰਘੀਆਂ ਖੱਡਾਂ, ਹੱਥਾਂ ਦੀ ਝਾੜੀ ਨੂੰ ਘੁੱਟੀ ਕਿੰਗੜੀ ‘ਤੇ ਪੂਰੀ ਦੇਹ ਦਾ ਭਾਰ । ਸਾਹ ਸੁੱਕਣ ਲੱਗੇ।
ਫਿਰ ਵੀ ਇਕ ਆਸ ਪੈਦਾ ਹੋਈ, ਕੀ ਪਤਾ ਕੋਈ ਭੁੱਲਾ ਭਟਕਿਆ ਰਾਹੀਂ ਏਧਰ ਨਿਕਲ ਆਵੇ ਤੇ ਜਾਨ ਬਚ ਜਾਵੇ..
ਪਰ ਇੱਕ ਘੰਟਾ… ਦੋ ਘੰਟੇ ਤੇ ਫਿਰ ਪੂਰਾ ਪਹਿਰ ..
ਠੰਡ ਅਤੇ ਮੌਤ ਦੇ ਡਰ ਨਾਲ ਨਾੜਾਂ ਵਿਚ ਲਹੂ ਜੰਮਣ ਲਗਿਆ। ਬਚਾਓ ਲਈ ਜਿਤਨਾ ਚੀਕ ਸਕਦਾ ਸੀ ਚੀਕਿਆ। ਸਰੀਰ ਨਿਸੱਤਾ ਹੋਣ ਲੱਗਾ। ਹੱਥਾਂ ਦੀ ਪਕੜ ਢਿੱਲੀ ਪੈਣ ਲੱਗੀ ਅਤੇ ਮੌਤ ਸਾਹਮਣੇ ਦਿੱਸਣ ਲੱਗੀ।
ਉਹਨੇ ਬੇਵਸ ਹੋ ਕੇ ਅੰਤਿਮ ਸਾਹ ਲਿਆ ਅਤੇ ਮਰਨ ਲਈ ਹੱਥ ਛੱਡ ਦਿੱਤੇ।
ਜਿਉਂ ਹੀ ਉਹ ਡਿੱਗਾ….. ਇਕ ਗਿੱਠ ਥੱਲੇ ਉਹਦੇ ਪੈਰਾਂ ਹੇਠ ਪਹਾੜੀ ਦੀ ਭੁੰਇ ਸੀ।
ਇਹ ਕੀਹ? ਖੁਸ਼ੀ ਵਿਚ ਉਸ ਕਿਲਕਾਰੀ ਮਾਰੀ।
ਉਹ ਬਚ ਗਿਆ ਸੀ।
ਪਰ ਅਗਲੇ ਹੀ ਪਲ ਉਹ ਉੱਚੀ ਉੱਚੀ ਰੋਣ ਲੱਗਾ। ਕਿਉਂ ? ਚੇਲਿਆਂ ਨੇ ਹੈਰਾਨੀ ਨਾਲ ਪੁੱਛਿਆ।
ਇਸ ਲਈ ਕਿ ਉਹਨੇ ਇਹ ਹੱਥ ਡਿੱਗਣ ਤੋਂ ਕੁਝ ਪਲਾਂ ਬਾਅਦ ਹੀ ਕਿਉਂ ਨਾ ਛੱਡ ਦਿੱਤੇ। ਉਹ ਕਿਉਂ ਮੌਤ ਨਾਲ ਜੂਝਦਾ ਰਿਹਾ ਹੈ ਜਦ ਕਿ ਮੌਤ ਓਥੇ ਹੈ ਈ ਨਹੀਂ ਸੀ।
ਇਹ ਪਛਤਾਵਾ ਡਿੱਗਣ ਦਾ ਨਹੀਂ ਸੀ।
ਦੁਬਿਧਾ ਦਾ ਸੀ…
ਜ਼ੈਨ ਕਹਾਣੀ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)