More Punjabi Kahaniya  Posts
ਨੋਟਿਸ


ਨਵੀਂ ਰੱਖੀ ਕੰਮ ਵਾਲੀ..ਕਈ ਵੇਰ ਪੋਚਾ ਲਾਉਂਦੀ ਚੋਰੀ-ਛੁੱਪੇ ਰੋ ਰਹੀ ਹੁੰਦੀ..ਇੱਕ ਦਿਨ ਪੁੱਛ ਲਿਆ..ਦੱਸਣ ਲੱਗੀ ਘਰੇ ਕਲੇਸ਼ ਰਹਿੰਦਾ..ਨਾਲਦਾ ਸ਼ਰਾਬ ਪੀ ਕੇ ਕੁੱਟਦਾ..ਨਿਆਣਿਆਂ ਦੀ ਫੀਸ..ਘਰ ਦਾ ਕਿਰਾਇਆ..ਸੌਦਾ ਪੱਤਾ..ਹੋਰ ਵੀ ਕਿੰਨੇ ਖਰਚੇ..ਕੱਲੀ ਕਿੱਦਾਂ ਕਰਾਂ?
ਮੇਰੇ ਆਖਣ ਤੇ ਅਗਲੇ ਦਿਨ ਉਸਨੂੰ ਵੀ ਨਾਲ ਹੀ ਲੈ ਆਈ..ਵੇਖਣ ਨੂੰ ਚੰਗਾ ਭਲਾ..ਪਿਆਰ ਨਾਲ ਪੁੱਛਿਆ ਪੁੱਤਰ ਕੰਮ ਕਿਓਂ ਨਹੀਂ ਕਰਦਾ?
ਅੱਗਿਓਂ ਰੋ ਪਿਆ..ਪੁੱਛਿਆ ਰੋਂਦਾ ਕਿਓਂ ਏਂ..ਆਖਣ ਲੱਗਾ ਤੁਸੀਂ ਪੁੱਤਰ ਜੂ ਆਖਿਆ..ਏਨੀ ਇੱਜਤ ਦਿੱਤੀ ਤਾਂ ਕਰਕੇ!
ਫੇਰ ਕਿੰਨੀਆਂ ਗੱਲਾਂ ਦੱਸੀਆਂ..ਅਤੀਤ ਵਿਚ ਕੀਤੇ ਨਿੱਕੇ ਮੋਟੇ ਕਾਰੋਬਾਰ..ਧੋਖਾ ਦੇ ਗਏ ਭਾਈਵਾਲ..ਘਰੋਂ ਮੇਹਣੇ..ਬਾਹਰੋਂ ਗਾਹਲਾਂ..ਅਖੀਰ ਤੰਗ ਆ ਕੇ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ..!
ਉਹ ਗੱਲਾਂ ਕਰੀ ਗਿਆ ਤੇ ਮੈਂ ਸੁਣੀ ਗਈ..ਇੱਕ ਵੇਰ ਤੇ ਸੋਚਿਆਂ ਸਰਦਾਰ ਹੁਰਾਂ ਨੂੰ ਆਖ ਫੈਕਟਰੀ ਵਿਚ ਲਵਾ ਦਿਆਂ..ਪਰ ਫੇਰ ਸੋਚ ਆਈ ਕੇ ਪਿਛਲੇ ਨੂੰ ਵੀ ਤੇ ਲੁਵਾਇਆ ਹੀ ਸੀ..ਉਹ ਵੀ ਉਲਟਾ ਚੋਰੀ ਕਰ ਮੁੱਕਰ ਗਿਆ..ਹੁਣ ਦਿੱਤੇ ਘਰ ਵਿਚੋਂ ਨਹੀਂ ਨਿੱਕਲਦਾ..ਅਖ਼ੇ ਤਿੰਨ ਮਹੀਨੇ ਦਾ ਨੋਟਿਸ ਦਿਓ..ਤਾਂ ਨਿਕਲੂ!
ਫੇਰ ਕੁਝ ਸੋਚ ਪੁੱਛ ਲਿਆ ਜੇ ਠੇਲਾ ਬਣਵਾ ਦਿਆਂ..ਸਬਜੀ ਵੀ ਕੋਲੋਂ ਪੁਵਾ ਦਿਆਂ ਤਾਂ ਕੰਮ ਕਰ ਸਕੇਂਗਾ..?
ਪੈਰੀ ਪੈ ਗਿਆ..ਅਖ਼ੇ ਬੀਬੀ ਜੀ ਸਿਰਫ ਇੱਕ ਵੇਰ ਇਤਬਾਰ ਕਰ ਕੇ ਤਾਂ ਵੇਖੋ..!
ਅਗਲੇ ਦਿਨ ਹਜਾਰ ਦੀ ਸਬਜੀ ਪਵਾ ਦਿੱਤੀ..ਰੋਈ ਜਾਵੇ ਤੇ ਸਹੁੰਆਂ ਖਾਈ ਜਾਵੇ..ਅੱਗਿਓਂ ਬੱਸ ਏਨੀ ਗੱਲ ਹੀ ਆਖੀ..ਮੇਰਾ ਇਤਬਾਰ ਨਾ ਤੋੜੀ..!
ਅਗਲੀ ਸ਼ਾਮ ਦਿਨ ਢਲੇ ਆ ਗਿਆ ਅਖ਼ੇ ਬੀਬੀ ਜੀ ਚੌਦਾਂ ਸੌ ਦੀ ਵਿਕਰੀ ਹੋਈ ਏ..ਚਾਰ ਸੌ ਫੜਾਈ ਜਾਵੇ..ਅਖ਼ੇ ਹਜਾਰ ਕੱਲ ਦੇ ਸੌਂਦੇ ਵਾਸਤੇ ਰੱਖ ਲਏ ਨੇ..ਆਖਿਆ ਆਹ ਚਾਰ ਸੌ ਵੀ ਰੱਖ ਲੈ..ਬਸ ਮੇਰਾ ਇਤਬਾਰ ਨਾ ਤੋੜੀਂ..!
ਇਸ ਵਾਰ ਓਹ ਰੋਇਆ ਨਹੀਂ ਬੱਸ ਚੁੱਪ ਕਰ ਕੇ ਸੁਣਦਾ ਰਿਹਾ..ਸ਼ਾਇਦ ਵਿਓਪਾਰ ਦਾ ਕੋਈ ਵੱਡਾ ਗੁਰ ਹੱਥ ਲੱਗ ਗਿਆ...

ਸੀ..ਤੀਜੇ ਦਿਨ ਇੱਕ ਹਜਾਰ ਮੇਰੇ ਵੱਲ ਕਰੀ ਜਾਵੇ..ਅਖ਼ੇ ਬੀਬੀ ਜੀ ਤੁਹਾਡਾ ਮੂਲ..ਅੱਗਿਓਂ ਆਖਿਆ ਨਾਲਦੀ ਨੂੰ ਦੇ ਦੇ..ਸ਼ਾਇਦ ਉਸਦੇ ਹੁਣ ਤੱਕ ਵਗਾਏ ਹੰਜੂਆਂ ਦਾ ਮੁੱਲ ਹੀ ਮੁੜ ਜਾਵੇ..!
ਹੁਣ ਅਕਸਰ ਵੇਖਦੀ..ਉਹ ਪੋਚਾ ਲਾਉਂਦੀ ਕਦੇ ਵੀ ਨਾ ਰੋਂਦੀ..ਸਗੋਂ ਨਿੰਮਾ-ਨਿੰਮਾ ਹੱਸਦੀ ਹੋਈ ਕੁਝ ਗਾਉਂਦੀ ਰਹਿੰਦੀ..ਸ਼ਾਇਦ ਖੁਸ਼ੀ ਦੇ ਗੀਤ..ਇਹ ਜਿਊਣ ਜੋਗੇ ਗੀਤ ਵੀ ਇਨਸਾਨ ਨੂੰ ਓਦੋ ਹੀ ਅਹੁੜਦੇ ਜਦੋਂ ਅੰਦਰਲੀ ਰੂਹ ਖੁਸ਼ ਹੋਵੇ..ਅਤੇ ਅੰਦਰਲੀ ਰੂਹ ਓਦੋਂ ਖੁਸ਼ ਹੁੰਦੀ ਜਦੋਂ ਘਰ ਦੀ ਚਾਰ ਦੀਵਾਰੀ ਅੰਦਰੋਂ ਪਿਆਰ ਮੁਹੱਬਤ ਦੀਆਂ ਖ਼ੁਸ਼ਬੋਈਆਂ ਆਉਂਦੀਆਂ ਹੋਣ..!
ਕਈ ਵੇਰ ਸੋਚਦੀ ਹਾਂ ਜਿੰਦਗੀ ਵਿਚ ਇਤਬਾਰ ਕਰਨਾ ਬੜਾ ਹੀ ਜਰੂਰੀ ਏ..ਖਾਸ ਕਰਕੇ ਸ਼ਰਾਬੀ ਨਸ਼ੇੜੀ ਅਤੇ ਦੁਤਕਾਰੇ ਹੋਏ ਇਨਸਾਨਾਂ ਤੇ..ਅੰਦਰੋਂ ਬਾਹਰੋਂ ਟੁੱਟ ਗਿਆਂ ਤੇ..ਰੋਣ ਲਈ ਮੋਢਾ ਲੱਭਦੇ ਹੋਇਆਂ ਤੇ..!
ਜਦੋਂ ਅੱਗਿਓਂ ਮੋਢੇ ਦੀ ਥਾਂ ਗਾਹਲਾਂ ਮਿਲਦੀਆਂ ਤਾਂ ਇਹ ਕਰਮਾਂ ਮਾਰੇ ਹੋਰ ਟੁੱਟ ਜਾਂਦੇ..ਫੇਰ ਨਸ਼ੇ ਦੀ ਹੋਰ ਡੂੰਘੀ ਦਲਦਲ ਵਿਚ ਜਾ ਡਿੱਗਦੇ..ਇਹ ਦਲਦਲ ਕੱਲੇ ਉਸਨੂੰ ਹੀ ਨਹੀਂ ਮਾਰਦੀ ਸਗੋਂ ਪੂਰੇ ਪਰਿਵਾਰ ਨੂੰ ਹੀ ਲੈ ਬੈਠਦੀ..ਹੱਸਦੀਆਂ ਹੋਈਆਂ ਧੀਆਂ ਨੂੰ ਵੀ!
ਇਕ ਦਿਨ ਨਾਲ ਆਈ ਧੀ ਨੂੰ ਪੁੱਛ ਲਿਆ..ਡੈਡੀ ਹੁਣ ਸ਼ਰਾਬ ਤੇ ਨਹੀਂ ਪੀਂਦਾ..?
ਆਖਣ ਲੱਗੀ ਪੀਂਦਾ ਏ ਥੋੜੀ ਥੋੜੀ..ਪਰ ਨਾਲ ਇਹ ਵੀ ਆਖਦਾ ਕੇ ਇਹ ਵੀ ਛੱਡ ਦਿਆਂਗਾ ਹੌਲੀ ਹੌਲੀ..!
ਮੇਰੇ ਅੰਦਰੋਂ ਅਵਾਜ ਆਈ..ਕਮਲੀਏ ਇੱਕੀਵੀਂ ਸਦੀ ਦਾ ਹੱਡੀਂ ਰਚ ਗਿਆ ਨਸ਼ਾ ਏ..ਅੰਦਰੋਂ ਨਿੱਕਲ ਜਾਣ ਲਈ ਵੀ ਨੋਟਿਸ ਭਾਲਦਾ..ਲੰਮੇ ਸਮੇਂ ਤੋਂ ਰਹਿ ਰਹੇ ਕਨੂੰਨਾਂ ਦੇ ਜਾਣਕਾਰ ਧੋਖਬਾਜ ਕਿਰਾਏਦਾਰ ਵਾਂਙ..ਜਿਸਤੇ ਸਖਤੀ ਵੀ ਨਹੀਂ ਕਰ ਸਕਦੇ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)